Entertainment News LIVE: ਨੀਰੂ ਬਾਜਵਾ ਨੇ ਲੋਕਾਂ ਕੋਲੋਂ ਕਿਉਂ ਮੰਗੀ ਮਾਫ਼ੀ ? ਵਰੁਣ ਧਵਨ-ਨਤਾਸ਼ਾ ਦਲਾਲ ਜਲਦ ਕਰਨਗੇ ਪਹਿਲੇ ਬੱਚੇ ਦਾ ਸਵਾਗਤ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।

ਰੁਪਿੰਦਰ ਕੌਰ ਸੱਭਰਵਾਲ Last Updated: 19 Feb 2024 12:58 PM
Entertainment News LIVE: Sonarika Bhadoria: ਵਿਆਹ ਦੇ ਬੰਧਨ 'ਚ ਬੱਝੀ ਸੋਨਾਰਿਕਾ ਭਦੋਰੀਆ, ਜਾਣੋ 'ਦੇਵੋਂ ਕੇ ਦੇਵ ਮਹਾਦੇਵ' ਦੀ ਪਾਰਵਤੀ ਨੇ ਕਿਸ ਨੂੰ ਚੁਣਿਆ ਦੁਲਹਾ ?

Sonarika Bhadoria-Vikas Parashar Wedding: ਟੀਵੀ ਸੀਰੀਅਲ 'ਦੇਵੋਂ ਕੇ ਦੇਵ ਮਹਾਦੇਵ' 'ਚ ਪਾਰਵਤੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਸੋਨਾਰਿਕਾ ਭਦੋਰੀਆ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹੈ।

Read More: Sonarika Bhadoria: ਵਿਆਹ ਦੇ ਬੰਧਨ 'ਚ ਬੱਝੀ ਸੋਨਾਰਿਕਾ ਭਦੋਰੀਆ, ਜਾਣੋ 'ਦੇਵੋਂ ਕੇ ਦੇਵ ਮਹਾਦੇਵ' ਦੀ ਪਾਰਵਤੀ ਨੇ ਕਿਸ ਨੂੰ ਚੁਣਿਆ ਦੁਲਹਾ ?

Entertainment News LIVE Today: Sunny Leone: ਯੂਪੀ ਪੁਲਿਸ 'ਚ ਭਰਤੀ ਹੋਏਗੀ ਸੰਨੀ ਲਿਓਨ ? ਸੱਚਾਈ ਜਾਣ ਘੁੰਮ ਜਾਏਗਾ ਸਿਰ, ਇੰਝ ਵਾਇਰਲ ਹੋਇਆ ਐਡਮਿਟ ਕਾਰਡ

Sunny Leone UP Police Admit Card: ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਅਕਸਰ ਆਪਣੇ ਗਲੈਮਰਸ ਅੰਦਾਜ਼ ਕਾਰਨ ਸੁਰਖੀਆਂ 'ਚ ਰਹਿੰਦੀ ਹੈ। ਪਰ ਇਸ ਵਾਰ ਉਨ੍ਹਾਂ ਦੇ ਸੁਰਖੀਆਂ 'ਚ ਆਉਣ ਦਾ ਕਾਰਨ ਕੁਝ ਹੋਰ ਹੈ। ਅਦਾਕਾਰਾ ਨਾਲ ਜੁੜੀ ਵੱਡੀ ਖਬਰ ਸੋਸ਼ਲ਼ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਨੇ ਹਰ ਕਿਸੇ ਦੇ ਹੋਸ਼ ਉੱਡਾ ਦਿੱਤੇ ਹਨ। ਦਰਅਸਲ, ਯੂਪੀ 'ਚ ਪੁਲਿਸ ਕਾਂਸਟੇਬਲ ਭਰਤੀ ਪ੍ਰੀਖਿਆ ਦੌਰਾਨ ਇਕ ਐਡਮਿਟ ਕਾਰਡ ਮਿਲਿਆ, ਜਿਸ 'ਤੇ ਸੰਨੀ ਲਿਓਨ ਦਾ ਨਾਂ ਅਤੇ ਫੋਟੋ ਸੀ। ਹੁਣ ਇਹ ਐਡਮਿਟ ਕਾਰਡ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਕ ਪਾਸੇ ਜਿੱਥੇ ਅਧਿਕਾਰੀ ਇਸ ਐਡਮਿਟ ਕਾਰਡ ਨੂੰ ਲੈ ਕੇ ਚਿੰਤਤ ਸਨ, ਉੱਥੇ ਹੀ ਦੂਜੇ ਪਾਸੇ ਇਸ ਐਡਮਿਟ ਕਾਰਡ ਨੂੰ ਦੇਖ ਕੇ ਹਰ ਪਾਸੇ ਇਹ ਚਰਚਾ ਹੈ ਕਿ ਕੀ ਸੰਨੀ ਲਿਓਨ ਐਕਟਿੰਗ ਛੱਡ ਕੇ ਹੁਣ ਯੂਪੀ ਪੁਲਿਸ 'ਚ ਭਰਤੀ ਹੋਵੇਗੀ? 

Read MOre: Sunny Leone: ਯੂਪੀ ਪੁਲਿਸ 'ਚ ਭਰਤੀ ਹੋਏਗੀ ਸੰਨੀ ਲਿਓਨ ? ਸੱਚਾਈ ਜਾਣ ਘੁੰਮ ਜਾਏਗਾ ਸਿਰ, ਇੰਝ ਵਾਇਰਲ ਹੋਇਆ ਐਡਮਿਟ ਕਾਰਡ

Entertainment News LIVE: BAFTA Film Awards 2024: 'ਓਪਨਹਾਈਮਰ' ਨੇ ਬਾਫਟਾ 'ਚ ਮਾਰੀ ਵੱਡੀ ਬਾਜ਼ੀ, ਵੱਧ ਤੋਂ ਵੱਧ ਅਵਾਰਡ ਕੀਤੇ ਆਪਣੇ ਨਾਂਅ, ਜੇਤੂਆਂ ਦੀ ਵੇਖੋ ਲਿਸਟ

BAFTA Awards 2024 Winners List: ਐਤਵਾਰ ਨੂੰ ਲੰਡਨ ਵਿੱਚ ਬ੍ਰਿਟਿਸ਼ ਅਕੈਡਮੀ ਆਫ ਫਿਲਮ ਐਂਡ ਟੈਲੀਵਿਜ਼ਨ ਆਰਟਸ ਯਾਨੀ ਬਾਫਟਾ ਫਿਲਮ ਅਵਾਰਡ ਆਯੋਜਿਤ ਕੀਤੇ ਗਏ। ਇਨ੍ਹਾਂ ਪੁਰਸਕਾਰਾਂ ਨੂੰ ਬਹੁਤ ਹੀ ਵੱਕਾਰੀ ਪੁਰਸਕਾਰ ਮੰਨਿਆ ਜਾਂਦਾ ਹੈ। ਬ੍ਰਿਟਿਸ਼ ਅਤੇ ਅੰਤਰਰਾਸ਼ਟਰੀ ਸਿਨੇਮਾ ਦੀਆਂ ਸਰਵੋਤਮ ਫ਼ਿਲਮਾਂ ਸਮੇਤ ਵੱਖ-ਵੱਖ ਸ਼੍ਰੇਣੀਆਂ ਵਿੱਚ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਇਸ ਵਾਰ ਦੇ ਬਾਫਟਾ ਅਵਾਰਡਾਂ ਵਿੱਚ ਐਟਮ ਬੰਬ ਦੀ ਰਚਨਾ ਬਾਰੇ ਕ੍ਰਿਸਟੋਫਰ ਨੋਲਨ ਦੀ ਫਿਲਮ "ਓਪਨਹਾਈਮਰ" ਨੇ ਹਲਚਲ ਮਚਾ ਦਿੱਤੀ।

Read MOre: BAFTA Film Awards 2024: 'ਓਪਨਹਾਈਮਰ' ਨੇ ਬਾਫਟਾ 'ਚ ਮਾਰੀ ਵੱਡੀ ਬਾਜ਼ੀ, ਵੱਧ ਤੋਂ ਵੱਧ ਅਵਾਰਡ ਕੀਤੇ ਆਪਣੇ ਨਾਂਅ, ਜੇਤੂਆਂ ਦੀ ਵੇਖੋ ਲਿਸਟ

Entertainment News LIVE Today: Neeru Bajwa: ਨੀਰੂ ਬਾਜਵਾ ਨੇ ਜਨਤਾ ਕੋਲੋਂ ਮੰਗੀ ਮਾਫ਼ੀ, ਜਾਣੋ ਪੰਜਾਬੀ ਅਦਾਕਾਰਾ ਨੇ ਕੀਤੀ ਕਿਹੜੀ ਗਲਤੀ ?

Neeru Bajwa Apologized To The Public: ਪੰਜਾਬੀ ਅਦਾਕਾਰਾ ਨੀਰੂ ਬਾਜਵਾ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਨ੍ਹਾਂ ਆਪਣੀ ਅਦਾਕਾਰੀ ਦੇ ਨਾਲ-ਨਾਲ ਖੂਬਸੂਰਤ ਅੰਦਾਜ਼ ਨਾਲ ਪ੍ਰਸ਼ੰਸਕਾਂ ਨੂੰ ਲੁਭਾਇਆ ਹੈ।

Read More: Neeru Bajwa: ਨੀਰੂ ਬਾਜਵਾ ਨੇ ਜਨਤਾ ਕੋਲੋਂ ਮੰਗੀ ਮਾਫ਼ੀ, ਜਾਣੋ ਪੰਜਾਬੀ ਅਦਾਕਾਰਾ ਨੇ ਕੀਤੀ ਕਿਹੜੀ ਗਲਤੀ ?

Entertainment News LIVE: Poonam Pandey: ਪੂਨਮ ਪਾਂਡੇ ਨੇ ਪਹਿਲਾਂ ਫੈਲਾਈ ਮੌਤ ਦੀ ਝੂਠੀ ਖਬਰ, ਹੁਣ ਡਿਲੀਟ ਕੀਤੀ ਸਰਵਾਈਕਲ ਕੈਂਸਰ ਨਾਲ ਜੁੜੀ ਹਰ ਪੋਸਟ

Poonam Pandey Fake Death Stunt: ਅਦਾਕਾਰਾ ਪੂਨਮ ਪਾਂਡੇ ਪਿਛਲੇ ਦਿਨੀਂ ਆਪਣੇ ਫੇਕ ਡੈਥ ਸਟੰਟ ਨੂੰ ਲੈ ਕੇ ਸੁਰਖੀਆਂ 'ਚ ਰਹੀ। 2 ਫਰਵਰੀ ਨੂੰ ਅਦਾਕਾਰਾ ਦੀ ਪੀਆਰ ਟੀਮ ਨੇ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਜਾਣਕਾਰੀ ਦਿੱਤੀ ਸੀ ਕਿ ਪੂਨਮ ਪਾਂਡੇ ਦੀ ਮੌਤ ਸਰਵਾਈਕਲ ਕੈਂਸਰ ਕਾਰਨ ਹੋਈ ਹੈ। ਅਗਲੇ ਹੀ ਦਿਨ, ਪੂਨਮ ਨੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਉਹ ਜ਼ਿੰਦਾ ਹੈ ਅਤੇ ਉਸਨੇ ਸਰਵਾਈਕਲ ਕੈਂਸਰ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਉਸਦੀ ਮੌਤ ਦੀ ਝੂਠੀ ਖਬਰ ਫੈਲਾਈ ਸੀ।

Read More: Poonam Pandey: ਪੂਨਮ ਪਾਂਡੇ ਨੇ ਪਹਿਲਾਂ ਫੈਲਾਈ ਮੌਤ ਦੀ ਝੂਠੀ ਖਬਰ, ਹੁਣ ਡਿਲੀਟ ਕੀਤੀ ਸਰਵਾਈਕਲ ਕੈਂਸਰ ਨਾਲ ਜੁੜੀ ਹਰ ਪੋਸਟ

Entertainment News LIVE Today: Video: ਭਾਰਤ ਬੰਦ ਦੌਰਾਨ ਕਿਸਾਨਾਂ ਨੂੰ ਗੰਦੇ ਇਸ਼ਾਰੇ ਕਰਨ ਵਾਲੀ ਕੁੜੀ 'ਤੇ ਭੜਕੀ ਰਾਖੀ ਸਾਵੰਤ, ਸੁਣਾਈਆਂ ਕਰਾਰੀਆਂ ਗੱਲਾਂ

Rakhi Sawant On Bharat Band Girl Viral Video: ਕਿਸਾਨਾਂ ਦੇ ਧਰਨੇ ਕਾਰਨ ਆਮ ਜਨਜੀਵਨ ਕਾਫੀ ਪ੍ਰਭਾਵਿਤ ਹੋਇਆ। ਇਸ ਦੌਰਾਨ ਟ੍ਰੈਫਿਕ ਵਿੱਚ ਫਸੇ ਲੋਕਾਂ ਦਾ ਕਿਸਾਨਾਂ ਨਾਲ ਝਗੜਾ ਵੀ ਹੋਇਆ। ਇਸ ਵਿਚਾਲੇ ਇੱਕ ਲੜਕੀ ਖੂਬ ਸੁਰਖੀਆਂ ਵਿੱਚ ਰਹੀ। ਉਸ ਦਾ ਵੀਡੀਓ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਟ੍ਰੈਫਿਕ ਵਿੱਚ ਫਸੇ ਹੋਣ ਦੌਰਾਨ ਉਹ ਵੀ ਕਿਸਾਨਾਂ ਉੱਪਰ ਭੜਕ ਉੱਠੀ ਅਤੇ ਗਾਲ੍ਹਾਂ ਕੱਢਣ ਤੱਕ ਪਹੁੰਚ ਗਈ। ਹੁਣ ਇਸ ਲੜਕੀ ਦੇ ਵਾਇਰਲ ਵੀਡੀਓ ਉੱਪਰ ਰਾਖੀ ਸਾਵੰਤ ਦਾ ਰਿਐਕਸ਼ਨ ਸਾਹਮਣੇ ਆਇਆ ਹੈ। 

Read MOre: Video: ਭਾਰਤ ਬੰਦ ਦੌਰਾਨ ਕਿਸਾਨਾਂ ਨੂੰ ਗੰਦੇ ਇਸ਼ਾਰੇ ਕਰਨ ਵਾਲੀ ਕੁੜੀ 'ਤੇ ਭੜਕੀ ਰਾਖੀ ਸਾਵੰਤ, ਸੁਣਾਈਆਂ ਕਰਾਰੀਆਂ ਗੱਲਾਂ

Entertainment News LIVE: Rashmika Mandanna: ਰਸ਼ਮਿਕਾ ਮੰਡਾਨਾ ਮੌਤ ਦੇ ਮੂੰਹ 'ਚੋਂ ਆਈ ਬਾਹਰ, ਅਦਾਕਾਰਾ ਬੋਲੀ- 'ਫਲਾਈਟ ਦੀ ਐਮਰਜੈਂਸੀ...'

Rashmika Mandanna Escaped Death: ਸਾਊਥ ਅਦਾਕਾਰਾ ਰਸ਼ਮਿਕਾ ਮੰਡਾਨਾ ਨੂੰ ਲੈ ਕੇ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਰਸ਼ਮਿਕਾ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਕਿਹਾ ਕਿ ਉਸ ਨਾਲ ਅਜਿਹੀ ਘਟਨਾ ਵਾਪਰੀ ਹੈ, ਜਿਸ ਵਿਚ ਉਹ ਮੌਤ ਤੋਂ ਬਚ ਗਈ। ਅਦਾਕਾਰਾ ਦੀ ਪੋਸਟ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ।

Read MOre: Rashmika Mandanna: ਰਸ਼ਮਿਕਾ ਮੰਡਾਨਾ ਮੌਤ ਦੇ ਮੂੰਹ 'ਚੋਂ ਆਈ ਬਾਹਰ, ਅਦਾਕਾਰਾ ਬੋਲੀ- 'ਫਲਾਈਟ ਦੀ ਐਮਰਜੈਂਸੀ...'

ਪਿਛੋਕੜ

Entertainment News Live Today: ਅਦਾਕਾਰ ਵਰੁਣ ਧਵਨ ਨੇ ਤਿੰਨ ਸਾਲ ਪਹਿਲਾਂ ਗਰਲਫਰੈਂਡ ਨਤਾਸ਼ਾ ਦਲਾਲ ਨਾਲ ਵਿਆਹ ਕੀਤਾ ਸੀ। ਹੁਣ ਵਰੁਣ ਨੇ ਨਤਾਸ਼ਾ ਦੀ ਪ੍ਰੈਗਨੈਂਸੀ ਦੀ ਖ਼ਬਰ ਦੇ ਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ।


ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਵਰੁਣ ਧਵਨ ਪਿਤਾ ਬਣਨ ਜਾ ਰਹੇ ਹਨ। ਉਨ੍ਹਾਂ ਨੇ ਇਹ ਖ਼ਬਰ 18 ਫਰਵਰੀ ਯਾਨੀ ਅੱਜ ਸਾਂਝੀ ਕੀਤੀ ਹੈ। ਵਰੁਣ ਨੇ ਆਪਣੀ ਪਤਨੀ ਨਤਾਸ਼ਾ ਦਲਾਲ ਨਾਲ ਇੱਕ ਫੋਟੋ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਆਪਣਾ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਵਰੁਣ ਦੀ ਇਸ ਤਸਵੀਰ 'ਤੇ ਉਨ੍ਹਾਂ ਦੇ ਪ੍ਰਸ਼ੰਸਕ, ਉਨ੍ਹਾਂ ਦੇ ਸਹਿ-ਕਲਾਕਾਰ ਅਤੇ ਹੋਰ ਕਈ ਬਾਲੀਵੁੱਡ ਸਿਤਾਰੇ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ।


ਵਰੁਣ ਧਵਨ ਅਤੇ ਨਤਾਸ਼ਾ ਦਲਾਲ ਦਾ ਵਿਆਹ ਸਾਲ 2021 ਵਿੱਚ ਹੋਇਆ ਸੀ, ਹਾਲਾਂਕਿ ਉਹ ਇੱਕ ਦੂਜੇ ਨੂੰ ਸਾਲਾਂ ਤੋਂ ਜਾਣਦੇ ਸਨ। ਹੁਣ ਆਖਿਰਕਾਰ ਦੋਵੇਂ ਮਾਤਾ-ਪਿਤਾ ਬਣਨ ਜਾ ਰਹੇ ਹਨ ਅਤੇ ਜ਼ਾਹਿਰ ਹੈ ਕਿ ਇਹ ਜੋੜਾ ਇਸ ਗੱਲ ਤੋਂ ਕਾਫੀ ਖੁਸ਼ ਹੈ।


ਵਰੁਣ ਧਵਨ ਅਤੇ ਨਤਾਸ਼ਾ ਦਲਾਲ ਬਣਨ ਜਾ ਰਹੇ ਮਾਤਾ-ਪਿਤਾ


ਵਰੁਣ ਧਵਨ ਨੇ ਇਕ ਖ਼ੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ ਜਿਸ 'ਚ ਉਹ ਨਤਾਸ਼ਾ ਦਲਾਲ ਦੇ ਬੇਬੀ ਬੰਪ ਨੂੰ ਕਿੱਸ ਕਰਦੇ ਨਜ਼ਰ ਆ ਰਹੇ ਹਨ। ਇਹ ਤਸਵੀਰ ਬਹੁਤ ਪਿਆਰੀ ਲੱਗ ਰਹੀ ਹੈ ਅਤੇ ਇਸ ਦੇ ਕੈਪਸ਼ਨ 'ਚ ਲਿਖਿਆ ਹੈ, 'ਮੈਂ ਗਰਭਵਤੀ ਹਾਂ ਅਤੇ ਮੈਨੂੰ ਤੁਹਾਡੇ ਪਿਆਰ ਅਤੇ ਦੁਆਵਾਂ ਦੀ ਲੋੜ ਹੈ।' ਇਸ ਦੇ ਨਾਲ ਹੀ ਵਰੁਣ ਨੇ ਹੈਸ਼ਟੈਗ ਮੈਰੀ ਫੈਮਿਲੀ ਮੇਰੀ ਤਾਕਤ ਵੀ ਲਿਖਿਆ ਹੈ।






ਸੇਲੇਬਸ ਨੇ ਦਿੱਤੀ ਕਪਲ ਨੂੰ ਵਧਾਈ


ਇਸ ਤਸਵੀਰ 'ਤੇ ਜਾਹਨਵੀ ਕਪੂਰ ਅਤੇ ਸਾਨੀਆ ਮਿਰਜ਼ਾ ਨੇ ਵਰੁਣ ਧਵਨ ਨੂੰ ਵਧਾਈ ਦਿੱਤੀ ਹੈ। ਉੱਥੇ ਹੀ ਅਰਜੁਨ ਕਪੂਰ ਨੇ ਲਿਖਿਆ ਹੈ ਕਿ ਡੈਡੀ-ਮੰਮੀ ਨੰਬਰ 1। ਇਨ੍ਹਾਂ ਤੋਂ ਇਲਾਵਾ ਸੋਨਮ ਕਪੂਰ, ਭੂਮੀ ਪੇਡਨੇਕਰ, ਅਰਮਾਨ ਮਲਿਕ, ਮਲਾਇਕਾ ਅਰੋੜਾ, ਅਨਿਲ ਕਪੂਰ ਸਮੇਤ ਕਈ ਸਿਤਾਰਿਆਂ ਨੇ ਵਧਾਈ ਦਿੰਦਿਆਂ ਹੋਇਆਂ ਹਾਰਟ ਇਮੋਜੀ ਬਣਾਏ। ਫਿਲਮੀ ਸਿਤਾਰਿਆਂ ਤੋਂ ਇਲਾਵਾ ਪ੍ਰਸ਼ੰਸਕ ਵੀ ਵਰੁਣ ਅਤੇ ਨਤਾਸ਼ਾ ਨੂੰ ਵਧਾਈ ਦੇ ਰਹੇ ਹਨ।


ਦੱਸ ਦਈਏ ਕਿ ਵਰੁਣ ਧਵਨ ਕੋਲ 'ਭੇਡੀਆ 2' ਅਤੇ 'ਬੇਬੀ ਜੌਨ' ਵਰਗੀਆਂ ਫ਼ਿਲਮਾਂ ਪਾਈਪਲਾਈਨ 'ਚ ਹਨ, ਉੱਥੇ ਹੀ ਉਹ ਫ਼ਿਲਮ 'ਸਟ੍ਰੀ 2' 'ਚ ਵੀ ਕੈਮਿਓ ਕਰਨਗੇ। ਨਤਾਸ਼ਾ ਦਲਾਲ ਦੀ ਗੱਲ ਕਰੀਏ ਤਾਂ ਉਹ ਫ਼ਿਲਮੀ ਦੁਨੀਆ ਤੋਂ ਦੂਰ ਰਹਿੰਦੀ ਹੈ ਅਤੇ ਲਾਈਮਲਾਈਟ ਦਾ ਹਿੱਸਾ ਬਣਨਾ ਘੱਟ ਹੀ ਪਸੰਦ ਕਰਦੀ ਹੈ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.