Entertainment News LIVE: ਭਾਰਤ 'ਚ ਕ੍ਰਿਸਮਸ ਮਨਾਉਣ ਵਾਲਿਆਂ ਨੂੰ ਅਕਸ਼ਰਾ ਸਿੰਘ ਦਾ ਤਾਅਨਾ, ਸਤਵਿੰਦਰ ਬੁੱਗਾ ਨੇ ਭਰਜਾਈ ਦੇ ਕਤਲ ਦਾ ਖੋਲਿਆ ਰਾਜ਼ ਸਣੇ ਅਹਿਮ ਖਬਰਾਂ
Entertainment News LIVE: ਦੁਨੀਆ ਭਰ ਵਿੱਚ 25 ਦਸੰਬਰ ਨੂੰ ਕ੍ਰਿਸਮਸ ਦਾ ਤਿਉਹਾਰ ਮਨਾਇਆ ਗਿਆ। ਹਰ ਕੋਈ ਇਸ ਤਿਉਹਾਰ ਨੂੰ ਆਪਣੇ ਤਰੀਕੇ ਨਾਲ ਮਨਾਇਆ। ਇਸ ਦੇ ਨਾਲ ਹੀ ਭੋਜਪੁਰੀ ਇੰਡਸਟਰੀ 'ਚ ਵੀ ਕ੍ਰਿਸਮਸ ਦਾ ਉਤਸ਼ਾਹ
LIVE
Background
Entertainment News LIVE: ਦੁਨੀਆ ਭਰ ਵਿੱਚ 25 ਦਸੰਬਰ ਨੂੰ ਕ੍ਰਿਸਮਸ ਦਾ ਤਿਉਹਾਰ ਮਨਾਇਆ ਗਿਆ। ਹਰ ਕੋਈ ਇਸ ਤਿਉਹਾਰ ਨੂੰ ਆਪਣੇ ਤਰੀਕੇ ਨਾਲ ਮਨਾਇਆ। ਇਸ ਦੇ ਨਾਲ ਹੀ ਭੋਜਪੁਰੀ ਇੰਡਸਟਰੀ 'ਚ ਵੀ ਕ੍ਰਿਸਮਸ ਦਾ ਉਤਸ਼ਾਹ ਦੇਖਣ ਨੂੰ ਮਿਲਿਆ।
ਅਕਸ਼ਰਾ ਸਿੰਘ ਕ੍ਰਿਸਮਿਸ ਮਨਾ ਰਹੇ ਲੋਕਾਂ ਨੂੰ ਤਾਅਨਾ ਮਾਰਿਆ
ਇਸ ਦੌਰਾਨ ਭੋਜਪੁਰੀ ਅਦਾਕਾਰਾ ਅਕਸ਼ਰਾ ਸਿੰਘ ਨੇ ਕ੍ਰਿਸਮਸ ਨੂੰ ਲੈ ਕੇ ਕੁਝ ਅਜਿਹਾ ਕਿਹਾ ਹੈ, ਜੋ ਹੁਣ ਚਰਚਾ ਦਾ ਵਿਸ਼ਾ ਬਣ ਗਿਆ ਹੈ। ਦਰਅਸਲ ਕ੍ਰਿਸਮਸ ਦੇ ਖਾਸ ਮੌਕੇ 'ਤੇ ਅਕਸ਼ਰਾ ਨੇ ਭਾਰਤ 'ਚ ਅਪਣਾਏ ਜਾ ਰਹੇ ਪੱਛਮੀ ਸੱਭਿਆਚਾਰ 'ਤੇ ਚਰਚਾ ਕੀਤੀ ਹੈ।
ਅਕਸ਼ਰਾ ਬੋਲੀ - 'ਆਪਣਾ ਸੱਭਿਆਚਾਰ ਨਾ ਭੁੱਲੋ...'
ਜੀ ਹਾਂ, ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਸ ਨੇ 25 ਦਸੰਬਰ ਨੂੰ ਗੀਤਾ ਜਯੰਤੀ ਅਤੇ ਤੁਲਸੀ ਦਿਵਸ ਦੀਆਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਅੱਗੇ ਉਹ ਕਹਿੰਦੀ ਹੈ ਕਿ ਇਸ ਤਿਉਹਾਰ ਨੂੰ ਮਨਾਉਣ ਵਾਲੇ ਸਾਰੇ ਲੋਕਾਂ ਨੂੰ ਕ੍ਰਿਸਮਸ ਦੀਆਂ ਮੁਬਾਰਕਾਂ। ਮੈਨੂੰ ਲੱਗਦਾ ਹੈ ਕਿ ਕ੍ਰਿਸਮਸ ਦੇ ਨਾਲ-ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਸੱਭਿਆਚਾਰ ਬਾਰੇ ਪਤਾ ਹੋਣਾ ਚਾਹੀਦਾ ਹੈ।
View this post on Instagram
ਲੋਕਾਂ ਨੇ ਇਸ ਤਰ੍ਹਾਂ ਪ੍ਰਤੀਕਿਰਿਆ ਦਿੱਤੀ
ਅਦਾਕਾਰਾ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ 'ਤੇ ਕਮੈਂਟਸ ਦੀ ਬਰਸਾਤ ਹੋ ਗਈ। ਲੋਕਾਂ ਨੂੰ ਅਭਿਨੇਤਰੀ ਦੀ ਇਹ ਸੋਚ ਸਹੀ ਲੱਗੀ ਅਤੇ ਉਸ ਦਾ ਸਮਰਥਨ ਕਰਦੇ ਦੇਖਿਆ ਗਿਆ। ਇਕ ਯੂਜ਼ਰ ਨੇ ਲਿਖਿਆ ਕਿ ਭੋਜਪੁਰੀ ਸ਼ੇਰਨੀ ਅਤੇ ਲੱਖਾਂ ਦਿਲਾਂ 'ਤੇ ਰਾਜ ਕਰਨ ਵਾਲੀ ਅਕਸ਼ਰਾ ਜੀ ਨੂੰ ਬਹੁਤ-ਬਹੁਤ ਸ਼ੁੱਭਕਾਮਨਾਵਾਂ। ਇਸ ਲਈ ਕਈ ਅਜਿਹੇ ਯੂਜ਼ਰਸ ਹਨ ਜਿਨ੍ਹਾਂ ਨੇ ਅਕਸ਼ਰਾ ਦੀ ਇਸ ਪੋਸਟ 'ਤੇ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਏ ਹਨ।
ਅਕਸ਼ਰਾ ਸਿੰਘ ਭੋਜਪੁਰੀ ਇੰਡਸਟਰੀ ਦਾ ਵੱਡਾ ਨਾਂ ਹੈ। ਅਦਾਕਾਰਾ 'ਬਿੱਗ ਬੌਸ' ਓਟੀਟੀ ਵਿੱਚ ਵੀ ਨਜ਼ਰ ਆ ਚੁੱਕੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Entertainment News LIVE Update: Satwinder Bugga: ਸਤਵਿੰਦਰ ਬੁੱਗਾ ਨੇ ਭਰਾ ਵੱਲੋਂ ਲਗਾਏ ਇਲਜ਼ਾਮਾਂ ਨੂੰ ਨਕਾਰਿਆ, ਲੋਕਾਂ ਨੂੰ ਦੱਸਿਆ ਕਿਵੇਂ ਹੋਈ ਭਰਜਾਈ ਦੀ ਮੌਤ
Satwinder Bugga Property Dispute With Brother: ਪੰਜਾਬੀ ਗਾਇਕ ਸਤਵਿੰਦਰ ਬੁੱਗਾ ਅਤੇ ਉਨ੍ਹਾਂ ਦੇ ਭਰਾ ਦਵਿੰਦਰ ਬੁੱਗਾ ਵਿਚਾਲੇ ਵਿਵਾਦ ਸ਼ਾਂਤ ਹੋਣ ਦਾ ਨਾਂਅ ਨਹੀਂ ਲੈ ਰਿਹਾ।
Read More: Satwinder Bugga: ਸਤਵਿੰਦਰ ਬੁੱਗਾ ਨੇ ਭਰਾ ਵੱਲੋਂ ਲਗਾਏ ਇਲਜ਼ਾਮਾਂ ਨੂੰ ਨਕਾਰਿਆ, ਲੋਕਾਂ ਨੂੰ ਦੱਸਿਆ ਕਿਵੇਂ ਹੋਈ ਭਰਜਾਈ ਦੀ ਮੌਤ
Entertainment News LIVE: Nayanthara Vignesh: ਨਯਨਤਾਰਾ-ਵਿਗਨੇਸ਼ ਨੇ ਪਰਿਵਾਰ ਨਾਲ ਮਨਾਇਆ ਕ੍ਰਿਸਮਸ, ਅਦਾਕਾਰਾ ਦੇ ਕਿਊਟ ਜੁੜਵਾਂ ਬੱਚਿਆਂ ਨੇ ਜਿੱਤਿਆ ਦਿਲ
Nayanthara Vignesh Shivan celebrate Christmas: ਕ੍ਰਿਸਮਿਸ ਦਾ ਦਿਹਾੜਾ 25 ਦਸੰਬਰ ਨੂੰ ਉਤਸ਼ਾਹ ਨਾਲ ਮਨਾਇਆ ਗਿਆ। ਫਿਲਮੀ ਸਿਤਾਰੇ ਵੀ ਕ੍ਰਿਸਮਸ ਦੇ ਰੰਗਾਂ ਵਿੱਚ ਰੰਗੇ ਹੋਏ ਨਜ਼ਰ ਆਏ।
Read More: Nayanthara Vignesh: ਨਯਨਤਾਰਾ-ਵਿਗਨੇਸ਼ ਨੇ ਪਰਿਵਾਰ ਨਾਲ ਮਨਾਇਆ ਕ੍ਰਿਸਮਸ, ਅਦਾਕਾਰਾ ਦੇ ਕਿਊਟ ਜੁੜਵਾਂ ਬੱਚਿਆਂ ਨੇ ਜਿੱਤਿਆ ਦਿਲ
Entertainment News LIVE Update: Christmas 2023: ਧਰਮਿੰਦਰ-ਹੇਮਾ ਮਾਲਿਨੀ ਨੇ ਇਕੱਠੇ ਮਨਾਇਆ ਕ੍ਰਿਸਮਸ, ਹੀ-ਮੈਨ ਨੇ ਧੀਆਂ 'ਤੇ ਇੰਝ ਬਰਸਾਇਆ ਪਿਆਰ
Christmas 2023: ਦੁਨੀਆ ਭਰ ਵਿੱਚ 25 ਦਸੰਬਰ ਨੂੰ ਕ੍ਰਿਸਮਸ ਦਾ ਤਿਉਹਾਰ ਮਨਾਇਆ ਗਿਆ। ਕਈ ਬਾਲੀਵੁੱਡ ਸੈਲੇਬਸ ਵੀ ਕ੍ਰਿਸਮਸ ਦੇ ਰੰਗਾਂ 'ਚ ਰੰਗੇ ਨਜ਼ਰ ਆਏ। ਇਸ ਦੌਰਾਨ ਕਈ ਮਸ਼ਹੂਰ ਹਸਤੀਆਂ ਨੇ ਵੀ ਆਪਣੇ ਕ੍ਰਿਸਮਸ ਦੇ ਜਸ਼ਨ ਦੀਆਂ ਝਲਕੀਆਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ। ਹੁਣ ਈਸ਼ਾ ਦਿਓਲ ਨੇ ਆਪਣੇ ਕ੍ਰਿਸਮਸ ਸੈਲੀਬ੍ਰੇਸ਼ਨ ਦੀਆਂ ਕਈ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਈਸ਼ਾ ਨੇ ਇਨ੍ਹਾਂ ਤਸਵੀਰਾਂ ਰਾਹੀਂ ਇਹ ਵੀ ਖੁਲਾਸਾ ਕੀਤਾ ਕਿ ਇਸ ਵਾਰ ਉਸ ਨੇ ਆਪਣੇ ਪਿਤਾ ਧਰਮਿੰਦਰ ਅਤੇ ਮਾਂ ਹੇਮਾ ਮਾਲਿਨੀ ਨਾਲ ਕ੍ਰਿਸਮਸ ਦਾ ਤਿਉਹਾਰ ਮਨਾਇਆ ਸੀ।
Read More: Christmas 2023: ਧਰਮਿੰਦਰ-ਹੇਮਾ ਮਾਲਿਨੀ ਨੇ ਇਕੱਠੇ ਮਨਾਇਆ ਕ੍ਰਿਸਮਸ, ਹੀ-ਮੈਨ ਨੇ ਧੀਆਂ 'ਤੇ ਇੰਝ ਬਰਸਾਇਆ ਪਿਆਰ
Entertainment News LIVE: Neel Nanda Death: ਮਸ਼ਹੂਰ ਸਟੈਂਡਅੱਪ ਕਾਮੇਡੀਅਨ ਨੀਲ ਨੰਦਾ ਦਾ ਦੇਹਾਂਤ, ਹਸਾਉਣ ਵਾਲਾ ਸਾਲ ਦੇ ਅਖੀਰਲੇ ਦਿਨਾਂ 'ਚ ਨਮ ਕਰ ਗਿਆ ਅੱਖਾਂ
Neel Nanda Passed Away: ਮਸ਼ਹੂਰ ਸਟੈਂਡਅੱਪ ਕਾਮੇਡੀਅਨ ਨੀਲ ਨੰਦਾ ਬਾਰੇ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ। ਨੀਲ ਨੰਦਾ ਨੇ 32 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਨੀਲ ਦੇ ਦੇਹਾਂਤ ਦੀ ਖਬਰ ਨਾਲ ਉਨ੍ਹਾਂ ਦੇ ਪ੍ਰਸ਼ੰਸਕ ਸਦਮੇ 'ਚ ਹਨ। ਨੀਲ ਦੀ ਮੌਤ ਦੇ ਕਾਰਨਾਂ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ।
Read More: Neel Nanda Death: ਮਸ਼ਹੂਰ ਸਟੈਂਡਅੱਪ ਕਾਮੇਡੀਅਨ ਨੀਲ ਨੰਦਾ ਦਾ ਦੇਹਾਂਤ, ਹਸਾਉਣ ਵਾਲਾ ਸਾਲ ਦੇ ਅਖੀਰਲੇ ਦਿਨਾਂ 'ਚ ਨਮ ਕਰ ਗਿਆ ਅੱਖਾਂ
Entertainment News LIVE Update: Satwinder Bugga: ਸਤਵਿੰਦਰ ਬੁੱਗਾ ਨੇ ਭਰਜਾਈ ਦੇ ਕਤਲ ਨੂੰ ਲੈ ਖੋਲ੍ਹੇ ਸਾਰੇ ਰਾਜ਼, ਬੋਲੇ- 'ਇਨ੍ਹਾਂ ਨੇ ਮੇਰੇ ਤੇ ਗੱਡੀ ਚੜ੍ਹਾਉਣ ਲਈ...'
Satwinder Bugga Property Dispute With Brother: ਪੰਜਾਬੀ ਗਾਇਕ ਸਤਵਿੰਦਰ ਬੁੱਗਾ ਅਤੇ ਉਨ੍ਹਾਂ ਦੇ ਭਰਾ ਦਵਿੰਦਰ ਬੁੱਗਾ ਵਿਚਾਲੇ ਵਿਵਾਦ ਸ਼ਾਂਤ ਹੋਣ ਦਾ ਨਾਂਅ ਨਹੀਂ ਲੈ ਰਿਹਾ। ਦੱਸ ਦੇਈਏ ਕਿ ਦੋਵਾਂ ਵਿਚਾਲੇ ਜ਼ਮੀਨੀ ਵਿਵਾਦ ਇਨ੍ਹਾਂ ਜ਼ਿਆਦਾ ਵੱਧ ਗਿਆ ਇਸ ਕਲਾਕਾਰ ਨੇ ਆਪਣੇ ਭਰਾ ਦਵਿੰਦਰ ਨੂੰ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਿਆ। ਹੈਰਾਨੀ ਦੀ ਗੱਲ਼ ਇਹ ਹੈ ਕਿ ਦਵਿੰਦਰ ਨੇ ਆਪਣੀ ਪਤਨੀ ਦੀ ਮੌਤ ਦਾ ਦੋਸ਼ ਗਾਇਕ ਸਤਵਿੰਦਰ ਬੁੱਗਾ ਉੱਪਰ ਲਗਾ ਦਿੱਤਾ। ਉਨ੍ਹਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਲਗਾਤਾਰ ਵੀਡੀਓ ਸ਼ੇਅਰ ਕਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਇਸ ਵਿਚਾਲੇ ਹੁਣ ਗਾਇਕ ਨੇ ਖੁਦ ਆਪਣੀ ਭਰਜਾਈ ਦੇ ਕਤਲ ਦਾ ਰਾਜ਼ ਖੋਲ੍ਹਿਆ ਹੈ। ਇਸ ਦੌਰਾਨ ਉਨ੍ਹਾਂ ਇਹ ਵੀ ਦੱਸਿਆ ਆਖਿਰ ਉਸ ਦਿਨ ਕੀ ਹੋਇਆ ਸੀ। ਤੁਸੀ ਵੀ ਵੇਖੋ ਦੈਨਿਕ ਸਵੇਰਾ ਵੱਲੋਂ ਸ਼ੇਅਰ ਕੀਤਾ ਗਿਆ ਇਹ ਵੀਡੀਓ...
Read More: Satwinder Bugga: ਸਤਵਿੰਦਰ ਬੁੱਗਾ ਨੇ ਭਰਜਾਈ ਦੇ ਕਤਲ ਨੂੰ ਲੈ ਖੋਲ੍ਹੇ ਸਾਰੇ ਰਾਜ਼, ਬੋਲੇ- 'ਇਨ੍ਹਾਂ ਨੇ ਮੇਰੇ ਤੇ ਗੱਡੀ ਚੜ੍ਹਾਉਣ ਲਈ...'