Entertainment News LIVE: ਸ਼ਹਿਨਾਜ਼ ਗਿੱਲ ਵੱਲੋਂ ਅਗਲੀ ਬਾਲੀਵੁੱਡ ਫਿਲਮ ਦਾ ਐਲਾਨ, ਗਾਇਕ ਜੱਸ ਮਾਣਕ ਕਿੱਥੇ ਸੀ ਗਾਇਬ ਸਣੇ ਅਹਿਮ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।
LIVE
Background
Entertainment News Live Today: ਸ਼ਹਿਨਾਜ਼ ਗਿੱਲ ਨੇ ਮੌਜੂਦਾ ਸਮੇਂ 'ਚ ਇੰਡਸਟਰੀ 'ਚ ਆਪਣੇ ਦਮ 'ਤੇ ਪਛਾਣ ਬਣਾਈ ਹੈ। ਅਭਿਨੇਤਰੀ ਨੇ ਆਪਣੇ ਚੁਲਬੁਲੇ ਸਟਾਈਲ ਵੱਲ ਲੱਖਾਂ ਲੋਕ ਆਕਰਸ਼ਿਤ ਕੀਤੇ। ਬਿੱਗ ਬੌਸ ਤੋਂ ਸਭ ਦੀ ਪਸੰਦੀਦਾ ਬਣੀ ਸ਼ਹਿਨਾਜ਼ ਗਿੱਲ ਨੇ ਬਾਲੀਵੁੱਡ 'ਚ ਐਂਟਰੀ ਕਰ ਲਈ ਹੈ। ਸਲਮਾਨ ਖਾਨ ਨਾਲ ਡੈਬਿਊ ਕਰਨ ਤੋਂ ਬਾਅਦ, ਸ਼ਹਿਨਾਜ਼ ਗਿੱਲ ਕੋਲ ਹੁਣ ਇੱਕ ਹੋਰ ਫਿਲਮ ਹੈ।
ਜੀ ਹਾਂ, ਸ਼ਹਿਨਾਜ਼ ਗਿੱਲ ਜਲਦੀ ਹੀ ਨਿਰਮਾਤਾ ਮੁਰਾਦ ਖੇਤਾਨੀ ਦੀ ਫਿਲਮ ਸਬ ਫਸਟ ਕਲਾਸ ਵਿੱਚ ਨਜ਼ਰ ਆਵੇਗੀ। ਇਸ ਫਿਲਮ 'ਚ ਉਨ੍ਹਾਂ ਨਾਲ ਅਭਿਨੇਤਾ ਵਰੁਣ ਸ਼ਰਮਾ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ਇਸ ਫਿਲਮ ਦੀ ਸ਼ੂਟਿੰਗ ਵੀ ਸ਼ੁਰੂ ਹੋ ਚੁੱਕੀ ਹੈ, ਜਿਸ ਦੀ ਜਾਣਕਾਰੀ ਖੁਦ ਸਨਾ ਨੇ ਆਪਣੇ ਇੰਸਟਾਗ੍ਰਾਮ ਪੋਸਟ ਰਾਹੀਂ ਦਿੱਤੀ ਹੈ।
ਸ਼ਹਿਨਾਜ਼ ਦੀ ਅਗਲੀ ਫਿਲਮ ਦੀ ਸ਼ੂਟਿੰਗ ਹੋਈ ਸ਼ੁਰੂ
ਸ਼ਹਿਨਾਜ਼ ਗਿੱਲ ਨੇ ਆਪਣੇ ਇੰਸਟਾਗ੍ਰਾਮ 'ਤੇ ਦੋ ਤਸਵੀਰਾਂ ਪੋਸਟ ਕੀਤੀਆਂ ਹਨ। ਇਸ ਤਸਵੀਰ 'ਚ ਉਨ੍ਹਾਂ ਨਾਲ ਨਿਰਮਾਤਾ ਮੁਰਾਦ ਖੇਤਾਨੀ ਅਤੇ ਬਲਵਿੰਦਰ ਸਿੰਘ ਆਹੂਜਾ ਅਤੇ ਵਰੁਣ ਸ਼ਰਮਾ ਨਜ਼ਰ ਆ ਰਹੇ ਹਨ। ਇਸ ਦੌਰਾਨ ਸਨਾ ਨੇ ਫਿਲਮ ਦਾ ਬੋਰਡ ਹੱਥ 'ਚ ਫੜਿਆ ਹੋਇਆ ਹੈ। ਇਸ ਪੋਸਟ ਦੇ ਕੈਪਸ਼ਨ 'ਚ ਸਨਾ ਨੇ ਲਿਖਿਆ- 'ਸਾਲ 2024 ਦੀ ਸ਼ੁਰੂਆਤ'। ਹਾਲਾਂਕਿ ਫਿਲਮ ਕਦੋਂ ਰਿਲੀਜ਼ ਹੋਵੇਗੀ, ਇਸ ਦੀ ਤਰੀਕ ਅਜੇ ਤੈਅ ਨਹੀਂ ਹੋਈ ਹੈ।
ਸਲਮਾਨ ਦੀ ਫਿਲਮ ਨਾਲ ਸ਼ਹਿਨਾਜ਼ ਨੇ ਕੀਤੀ ਸੀ ਸ਼ੁਰੂਆਤ
ਤੁਹਾਨੂੰ ਦੱਸ ਦੇਈਏ ਕਿ ਸ਼ਹਿਨਾਜ਼ ਗਿੱਲ ਨੇ ਸਲਮਾਨ ਖਾਨ ਦੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਫਿਲਮ ਵਿੱਚ ਰਾਘਵ ਜੁਆਲ ਉਸ ਦੇ ਸਾਥੀ ਸਨ। ਇਸ ਫਿਲਮ 'ਚ ਸ਼ਹਿਨਾਜ਼ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਇਸ ਤੋਂ ਬਾਅਦ ਸਨਾ ਨੂੰ ਏਕਤਾ ਕਪੂਰ ਦੀ ਫਿਲਮ 'ਥੈਂਕ ਯੂ ਫਾਰ ਕਮਿੰਗ' 'ਚ ਵੀ ਦੇਖਿਆ ਗਿਆ ਸੀ। ਭਾਵੇਂ ਇਸ ਫਿਲਮ 'ਚ ਉਨ੍ਹਾਂ ਦਾ ਰੋਲ ਛੋਟਾ ਸੀ ਪਰ ਫਿਲਮ 'ਚ ਉਨ੍ਹਾਂ ਦੇ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਗਿਆ ਸੀ।
ਇਸ ਦੇ ਨਾਲ ਹੀ ਸ਼ਹਿਨਾਜ਼ ਹੁਣ ਆਪਣੀ ਤੀਜੀ ਫਿਲਮ ਕਰਨ ਜਾ ਰਹੀ ਹੈ। ਸ਼ਹਿਨਾਜ਼ ਦੀ ਫਿਲਮ ਦੇ ਨਿਰਮਾਤਾ ਮੁਰਾਦ ਖੇਤਾਨੀ ਇਸ ਤੋਂ ਪਹਿਲਾਂ ਰਣਬੀਰ ਕਪੂਰ ਦੀ ਬਲਾਕਬਸਟਰ ਫਿਲਮ ਐਨੀਮਲ ਵੀ ਬਣਾ ਚੁੱਕੇ ਹਨ। ਇਸ ਤੋਂ ਇਲਾਵਾ ਉਹ ਕਬੀਰ ਸਿੰਘ, ਭੁੱਲ ਭੁਲਈਆ 2, ਗੁਮਰਾਹ ਅਤੇ ਮੁਬਾਰਕਾਂ ਵਰਗੀਆਂ ਫਿਲਮਾਂ ਦਾ ਨਿਰਮਾਣ ਵੀ ਕਰ ਚੁੱਕੇ ਹਨ। ਉਥੇ ਹੀ ਜੇਕਰ ਵਰੁਣ ਸ਼ਰਮਾ ਦੀ ਗੱਲ ਕਰੀਏ ਤਾਂ ਉਹ ਪਿਛਲੇ ਸਾਲ ਫਿਲਮ 'ਫੁਕਰੇ 3' 'ਚ ਨਜ਼ਰ ਆਏ ਸਨ। ਉਹ ਆਪਣੀਆਂ ਕਾਮੇਡੀ ਭੂਮਿਕਾਵਾਂ ਲਈ ਜਾਣਿਆ ਜਾਂਦਾ ਹੈ। ਅਭਿਨੇਤਾ ਨੇ ਹੁਣ ਤੱਕ ਕਈ ਫਿਲਮਾਂ ਕੀਤੀਆਂ ਹਨ।
Entertainment News Live Today: Bigg Boss 17: ਵਿੱਕੀ ਨੇ ਅੰਕਿਤਾ ਨਾਲ ਵਿਆਹ ਨੂੰ ਕਿਹਾ 'ਨਿਵੇਸ਼', ਹੁਣ ਸਲਮਾਨ ਨੇ ਪੂਰੇ ਜੈਨ ਪਰਿਵਾਰ ਦੀ ਮੀਡੀਆ ਸਾਹਮਣੇ ਲਗਾਈ ਕਲਾਸ
Bigg Boss 17: ਬਿੱਗ ਬੌਸ 17 ਸੀਜ਼ਨ ਦੇ ਆਖਰੀ ਹਫਤੇ ਪਹੁੰਚ ਗਿਆ ਹੈ। ਸੀਜ਼ਨ ਦਾ ਇਸ ਵਾਰ ਦਾ ਫਾਈਨਲ 28 ਜਨਵਰੀ ਨੂੰ ਤੈਅ ਹੈ। ਇਸ ਦੌਰਾਨ, ਵੀਕੈਂਡ ਕਾ ਵਾਰ ਦੇ ਹਾਲ ਹੀ ਦੇ ਐਪੀਸੋਡ ਵਿੱਚ ਕਈ ਦਿਲਚਸਪ ਕਿੱਸੇ ਸਾਹਮਣੇ ਆਏ। ਅੰਕਿਤਾ ਅਤੇ ਵਿੱਕੀ ਜੈਨ ਦੇ ਰਿਸ਼ਤੇ ਨੂੰ ਲੈ ਕੇ ਇਕ ਵਾਰ ਫਿਰ ਤੋਂ ਸਭ ਤੋਂ ਜ਼ਿਆਦਾ ਚਰਚਾ ਦਾ ਮੁੱਦਾ ਰਿਹਾ। ਸ਼ੋਅ 'ਚ ਕੁਝ ਹਫਤੇ ਪਹਿਲਾਂ ਵਿੱਕੀ ਨੇ ਅੰਕਿਤਾ ਲੋਖੰਡੇ ਨਾਲ ਆਪਣੇ ਵਿਆਹ ਨੂੰ ਨਿਵੇਸ਼ ਕਿਹਾ ਸੀ। ਇਸ ਤੋਂ ਬਾਅਦ ਦੋਵਾਂ ਵਿਚਾਲੇ ਲੜਾਈ ਅਤੇ ਝਗੜਾ ਹੋ ਗਿਆ।
Read More: Bigg Boss 17: ਵਿੱਕੀ ਨੇ ਅੰਕਿਤਾ ਨਾਲ ਵਿਆਹ ਨੂੰ ਕਿਹਾ 'ਨਿਵੇਸ਼', ਹੁਣ ਸਲਮਾਨ ਨੇ ਪੂਰੇ ਜੈਨ ਪਰਿਵਾਰ ਦੀ ਮੀਡੀਆ ਸਾਹਮਣੇ ਲਗਾਈ ਕਲਾਸ
Entertainment News Live: Sania Mirza: ਸਾਨੀਆ ਮਿਰਜ਼ਾ- ਸ਼ੋਏਬ ਮਲਿਕ ਦੇ ਤਲਾਕ ਨੂੰ ਲੈ ਵੱਡਾ ਖੁਲਾਸਾ, ਪਿਤਾ ਇਮਰਾਨ ਬੋਲੇ- ਕੁਝ ਮਹੀਨੇ ਪਹਿਲਾਂ...
Sania Mirza Shoaib Malik: ਪਾਕਿਸਤਾਨੀ ਦੇ ਕ੍ਰਿਕਟਰ ਸ਼ੋਏਬ ਮਲਿਕ ਨੇ ਤੀਜਾ ਵਿਆਹ ਕਰਵਾਇਆ ਹੈ। ਉਨ੍ਹਾਂ ਨੇ ਸਾਨੀਆ ਮਿਰਜ਼ਾ ਨੂੰ ਤਲਾਕ ਦੇ ਦਿੱਤਾ ਹੈ। ਸਾਨੀਆ ਨੇ ਅਜੇ ਤੱਕ ਇਸ ਮਾਮਲੇ ਨੂੰ ਲੈ ਕੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਸਾਨੀਆ ਦੇ ਨਾਲ-ਨਾਲ ਉਸ ਦੇ ਪਰਿਵਾਰ ਵੱਲੋਂ ਇਸ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਆਈ ਸੀ, ਪਰ ਹੁਣ ਪਰਿਵਾਰ ਨੇ ਪ੍ਰਤੀਕਿਰਿਆ ਦਿੱਤੀ ਹੈ। ਸਾਨੀਆ ਦੇ ਪਿਤਾ ਇਮਰਾਨ ਮਿਰਜ਼ਾ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਇਸ 'ਚ ਸਾਨੀਆ ਅਤੇ ਸ਼ੋਏਬ ਦੇ ਰਿਸ਼ਤੇ ਨੂੰ ਲੈ ਕੇ ਪ੍ਰਤੀਕਿਰਿਆ ਦਿੱਤੀ ਗਈ ਹੈ। ਸਾਨੀਆ ਅਤੇ ਸ਼ੋਏਬ ਦਾ ਕੁਝ ਮਹੀਨੇ ਪਹਿਲਾਂ ਹੀ ਤਲਾਕ ਹੋਇਆ ਸੀ।
Read More: Sania Mirza: ਸਾਨੀਆ ਮਿਰਜ਼ਾ- ਸ਼ੋਏਬ ਮਲਿਕ ਦੇ ਤਲਾਕ ਨੂੰ ਲੈ ਵੱਡਾ ਖੁਲਾਸਾ, ਪਿਤਾ ਇਮਰਾਨ ਬੋਲੇ- ਕੁਝ ਮਹੀਨੇ ਪਹਿਲਾਂ...
Entertainment News Live Today: Sidhu Moose Wala: ਪੰਜਾਬ ਸਰਕਾਰ 'ਤੇ ਭੜਕੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ, ਬੋਲੇ- 'ਜੇਲ੍ਹਾਂ 'ਚ ਗੈਂਗਸਟਰਾਂ ਦਾ ਚੱਲ ਰਿਹਾ ਸਾਮਰਾਜ'
Balkaur Singh on Punjab Government: ਪੰਜਾਬੀ ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਉਨ੍ਹਾਂ ਦੇ ਮਾਤਾ ਚਰਨ ਕੌਰ ਲਗਾਤਾਰ ਆਪਣੇ ਪੁੱਤਰ ਲਈ ਇਨਸਾਫ ਦੀ ਜੰਗ ਲੜ੍ਹ ਰਹੇ ਹਨ। ਇਸ ਵਿਚਾਲੇ ਬਲਕੌਰ ਸਿੰਘ ਵੱਲੋਂ ਪੰਜਾਬ ਦੇ ਜੇਲ੍ਹ ਮੰਤਰੀ 'ਤੇ ਨਿਸ਼ਾਨਾ ਸਾਧਿਆ ਗਿਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਸ਼ੁਭਦੀਪ ਦੇ ਕਤਲ ਦੇ ਦੋਸ਼ 'ਚ ਗੈਂਗਸਟਰਾਂ ਅਤੇ ਸ਼ੂਟਰਾਂ ਤੋਂ 9 ਮਹੀਨਿਆਂ 'ਚ 10 ਤੋਂ ਵੱਧ ਮੋਬਾਈਲ ਬਰਾਮਦ ਕੀਤੇ ਜਾ ਚੁੱਕੇ ਹਨ। ਜੇਲ੍ਹ ਵਿੱਚੋਂ ਗੈਂਗਸਟਰਾਂ ਦਾ ਸਾਮਰਾਜ ਚੱਲ ਰਿਹਾ ਹੈ। ਜੇਲ੍ਹ ਮੰਤਰੀ ਉਨ੍ਹਾਂ ਨੂੰ ਰੋਕਣਾ ਨਹੀਂ ਚਾਹੁੰਦੇ।
Read More: Sidhu Moose Wala: ਪੰਜਾਬ ਸਰਕਾਰ 'ਤੇ ਭੜਕੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ, ਬੋਲੇ- 'ਜੇਲ੍ਹਾਂ 'ਚ ਗੈਂਗਸਟਰਾਂ ਦਾ ਚੱਲ ਰਿਹਾ ਸਾਮਰਾਜ'
Entertainment News Live: Sushant Singh Rajput: ਸੁਸ਼ਾਂਤ ਸਿੰਘ ਰਾਜਪੂਤ ਦੇ ਜਨਮਦਿਨ ਮੌਕੇ ਭਾਵੁਕ ਹੋਈ ਭੈਣ ਸ਼ਵੇਤਾ, ਯਾਦਾਂ ਦੀ ਖੂਬਸੂਰਤ ਝਲਕ ਕੀਤੀ ਸ਼ੇਅਰ
Sushant Singh Rajput Birth Anniversary: ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਭਲੇ ਹੀ ਦੁਨੀਆ 'ਚ ਨਹੀਂ ਰਹੇ, ਪਰ ਉਹ ਅੱਜ ਵੀ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ 'ਚ ਜ਼ਿੰਦਾ ਹਨ। ਅੱਜ ਸੁਸ਼ਾਂਤ ਦੇ ਜਨਮਦਿਨ ਮੌਕੇ ਹਰ ਕੋਈ ਅਦਾਕਾਰ ਨੂੰ ਯਾਦ ਕਰ ਰਿਹਾ ਹੈ। ਸੁਸ਼ਾਂਤ ਦਾ ਪਰਿਵਾਰ ਅਤੇ ਪ੍ਰਸ਼ੰਸਕ ਉਨ੍ਹਾਂ ਦੇ ਜਨਮਦਿਨ ਦਾ ਜਸ਼ਨ ਮਨਾ ਰਹੇ ਹਨ। ਸੁਸ਼ਾਂਤ ਦੀ ਭੈਣ ਸ਼ਵੇਤਾ ਸਿੰਘ ਕੀਰਤੀ ਨੇ ਵੀ ਸੋਸ਼ਲ ਮੀਡੀਆ 'ਤੇ ਆਪਣੇ ਭਰਾ ਸੁਸ਼ਾਂਤ ਲਈ ਇੱਕ ਪਿਆਰਾ ਸੰਦੇਸ਼ ਲਿਖਿਆ ਹੈ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।
Read More: Sushant Singh Rajput: ਸੁਸ਼ਾਂਤ ਸਿੰਘ ਰਾਜਪੂਤ ਦੇ ਜਨਮਦਿਨ ਮੌਕੇ ਭਾਵੁਕ ਹੋਈ ਭੈਣ ਸ਼ਵੇਤਾ, ਯਾਦਾਂ ਦੀ ਖੂਬਸੂਰਤ ਝਲਕ ਕੀਤੀ ਸ਼ੇਅਰ
Entertainment News Live Today: Sara Tendulkar Outing: ਡੇਟਿੰਗ ਦੀਆਂ ਅਫਵਾਹਾਂ ਵਿਚਾਲੇ ਸ਼ੁਭਮਨ ਗਿੱਲ ਦੀ ਭੈਣ ਨਾਲ ਨਜ਼ਰ ਆਈ ਸਾਰਾ ਤੇਂਦੁਲਕਰ, ਤਸਵੀਰਾਂ ਵਾਇਰਲ
Sara Tendulkar Outing: ਸਚਿਨ ਤੇਂਦੁਲਕਰ ਦੀ ਬੇਟੀ ਸਾਰਾ ਅਕਸਰ ਸੁਰਖੀਆਂ 'ਚ ਰਹਿੰਦੀ ਹੈ। ਖਬਰਾਂ ਹਨ ਕਿ ਸਾਰਾ ਕ੍ਰਿਕਟਰ ਸ਼ੁਭਮਨ ਗਿੱਲ ਨੂੰ ਡੇਟ ਕਰ ਰਹੀ ਹੈ। ਹਾਲਾਂਕਿ ਸਾਰਾ ਜਾਂ ਸ਼ੁਭਮਨ ਨੇ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
Read More: Sara Tendulkar Outing: ਡੇਟਿੰਗ ਦੀਆਂ ਅਫਵਾਹਾਂ ਵਿਚਾਲੇ ਸ਼ੁਭਮਨ ਗਿੱਲ ਦੀ ਭੈਣ ਨਾਲ ਨਜ਼ਰ ਆਈ ਸਾਰਾ ਤੇਂਦੁਲਕਰ, ਤਸਵੀਰਾਂ ਵਾਇਰਲ