Dusshera 2023: ਰਾਵਣ ਬਣ ਨਿਕਲੀ ਰਾਖੀ ਸਾਵੰਤ, ਮੁੰਬਈ ਦੀਆਂ ਸੜਕਾਂ 'ਤੇ ਡ੍ਰਾਮਾ ਕਰਦੀ ਆਈ ਨਜ਼ਰ
Rakhi Sawant Ravan outfit Video: ਦੇਸ਼ ਭਰ 'ਚ ਅੱਜ ਯਾਨੀ 24 ਅਕਤੂਬਰ ਨੂੰ ਦੁਸ਼ਹਿਰੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਨਾ ਸਿਰਫ ਆਮ ਜਨਤਾ ਬਲਕਿ ਫਿਲਮੀ ਸਿਤਾਰਿਆਂ ਵਿੱਚ ਵੀ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ
Rakhi Sawant Ravan outfit Video: ਦੇਸ਼ ਭਰ 'ਚ ਅੱਜ ਯਾਨੀ 24 ਅਕਤੂਬਰ ਨੂੰ ਦੁਸ਼ਹਿਰੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਨਾ ਸਿਰਫ ਆਮ ਜਨਤਾ ਬਲਕਿ ਫਿਲਮੀ ਸਿਤਾਰਿਆਂ ਵਿੱਚ ਵੀ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਫਿਲਮ ਇੰਡਸਟਰੀ ਦੇ ਸਿਤਾਰੇ ਵੀ ਇਸ ਤਿਉਹਾਰ ਨੂੰ ਖਾਸ ਤਰੀਕੇ ਨਾਲ ਮਨਾਉਂਦੇ ਹੋਏ ਵਿਖਾਈ ਦਿੱਤੇ। ਇਸ ਵਿਚਾਲੇ ਰਾਖੀ ਸਾਵੰਤ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਸਦਾ ਇਹ ਅਵਤਾਰ ਵੇਖ ਲੋਕਾਂ ਦੇ ਹੋਸ਼ ਉੱਡ ਗਏ।
ਲੋਕਾਂ ਨੇ ਰੱਜ ਕੇ ਕੀਤਾ ਟ੍ਰੋਲ
ਦਰਅਸਲ, ਰਾਖੀ ਸਾਵੰਤ ਨੂੰ ਮੁੰਬਈ ਦੀਆਂ ਸੜਕਾਂ 'ਤੇ ਰਾਵਣ ਵਾਲੇ ਅਵਤਾਰ ਵਿੱਚ ਵੇਖਿਆ ਗਿਆ। ਇਸ ਦੌਰਾਨ ਡ੍ਰਾਮਾ ਕਵੀਨ ਰੱਜ ਕੇ ਮਸਤੀ ਕਰਦੀ ਹੋਏ ਨਜ਼ਰ ਆਈ। ਰਾਖੀ ਨੂੰ ਇਸ ਲੁੱਕ ਵਿੱਚ ਵੇਖ ਲੋਕ ਲਗਾਤਾਰ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, ਆਪਣੇ ਅੰਦਰ ਦੇ ਰਾਵਣ ਨੂੰ ਜਲਾ... ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, ਚੰਗਾ ਹੋਇਆ ਰਾਵਣ ਜ਼ਿੰਦਾ ਨਹੀਂ ਹੈ, ਜੇਕਰ ਹੁੰਦਾ ਤਾਂ ਇਹ ਵੇਖ ਕੇ ਮਰ ਜਾਂਦਾ।
View this post on Instagram
ਰਾਖੀ ਦੇ ਇਸ ਅਵਤਾਰ ਨੂੰ ਦੇਖ ਕੇ ਯੂਜ਼ਰਸ ਲਗਾਤਾਰ ਸੋਸ਼ਲ ਮੀਡੀਆ 'ਤੇ ਟ੍ਰੋਲ ਕਰ ਰਹੇ ਹਨ। ਇਕ ਹੋਰ ਯੂਜ਼ਰ ਨੇ ਲਿਖਿਆ- ਰਾਖੀ ਬਣੀ ਫਾਤਿਮਾ, ਫਾਤਿਮਾ ਬਣੀ ਰਾਵਣ, ਰਾਵਣ ਵਾਂਗ ਉਸ ਦੇ ਵੀ 10 ਚਿਹਰੇ ਹਨ। ਇੱਕ ਹੋਰ ਨੇ ਲਿਖਿਆ, ਅੱਜ ਉਹ ਆਪਣੇ ਅਸਲੀ ਰੂਪ ਵਿੱਚ ਆਈ ਹੈ। ਤੀਜੇ ਯੂਜ਼ਰ ਨੇ ਲਿਖਿਆ- ਹੁਣ ਕੋਈ ਇਸਨੂੰ ਸਾੜ ਦੇਵੇ।
ਦੁਰਗਾ ਪੰਡਾਲ ਵਿੱਚ ਆਈ ਸੀ ਨਜ਼ਰ
ਇਸ ਤੋਂ ਪਹਿਲਾਂ ਰਾਖੀ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਸਨੇ ਮੁਖਰਜੀ ਪਰਿਵਾਰ ਦੇ ਉੱਤਰੀ ਬੰਬਈ ਸਰਬਜਨਾਨ ਦੁਰਗਾ ਪੂਜਾ ਪੰਡਾਲ ਵਿੱਚ ਹਿੱਸਾ ਲਿਆ ਸੀ। ਇਸ ਦੌਰਾਨ ਰਾਖੀ ਸਾੜ੍ਹੀ ਵਿੱਚ ਨਜ਼ਰ ਆਈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।