Entertainment News LIVE: ਕੈਟਰੀਨਾ ਦੇ ਤੌਲੀਏ ਵਾਲੇ ਸੀਨ 'ਤੇ 'ਸਹੁਰੇ' ਦਾ ਰਿਐਕਸ਼ਨ, ਗੀਤਾਜ ਬਿੰਦਰਖੀਆ ਨੇ ਪਿਤਾ ਨੂੰ ਕੀਤਾ ਯਾਦ ਸਣੇ ਅਹਿਮ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।
LIVE
Background
Entertainment News LIVE: ਸਲਮਾਨ ਖਾਨ ਅਤੇ ਕੈਟਰੀਨਾ ਕੈਫ ਦੀ ਫਿਲਮ 'ਟਾਈਗਰ 3' ਸਿਨੇਮਾਘਰਾਂ 'ਚ ਧੂਮ ਮਚਾ ਰਹੀ ਹੈ। ਫਿਲਮ ਬਾਕਸ ਆਫਿਸ 'ਤੇ ਜ਼ਬਰਦਸਤ ਕਮਾਈ ਕਰ ਰਹੀ ਹੈ। ਫਿਲਮ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਸਕਾਰਾਤਮਕ ਹੁੰਗਾਰਾ ਮਿਲ ਰਿਹਾ ਹੈ। ਇਸ ਤੋਂ ਇਲਾਵਾ ਕੈਟਰੀਨਾ ਕੈਫ ਦੇ ਐਕਸ਼ਨ ਸੀਨ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ। ਅਦਾਕਾਰਾ ਦੇ ਸੀਨ ਲਈ ਸਿਨੇਮਾਘਰਾਂ 'ਚ ਤਾੜੀਆਂ ਦੀ ਗੂੰਜ ਸੁਣਨ ਨੂੰ ਮਿਲ ਰਹੀ ਹੈ।
ਕੈਟਰੀਨਾ ਕੈਫ ਦੇ ਤੌਲੀਏ ਵਾਲੇ ਸੀਨ 'ਤੇ ਸਹੁਰੇ ਦੀ ਪ੍ਰਤੀਕਿਰਿਆ
ਹੁਣ ਅਦਾਕਾਰਾ ਦੇ ਤੌਲੀਏ ਵਾਲੇ ਸੀਨ 'ਤੇ ਉਸ ਦੇ ਸਹੁਰੇ ਸ਼ਾਮ ਕੌਸ਼ਲ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ। ਇਸ ਗੱਲ ਦਾ ਖੁਲਾਸਾ ਖੁਦ ਕੈਟਰੀਨਾ ਕੈਫ ਨੇ ਕੀਤਾ ਹੈ। ਇੰਡੀਆ ਟੂਡੇ ਨਾਲ ਇੰਟਰਵਿਊ ਦੌਰਾਨ ਟਾਈਗਰ ਅਦਾਕਾਰਾ ਨੇ ਦੱਸਿਆ ਕਿ ਉਨ੍ਹਾਂ ਦੇ ਸਹੁਰੇ ਨੇ ਉਨ੍ਹਾਂ ਦੀ ਫਿਲਮ ਵੀ ਦੇਖੀ ਅਤੇ ਰਿਵਿਊ ਵੀ ਦਿੱਤਾ।
ਅਦਾਕਾਰਾ ਦੀ ਰੱਜ ਕੇ ਹੋਈ ਤਾਰੀਫ
ਕੈਟਰੀਨਾ ਦਾ ਕਹਿਣਾ ਹੈ ਕਿ 'ਮੇਰਾ ਸਹੁਰਾ ਬਹੁਤ ਸੀਨੀਅਰ ਐਕਸ਼ਨ ਡਾਇਰੈਕਟਰ ਹੈ। ਜਿਸ ਤਰ੍ਹਾਂ ਮੇਰੇ ਐਕਸ਼ਨ ਸੀਨਜ਼ ਨੂੰ ਹੁੰਗਾਰਾ ਮਿਲ ਰਿਹਾ ਉਹ ਦੇਖ ਕੇ ਬਹੁਤ ਖੁਸ਼ ਹਾਂ। ਉਨ੍ਹਾਂ ਨੂੰ ਮੇਰਾ ਐਕਸ਼ਨ ਸੀਨ ਵੀ ਬਹੁਤ ਪਸੰਦ ਆਇਆ ਅਤੇ ਕਿਹਾ ਕਿ ਉਹ ਮੇਰੇ 'ਤੇ ਬਹੁਤ ਮਾਣ ਮਹਿਸੂਸ ਕਰ ਰਹੇ ਹਨ। ਉਸ ਦੇ ਮੂੰਹੋਂ ਮੇਰੀ ਤਾਰੀਫ ਸੁਣਨਾ ਮੇਰੇ ਲਈ ਬਹੁਤ ਖਾਸ ਹੈ।
ਕੈਟਰੀਨਾ ਅੱਗੇ ਕਹਿੰਦੀ ਹੈ ਕਿ 'ਮੇਰੇ ਪਰਿਵਾਰ ਵਾਲੇ ਮੈਨੂੰ ਬਹੁਤ ਪਿਆਰ ਅਤੇ ਸਮਰਥਨ ਦੇ ਰਹੇ ਹਨ। ਇਹ ਸਭ ਮੇਰੇ ਲਈ ਬਹੁਤ ਖਾਸ ਹੈ। ਅਦਾਕਾਰਾ ਨੇ ਇਹ ਵੀ ਦੱਸਿਆ ਕਿ ਉਸ ਦੇ ਪਤੀ ਵਿੱਕੀ ਕੌਸ਼ਲ ਨੂੰ ਵੀ ਫ਼ਿਲਮ ਵਿੱਚ ਮੇਰਾ ਕਿਰਦਾਰ ਪਸੰਦ ਆਇਆ ਹੈ।
ਜਲਦ ਹੀ 200 ਕਰੋੜ ਦੇ ਕਲੱਬ 'ਚ ਸ਼ਾਮਲ ਹੋਵੇਗੀ
ਟਾਈਗਰ 3 ਦੇ ਬਾਕਸ ਆਫਿਸ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਹ ਫਿਲਮ ਬਹੁਤ ਜਲਦ 200 ਕਰੋੜ ਦੇ ਕਲੱਬ 'ਚ ਐਂਟਰੀ ਕਰਨ ਜਾ ਰਹੀ ਹੈ। ਇਮਰਾਨ ਹਾਸ਼ਮੀ 'ਟਾਈਗਰ 3' 'ਚ ਵਿਲੇਨ ਦੀ ਭੂਮਿਕਾ 'ਚ ਨਜ਼ਰ ਆ ਚੁੱਕੇ ਹਨ। ਇਸ ਜਾਸੂਸੀ ਥ੍ਰਿਲਰ ਵਿੱਚ ਸ਼ਾਹਰੁਖ ਖਾਨ ਦਾ ਵੀ ਪਠਾਨ ਦੇ ਰੂਪ ਵਿੱਚ ਸ਼ਾਨਦਾਰ ਕੈਮਿਓ ਹੈ। ਅੰਤ 'ਚ ਰਿਤਿਕ ਰੋਸ਼ਨ ਵੀ ਨਜ਼ਰ ਆ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Entertainment News LIVE: Bigg Boss 17: ਵਿੱਕੀ ਜੈਨ ਦੀ ਲੋਕਪ੍ਰਿਅਤਾ ਤੋਂ ਅੰਕਿਤਾ ਲੋਖੰਡੇ ਹੋਈ Jealous, ਟ੍ਰੋਲਰਸ ਨੇ ਅਦਾਕਾਰਾ ਦੀ ਇੰਝ ਲਗਾਈ ਕਲਾਸ
Bigg Boss 17: ਵਿਵਾਦਿਤ ਸ਼ੋਅ ਬਿੱਗ ਬੌਸ 17 ਵਿੱਚ ਅੰਕਿਤਾ ਲੋਖੰਡੇ ਇਨ੍ਹੀਂ ਦਿਨੀਂ ਕੁਝ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਹੈ। ਸ਼ੋਅ 'ਚ ਉਹ ਲਗਾਤਾਰ ਆਪਣੇ ਪਤੀ ਵਿੱਕੀ ਜੈਨ ਨਾਲ ਗੁੱਸੇ 'ਚ ਨਜ਼ਰ ਆ ਰਹੀ ਹੈ। ਉਸ ਦਾ ਕਹਿਣਾ ਹੈ ਕਿ ਵਿੱਕੀ ਉਸ ਨੂੰ ਸਮਾਂ ਨਹੀਂ ਦੇ ਰਿਹਾ। ਹੁਣ ਸਲਮਾਨ ਖਾਨ ਨੇ ਇਸ ਮੁੱਦੇ 'ਤੇ ਉਨ੍ਹਾਂ ਨੂੰ ਸਮਝਾਇਆ ਹੈ।
Read More: Bigg Boss 17: ਵਿੱਕੀ ਜੈਨ ਦੀ ਲੋਕਪ੍ਰਿਅਤਾ ਤੋਂ ਅੰਕਿਤਾ ਲੋਖੰਡੇ ਹੋਈ Jealous, ਟ੍ਰੋਲਰਸ ਨੇ ਅਦਾਕਾਰਾ ਦੀ ਇੰਝ ਲਗਾਈ ਕਲਾਸ
Entertainment News LIVE Update: Laddi Chahal: ਲਾਡੀ ਚਾਹਲ ਨੇ ਵਿਆਹ ਤੋਂ ਬਾਅਦ ਸ਼ੇਅਰ ਕੀਤੀ ਪੋਸਟ, ਪਤਨੀ ਨੂੰ ਲੈ ਕਹੀ ਇਹ ਗੱਲ
Laddi Chahal Shared Wedding Pic: ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਸਟਾਰ ਲਾਡੀ ਚਾਹਲ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ।
Read More: Laddi Chahal: ਲਾਡੀ ਚਾਹਲ ਨੇ ਵਿਆਹ ਤੋਂ ਬਾਅਦ ਸ਼ੇਅਰ ਕੀਤੀ ਪੋਸਟ, ਪਤਨੀ ਨੂੰ ਲੈ ਕਹੀ ਇਹ ਗੱਲ
Entertainment News LIVE: Katrina Kaif : ਕੈਟਰੀਨਾ ਕੈਫ ਦਾ ਤੌਲੀਏ ਵਾਲਾ ਸੀਨ ਵੇਖ ਕੀ ਬੋਲਿਆ 'ਸਹੁਰਾ', ਅਦਾਕਾਰਾ ਨੇ ਕੀਤਾ ਖੁਲਾਸਾ
katrina kaif father in law on towel scene reaction: ਸਲਮਾਨ ਖਾਨ ਅਤੇ ਕੈਟਰੀਨਾ ਕੈਫ ਦੀ ਫਿਲਮ 'ਟਾਈਗਰ 3' ਸਿਨੇਮਾਘਰਾਂ 'ਚ ਧੂਮ ਮਚਾ ਰਹੀ ਹੈ। ਫਿਲਮ ਬਾਕਸ ਆਫਿਸ 'ਤੇ ਜ਼ਬਰਦਸਤ ਕਮਾਈ ਕਰ ਰਹੀ ਹੈ।
Read More: Katrina Kaif : ਕੈਟਰੀਨਾ ਕੈਫ ਦਾ ਤੌਲੀਏ ਵਾਲਾ ਸੀਨ ਵੇਖ ਕੀ ਬੋਲਿਆ 'ਸਹੁਰਾ', ਅਦਾਕਾਰਾ ਨੇ ਕੀਤਾ ਖੁਲਾਸਾ
Entertainment News LIVE Update: Gitaj Bindrakhia: ਗੀਤਾਜ਼ ਨੇ ਪਿਤਾ ਸੁਰਜੀਤ ਬਿੰਦਰੱਖੀਆ ਨੂੰ ਕੀਤਾ ਯਾਦ, ਗਾਇਕ ਬੋਲਿਆ- 20 ਸਾਲ ਹੋ ਗਏ, ਮਿਸ ਯੂ ਬਾਪੂ...
Surjit Bindrakhia Death Anniversary: ਪੰਜਾਬੀ ਸਿਨੇਮਾ ਜਗਤ ਵਿੱਚ ਫ਼ਿਲਮ`ਮੋਹ`ਨਾਲ ਗੀਤਾਜ਼ ਬਿੰਦਰੱਖੀਆ ਨੇ ਦੁਨੀਆ ਭਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ। ਗੀਤਾਜ਼ ਨੇ ਆਪਣੀ ਗਾਇਕੀ ਦੇ ਨਾਲ-ਨਾਲ ਅਦਾਕਾਰੀ ਰਾਹੀਂ ਪ੍ਰਸ਼ੰਸ਼ਕਾਂ ਨੂੰ ਖੂਬ ਪ੍ਰਭਾਵਿਤ ਕੀਤਾ। ਦੱਸ ਦੇਈਏ ਕਿ ਹਾਲ ਹੀ ਵਿੱਚ 17 ਨਵੰਬਰ ਨੂੰ ਗੀਤਾਜ਼ ਬਿੰਦਰੱਖੀਆ ਆਪਣੇ ਪਿਤਾ ਅਤੇ ਗਾਇਕ ਸੁਰਜੀਤ ਬਿੰਦਰੱਖੀਆ ਦੀ ਡੈਥ ਐਨਿਵਰਸਰੀ ਤੇ ਭਾਵੁਕ ਨਜ਼ਰ ਆਏ। ਗੀਤਾਜ਼ ਵੱਲੋਂ ਪਿਤਾ ਦੀ ਯਾਦ ਵਿੱਚ ਇੱਕ ਭਾਵੁਕ ਵੀਡੀਓ ਪੋਸਟ ਕੀਤੀ ਗਈ ਹੈ। ਜਿਸ ਨੂੰ ਵੇਖ ਪ੍ਰਸ਼ੰਸਕਾਂ ਦੀਆਂ ਅੱਖਾਂ ਵੀ ਨਮ ਹੋ ਗਈਆਂ।
Read More: Gitaj Bindrakhia: ਗੀਤਾਜ਼ ਨੇ ਪਿਤਾ ਸੁਰਜੀਤ ਬਿੰਦਰੱਖੀਆ ਨੂੰ ਕੀਤਾ ਯਾਦ, ਗਾਇਕ ਬੋਲਿਆ- 20 ਸਾਲ ਹੋ ਗਏ, ਮਿਸ ਯੂ ਬਾਪੂ...
Entertainment News LIVE: Tiger 3 Box Office Collection: 'ਟਾਈਗਰ 3' ਨੇ 200 ਕਰੋੜ ਦਾ ਅੰਕੜਾ ਕੀਤਾ ਪਾਰ, ਕਮਾਈ 'ਚ ਗਿਰਾਵਟ ਦੇ ਬਾਵਜੂਦ ਦਿਖਾਇਆ ਕਮਾਲ
Tiger 3 Box Office Collection Day 6: ਸਲਮਾਨ ਖਾਨ ਅਤੇ ਕੈਟਰੀਨਾ ਕੈਫ ਸਟਾਰਰ ਫਿਲਮ 'ਟਾਈਗਰ 3' ਐਤਵਾਰ 12 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ। ਦੇਸ਼ ਭਰ ਵਿੱਚ ਦੀਵਾਲੀ ਦੇ ਤਿਉਹਾਰ ਦੇ ਬਾਵਜੂਦ, ਫਿਲਮ ਨੇ 44.5 ਕਰੋੜ ਰੁਪਏ ਦੇ ਕਲੈਕਸ਼ਨ ਨਾਲ ਧਮਾਕੇਦਾਰ ਸ਼ੁਰੂਆਤ ਕੀਤੀ। ਹਾਲਾਂਕਿ ਪਿਛਲੇ ਦੋ ਦਿਨਾਂ ਤੋਂ ਸਲਮਾਨ ਖਾਨ ਦੀ ਫਿਲਮ ਦੇ ਕਲੈਕਸ਼ਨ 'ਚ ਭਾਰੀ ਗਿਰਾਵਟ ਆਈ ਹੈ ਅਤੇ ਇਹ ਅੱਧੇ ਤੋਂ ਵੀ ਘੱਟ ਕਮਾਈ ਕਰ ਰਹੀ ਹੈ। ਆਓ ਜਾਣਦੇ ਹਾਂ 'ਟਾਈਗਰ 3' ਨੇ ਆਪਣੀ ਰਿਲੀਜ਼ ਦੇ ਛੇਵੇਂ ਦਿਨ ਯਾਨੀ ਸ਼ੁੱਕਰਵਾਰ ਨੂੰ ਕਿੰਨੇ ਕਰੋੜ ਰੁਪਏ ਇਕੱਠੇ ਕੀਤੇ ਹਨ?
Read More: Tiger 3 Box Office Collection: 'ਟਾਈਗਰ 3' ਨੇ 200 ਕਰੋੜ ਦਾ ਅੰਕੜਾ ਕੀਤਾ ਪਾਰ, ਕਮਾਈ 'ਚ ਗਿਰਾਵਟ ਦੇ ਬਾਵਜੂਦ ਦਿਖਾਇਆ ਕਮਾਲ