Entertainment News LIVE: ਇੰਦਰਜੀਤ ਨਿੱਕੂ ਦੀ ਫੈਲੀ ਮੌਤ ਦੀ ਝੂਠੀ ਖਬਰ, ਬਿਨੂੰ ਢਿੱਲੋਂ ਨੇ ਪੰਜਾਬ ਦੇ ਕਿਸਾਨਾਂ ਨੂੰ ਕੀਤੀ ਬੇਨਤੀ, ਪੜ੍ਹੋ ਮਨੋਰੰਜਨ ਦੀਆਂ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ..

ABP Sanjha Last Updated: 24 Oct 2023 09:24 PM
Entertainment News Live: Parineeti-Raghav Haldi Choora: ਪਰਿਣੀਤੀ-ਰਾਘਵ ਦੇ ਹਲਦੀ ਰਸਮ ਦਾ ਵੀਡੀਓ ਵਾਇਰਲ, ਅਦਾਕਾਰਾ ਨੂੰ ਭਰਾਵਾਂ ਨੇ ਇੰਝ ਬੰਨ੍ਹੇ ਕਲੀਰੇ

Parineeti-Raghav Haldi Choora Ceremony Video: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ 24 ਸਤੰਬਰ ਨੂੰ ਵਿਆਹ ਦੇ ਬੰਧਨ ਵਿੱਚ ਬੱਝੇ। ਉਨ੍ਹਾਂ ਦਾ ਵਿਆਹ ਉਦੈਪੁਰ ਦੇ ਹੋਟਲ ਲੀਲਾ ਪੈਲੇਸ 'ਚ ਹੋਇਆ ਜਿਸ 'ਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਕਰੀਬੀ ਦੋਸਤਾਂ ਨੇ ਸ਼ਿਰਕਤ ਕੀਤੀ। ਵਿਆਹ ਤੋਂ ਬਾਅਦ ਜੋੜੇ ਦੇ ਵਿਆਹ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ, ਜਿਨ੍ਹਾਂ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ। ਹੁਣ ਹੌਲੀ-ਹੌਲੀ ਪਰਿਣੀਤੀ-ਰਾਘਵ ਦੇ ਪ੍ਰੀ-ਵੈਡਿੰਗ ਫੰਕਸ਼ਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆ ਰਹੀਆਂ ਹਨ।

Read More: Parineeti-Raghav Haldi Choora: ਪਰਿਣੀਤੀ-ਰਾਘਵ ਦੇ ਹਲਦੀ ਰਸਮ ਦਾ ਵੀਡੀਓ ਵਾਇਰਲ, ਅਦਾਕਾਰਾ ਨੂੰ ਭਰਾਵਾਂ ਨੇ ਇੰਝ ਬੰਨ੍ਹੇ ਕਲੀਰੇ

Entertainment News Live Today: Asim Riaz: ਆਸਿਮ ਰਿਆਜ਼ ਨੇ ਹਿਮਾਂਸ਼ੀ ਖੁਰਾਣਾ ਨਾਲ ਸ਼ੇਅਰ ਕੀਤੀ ਰੋਮਾਂਟਿਕ ਤਸਵੀਰ, ਫੈਨਜ਼ ਬੋਲੇ- 'ਨਹੀਂ ਹੋਇਆ ਬ੍ਰੇਕਅੱਪ?'

Asim Riaz and Himanshi Khurana: ਬਿੱਗ ਬੌਸ 13 ਦੀ ਜੋੜੀ ਆਸਿਮ ਰਿਆਜ਼ ਅਤੇ ਹਿਮਾਂਸ਼ੀ ਖੁਰਾਣਾ ਆਪਣੀ ਲਵ ਸਟੋਰੀ ਨੂੰ ਪ੍ਰਾਈਵੇਟ ਰੱਖਣਾ ਪਸੰਦ ਕਰਦੇ ਹਨ। ਇਹ ਜੋੜਾ ਹੁਣ ਇੱਕ ਦੂਜੇ ਬਾਰੇ ਜ਼ਿਆਦਾ ਪੋਸਟ ਨਹੀਂ ਕਰਦਾ ਹੈ। ਹਾਲਾਂਕਿ, ਹਾਲ ਹੀ ਵਿੱਚ ਆਸਿਮ ਆਪਣੀ ਪ੍ਰੇਮਿਕਾ ਹਿਮਾਂਸ਼ੀ ਖੁਰਾਣਾ ਨੂੰ ਲੈਣ ਏਅਰਪੋਰਟ ਪਹੁੰਚਿਆ ਅਤੇ ਉਸਨੂੰ ਆਪਣੀ ਨਵੀਂ ਕਾਰ ਵਿੱਚ ਘੁਮਾਇਆ।

Read More: Asim Riaz: ਆਸਿਮ ਰਿਆਜ਼ ਨੇ ਹਿਮਾਂਸ਼ੀ ਖੁਰਾਣਾ ਨਾਲ ਸ਼ੇਅਰ ਕੀਤੀ ਰੋਮਾਂਟਿਕ ਤਸਵੀਰ, ਫੈਨਜ਼ ਬੋਲੇ- 'ਨਹੀਂ ਹੋਇਆ ਬ੍ਰੇਕਅੱਪ?'

Entertainment News Live: Dusshera 2023: ਰਾਵਣ ਬਣ ਨਿਕਲੀ ਰਾਖੀ ਸਾਵੰਤ, ਮੁੰਬਈ ਦੀਆਂ ਸੜਕਾਂ 'ਤੇ ਡ੍ਰਾਮਾ ਕਰਦੀ ਆਈ ਨਜ਼ਰ

Rakhi Sawant Ravan outfit Video: ਦੇਸ਼ ਭਰ 'ਚ ਅੱਜ ਯਾਨੀ 24 ਅਕਤੂਬਰ ਨੂੰ ਦੁਸ਼ਹਿਰੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਨਾ ਸਿਰਫ ਆਮ ਜਨਤਾ ਬਲਕਿ ਫਿਲਮੀ ਸਿਤਾਰਿਆਂ ਵਿੱਚ ਵੀ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਫਿਲਮ ਇੰਡਸਟਰੀ ਦੇ ਸਿਤਾਰੇ ਵੀ ਇਸ ਤਿਉਹਾਰ ਨੂੰ ਖਾਸ ਤਰੀਕੇ ਨਾਲ ਮਨਾਉਂਦੇ ਹੋਏ ਵਿਖਾਈ ਦਿੱਤੇ। ਇਸ ਵਿਚਾਲੇ ਰਾਖੀ ਸਾਵੰਤ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਸਦਾ ਇਹ ਅਵਤਾਰ ਵੇਖ ਲੋਕਾਂ ਦੇ ਹੋਸ਼ ਉੱਡ ਗਏ। 

Read More: Dusshera 2023: ਰਾਵਣ ਬਣ ਨਿਕਲੀ ਰਾਖੀ ਸਾਵੰਤ, ਮੁੰਬਈ ਦੀਆਂ ਸੜਕਾਂ 'ਤੇ ਡ੍ਰਾਮਾ ਕਰਦੀ ਆਈ ਨਜ਼ਰ

Entertainment News Live Today: Uorfi Javed: ਉਰਫੀ ਜਾਵੇਦ ਨੂੰ ਦੇਖ ਫੁੱਟ-ਫੁੱਟ ਰੋਣ ਲੱਗਾ ਬੱਚਾ, ਫੈਸ਼ਨ ਕਵੀਨ ਬੋਲੀ- 'SORRY YAAR'

Uorfi Javed Viral Video: ਉਰਫੀ ਜਾਵੇਦ ਆਪਣੇ ਅਤਰੰਗੀ ਫੈਸ਼ਨ ਸੈਂਸ ਲਈ ਜਾਣੀ ਜਾਂਦੀ ਹੈ। ਉਹ ਅਕਸਰ ਅਜੀਬੋ-ਗਰੀਬ ਪਹਿਰਾਵੇ ਪਹਿਨਦੀ ਹੈ, ਜਿਸ ਕਾਰਨ ਉਹ ਹਮੇਸ਼ਾ ਟ੍ਰੋਲਰਸ ਦੇ ਨਿਸ਼ਾਨਾ ਤੇ ਆ ਜਾਂਦੀ ਹੈ। ਹਾਲ ਹੀ 'ਚ ਉਰਫੀ ਦੇ ਫੈਸ਼ਨ ਨੂੰ ਪਸੰਦ ਨਾ ਕਰਨ ਵਾਲਿਆਂ ਦੀ ਲਿਸਟ 'ਚ ਇੱਕ ਬੱਚਾ ਵੀ ਸ਼ਾਮਲ ਹੋ ਗਿਆ, ਜੋ ਉਸ ਨੂੰ ਦੇਖ ਕੇ ਰੋਣ ਲੱਗ ਪਿਆ। ਉਰਫੀ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

Read More: Uorfi Javed: ਉਰਫੀ ਜਾਵੇਦ ਨੂੰ ਦੇਖ ਫੁੱਟ-ਫੁੱਟ ਰੋਣ ਲੱਗਾ ਬੱਚਾ, ਫੈਸ਼ਨ ਕਵੀਨ ਬੋਲੀ- 'SORRY YAAR'

Entertainment News Live: Neha Kakkar: ਨੇਹਾ ਕੱਕੜ-ਰੋਹਨਪ੍ਰੀਤ ਦੇ ਪਿਆਰ ਨੇ ਰੰਗੀਨ ਕੀਤੀਆਂ ਫਿਜ਼ਾਵਾਂ, ਵੇਖੋ ਰੋਮਾਂਟਿਕ ਤਸਵੀਰਾਂ

Rohanpreet Singh-Neha Kakkar Wedding Anniversary: ਆਪਣੀ ਸੁਰੀਲੀ ਆਵਾਜ਼ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਉੱਪਰ ਰਾਜ਼ ਕਰਨ ਵਾਲੀ ਨੇਹਾ ਕੱਕੜ ਅਤੇ ਰੋਹਨਪ੍ਰੀਤ ਤੋਂ ਹਰ ਕੋਈ ਜਾਣੂ ਹੈ।

Read More: Neha Kakkar: ਨੇਹਾ ਕੱਕੜ-ਰੋਹਨਪ੍ਰੀਤ ਦੇ ਪਿਆਰ ਨੇ ਰੰਗੀਨ ਕੀਤੀਆਂ ਫਿਜ਼ਾਵਾਂ, ਵੇਖੋ ਰੋਮਾਂਟਿਕ ਤਸਵੀਰਾਂ

Entertainment News Live Today: Rohanpreet-Neha Kakkar: ਨੇਹਾ ਕੱਕੜ-ਰੋਹਨਪ੍ਰੀਤ ਅੱਜ ਮਨਾ ਰਹੇ ਵਿਆਹ ਦੀ ਵਰ੍ਹੇਗੰਢ, ਜੋੜੇ ਨੇ ਇੰਝ ਲੁਟਾਇਆ ਇੱਕ-ਦੂਜੇ ਤੇ ਪਿਆਰ

Rohanpreet Singh-Neha Kakkar Wedding Anniversary: ਆਪਣੀ ਸੁਰੀਲੀ ਆਵਾਜ਼ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਉੱਪਰ ਰਾਜ਼ ਕਰਨ ਵਾਲੀ ਨੇਹਾ ਕੱਕੜ ਅਤੇ ਰੋਹਨਪ੍ਰੀਤ ਤੋਂ ਹਰ ਕੋਈ ਜਾਣੂ ਹੈ। ਇਸ ਜੋੜੀ ਨੂੰ ਚੌਹਣ ਵਾਲੇ ਲੱਖਾ-ਕਰੋੜਾਂ ਫੈਨਜ਼ ਹਨ। ਦੱਸ ਦੇਈਏ ਕਿ ਨੇਹਾ ਅਤੇ ਰੋਹਨਪ੍ਰੀਤ ਅੱਜ ਆਪਣੇ ਵਿਆਹ ਦੀ ਤੀਜੀ ਵਰ੍ਹੇਗੰਢ ਮਨਾ ਰਹੇ ਹਨ। ਇਸ ਮੌਕੇ ਇਸ ਕਪਲ ਨੇ ਇੱਕ-ਦੂਜੇ ਨੂੰ ਰੋਮਾਂਟਿਕ ਪੋਸਟ ਸ਼ੇਅਰ ਕਰ ਵਿਆਹ ਦੀ ਵਰ੍ਹੇਗੰਢ ਮੌਕੇ ਵਧਾਈ ਦਿੱਤੀ ਹੈ। ਜੋੜੀ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਖਾਸ ਪੋਸਟ ਸ਼ੇਅਰ ਕੀਤੀ ਗਈ ਹੈ, ਜਿਸ ਉੱਪਰ ਪ੍ਰਸ਼ੰਸਕ ਵੀ ਆਪਣਾ ਪਿਆਰ ਲੁੱਟਾ ਰਹੇ ਹਨ। 

Read More: Rohanpreet-Neha Kakkar: ਨੇਹਾ ਕੱਕੜ-ਰੋਹਨਪ੍ਰੀਤ ਅੱਜ ਮਨਾ ਰਹੇ ਵਿਆਹ ਦੀ ਵਰ੍ਹੇਗੰਢ, ਜੋੜੇ ਨੇ ਇੰਝ ਲੁਟਾਇਆ ਇੱਕ-ਦੂਜੇ ਤੇ ਪਿਆਰ

Entertainment News Live: Dusshera 2023: ਕੈਟਰੀਨਾ ਕੈਫ ਨੇ ਲਾਲ ਸਾੜੀ 'ਚ ਢਾਇਆ ਕਹਿਰ, ਅਦਾਕਾਰਾ ਦੀਆਂ ਅਦਾਵਾਂ ਕਰ ਰਹੀਆਂ ਦੀਵਾਨਾ

Dusshera 2023: ਦੁਸ਼ਹਿਰੇ ਦਾ ਤਿਉਹਾਰ ਅੱਜ ਦੇਸ਼ ਭਰ 'ਚ ਮਨਾਇਆ ਜਾ ਰਿਹਾ ਹੈ। ਬਾਲੀਵੁੱਡ ਸਿਤਾਰੇ ਵੀ ਇਸ ਤਿਉਹਾਰ ਨੂੰ ਧੂਮਧਾਮ ਨਾਲ ਮਨਾ ਰਹੇ ਹਨ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਸ਼ੁੱਭਕਾਮਨਾਵਾਂ ਵੀ ਦੇ ਰਹੇ ਹਨ। ਆਲੀਆ ਤੋਂ ਲੈ ਕੇ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨੂੰ ਦੁਸਹਿਰੇ ਦੀਆਂ ਵਧਾਈਆਂ ਦਿੱਤੀਆਂ ਹਨ। 

Read More: Dusshera 2023: ਕੈਟਰੀਨਾ ਕੈਫ ਨੇ ਲਾਲ ਸਾੜੀ 'ਚ ਢਾਇਆ ਕਹਿਰ, ਅਦਾਕਾਰਾ ਦੀਆਂ ਅਦਾਵਾਂ ਕਰ ਰਹੀਆਂ ਦੀਵਾਨਾ

Entertainment News Live Today: Diljit Dosanjh: ਦਿਲਜੀਤ ਦੋਸਾਂਝ ਨੇ ਕਾਮਯਾਬ ਹੋਣ ਲਈ ਸ਼ੈਤਾਨ ਨੂੰ ਵੇਚੀ ਆਪਣੀ ਆਤਮਾ? ਅਫਵਾਹਾਂ ਉੱਡਣ ਤੋਂ ਬਾਅਦ ਗਾਇਕ ਨੇ ਦਿੱਤੀ ਸਫਾਈ

Diljit Dosanjh Illuminati: ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰ ਹਨ। ਅਪ੍ਰੈਲ ਮਹੀਨੇ 'ਚ ਦਿਲਜੀਤ ਦੋਸਾਂਝ ਨੇ ਕੋਚੈਲਾ ਮਿਊਜ਼ਿਕ ਫੈਸਟੀਵਲ 'ਚ ਪਰਫਾਰਮ ਕੀਤਾ ਸੀ। ਇਸ ਤੋਂ ਬਾਅਦ ਦਿਲਜੀਤ ਗਲੋਬਲ ਆਈਕਨ ਬਣ ਗਏ ਹਨ। ਇਸ ਦੇ ਨਾਲ ਨਾਲ ਜਿਵੇਂ ਦਿਲਜੀਤ ਲਗਾਤਾਰ ਕਾਮਯਾਬੀ ਦੀਆਂ ਪੌੜੀਆਂ ਚੜ੍ਹਦੇ ਜਾ ਰਹੇ ਹਨ। ਉਸ ਨੂੰ ਦੇਖ ਕੇ ਹਰ ਕੋਈ ਦਿਲਜੀਤ ਦੀਆਂ ਤਾਰੀਫਾਂ ਕਰਦੇ ਨਹੀਂ ਥੱਕ ਰਿਹਾ ਹੈ। 

Read More: Diljit Dosanjh: ਦਿਲਜੀਤ ਦੋਸਾਂਝ ਨੇ ਕਾਮਯਾਬ ਹੋਣ ਲਈ ਸ਼ੈਤਾਨ ਨੂੰ ਵੇਚੀ ਆਪਣੀ ਆਤਮਾ? ਅਫਵਾਹਾਂ ਉੱਡਣ ਤੋਂ ਬਾਅਦ ਗਾਇਕ ਨੇ ਦਿੱਤੀ ਸਫਾਈ

Entertainment News Live: Dussehra 2023: ਦੁਸ਼ਹਿਰੇ ਮੌਕੇ ਪ੍ਰਧਾਨ ਮੰਤਰੀ ਨਹੀਂ ਕੰਗਨਾ ਰਣੌਤ ਕਰੇਗੀ ਰਾਵਣ ਦਾ ਦਹਿਨ, 50 ਸਾਲ ਪੁਰਾਣਾ ਬਦਲੇਗਾ ਇਤਿਹਾਸ

Kangana Ranaut on Dussehra 2023: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਸੁਰਖੀਆਂ 'ਚ ਬਣੀ ਰਹਿੰਦੀ ਹੈ। ਉਹ ਆਪਣੀਆਂ ਫਿਲਮਾਂ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਹਰ ਪਾਸੇ ਛਾਈ ਰਹਿੰਦੀ ਹੈ। ਇਸ ਵਾਰ ਕੰਗਨਾ ਦੇ ਸੁਰਖੀਆਂ ਵਿੱਚ ਆਉਣ ਦੀ ਵਜ੍ਹਾ ਬਹੁਤ ਵੱਡੀ ਹੈ। ਦਰਅਸਲ, ਕੰਗਨਾ ਦੁਸਹਿਰੇ ਮੌਕੇ 'ਤੇ 50 ਸਾਲ ਪੁਰਾਣਾ ਇਤਿਹਾਸ ਬਦਲਣ ਜਾ ਰਹੀ ਹੈ। ਇਸ ਗੱਲ ਦੀ ਜਾਣਕਾਰੀ ਖੁਦ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਜਾਰੀ ਕਰਕੇ ਦਿੱਤੀ ਹੈ। ਉਸ ਨੇ ਦੱਸਿਆ ਕਿ ਉਹ 24 ਅਕਤੂਬਰ ਨੂੰ ਦਿੱਲੀ ਦੇ ਲਾਲ ਕਿਲੇ 'ਤੇ ਸਥਿਤ ਰਾਮਲੀਲਾ 'ਚ ਹਿੱਸਾ ਲਵੇਗੀ। ਇੰਨਾ ਹੀ ਨਹੀਂ ਲਵ ਕੁਸ਼ ਰਾਮਲੀਲਾ ਦੀ ਸਮਾਪਤੀ ਤੋਂ ਬਾਅਦ ਉਹ ਕੁਝ ਅਜਿਹਾ ਕਰੇਗੀ ਜੋ ਇਤਿਹਾਸ 'ਚ ਪਹਿਲਾਂ ਕਦੇ ਨਹੀਂ ਹੋਇਆ। ਆਖਿਰ ਅਜਿਹਾ ਕੀ ਹੈ, ਜਾਣਨ ਲਈ ਪੜ੍ਹੋ ਪੂਰੀ ਖਬਰ...

Read More: Dussehra 2023: ਦੁਸ਼ਹਿਰੇ ਮੌਕੇ ਪ੍ਰਧਾਨ ਮੰਤਰੀ ਨਹੀਂ ਕੰਗਨਾ ਰਣੌਤ ਕਰੇਗੀ ਰਾਵਣ ਦਾ ਦਹਿਨ, 50 ਸਾਲ ਪੁਰਾਣਾ ਬਦਲੇਗਾ ਇਤਿਹਾਸ  

Entertainment News Live Today: Dusshera 2023: ਕੈਟਰੀਨਾ ਕੈਫ ਤੋਂ ਲੈ ਅਕਸ਼ੈ ਕੁਮਾਰ ਤੱਕ, ਬਾਲੀਵੁੱਡ ਸਿਤਾਰੇ ਇੰਝ ਮਨਾ ਰਹੇ ਦੁਸ਼ਹਿਰੇ ਦਾ ਤਿਉਹਾਰ

Dusshera 2023: ਦੁਸ਼ਹਿਰੇ ਦਾ ਤਿਉਹਾਰ ਅੱਜ ਦੇਸ਼ ਭਰ 'ਚ ਮਨਾਇਆ ਜਾ ਰਿਹਾ ਹੈ। ਬਾਲੀਵੁੱਡ ਸਿਤਾਰੇ ਵੀ ਇਸ ਤਿਉਹਾਰ ਨੂੰ ਧੂਮਧਾਮ ਨਾਲ ਮਨਾ ਰਹੇ ਹਨ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਸ਼ੁੱਭਕਾਮਨਾਵਾਂ ਵੀ ਦੇ ਰਹੇ ਹਨ। ਆਲੀਆ ਤੋਂ ਲੈ ਕੇ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨੂੰ ਦੁਸਹਿਰੇ ਦੀਆਂ ਵਧਾਈਆਂ ਦਿੱਤੀਆਂ ਹਨ।

Read More: Dusshera 2023: ਕੈਟਰੀਨਾ ਕੈਫ ਤੋਂ ਲੈ ਅਕਸ਼ੈ ਕੁਮਾਰ ਤੱਕ, ਬਾਲੀਵੁੱਡ ਸਿਤਾਰੇ ਇੰਝ ਮਨਾ ਰਹੇ ਦੁਸ਼ਹਿਰੇ ਦਾ ਤਿਉਹਾਰ 

Entertainment News Live: ਗਾਇਕ ਇੰਦਰਜੀਤ ਨਿੱਕੂ ਦੀ ਐਕਸੀਡੈਂਟ 'ਚ ਹੋਈ ਮੌਤ? ਜਾਣੋ ਕੀ ਹੈ ਇਸ ਵਾਇਰਲ ਖਬਰ ਦੀ ਸੱਚਾਈ

ਹਾਲ ਹੀ 'ਚ ਇੰਦਰਜੀਤ ਨਿੱਕੂ ਨੂੰ ਲੈਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਇੱਕ ਖਬਰ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਹੀ ਹੈ ਕਿ ਸੜਕ ਹਾਦਸੇ 'ਚ ਗਾਇਕ ਦੀ ਦਰਦਨਾਕ ਮੌਤ ਹੋ ਗਈ ਹੈ। ਇਹ ਖਬਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਈ ਤਾਂ ਨਿੱਕੂ ਦੇ ਫੈਨਜ਼ ਕਾਫੀ ਚਿੰਤਾ 'ਚ ਆ ਗਏ। ਹੁਣ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਇਸ ਵਾਇਰਲ ਖਬਰ ਦੀ ਹਕੀਕਤ ਕੀ ਹੈ? 


Inderjit Nikku: ਗਾਇਕ ਇੰਦਰਜੀਤ ਨਿੱਕੂ ਦੀ ਐਕਸੀਡੈਂਟ 'ਚ ਹੋਈ ਮੌਤ? ਜਾਣੋ ਕੀ ਹੈ ਇਸ ਵਾਇਰਲ ਖਬਰ ਦੀ ਸੱਚਾਈ

ਪਿਛੋਕੜ

Entertainment News Today Latest Updates 24 October: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ: 


ਗਾਇਕ ਇੰਦਰਜੀਤ ਨਿੱਕੂ ਦੀ ਐਕਸੀਡੈਂਟ 'ਚ ਹੋਈ ਮੌਤ? ਜਾਣੋ ਕੀ ਹੈ ਇਸ ਵਾਇਰਲ ਖਬਰ ਦੀ ਸੱਚਾਈ


Inderjit Nikku Viral Video: ਪੰਜਾਬੀ ਗਾਇਕ ਇੰਦਰਜੀਤ ਨਿੱਕੂ ਅਕਸਰ ਹੀ ਕਿਸੇ ਨਾ ਕਿਸੇ ਕਾਰਨ ਕਰਕੇ ਸੁਰਖੀਆਂ 'ਚ ਬਣੇ ਰਹਿੰਦੇ ਹਨ। ਇੰਦਰਜੀਤ ਨਿੱਕੂ 2022 'ਚ ਬਾਬਾ ਬਾਗੇਸ਼ਵਰ ਦੇ ਦਰਬਾਰ 'ਚ ਨਜ਼ਰ ਆਏ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਹੀ ਨਿੱਕੂ ਸੁਰਖੀਆਂ 'ਚ ਆਏ ਸੀ। ਇਸ ਦੇ ਨਾਲ ਨਾਲ ਉਨ੍ਹਾਂ ਨੂੰ ਇਸ ਦੀ ਵਜ੍ਹਾ ਕਰਕੇ ਵਿਵਾਦਾਂ ਦਾ ਸਾਹਮਣਾ ਵੀ ਕਰਨਾ ਪਿਆ ਸੀ।


ਹਾਲ ਹੀ 'ਚ ਇੰਦਰਜੀਤ ਨਿੱਕੂ ਨੂੰ ਲੈਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਇੱਕ ਖਬਰ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਹੀ ਹੈ ਕਿ ਸੜਕ ਹਾਦਸੇ 'ਚ ਗਾਇਕ ਦੀ ਦਰਦਨਾਕ ਮੌਤ ਹੋ ਗਈ ਹੈ। ਇਹ ਖਬਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਈ ਤਾਂ ਨਿੱਕੂ ਦੇ ਫੈਨਜ਼ ਕਾਫੀ ਚਿੰਤਾ 'ਚ ਆ ਗਏ। ਹੁਣ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਇਸ ਵਾਇਰਲ ਖਬਰ ਦੀ ਹਕੀਕਤ ਕੀ ਹੈ?


ਇੰਦਰਜੀਤ ਨਿੱਕੂ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣੇ ਐਕਸੀਡੈਂਟ ਤੇ ਮੌਤ ਨਾਲ ਜੁੜੀਆਂ ਖਬਰਾਂ ਦਾ ਖੰਡਨ ਕੀਤਾ ਹੈ। ਨਿੱਕੂ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਕਹਿੰਦੇ ਨਜ਼ਰ ਆਉਂਦੇ ਹਨ ਕਿ ਉਨ੍ਹਾਂ ਦੇ ਐਕਸੀਡੈਂਟ ਤੇ ਮੌਤ ਨੂੰ ਲੈਕੇ ਜੋ ਵੀ ਖਬਰਾਂ ਫੈਲਾਈਆਂ ਜਾ ਰਹੀਆਂ ਹਨ, ਉਹ ਸਭ ਝੂਠ ਹਨ। ਦੇਖੋ ਇਹ ਵੀਡੀਓ:







ਕਾਬਿਲੇਗ਼ੌਰ ਹੈ ਕਿ ਇੰਦਰਜੀਤ ਨਿੱਕੂ ਦੀ ਅਗਸਤ 2022 'ਚ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ, ਜਿਸ ੱਿਚ ਉਹ ਬਾਬਾ ਬਾਗੇਸ਼ਵਰ ਦੇ ਦਰਬਾਰ 'ਚ ਨਜ਼ਰ ਆਏ ਸੀ। ਉਹ ਬਾਬੇ ਨੂੰ ਰੋਂਦੇ ਹੋਏ ਆਪਣੀਆਂ ਤਕਲੀਫਾਂ ਦੀ ਦਾਸਤਾਂ ਸੁਣਾ ਰਹੇ ਸੀ। ਇਸ ਤੋਂ ਬਾਅਦ ਪੂਰਾ ਪੰਜਾਬੀ ਨਿੱਕੂ ਦੇ ਸਪੋਰਟ ਉੱਤਰ ਆਇਆ ਸੀ।  

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.