Entertainment News LIVE: ਸੰਨੀ ਦਿਓਲ ਦੀ ਮੌਤ ਬਾਰੇ ਸੋਚ ਫੁੱਟ-ਫੁੱਟ ਰੋਏ ਬੌਬੀ ਦਿਓਲ, ਜਵਾਈ ਕਾਰਨ ਪਰੇਸ਼ਾਨ ਹੋਏ ਸੁਨੀਲ ਸ਼ੈੱਟੀ ਸਣੇ ਮਨੋਰੰਜਨ ਜਗਤ ਦੀਆਂ ਅਹਿਮ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।
LIVE
Background
Bobby Deol On Emotional Scene Of Animal: ਇਨ੍ਹੀਂ ਦਿਨੀਂ ਫਿਲਮ ਐਨੀਮਲ ਦੀ ਪੂਰੀ ਟੀਮ ਆਪਣੀ ਸਫਲਤਾ ਦਾ ਆਨੰਦ ਮਾਣ ਰਹੇ ਹਨ। ਇਸ ਵਿਚਾਲੇ ਬੌਬੀ ਦਿਓਲ ਦਾ ਕਿਰਦਾਰ ਖੂਬ ਸੁਰਖੀਆਂ ਬਟੋਰ ਰਿਹਾ ਹੈ, ਭਾਵੇਂ ਉਸ ਨੂੰ ਫਿਲਮ ਵਿੱਚ ਘੱਟ ਸਕਰੀਨ ਟਾਈਮ ਮਿਲਿਆ, ਫਿਰ ਵੀ ਉਹ ਲੋਕਾਂ ਉੱਤੇ ਡੂੰਘੀ ਛਾਪ ਛੱਡਣ ਵਿੱਚ ਸਫਲ ਰਿਹਾ। ਬੌਬੀ ਦਿਓਲ ਨੂੰ 'ਐਨੀਮਲ' 'ਚ ਵਿਲੇਨ ਦਾ ਕਿਰਦਾਰ ਨਿਭਾਉਣ ਲਈ ਕਾਫੀ ਤਾਰੀਫ ਮਿਲ ਰਹੀ ਹੈ।
ਜੇਕਰ ਤੁਸੀਂ ਫਿਲਮ ਦੇਖੀ ਹੋਵੇਗੀ ਤਾਂ ਤੁਹਾਨੂੰ ਯਾਦ ਹੋਵੇਗਾ ਕਿ ਫਿਲਮ 'ਚ ਬੌਬੀ ਦਿਓਲ ਦਾ ਇਕ ਸੀਨ ਹੈ, ਜਿੱਥੇ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦੇ ਛੋਟੇ ਭਰਾ ਦਾ ਕਤਲ ਕਰ ਦਿੱਤਾ ਗਿਆ ਹੈ। ਇਹ ਸੁਣ ਕੇ ਪਹਿਲਾਂ ਉਹ ਮੁਖਬਰ ਦੀ ਜਾਨ ਲੈ ਲੈਂਦਾ ਹੈ ਅਤੇ ਫਿਰ ਆਪ ਹੀ ਫੁੱਟ-ਫੁੱਟ ਕੇ ਰੋਣ ਲੱਗ ਪੈਂਦਾ ਹੈ। ਇਸ ਸੀਨ 'ਤੇ ਸਿਨੇਮਾਘਰਾਂ 'ਚ ਖੂਬ ਤਾੜੀਆਂ ਦੀ ਗੂੰਜ ਹੋਈ।
ਸੰਨੀ ਦਿਓਲ ਦੀ ਮੌਤ ਬਾਰੇ ਸੋਚ ਫੁੱਟ-ਫੁੱਟ ਰੋਏ ਸੀ ਬੌਬੀ ਦਿਓਲ
ਹਾਲ ਹੀ 'ਚ iDream ਮੀਡੀਆ ਨਾਲ ਗੱਲਬਾਤ ਦੌਰਾਨ ਬੌਬੀ ਦਿਓਲ ਨੇ ਦੱਸਿਆ ਕਿ ਇਸ ਇਮੋਸ਼ਨਲ ਸੀਨ ਦੀ ਸ਼ੂਟਿੰਗ ਦੌਰਾਨ ਉਹ ਆਪਣੇ ਵੱਡੇ ਭਰਾ ਸੰਨੀ ਦਿਓਲ ਨੂੰ ਯਾਦ ਕਰ ਰਹੇ ਸਨ, ਤਾਂ ਜੋ ਇਮੋਸ਼ਨਸ ਬਿਲਕੁਲ ਅਸਲੀ ਲੱਗਣ।
ਬੌਬੀ ਨੇ ਕਿਹਾ ਕਿ 'ਉਸ ਸੀਨ 'ਚ ਭਰਾ ਨੂੰ ਗੁਆਉਣ ਦਾ ਦਰਦ ਦਿਖਾਇਆ ਗਿਆ ਹੈ। ਅਸੀਂ ਅਦਾਕਾਰ ਅਕਸਰ ਆਪਣੀਆਂ ਭਾਵਨਾਵਾਂ ਨੂੰ ਸਾਹਮਣੇ ਲਿਆਉਣ ਲਈ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਘਟਨਾਵਾਂ ਨੂੰ ਯਾਦ ਕਰਦੇ ਹਾਂ। ਅਜਿਹੇ 'ਚ ਮੈਂ ਵੀ ਆਪਣੇ ਵੱਡੇ ਭਰਾ ਬਾਰੇ ਸੋਚ ਕੇ ਇਹ ਸੀਨ ਕੀਤਾ ਹੈ ਅਤੇ ਇਹੀ ਕਾਰਨ ਹੈ ਕਿ ਦਰਸ਼ਕ ਵੀ ਇਸ ਇਮੋਸ਼ਨਲ ਸੀਨ ਨਾਲ ਜੁੜ ਸਕਦੇ ਹਨ।
ਨਿਰਦੇਸ਼ਕ ਨੇ ਕਿਹਾ- 'ਸਰ ਇਹ ਅਵਾਰਡ ਵੀਨਿੰਗ ਸ਼ਾਟ ਹੈ'
ਬੌਬੀ ਨੇ ਅੱਗੇ ਕਿਹਾ, 'ਇਹ ਸੀਨ ਕੱਟ ਹੁੰਦੇ ਹੀ ਸੰਦੀਪ ਮੇਰੇ ਕੋਲ ਆਏ ਅਤੇ ਕਿਹਾ ਕਿ ਸਰ, ਇਹ ਇੱਕ ਪੁਰਸਕਾਰ ਜੇਤੂ ਸ਼ਾਟ ਹੈ। ਮੈਂ ਉਸਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਤੁਹਾਡੀ ਇਹ ਕਹਿਣਾ ਬਹੁਤ ਮਾਇਨੇ ਰੱਖਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Entertainment News Live Today: ਸ਼ਹਿਨਾਜ਼ ਗਿੱਲ ਤੇ ਗੁਰੂ ਰੰਧਾਵਾ ਦੀ ਰੋਮਾਂਟਿਕ ਵੀਡੀਓ ਵਾਇਰਲ, ਸਨਾ ਦੇ ਸਿਰ 'ਤੇ ਦਸਤਾਰ ਸਜਾਉਂਦਾ ਨਜ਼ਰ ਆਇਆ ਗਾਇਕ
Guru Randhawa Shehnaaz Gill Romantic Video: ਸ਼ਹਿਨਾਜ਼ ਗਿੱਲ ਅਤੇ ਗੁਰੂ ਰੰਧਾਵਾ ਅਕਸਰ ਇਕੱਠੇ ਨਜ਼ਰ ਆਉਂਦੇ ਰਹਿੰਦੇ ਹਨ। ਪ੍ਰਸ਼ੰਸਕ ਵੀ ਇਨ੍ਹਾਂ ਦੋਵਾਂ ਨੂੰ ਇਕੱਠੇ ਦੇਖਣਾ ਪਸੰਦ ਕਰਦੇ ਹਨ। ਹਾਲ ਹੀ 'ਚ ਸ਼ਹਿਨਾਜ਼ ਨੇ ਇੰਸਟਾ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਗੁਰੂ ਸ਼ਹਿਨਾਜ਼ ਦੇ ਸਿਰ 'ਤੇ ਪੱਗ ਬੰਨ੍ਹਦੇ ਹੋਏ ਨਜ਼ਰ ਆ ਰਹੇ ਹਨ।
Entertainment News Live: 'ਐਨੀਮਲ' ਦੀ ਕਾਮਯਾਬੀ ਤੋਂ ਬਾਅਦ ਬਦਲੀ ਤ੍ਰਿਪਤੀ ਡਿਮਰੀ ਦੀ ਕਿਸਮਤ, ਸ਼ਾਹਰੁਖ ਦੀ ਧੀ ਸੁਹਾਨਾ ਖਾਨ ਨੂੰ ਪਿੱਛੇ ਛੱਡ ਬਣਾਇਆ ਇਹ ਰਿਕਾਰਡ
IMDB Most Popular Indian Celeb List : 'ਐਨੀਮਲ' ਦੀ ਸ਼ਾਨਦਾਰ ਸਫਲਤਾ ਤੋਂ ਬਾਅਦ, ਤ੍ਰਿਪਤੀ ਡਿਮਰੀ ਦੀ ਕਿਸਮਤ ਰਾਤੋ-ਰਾਤ ਬਦਲ ਗਈ ਹੈ। ਇਸ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਤ੍ਰਿਪਤੀ ਡਿਮਰੀ ਨੈਸ਼ਨਲ ਸੈਨਸੈਸ਼ਨ ਬਣ ਗਈ ਹੈ। ਸੰਦੀਪ ਰੈਡੀ ਵਾਂਗਾ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ 'ਚ ਰਣਬੀਰ ਕਪੂਰ ਨਾਲ ਉਸ ਦੀ ਧਮਾਕੇਦਾਰ ਕੈਮਿਸਟਰੀ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਫਿਲਮ 'ਚ ਰਣਬੀਰ ਨਾਲ ਉਸ ਦੇ ਇੰਟੀਮੇਟ ਸੀਨਜ਼ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਦੇ ਨਾਲ ਹੀ ਤ੍ਰਿਪਤੀ ਜਦੋਂ ਤੋਂ ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ ਉਦੋਂ ਤੋਂ ਹੀ ਸੁਰਖੀਆਂ 'ਚ ਹੈ। ਹੁਣ ਉਸ ਨੇ ਇੱਕ ਹੋਰ ਉਪਲਬਧੀ ਹਾਸਲ ਕੀਤੀ ਹੈ। ਦਰਅਸਲ, ਉਹ ਸਭ ਤੋਂ "ਪ੍ਰਸਿੱਧ ਭਾਰਤੀ ਸੈਲੀਬ੍ਰਿਟੀ" ਵੀ ਬਣ ਗਈ ਹੈ।
Entertainment News Live Today: ਜਦੋਂ ਗਿੰਨੀ ਚਤਰਥ ਨਾਲ ਵਿਆਹ ਤੋਂ ਪਹਿਲਾਂ ਸਹੁਰੇ ਨੇ ਲਿਆ ਸੀ ਕਪਿਲ ਸ਼ਰਮਾ ਦਾ ਇੰਟਰਵਿਊ, ਪੁੱਛ ਲਈ ਸੀ ਇੱਕ ਦਿਨ ਦੀ ਕਮਾਈ
Kapil Sharma News: ਕਾਮੇਡੀਅਨ ਕਪਿਲ ਸ਼ਰਮਾ ਨੇ ਵਿਆਹ ਦੇ 5 ਸਾਲ (12 ਦਸੰਬਰ) ਪੂਰੇ ਕਰ ਲਏ ਹਨ। ਉਨ੍ਹਾਂ ਦਾ ਵਿਆਹ ਗਿੰਨੀ ਚਤਰਥ ਨਾਲ ਹੋਇਆ ਹੈ। ਕਪਿਲ ਅਤੇ ਗਿੰਨੀ ਇਕੱਠੇ ਬਹੁਤ ਖੁਸ਼ ਹਨ ਅਤੇ ਖੁਸ਼ਹਾਲ ਜ਼ਿੰਦਗੀ ਦਾ ਆਨੰਦ ਲੈ ਰਹੇ ਹਨ। ਪਰ ਕੀ ਤੁਹਾਨੂੰ ਪਤਾ ਹੈ ਕਿ ਗਿੰਨੀ ਨਾਲ ਵਿਆਹ ਤੋਂ ਪਹਿਲਾਂ ਕਪਿਲ ਸ਼ਰਮਾ ਦਾ ਉਨ੍ਹਾਂ ਦੇ ਸਹੁਰੇ ਨੇ ਇੰਟਰਵਿਊ ਲਿਆ ਸੀ। ਕਪਿਲ ਸ਼ਰਮਾ ਨੇ ਖੁਦ ਇਸ ਦਾ ਖੁਲਾਸਾ ਕੀਤਾ ਸੀ।
Entertainment News Live: ਮਾਸਟਰਪੀਸ ਹੈ ਸ਼ਾਹਰੁਖ ਖਾਨ ਦੀ 'ਡੰਕੀ', ਅੱਖਾਂ 'ਚ ਹੰਝੂ ਲਿਆ ਦੇਵੇਗੀ ਦਿਲ ਨੂੰ ਛੂਹਣ ਵਾਲੀ ਕਹਾਣੀ, ਪੜ੍ਹੋ ਪਹਿਲਾ ਰਿਵਿਊ
Shah Rukh Khan Dunki First Review: ਸਾਲ 2023 ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਲਈ ਖੁਸ਼ਕਿਸਮਤ ਰਿਹਾ ਹੈ। ਸਾਲ ਦੀ ਸ਼ੁਰੂਆਤ 'ਚ ਰਿਲੀਜ਼ ਹੋਈ ਕਿੰਗ ਖਾਨ ਦੀ 'ਪਠਾਨ' ਬਲਾਕਬਸਟਰ ਰਹੀ ਸੀ। ਇਸ ਤੋਂ ਬਾਅਦ 'ਜਵਾਨ' ਰਿਲੀਜ਼ ਹੋਈ ਅਤੇ ਇਸ ਫਿਲਮ ਨੇ ਬਾਕਸ ਆਫਿਸ 'ਤੇ ਕਮਾਈ ਦੇ ਸਾਰੇ ਰਿਕਾਰਡ ਵੀ ਤੋੜ ਦਿੱਤੇ। ਹੁਣ ਜਦੋਂ ਸਾਲ 2023 ਖਤਮ ਹੋਣ ਵਾਲਾ ਹੈ ਤਾਂ ਬਾਲੀਵੁੱਡ ਦੇ ਬਾਦਸ਼ਾਹ ਇਕ ਵਾਰ ਫਿਰ ਆਪਣੀ ਆਉਣ ਵਾਲੀ ਫਿਲਮ 'ਡੰਕੀ' ਨਾਲ ਧਮਾਲ ਮਚਾਉਣ ਦੀ ਤਿਆਰੀ ਕਰ ਰਹੇ ਹਨ।
Entertainment News Live Today: ਗਿੱਪੀ ਗਰੇਵਾਲ ਤੇ ਪ੍ਰਿੰਸ ਕੰਵਲਜੀਤ ਸਿੰਘ ਦੀ 'ਵਾਰਨਿੰਗ 2' ਦਾ ਧਮਾਕੇਦਾਰ ਟੀਜ਼ਰ ਰਿਲੀਜ਼, ਖੂੰਖਾਰ ਅਵਤਾਰ 'ਚ ਨਜ਼ਰ ਆਏ ਗਿੱਪੀ
Warning 2 Teaser Out Now: ਗਿੱਪੀ ਗਰੇਵਾਲ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸੁਰਖੀਆਂ 'ਚ ਬਣੇ ਹੋਏ ਹਨ। ਗਿੱਪੀ ਗਰੇਵਾਲ ਦੇ ਕੈਨੇਡਾ ਵਾਲੇ ਘਰ 'ਤੇ 26 ਨਵੰਬਰ ਨੂੰ ਗੈਂਗਸਟਰਾਂ ਨੇ ਗੋਲੀਬਾਰੀ ਕੀਤੀ ਸੀ। ਇਸ ਤੋਂ ਬਾਅਦ ਗਿੱਪੀ ਤੇ ਉਨ੍ਹਾਂ ਦਾ ਪਰਿਵਾਰ ਸੋਸ਼ਲ ਮੀਡੀਆ 'ਤੇ ਗਾਇਬ ਹੋ ਗਿਆ ਸੀ। ਹੁਣ ਗਿੱਪੀ ਨੇ ਤਕਰੀਬਨ 2 ਹਫਤਿਆਂ ਬਾਅਦ ਸੋਸ਼ਲ ਮੀਡੀਆ 'ਤੇ ਫਿਰ ਤੋਂ ਧਮਾਕੇਦਾਰ ਵਾਪਸੀ ਕੀਤੀ ਹੈ।