Entertainment News Live: ਬਿੱਗ ਬੌਸ 17 ਦੇ ਜੇਤੂ ਬਣੇ ਮੁਨੱਵਰ ਫਾਰੂਕੀ, ਬਿਬਾਲ ਸਈਦ ਨੇ ਗੁੱਸੇ 'ਚ ਫੈਨਜ਼ 'ਤੇ ਵਗਾਹ ਮਾਰਿਆ ਮਾਈਕ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

ਰੁਪਿੰਦਰ ਕੌਰ ਸੱਭਰਵਾਲ Last Updated: 29 Jan 2024 07:44 PM
Entertainment News Live Today: ਸਰਗੀ ਮਾਨ 'ਤੇ ਖੂਬ ਭੜਕੇ ਇੰਦਰਜੀਤ ਨਿੱਕੂ, ਬੋਲੇ- ''ਜਿਸਮਾਂ ਤੋਂ ਪਾਰ ਦੀ ਗੱਲ' ਮੇਰਾ ਗਾਣਾ, ਕਰੈਡਿਟ ਲੈ ਗਏ ਰੀਲਾਂ ਵਾਲੇ'

Inderjit Nikku Slams Sargi Maan: ਇੰਦਰਜੀਤ ਨਿੱਕੂ ਅਕਸਰ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਬਣੇ ਰਹਿੰਦੇ ਹਨ। ਉਹ ਆਪਣੇ ਸਮੇਂ ਦੇ ਟੌਪ ਦੇ ਗਾਇਕ ਰਹੇ ਹਨ, ਪਰ ਲੱਗਦਾ ਹੈ ਕਿ ਆਪਣੀ ਦੂਜੀ ਪਾਰੀ 'ਚ ਕਿਸਮਤ ਇੰਦਰਜੀਤ ਨਿੱਕੂ ਦਾ ਸਾਥ ਨਹੀਂ ਦੇ ਰਹੀ ਹੈ। ਨਿੱਕੂ ਦੇ ਗਾਏ ਜ਼ਿਆਦਾਤਰ ਗਾਣੇ ਫਲੌਪ ਹੋਏ ਹਨ ਅਤੇ ਕਿਸੇ ਗਾਣੇ ਦਾ ਕਰੈਡਿਟ ਕਿਸੇ ਹੋਰ ਨੂੰ ਮਿਲ ਗਿਆ।  


Inderjit Nikku: ਸਰਗੀ ਮਾਨ 'ਤੇ ਖੂਬ ਭੜਕੇ ਇੰਦਰਜੀਤ ਨਿੱਕੂ, ਬੋਲੇ- ''ਜਿਸਮਾਂ ਤੋਂ ਪਾਰ ਦੀ ਗੱਲ' ਮੇਰਾ ਗਾਣਾ, ਕਰੈਡਿਟ ਲੈ ਗਏ ਰੀਲਾਂ ਵਾਲੇ'

Entertainment News Live: ਪੰਜਾਬੀ ਗਾਇਕ ਗੁਰਨਾਮ ਭੁੱਲਰ ਨੇ ਕਿਉਂ ਨਹੀਂ ਸ਼ੇਅਰ ਕੀਤੀ ਆਪਣੇ ਵਿਆਹ ਫੋਟੋ? ਕਿਹਾ- 'ਮੈਂ ਨਹੀਂ ਚਾਹੁੰਦਾ ਕਿ ਮੇਰੀ ਵਾਈਫ...'

Gurnam Bhullar Video: ਪੰਜਾਬੀ ਗਾਇਕ ਤੇ ਐਕਟਰ ਗੁਰਨਾਮ ਭੁੱਲਰ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਿਹਾ ਹੈ। ਉਸ ਦੀ ਫਿਲਮ 'ਖਿਡਾਰੀ' 9 ਫਰਵਰੀ 2024 ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਜਿਸ ਦੀ ਐਕਟਰ ਰੱਜ ਕੇ ਪ੍ਰਮੋਸ਼ਨ ਕਰ ਰਿਹਾ ਹੈ। ਇਸ ਤੋਂ ਇਲਾਵਾ 2023 'ਚ ਗੁਰਨਾਮ ਭੁੱਲਰ ਨੇ ਵਿਆਹ ਵੀ ਕੀਤਾ ਸੀ, ਜਿਸ ਦੀ ਕਾਫੀ ਚਰਚਾ ਹੋਈ ਸੀ। ਗੁਰਨਾਮ ਨੇ ਆਪਣੀ ਪਤਨੀ ਨਾਲ ਗੁਪਤ ਵਿਆਹ ਕੀਤਾ ਸੀ, ਜਿਸ ਵਿੱਚ ਪਰਿਵਾਰ ਵਾਲੇ ਤੇ ਕਰੀਬੀ ਦੋਸਤ ਤੇ ਰਿਸ਼ਤੇਦਾਰ ਹੀ ਸ਼ਾਮਲ ਹੋਏ। ਵਿਆਹ ਦਾ ਖੁਲਾਸਾ ਸੋਸ਼ਲ ਮੀਡੀਆ 'ਤੇ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਹੋਇਆ ਸੀ। ਗੁਰਨਾਮ ਨੇ ਖੁਦ ਆਪਣੇ ਵਿਆਹ ਦੀ ਕੋਈ ਤਸਵੀਰ ਨਾ ਤਾਂ ਸ਼ੇਅਰ ਕੀਤੀ ਸੀ ਤੇ ਨਾ ਹੀ ਵਿਆਹ ਬਾਰੇ ਕੋਈ ਅਪਡੇਟ ਦਿੱਤੀ ਸੀ। ਹੁਣ ਗਾਇਕ ਨੇ ਖੁਦ ਇਸ ਦੀ ਵਜ੍ਹਾ ਦੱਸੀ ਹੈ।


Gurnam Bhullar: ਪੰਜਾਬੀ ਗਾਇਕ ਗੁਰਨਾਮ ਭੁੱਲਰ ਨੇ ਕਿਉਂ ਨਹੀਂ ਸ਼ੇਅਰ ਕੀਤੀ ਆਪਣੇ ਵਿਆਹ ਫੋਟੋ? ਕਿਹਾ- 'ਮੈਂ ਨਹੀਂ ਚਾਹੁੰਦਾ ਕਿ ਮੇਰੀ ਵਾਈਫ...'

Entertainment News Live Today: ਅਨਮੋਲ ਕਵਾਤਰਾ ਨੇ ਫਿਰ ਚੁੱਕੇ ਸਿਹਤ ਸਿਸਟਮ 'ਤੇ ਸਵਾਲ, ਪੈਸੇ ਨਾ ਹੋਣ ਕਰਕੇ ਮਰੀਜ਼ ਨੂੰ ਨਹੀਂ ਦਿੱਤੀ ਗਈ ਦਵਾਈ, ਦੇਖੋ ਵੀਡੀਓ

Anmol Kwatra Video: ਸਮਾਜਸੇਵੀ ਅਨਮੋਲ ਕਵਾਤਰਾ ਹਮੇਸ਼ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਰਹਿੰਦਾ ਹੈ। ਆਪਣੀ ਅਣਥੱਕ ਤੇ ਨਿਰਸੁਆਰਥ ਸੇਵਾ ਦੇ ਨਾਲ ਨਾਲ ਅਨਮੋਲ ਆਪਣੀ ਬੇਬਾਕੀ ਲਈ ਵੀ ਮਸ਼ਹੂਰ ਹੈ। ਉਹ ਆਪਣੀ ਵੀਡੀਓਜ਼ ਰਾਹੀਂ ਸਰਕਾਰ 'ਤੇ ਵੀ ਤਿੱਖੇ ਹਮਲੇ ਕਰਦਾ ਰਹਿੰਦਾ ਹੈ। ਹੁਣ ਕਵਾਤਰਾ ਨੇ ਇੱਕ ਵਾਰ ਫਿਰ ਤੋਂ ਪੰਜਾਬ ਦੇ ਸਿਹਤ ਸਿਸਟਮ ਨੂੰ ਕਟਿਹਰੇ ਲਿਆ ਕੇ ਖੜਾ ਕਰ ਦਿੱਤਾ ਹੈ।      


Anmol Kwatra: ਅਨਮੋਲ ਕਵਾਤਰਾ ਨੇ ਫਿਰ ਚੁੱਕੇ ਸਿਹਤ ਸਿਸਟਮ 'ਤੇ ਸਵਾਲ, ਪੈਸੇ ਨਾ ਹੋਣ ਕਰਕੇ ਮਰੀਜ਼ ਨੂੰ ਨਹੀਂ ਦਿੱਤੀ ਗਈ ਦਵਾਈ, ਦੇਖੋ ਵੀਡੀਓ

Entertainment News Live: ਰਣਜੀਤ ਬਾਵਾ ਨੇ ਨਵੇਂ ਗਾਣੇ 'ਚ ਸਿੱਧੂ ਮੂਸੇਵਾਲਾ ਦੇ ਸਟਾਇਲ ਦੀ ਕੀਤੀ ਕਾਪੀ, ਫੈਨਜ਼ ਨੇ ਕੀਤਾ ਟਰੋਲ, ਬੋਲੇ- ਜੱਟ ਦੀ ਰੀਸ ਨੀ ਹੋਣੀ

Ranjit Bawa New Song Unmask Teaser: ਪੰਜਾਬੀ ਗਾਇਕ ਰਣਜੀਤ ਬਾਵਾ ਨੇ ਜਦੋਂ ਤੋਂ ਆਪਣੀ ਨਵੀਂ ਈਪੀ 'ਓਵਰ ਦ ਮੂਨ' ਦਾ ਐਲਾਨ ਕੀਤਾ ਸੀ, ਉਦੋਂ ਤੋਂ ਹੀ ਫੈਨਜ਼ ਬੜੀ ਬੇਸਵਰੀ ਦੇ ਨਾਲ ਉਸ ਦੀ ਨਵੀਂ ਐਲਬਮ ਦੀ ਉਡੀਕ ਕਰ ਰਹੇ ਸੀ। ਹੁਣ ਸਿੰਗਰ ਨੇ ਆਪਣੀ ਈਪੀ ਦੇ ਪਹਿਲੇ ਗੀਤ 'ਅਨਮਾਸਕ' ਦਾ ਟੀਜ਼ਰ ਵੀ ਰਿਲੀਜ਼ ਕਰ ਦਿੱਤਾ ਹੈ, ਪਰ ਇਸ ਦੇ ਨਾਲ ਹੀ ਬਾਵਾ ਨੂੰ ਫੈਨਜ਼ ਟਰੋਲ ਵੀ ਕਰ ਰਹੇ ਹਨ। ਕਿਉਂਕਿ ਕਈ ਲੋਕਾਂ ਦਾ ਕਹਿਣਾ ਹੈ ਕਿ ਬਾਵਾ ਨੇ ਆਪਣੇ ਇਸ ਗਾਣੇ 'ਚ ਸਿੱਧੂ ਮੂਸੇਵਾਲਾ ਦੇ ਸਟਾਇਲ ਦੀ ਕਾਪੀ ਕੀਤੀ ਹੈ।   


Ranjit Bawa: ਰਣਜੀਤ ਬਾਵਾ ਨੇ ਨਵੇਂ ਗਾਣੇ 'ਚ ਸਿੱਧੂ ਮੂਸੇਵਾਲਾ ਦੇ ਸਟਾਇਲ ਦੀ ਕੀਤੀ ਕਾਪੀ, ਫੈਨਜ਼ ਨੇ ਕੀਤਾ ਟਰੋਲ, ਬੋਲੇ- ਜੱਟ ਦੀ ਰੀਸ ਨੀ ਹੋਣੀ

Entertainment News Live Today: ਬਿੱਗ ਬੌਸ ਦੇ ਘਰ ਤੋਂ ਬਾਹਰ ਆਉਂਦੇ ਹੀ ਮੰਨਾਰਾ ਚੋਪੜਾ ਨੇ ਅੰਕਿਤਾ ਲੋਖੰਡੇ 'ਤੇ ਕੱਸੇ ਤਿੱਖੇ ਤੰਜ, ਵੀਡੀਓ 'ਚ ਦੇਖੋ ਕੀ ਬੋਲੀ

Bigg Boss 17 Finale: ਮਸ਼ਹੂਰ ਸਟੈਂਡਅੱਪ ਕਾਮੇਡੀਅਨ ਮੁਨੱਵਰ ਫੇਰੂਕੀ ਨੇ 'ਬਿੱਗ ਬੌਸ 17' ਦਾ ਖਿਤਾਬ ਜਿੱਤ ਲਿਆ ਹੈ। ਸਾਰੇ ਮੁਕਾਬਲੇਬਾਜ਼ਾਂ ਨੂੰ ਹਰਾ ਕੇ ਮੁਨੱਵਰ ਨੇ ਆਖਰਕਾਰ 'ਬਿੱਗ ਬੌਸ 17' ਦੀ ਟਰਾਫੀ ਜਿੱਤ ਲਈ। ਬੀਤੀ ਰਾਤ ਸਲਮਾਨ ਖਾਨ ਦੇ ਸ਼ੋਅ ਦਾ ਗ੍ਰੈਂਡ ਫਿਨਾਲੇ ਹੋਇਆ, ਜਿਸ ਦੀ ਕਾਫੀ ਚਰਚਾ ਹੋਈ। ਫਿਨਾਲੇ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। 


Mannara Chopra: ਬਿੱਗ ਬੌਸ ਦੇ ਘਰ ਤੋਂ ਬਾਹਰ ਆਉਂਦੇ ਹੀ ਮੰਨਾਰਾ ਚੋਪੜਾ ਨੇ ਅੰਕਿਤਾ ਲੋਖੰਡੇ 'ਤੇ ਕੱਸੇ ਤਿੱਖੇ ਤੰਜ, ਵੀਡੀਓ 'ਚ ਦੇਖੋ ਕੀ ਬੋਲੀ

Entertainment News Live: ਜਾਵੇਦ ਅਖਤਰ ਨੇ 33 ਸਾਲਾਂ ਤੋਂ ਸ਼ਰਾਬ ਨੂੰ ਨਹੀਂ ਲਾਇਆ ਹੱਥ, ਜਾਣੋ ਕਿਵੇਂ ਛੁਡਾਇਆ ਸੀ ਸ਼ਰਾਬ ਦੀ ਆਦਤ ਤੋਂ ਖਹਿੜਾ

Javed Akhtar: ਵਿਸ਼ਵ ਸਿਹਤ ਸੰਗਠਨ (WHO) ਦੇ ਅੰਕੜਿਆਂ ਦੇ ਮੁਤਾਬਕ, ਹਰ ਸਾਲ 30 ਲੱਖ ਮੌਤਾਂ ਦੇ ਨਾਲ ਨਾਲ ਲੱਖਾਂ ਲੋਕਾਂ ਦੀ ਅਪਾਹਜਤਾ ਤੇ ਖਰਾਬ ਸਿਹਤ ਦੀ ਵਜ੍ਹਾ ਬਣਨ ਵਾਲੀ ਚੀਜ਼ ਦਾ ਨਾਮ ਹੈ ਸ਼ਰਾਬ। ਇਹ ਵੀ ਖ਼ਤਰਨਾਕ ਹੈ ਕਿ ਦੁਨੀਆਂ ਭਰ ਵਿੱਚ ਹੋਣ ਵਾਲੀਆਂ ਸਾਰੀਆਂ ਬਿਮਾਰੀਆਂ ਵਿੱਚੋਂ 5.1 ਫ਼ੀਸਦੀ ਸ਼ਰਾਬ ਕਾਰਨ ਹੁੰਦੀਆਂ ਹਨ। 


Javed Akhtar: ਜਾਵੇਦ ਅਖਤਰ ਨੇ 33 ਸਾਲਾਂ ਤੋਂ ਸ਼ਰਾਬ ਨੂੰ ਨਹੀਂ ਲਾਇਆ ਹੱਥ, ਜਾਣੋ ਕਿਵੇਂ ਛੁਡਾਇਆ ਸੀ ਸ਼ਰਾਬ ਦੀ ਆਦਤ ਤੋਂ ਖਹਿੜਾ

Entertainment News Live Today: Filmfare Awards 2024: ਫਿਲਮਫੇਅਰ 'ਚ '12th Fail' ਦਾ ਜਲਵਾ, ਰਣਬੀਰ-ਆਲੀਆ ਨੇ ਜਿੱਤਿਆ ਇਹ ਖਿਤਾਬ, ਵੇਖੋ ਪੂਰੀ ਲਿਸਟ

Filmfare Awards 2024 full list of Winners: ਗੁਜਰਾਤ ਦੇ ਗਾਂਧੀ ਨਗਰ 'ਚ ਐਤਵਾਰ ਨੂੰ 69ਵੇਂ ਫਿਲਮਫੇਅਰ ਐਵਾਰਡਸ ਦਾ ਆਯੋਜਨ ਕੀਤਾ ਗਿਆ। ਇਸ ਵਾਰ ਕਰਨ ਜੌਹਰ ਅਤੇ ਮਨੀਸ਼ ਪਾਲ ਨੇ ਸ਼ੋਅ ਨੂੰ ਹੋਸਟ ਕੀਤਾ ਹੈ। ਵਰੁਣ ਧਵਨ, ਜਾਹਨਵੀ ਕਪੂਰ ਅਤੇ ਕਰੀਨਾ ਕਪੂਰ ਖਾਨ ਵਰਗੀਆਂ ਕਈ ਮਸ਼ਹੂਰ ਹਸਤੀਆਂ ਨੇ ਆਪਣੇ ਪ੍ਰਦਰਸ਼ਨ ਨਾਲ ਪ੍ਰਭਾਵਿਤ ਕੀਤਾ। ਤਾਂ ਆਓ ਜਾਣਦੇ ਹਾਂ ਕਿ ਇਸ ਸਾਲ ਕਿਸ ਕੈਟਾਗਰੀ ਵਿੱਚ ਇਹ ਅਵਾਰਡ ਕਿਸਨੇ ਜਿੱਤਿਆ...

Read More: Filmfare Awards 2024: ਫਿਲਮਫੇਅਰ 'ਚ '12th Fail' ਦਾ ਜਲਵਾ, ਰਣਬੀਰ-ਆਲੀਆ ਨੇ ਜਿੱਤਿਆ ਇਹ ਖਿਤਾਬ, ਵੇਖੋ ਪੂਰੀ ਲਿਸਟ

Entertainment News Live: Babbu Maan: ਬੱਬੂ ਮਾਨ ਦੇ ਸ਼ੋਅ ਦੌਰਾਨ ਹੰਗਾਮਾ; ਜਾਣੋ ਆਪਸ 'ਚ ਬੁਰੀ ਤਰ੍ਹਾਂ ਕਿਉਂ ਭਿੜ ਗਏ ਨੌਜਵਾਨ ?

Babbu Maan's show: ਪੰਜਾਬੀ ਗਾਇਕ ਬੀ ਪਰਾਕ ਤੋਂ ਬਾਅਦ ਬੱਬੂ ਮਾਨ ਦੇ ਸ਼ੋਅ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਦੇ ਮੁਤਾਬਕ ਜ਼ਿਲ੍ਹਾ ਬਠਿੰਡਾ ਦੇ ਇਕ ਨਿੱਜੀ ਇੰਸਟੀਚਿਊਟ ਵਿੱਚ ਪੰਜਾਬੀ ਗਇਕ ਬੱਬੂ ਮਾਨ ਦੇ ਲਾਈਵ ਸ਼ੋਅ ਦੌਰਾਨ ਹੰਗਾਮਾ ਹੋਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਦਰਅਸਲ, ਇਸ ਲਾਈਵ ਸ਼ੋਅ ਦੌਰਾਨ ਨੌਜਵਾਨਾਂ ਦੀ ਕਿਸੇ ਗੱਲ ਨੂੰ ਲੈ ਕੇ ਆਪਸ ਵਿੱਚ ਬਹਿਸ ਹੋ ਗਈ, ਜਿਸ ਮਗਰੋਂ 35-40 ਨੌਜਵਾਨਾਂ ਨੇ ਦੋ ਨੌਜਵਾਨਾਂ 'ਤੇ ਜਾਨਲੇਵਾ ਹਮਲਾ ਕਰ ਦਿਤਾ। ਇਸ ਦੌਰਾਨ ਕਈ ਜ਼ਖਮੀ ਹੋ ਗਏ ਅਤੇ ਗੰਭੀਰ ਸੱਟਾਂ ਵੀ ਲੱਗੀਆਂ। 

Read More: Babbu Maan: ਬੱਬੂ ਮਾਨ ਦੇ ਸ਼ੋਅ ਦੌਰਾਨ ਹੰਗਾਮਾ; ਜਾਣੋ ਆਪਸ 'ਚ ਬੁਰੀ ਤਰ੍ਹਾਂ ਕਿਉਂ ਭਿੜ ਗਏ ਨੌਜਵਾਨ ?

Entertainment News Live Today: Kaur B Pics: ਕੌਰ ਬੀ ਨੇ ਚਲਾਇਆ ਹੁਸਨ ਦਾ ਜਾਦੂ, ਗਾਇਕਾ ਦੀਆਂ ਤਸਵੀਰਾਂ ਵੇਖ ਫੈਨਜ਼ ਬੋਲੇ- 'ਬਹੁਤ ਖੂਬਸੂਰਤ'

Kaur B New Instagram Post: ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਸੁਰੀਲੀ ਆਵਾਜ਼ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਉਣ ਵਾਲੀ ਗਾਇਕਾ ਕੌਰ ਬੀ ਦੇ ਨਾਂਅ ਤੋਂ ਹਰ ਕੋਈ ਜਾਣੂ ਹੈ।

Read More: Kaur B Pics: ਕੌਰ ਬੀ ਨੇ ਚਲਾਇਆ ਹੁਸਨ ਦਾ ਜਾਦੂ, ਗਾਇਕਾ ਦੀਆਂ ਤਸਵੀਰਾਂ ਵੇਖ ਫੈਨਜ਼ ਬੋਲੇ- 'ਬਹੁਤ ਖੂਬਸੂਰਤ'

Entertainment News Live: Bigg Boss 17 Winner: ਬਿੱਗ ਬੌਸ 17 ਦੇ ਜੇਤੂ ਬਣੇ ਮੁਨੱਵਰ ਫਾਰੂਕੀ, ਲੱਖਾਂ ਦੀ ਇਨਾਮੀ ਰਾਸ਼ੀ ਸਣੇ ਮਿਲਿਆ ਇਹ ਖਾਸ ਤੋਹਫਾ

Bigg Boss 17 Winner: ਬਿੱਗ ਬੌਸ 17 ਦਾ ਫਿਨਾਲੇ ਖਤਮ ਹੋ ਗਿਆ ਹੈ ਅਤੇ ਸ਼ੋਅ ਨੂੰ ਆਪਣਾ ਵਿਨਰ ਮਿਲ ਗਿਆ ਹੈ। ਮੁਨੱਵਰ ਫਾਰੂਕੀ ਜੇਤੂ ਬਣੇ ਹਨ। ਟਰਾਫੀ ਦੇ ਨਾਲ ਹੀ ਮੁਨੱਵਰ ਨੂੰ 50 ਲੱਖ ਰੁਪਏ ਦੀ ਇਨਾਮੀ ਰਾਸ਼ੀ ਵੀ ਮਿਲੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਹੁੰਡਈ ਦੀ ਨਵੀਂ ਕ੍ਰੇਟਾ ਕਾਰ ਵੀ ਮਿਲੇਗੀ।

Read MOre: Bigg Boss 17 Winner: ਬਿੱਗ ਬੌਸ 17 ਦੇ ਜੇਤੂ ਬਣੇ ਮੁਨੱਵਰ ਫਾਰੂਕੀ, ਲੱਖਾਂ ਦੀ ਇਨਾਮੀ ਰਾਸ਼ੀ ਸਣੇ ਮਿਲਿਆ ਇਹ ਖਾਸ ਤੋਹਫਾ

Entertainment News Live Today: B Praak: ਬੀ ਪਰਾਕ ਦੀ ਪ੍ਰੋਗਰਾਮ ਦੌਰਾਨ ਵਾਪਰੇ ਹਾਦਸੇ ਤੇ ਪ੍ਰਤੀਕਿਰਿਆ ਆਈ ਸਾਹਮਣੇ, ਗਾਇਕ ਬੋਲਿਆ- ਪਹਿਲੀ ਵਾਰ ...

B Praak Reaction On kalkaji mandir stage collapse: ਪੰਜਾਬੀ ਗਾਇਕ ਬੀ ਪਰਾਕ ਦੇ ਪ੍ਰੋਗਰਾਮ ਵਿੱਚ ਵਾਪਰੇ ਹਾਦਸੇ ਤੋਂ ਬਾਅਦ ਹਰ ਕੋਈ ਸਦਮੇ ਵਿੱਚ ਹੈ। ਦਰਅਸਲ, ਪੰਜਾਬੀ ਗਾਇਕ ਦੇ ਪ੍ਰੋਗਰਾਮ ਦੌਰਾਨ ਇੱਕ ਭਿਆਨਕ ਹਾਦਸਾ ਵਾਪਰਿਆ ਜਿਸ ਕਾਰਨ ਇੱਕ ਔਰਤ ਦੀ ਮੌਤ ਹੋ ਗਈ। ਇਸ ਦੌਰਾਨ ਕਰੀਬ 17 ਲੋਕਾਂ ਦੇ ਜ਼ਖ਼ਮੀ ਹੋਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ। ਦੱਸ ਦੇਈਏ ਕਿ ਦਿੱਲੀ ਦੇ ਕਾਲਕਾਜੀ ਮੰਦਰ ਦੇ ਮਹੰਤ ਕੰਪਲੈਕਸ ‘ਚ ਆਯੋਜਿਤ ਜਾਗਰਣ ਪ੍ਰੋਗਰਾਮ ਦੌਰਾਨ ਵੱਡਾ ਹਾਦਸਾ ਵਾਪਰ ਗਿਆ। ਇੱਥੇ ਪ੍ਰੋਗਰਾਮ ਦੌਰਾਨ ਸਟੇਜ ਅਚਾਨਕ ਡਿੱਗ ਗਈ। 

Read More: B Praak: ਬੀ ਪਰਾਕ ਦੀ ਪ੍ਰੋਗਰਾਮ ਦੌਰਾਨ ਵਾਪਰੇ ਹਾਦਸੇ ਤੇ ਪ੍ਰਤੀਕਿਰਿਆ ਆਈ ਸਾਹਮਣੇ, ਗਾਇਕ ਬੋਲਿਆ- ਪਹਿਲੀ ਵਾਰ ...

Entertainment News Live: Rahat Fateh Ali Khan: ਰਾਹਤ ਫਤਿਹ ਅਲੀ ਖਾਨ ਨੇ ਸ਼ਖਸ਼ ਦੀ ਚੱਪਲਾਂ ਨਾਲ ਕੀਤੀ ਕੁੱਟਮਾਰ, ਗਾਇਕ ਦੀ Video Viral ਹੋਣ ਤੇ ਮੱਚਿਆ ਬਵਾਲ

Rahat Fateh Ali Khan Viral Video: ਬਾਲੀਵੁੱਡ 'ਚ ਕਈ ਗੀਤ ਗਾ ਚੁੱਕੇ ਪਾਕਿਸਤਾਨੀ ਗਾਇਕ ਰਾਹਤ ਫਤਿਹ ਅਲੀ ਖਾਨ ਦਾ ਇਕ ਕਥਿਤ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਰਾਹਤ ਫਤਿਹ ਅਲੀ ਖਾਨ ਇਕ ਵਿਅਕਤੀ ਨੂੰ ਚੱਪਲਾਂ ਨਾਲ ਕੁੱਟਦੇ ਨਜ਼ਰ ਆ ਰਹੇ ਹਨ। ਕੁੱਟਮਾਰ ਕਰਦੇ ਹੋਏ ਉਹ ਇਹ ਵੀ ਪੁੱਛ ਰਹੇ ਹਨ ਕਿ ਮੇਰੀ ਬੋਤਲ ਕਿੱਥੇ ਗਈ। ਕਈ ਯੂਜ਼ਰਸ ਨੇ ਵੀਡੀਓ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਵੀਡੀਓ 'ਚ ਪਾਕਿਸਤਾਨੀ ਗਾਇਕ ਰਾਹਤ ਫਤਿਹ ਅਲੀ ਖਾਨ ਆਪਣੇ ਨੌਕਰ ਨੂੰ ਕੁੱਟ ਰਹੇ ਹਨ।

Read More: Rahat Fateh Ali Khan: ਰਾਹਤ ਫਤਿਹ ਅਲੀ ਖਾਨ ਨੇ ਸ਼ਖਸ਼ ਦੀ ਚੱਪਲਾਂ ਨਾਲ ਕੀਤੀ ਕੁੱਟਮਾਰ, ਗਾਇਕ ਦੀ Video Viral ਹੋਣ ਤੇ ਮੱਚਿਆ ਬਵਾਲ

Entertainment News Live Today: K-Drama ਦੇ ਸ਼ੌਕੀਨ ਹੋ ਜਾਓ ਤਿਆਰ, ਫਰਵਰੀ 'ਚ OTT ਤੇ ਰਿਲੀਜ਼ ਹੋਣ ਜਾ ਰਹੇ ਇਹ ਧਮਾਕੇਦਾਰ ਕੋਰੀਅਨ ਡ੍ਰਾਮਾ

Kaur B New Instagram Post: ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਸੁਰੀਲੀ ਆਵਾਜ਼ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਉਣ ਵਾਲੀ ਗਾਇਕਾ ਕੌਰ ਬੀ ਦੇ ਨਾਂਅ ਤੋਂ ਹਰ ਕੋਈ ਜਾਣੂ ਹੈ।

Read More: K-Drama ਦੇ ਸ਼ੌਕੀਨ ਹੋ ਜਾਓ ਤਿਆਰ, ਫਰਵਰੀ 'ਚ OTT ਤੇ ਰਿਲੀਜ਼ ਹੋਣ ਜਾ ਰਹੇ ਇਹ ਧਮਾਕੇਦਾਰ ਕੋਰੀਅਨ ਡ੍ਰਾਮਾ

Entertainment News Live: B Praak: ਗਾਇਕ ਬੀ ਪਰਾਕ ਦੇ ਪ੍ਰੋਗਰਾਮ 'ਚ ਦਰਦਨਾਕ ਹਾਦਸਾ, ਅਚਾਨਕ ਸਟੇਜ ਡਿੱਗਣ ਤੇ 1 ਔਰਤ ਦੀ ਮੌਤ, 17 ਜ਼ਖ਼ਮੀ

B Praak Delhi Jagran: ਪੰਜਾਬੀ ਗਾਇਕ ਬੀ ਪਰਾਕ ਦੇ ਪ੍ਰੋਗਰਾਮ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਹਰ ਕਿਸੇ ਦੇ ਹੋਸ਼ ਉੱਡਾ ਦਿੱਤੇ ਹਨ। ਦਰਅਸਲ, ਪੰਜਾਬੀ ਗਾਇਕ ਦੇ ਪ੍ਰੋਗਰਾਮ ਦੌਰਾਨ ਇੱਕ ਭਿਆਨਕ ਹਾਦਸਾ ਵਾਪਰਿਆ ਜਿਸ ਕਾਰਨ ਇੱਕ ਔਰਤ ਦੀ ਮੌਤ ਹੋ ਗਈ। ਇਸ ਦੌਰਾਨ ਕਰੀਬ 17 ਲੋਕਾਂ ਦੇ ਜ਼ਖ਼ਮੀ ਹੋਣ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ। ਦੱਸ ਦੇਈਏ ਕਿ ਦਿੱਲੀ ਦੇ ਕਾਲਕਾਜੀ ਮੰਦਰ ਦੇ ਮਹੰਤ ਕੰਪਲੈਕਸ ‘ਚ ਆਯੋਜਿਤ ਜਾਗਰਣ ਪ੍ਰੋਗਰਾਮ ਦੌਰਾਨ ਵੱਡਾ ਹਾਦਸਾ ਵਾਪਰ ਗਿਆ। ਇੱਥੇ ਪ੍ਰੋਗਰਾਮ ਦੌਰਾਨ ਸਟੇਜ ਅਚਾਨਕ ਡਿੱਗ ਗਈ। 

Read More: B Praak: ਗਾਇਕ ਬੀ ਪਰਾਕ ਦੇ ਪ੍ਰੋਗਰਾਮ 'ਚ ਦਰਦਨਾਕ ਹਾਦਸਾ, ਅਚਾਨਕ ਸਟੇਜ ਡਿੱਗਣ ਤੇ 1 ਔਰਤ ਦੀ ਮੌਤ, 17 ਜ਼ਖ਼ਮੀ

ਪਿਛੋਕੜ

Entertainment News Live Today: ਬਿੱਗ ਬੌਸ 17 ਦਾ ਫਿਨਾਲੇ ਖਤਮ ਹੋ ਗਿਆ ਹੈ ਅਤੇ ਸ਼ੋਅ ਨੂੰ ਆਪਣਾ ਵਿਨਰ ਮਿਲ ਗਿਆ ਹੈ। ਮੁਨੱਵਰ ਫਾਰੂਕੀ ਜੇਤੂ ਬਣੇ ਹਨ। ਟਰਾਫੀ ਦੇ ਨਾਲ ਹੀ ਮੁਨੱਵਰ ਨੂੰ 50 ਲੱਖ ਰੁਪਏ ਦੀ ਇਨਾਮੀ ਰਾਸ਼ੀ ਵੀ ਮਿਲੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਹੁੰਡਈ ਦੀ ਨਵੀਂ ਕ੍ਰੇਟਾ ਕਾਰ ਵੀ ਮਿਲੇਗੀ।


ਇਹ ਖੁਸ਼ੀ ਮੁਨੱਵਰ ਫਾਰੂਕੀ ਲਈ ਹੋਰ ਵੀ ਜ਼ਿਆਦਾ ਹੈ ਕਿਉਂਕਿ ਫਾਈਨਲ ਵਾਲੇ ਦਿਨ ਯਾਨੀ 28 ਜਨਵਰੀ ਨੂੰ ਉਨ੍ਹਾਂ ਦਾ ਜਨਮ ਦਿਨ ਸੀ। ਅਭਿਸ਼ੇਕ ਕੁਮਾਰ ਇਸ ਸ਼ੋਅ ਦੇ ਪਹਿਲੇ ਰਨਰ ਅੱਪ ਰਹੇ।


ਮੁਨੱਵਰ-ਅਭਿਸ਼ੇਕ ਆਖਰੀ ਸਮੇਂ ਭਾਵੁਕ ਹੋ ਗਏ


ਬਿੱਗ ਬੌਸ ਨੇ ਜਦੋਂ ਆਖਰੀ ਵਾਰ ਮੁਨੱਵਰ ਅਤੇ ਅਭਿਸ਼ੇਕ ਨਾਲ ਗੱਲ ਕੀਤੀ ਤਾਂ ਦੋਵੇਂ ਕਾਫੀ ਭਾਵੁਕ ਹੋ ਗਏ। ਮੁਨੱਵਰ ਅਤੇ ਅਭਿਸ਼ੇਕ ਆਪਣੇ ਹੰਝੂਆਂ 'ਤੇ ਕਾਬੂ ਨਹੀਂ ਰੱਖ ਸਕੇ ਅਤੇ ਫੁੱਟ-ਫੁੱਟ ਕੇ ਰੋਣ ਲੱਗੇ। ਇਸ ਦੌਰਾਨ ਅਭਿਸ਼ੇਕ ਦੇ ਪਿਤਾ ਵੀ ਕਾਫੀ ਭਾਵੁਕ ਹੋ ਗਏ। ਇਸ ਤੋਂ ਬਾਅਦ ਆਖਰੀ ਪਲ ਅਭਿਸ਼ੇਕ ਨੇ ਬਿੱਗ ਬੌਸ ਤੋਂ ਮਾਫੀ ਮੰਗੀ। ਤਾਂ ਉਸੇ ਮੁਨੱਵਰ ਨੇ ਉਸਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਸਨੂੰ ਇੱਕ ਬਿਹਤਰ ਵਿਅਕਤੀ ਬਣਾਉਣ ਲਈ ਬਿੱਗ ਬੌਸ ਦਾ ਧੰਨਵਾਦ।


ਤੁਹਾਨੂੰ ਦੱਸ ਦੇਈਏ ਕਿ ਬਿੱਗ ਬੌਸ ਟੌਪ 2 ਦੇ ਐਲਾਨ ਤੋਂ ਬਾਅਦ ਵੋਟਿੰਗ ਲਾਈਨ ਵੀ 10 ਮਿੰਟ ਲਈ ਖੁੱਲ੍ਹੀ ਸੀ ਅਤੇ ਪ੍ਰਸ਼ੰਸਕਾਂ ਨੇ ਪੂਰੇ ਦਿਲ ਨਾਲ ਮੁਨੱਵਰ ਨੂੰ ਵੋਟ ਦਿੱਤੀ।


ਸ਼ੋਅ 'ਚ ਮੁਨੱਵਰ ਅਤੇ ਅਭਿਸ਼ੇਕ ਦੀ ਦੋਸਤੀ ਨਜ਼ਰ ਆਈ


ਸ਼ੋਅ 'ਚ ਅਭਿਸ਼ੇਕ ਅਤੇ ਮੁਨੱਵਰ ਵਿਚਾਲੇ ਚੰਗੀ ਦੋਸਤੀ ਦੇਖਣ ਨੂੰ ਮਿਲੀ। ਸ਼ੋਅ 'ਚ ਜਦੋਂ ਮੁਨੱਵਰ ਦਾ ਬ੍ਰੇਕਡਾਊਨ ਹੋਇਆ ਤਾਂ ਅਭਿਸ਼ੇਕ ਨੇ ਹੀ ਉਨ੍ਹਾਂ ਦੀ ਦੇਖਭਾਲ ਕੀਤੀ। ਅਭਿਸ਼ੇਕ ਉਸ ਦੀ ਹਮਾਇਤ 'ਚ ਖੜ੍ਹੇ ਹੋ ਕੇ ਸਮਝਾਉਂਦੇ ਰਹੇ। ਮੁਨੱਵਰ ਅਤੇ ਅਭਿਸ਼ੇਕ ਦੀ ਦੋਸਤੀ ਸ਼ੋਅ ਦੇ ਅੰਤ ਤੱਕ ਗੂੜ੍ਹੀ ਹੋ ਗਈ।






ਇਹ ਸ਼ੋਅ ਦੇ ਟਾਪ 5 ਸਨ


ਟਾਪ 5 ਵਿੱਚ ਮੁਨੱਵਰ ਫਾਰੂਕੀ, ਅੰਕਿਤਾ ਲੋਖੰਡੇ, ਅਭਿਸ਼ੇਕ ਕੁਮਾਰ, ਮੰਨਾਰਾ ਚੋਪੜਾ ਅਤੇ ਅਰੁਣ ਮਹਾਸ਼ੇਟੀ ਸਨ। ਅਰੁਣ ਮਹਾਸ਼ੇਟੀ ਟਾਪ 5 ਵਿੱਚੋਂ ਬਾਹਰ ਹੋਣ ਵਾਲੇ ਪਹਿਲੇ ਮੁਕਾਬਲੇਬਾਜ਼ ਸਨ। ਇਸ ਤੋਂ ਬਾਅਦ ਅੰਕਿਤਾ ਲੋਖੰਡੇ ਸ਼ੋਅ ਤੋਂ ਬਾਹਰ ਹੋ ਗਈ। ਮੰਨਾਰਾ ਚੋਪੜਾ ਟਾਪ 3 'ਤੇ ਪਹੁੰਚ ਗਈ ਹੈ। ਹਾਲਾਂਕਿ ਮੰਨਾਰਾ ਚੋਪੜਾ ਟਾਪ-2 ਦਾ ਹਿੱਸਾ ਨਹੀਂ ਬਣ ਸਕੀ।


ਬਿੱਗ ਬੌਸ 17 ਕਦੋਂ ਸ਼ੁਰੂ ਹੋਇਆ?


ਬਿੱਗ ਬੌਸ 17 ਦੀ ਗੱਲ ਕਰੀਏ ਤਾਂ ਤੁਹਾਨੂੰ ਦੱਸ ਦੇਈਏ ਕਿ ਸ਼ੋਅ ਦਾ ਪ੍ਰੀਮੀਅਰ 15 ਅਕਤੂਬਰ ਨੂੰ ਹੋਇਆ ਸੀ। ਇਸ ਵਾਰ ਸ਼ੋਅ ਦਾ ਵਿਸ਼ਾ ਦਿਲ, ਦਿਮਾਗ ਅਤੇ ਸ਼ਕਤੀ 'ਤੇ ਆਧਾਰਿਤ ਸੀ। ਬਿੱਗ ਬੌਸ ਨੇ ਤਿੰਨ ਵੱਖ-ਵੱਖ ਘਰ ਬਣਾਏ ਸਨ, ਜਿਨ੍ਹਾਂ ਦਾ ਨਾਂ ਸੀ ਦਿਲ-ਦਿਮਾਗ ਅਤੇ ਦਮ। ਪਰਿਵਾਰ ਦੇ ਜੀਅ ਤਿੰਨ ਕਮਰਿਆਂ ਵਿੱਚ ਵੰਡੇ ਹੋਏ ਸਨ। ਘਰ ਨੂੰ ਬ੍ਰੇਨ ਦੇ ਪਰਿਵਾਰ ਨੇ ਪਹਿਲੇ ਕਈ ਹਫਤਿਆਂ ਤੱਕ ਚਲਾਇਆ ਸੀ। ਸ਼ੋਅ 'ਚ ਸਾਰੇ ਪ੍ਰਤੀਯੋਗੀਆਂ ਨੇ ਆਪਣਾ ਬੈਸਟ ਦਿੱਤਾ। ਇਸ ਵਾਰ ਸ਼ੋਅ ਨੇ ਗੇਮ ਦੀ ਬਜਾਏ ਮੁਕਾਬਲੇਬਾਜ਼ਾਂ ਦੀ ਨਿੱਜੀ ਜ਼ਿੰਦਗੀ 'ਤੇ ਜ਼ਿਆਦਾ ਧਿਆਨ ਦਿੱਤਾ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.