Entertainment News LIVE: ਤੇਲਗੂ ਮੰਤਰੀ ਦਾ ਬਾਲੀਵੁੱਡ ਬਾਰੇ ਵਿਵਾਦਤ ਬਿਆਨ, ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਪਹੁੰਚੀ ਅਨੁਪਮਾ, ਪੜ੍ਹੋ ਮਨੋਰੰਜਨ ਦੀਆਂ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ....

ABP Sanjha Last Updated: 29 Nov 2023 03:47 PM
Entertainment News Live Today: ਰਣਦੀਪ ਹੁੱਡਾ ਨੇ ਪ੍ਰੀ ਵੈਡਿੰਗ ਫੰਕਸ਼ਨ 'ਚ ਆਪਣੀ ਹੋਣ ਵਾਲੀ ਪਤਨੀ ਲਿਨ ਨਾਲ ਕੀਤੀ ਖੂਬ ਮਸਤੀ, ਦੇਖੋ ਤਸਵੀਰਾਂ

Randeep Hooda Lin Laishram Wedding: ਬਾਲੀਵੁੱਡ ਅਭਿਨੇਤਾ ਰਣਦੀਪ ਹੁੱਡਾ ਅੱਜ ਆਪਣੀ ਲੰਬੇ ਸਮੇਂ ਦੀ ਪ੍ਰੇਮਿਕਾ ਲਿਨ ਲੈਸ਼ਰਾਮ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਜੋੜੇ ਦਾ ਵਿਆਹ ਅੱਜ ਇੰਫਾਲ, ਮਨੀਪੁਰ ਵਿੱਚ ਹੋਵੇਗਾ। ਇਸ ਸਭ ਦੇ ਵਿਚਕਾਰ, ਰਣਦੀਪ ਦੀ ਦੁਲਹਨ ਨੇ ਆਪਣੇ ਇੰਸਟਾਗ੍ਰਾਮ 'ਤੇ ਕੱਲ੍ਹ ਹੋਏ ਪ੍ਰੀ-ਵੈਡਿੰਗ ਫੰਕਸ਼ਨ ਦੀਆਂ ਅੰਦਰੂਨੀ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ 'ਚ ਰਣਦੀਪ ਪੂਰੀ ਤਰ੍ਹਾਂ ਆਪਣੀ ਹੋਣ ਵਾਲੀ ਪਤਨੀ ਦੇ ਰੰਗ 'ਚ ਨਜ਼ਰ ਆ ਰਹੇ ਹਨ।  


Randeep Hooda: ਰਣਦੀਪ ਹੁੱਡਾ ਨੇ ਪ੍ਰੀ ਵੈਡਿੰਗ ਫੰਕਸ਼ਨ 'ਚ ਆਪਣੀ ਹੋਣ ਵਾਲੀ ਪਤਨੀ ਲਿਨ ਨਾਲ ਕੀਤੀ ਖੂਬ ਮਸਤੀ, ਦੇਖੋ ਤਸਵੀਰਾਂ

Entertainment News Live: 3 ਹਜ਼ਾਰ ਕਰੋੜ ਦੇ ਮਾਲਕ ਅਮਿਤਾਭ ਬੱਚਨ ਦਾ ਅਸਲੀ ਵਾਰਿਸ ਕੌਣ? ਕਿਵੇਂ ਹੋਵੇਗੀ ਜਾਇਦਾਦ ਦੀ ਵੰਡ? ਬਿੱਗ ਬੀ ਨੇ ਕੀਤਾ ਐਲਾਨ

Amitabh Bachchan Property Heir: ਬਾਲੀਵੁੱਡ ਦੇ ਸ਼ਹਿਨਸ਼ਾਹ ਯਾਨੀ ਅਮਿਤਾਭ ਬੱਚਨ ਕੋਲ ਕਰੋੜਾਂ ਦੀ ਜਾਇਦਾਦ ਹੈ। ਹਾਲ ਹੀ 'ਚ ਉਨ੍ਹਾਂ ਨੇ ਆਪਣੀ ਬੇਟੀ ਸ਼ਵੇਤਾ ਨੂੰ ਆਪਣਾ ਜੁਹੂ ਪ੍ਰਤੀਕਸ਼ਾ ਬੰਗਲਾ ਗਿਫਟ ਕੀਤਾ ਹੈ। 1564 ਵਰਗ ਮੀਟਰ ਖੇਤਰ ਵਿੱਚ ਬਣੇ ਇਸ ਬੰਗਲੇ ਦੀ ਕੀਮਤ ਫਿਲਹਾਲ 50 ਕਰੋੜ ਰੁਪਏ ਦੱਸੀ ਜਾ ਰਹੀ ਹੈ।   


Amitabh Bachchan: 3 ਹਜ਼ਾਰ ਕਰੋੜ ਦੇ ਮਾਲਕ ਅਮਿਤਾਭ ਬੱਚਨ ਦਾ ਅਸਲੀ ਵਾਰਿਸ ਕੌਣ? ਕਿਵੇਂ ਹੋਵੇਗੀ ਜਾਇਦਾਦ ਦੀ ਵੰਡ? ਬਿੱਗ ਬੀ ਨੇ ਕੀਤਾ ਐਲਾਨ

Entertainment News Live Today: ਤਾਨੀਆ ਨੇ ਬੋਲਡ ਲੁੱਕ ਨਾਲ ਠੰਡ ਦੇ ਮੌਸਮ 'ਚ ਵਧਾਇਆ ਇੰਟਰਨੈੱਟ ਦਾ ਤਾਪਮਾਨ, ਬੈਕਲੈੱਸ ਤਸਵੀਰਾਂ ਕੀਤੀਆਂ ਸ਼ੇਅਰ

Tania Bold Look: ਪੰਜਾਬੀ ਅਦਾਕਾਰਾ ਤਾਨੀਆ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਤਾਨੀਆ ਨੇ ਬਹੁਤ ਥੋੜੇ ਹੀ ਸਮੇਂ 'ਚ ਉਹ ਮੁਕਾਮ ਹਾਸਲ ਕਰ ਲਿਆ ਹੈ, ਜੋ ਕਿ ਹਰ ਕਿਸੇ ਦਾ ਸੁਪਨਾ ਹੁੰਦਾ ਹੈ। ਇਸ ਦੇ ਨਾਲ ਹੀ ਤਾਨੀਆ ਨੇ ਹਾਲ ਹੀ 'ਚ ਇੰਡਸਟਰੀ 'ਚ ਆਪਣੇ 5 ਸਾਲ ਪੂਰੇ ਕੀਤੇ ਹਨ।  ਇਸ ਦੇ ਨਾਲ ਨਾਲ ਤਾਨੀਆ ਅਕਸਰ ਹੀ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਚਰਚਾ 'ਚ ਬਣੀ ਰਹਿੰਦੀ ਹੈ। ਤਾਨੀਆ ਦੀਆਂ ਨਵੀਆਂ ਤਸਵੀਰਾਂ ਖੂਬ ਸੁਰਖੀਆਂ ਬਟੋਰ ਰਹੀਆਂ ਹਨ। ਤਾਨੀਆ ਨੇ ਠੰਢ ਦੇ ਮੌਸਮ ਵਿੱਚ ਆਪਣੀਆਂ ਬੈਕਲੈੱਸ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। 


Tania: ਤਾਨੀਆ ਨੇ ਬੋਲਡ ਲੁੱਕ ਨਾਲ ਠੰਡ ਦੇ ਮੌਸਮ 'ਚ ਵਧਾਇਆ ਇੰਟਰਨੈੱਟ ਦਾ ਤਾਪਮਾਨ, ਬੈਕਲੈੱਸ ਤਸਵੀਰਾਂ ਕੀਤੀਆਂ ਸ਼ੇਅਰ

Entertainment News Live: ਨਿਮਰਤ ਖਹਿਰਾ ਨੇ ਦੁਲਹਨ ਦੇ ਲਿਬਾਸ 'ਚ ਲੁੱਟੀ ਮਹਿਫਲ, ਲਾਲ ਜੋੜੇ ਵਿੱਚ ਬੇਹੱਦ ਖੂਬਸੂਰਤ ਤਸਵੀਰਾਂ ਚਰਚਾ 'ਚ

Nimrat Khaira Bridal Look: ਨਿਮਰਤ ਖਹਿਰਾ ਪੰਜਾਬੀ ਇੰਡਸਟਰੀ ਦੀ ਟੌਪ ਗਾਇਕਾ ਹੈ। ਉਸ ਨੇ ਆਪਣੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਇਸ ਦੇ ਨਾਲ ਨਾਲ ਨਿਮਰਤ ਖਹਿਰਾ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਵੀ ਚਰਚਾ 'ਚ ਰਹਿੰਦੀ ਹੈ। ਨਿਮਰਤ ਆਪਣੇ ਫੈਨਜ਼ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।  ਹਾਲ ਹੀ 'ਚ ਨਿਮਰਤ ਖਹਿਰਾ ਦੀਆਂ ਨਵੀਆਂ ਤਸਵੀਰਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਇਨ੍ਹਾਂ ਤਸਵੀਰਾਂ 'ਚ ਨਿਮਰਤ ਦੁਲਹਨ ਦੇ ਲਿਬਾਸ 'ਚ ਨਜ਼ਰ ਆ ਰਹੀ ਹੈ।  


Nimrat Khaira: ਨਿਮਰਤ ਖਹਿਰਾ ਨੇ ਦੁਲਹਨ ਦੇ ਲਿਬਾਸ 'ਚ ਲੁੱਟੀ ਮਹਿਫਲ, ਲਾਲ ਜੋੜੇ ਵਿੱਚ ਬੇਹੱਦ ਖੂਬਸੂਰਤ ਤਸਵੀਰਾਂ ਚਰਚਾ 'ਚ

Entertainment News Live Today: ਰਣਬੀਰ ਕਪੂਰ ਦੀ 'ਐਨਮਲ' 'ਤੇ ਚੱਲੀ ਸੈਂਸਰ ਬੋਰਡ ਦੀ ਕੈਂਚੀ, ਡਿਲੀਟ ਕਰਨਗੇ ਕਿਸਿੰਗ ਸੀਨ, ਕਈ ਸ਼ਬਦ ਵੀ ਕੀਤੇ ਰਿਪਲੇਸ

Ranbir Kapoor Animal: ਰਣਬੀਰ ਕਪੂਰ ਦੀ ਮੋਸਟ ਵੇਟਿਡ ਫਿਲਮ 'ਐਨਮਲ'' 1 ਦਸੰਬਰ ਨੂੰ ਰਿਲੀਜ਼ ਲਈ ਤਿਆਰ ਹੈ। ਸੰਦੀਪ ਰੈੱਡੀ ਵਾਂਗਾ ਦੇ ਨਿਰਦੇਸ਼ਨ ਹੇਠ ਬਣੀ ਇਸ ਫ਼ਿਲਮ ਨੂੰ ਸੈਂਸਰ ਬੋਰਡ ਤੋਂ ‘ਏ’ ਸਰਟੀਫ਼ਿਕੇਸ਼ਨ ਮਿਲ ਚੁੱਕਾ ਹੈ। ਇਸ ਨਾਲ ਹੁਣ ਐਨੀਮਲ ਨੂੰ ਆਪਣੀ ਰਿਲੀਜ਼ ਤੋਂ ਪਹਿਲਾਂ ਕੁਝ ਬਦਲਾਅ ਕਰਨੇ ਪੈਣਗੇ। ਦਰਅਸਲ, 'ਐਨੀਮਲ' ਨੂੰ ਦਿੱਤਾ ਗਿਆ ਸੀਬੀਐਫਸੀ ਸਰਟੀਫਿਕੇਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਬੋਰਡ ਨੇ 'ਐਨੀਮਲ' ਵਿੱਚ 5 ਬਦਲਾਅ ਕਰਨ ਦਾ ਸੁਝਾਅ ਦਿੱਤਾ ਹੈ।    


Ranbir Kapoor: ਰਣਬੀਰ ਕਪੂਰ ਦੀ 'ਐਨਮਲ' 'ਤੇ ਚੱਲੀ ਸੈਂਸਰ ਬੋਰਡ ਦੀ ਕੈਂਚੀ, ਡਿਲੀਟ ਕਰਨਗੇ ਕਿਸਿੰਗ ਸੀਨ, ਕਈ ਸ਼ਬਦ ਵੀ ਕੀਤੇ ਰਿਪਲੇਸ

Entertainment News Live: ਲਾਰੈਂਸ ਬਿਸ਼ਨੋਈ ਦੀ ਤਾਜ਼ਾ ਧਮਕੀ ਤੋਂ ਬਾਅਦ ਮੁੰਬਈ ਪੁਲਿਸ ਐਕਸ਼ਨ 'ਚ, ਸਲਮਾਨ ਖਾਨ ਦੀ ਸੁਰੱਖਿਆ ਨੂੰ ਲੈ ਚੁੱਕਿਆ ਇਹ ਕਦਮ

Salman Khan Security Review: ਗੈਂਗਸਟਰ ਲਾਰੇਂਸ ਬਿਸ਼ਨੋਈ ਦੀ ਇੱਕ ਹੋਰ ਧਮਕੀ ਤੋਂ ਬਾਅਦ ਮੁੰਬਈ ਪੁਲਿਸ ਨੇ ਮੰਗਲਵਾਰ ਨੂੰ ਸਲਮਾਨ ਖਾਨ ਨੂੰ ਦਿੱਤੀ ਗਈ ਸੁਰੱਖਿਆ ਦੀ ਸਮੀਖਿਆ ਕੀਤੀ। 'ਟਾਈਗਰ 3' ਦੇ ਅਦਾਕਾਰ ਨੂੰ ਵੀ ਅਲਰਟ ਰਹਿਣ ਲਈ ਕਿਹਾ ਹੈ।ਗੈਂਗਸਟਰ ਲਾਰੇਂਸ ਬਿਸ਼ਨੋਈ ਦੀ ਧਮਕੀ ਤੋਂ ਬਾਅਦ ਅਦਾਕਾਰ ਨੂੰ ਮੁੰਬਈ ਪੁਲਿਸ ਨੇ ਪਹਿਲਾਂ ਹੀ ਵਾਈ-ਪਲੱਸ ਸੁਰੱਖਿਆ ਦਿੱਤੀ ਹੋਈ ਹੈ।       


Salman Khan: ਲਾਰੈਂਸ ਬਿਸ਼ਨੋਈ ਦੀ ਤਾਜ਼ਾ ਧਮਕੀ ਤੋਂ ਬਾਅਦ ਮੁੰਬਈ ਪੁਲਿਸ ਐਕਸ਼ਨ 'ਚ, ਸਲਮਾਨ ਖਾਨ ਦੀ ਸੁਰੱਖਿਆ ਨੂੰ ਲੈ ਚੁੱਕਿਆ ਇਹ ਕਦਮ

Emntertainment News Live Today: ਰੂਪਾਲੀ ਗਾਂਗੁਲੀ ਨੇ ਕੰਮ ਤੋਂ ਲਿਆ ਬਰੇਕ, ਛੁੱਟੀ ਲੈਕੇ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਪਹੁੰਚੀ ਟੀਵੀ ਦੀ 'ਅਨੁਪਮਾ'

Rupali Ganguly Visit Vaishno Devi: ਅਦਾਕਾਰਾ ਰੂਪਾਲੀ ਗਾਂਗੁਲੀ ਆਪਣੇ ਸ਼ੋਅ ਅਨੁਪਮਾ ਕਾਰਨ ਕਾਫੀ ਸੁਰਖੀਆਂ ਬਟੋਰਦੀ ਹੈ। ਫਿਲਹਾਲ ਅਦਾਕਾਰਾ ਨੇ ਕੰਮ ਤੋਂ ਬ੍ਰੇਕ ਲੈ ਲਿਆ ਹੈ। ਰੁਪਾਲੀ ਮਾਂ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਗਈ ਹੋਈ ਹੈ। ਉਨ੍ਹਾਂ ਨੇ ਇਸ ਯਾਤਰਾ ਦੀ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਰੁਪਾਲੀ ਦੇ ਨਾਲ ਕੁਝ ਦੋਸਤ ਵੀ ਉਨ੍ਹਾਂ ਦੇ ਨਾਲ ਸਨ।   


Rupali Ganguly: ਰੂਪਾਲੀ ਗਾਂਗੁਲੀ ਨੇ ਕੰਮ ਤੋਂ ਲਿਆ ਬਰੇਕ, ਛੁੱਟੀ ਲੈਕੇ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਪਹੁੰਚੀ ਟੀਵੀ ਦੀ 'ਅਨੁਪਮਾ'

Entertainment News Live: 'ਤੇਲਗੂ ਪੂਰੇ ਇੰਡੀਆ 'ਤੇ ਰਾਜ ਕਰੇਗਾ', ਜਾਣੋ ਤੇਲੰਗਾਨਾ ਮੰਤਰੀ ਦਾ ਵਿਵਾਦਤ ਬਿਆਨ ਕਰਕੇ ਰਣਬੀਰ ਕਪੂਰ ਕਿਉਂ ਹੋਏ ਟਰੋਲ

Animal Pre Release Event: ਇਨ੍ਹੀਂ ਦਿਨੀਂ ਰਣਬੀਰ ਕਪੂਰ ਅਤੇ ਰਸ਼ਮਿਕਾ ਮੰਡਾਨਾ ਆਪਣੀ ਸਭ ਤੋਂ ਜ਼ਿਆਦਾ ਉਡੀਕੀ ਜਾਣ ਵਾਲੀ ਫਿਲਮ 'ਐਨੀਮਲ' ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਹਾਲ ਹੀ 'ਚ ਫਿਲਮ ਦੀ ਪ੍ਰਮੋਸ਼ਨ ਲਈ ਐਨੀਮਲ ਦੀ ਪੂਰੀ ਸਟਾਰ ਕਾਸਟ ਹੈਦਰਾਬਾਦ ਪਹੁੰਚੀ, ਜਿੱਥੇ ਪ੍ਰਸ਼ੰਸਕਾਂ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ।       


Ranbir Kapoor: 'ਤੇਲਗੂ ਪੂਰੇ ਇੰਡੀਆ 'ਤੇ ਰਾਜ ਕਰੇਗਾ', ਜਾਣੋ ਤੇਲੰਗਾਨਾ ਮੰਤਰੀ ਦਾ ਵਿਵਾਦਤ ਬਿਆਨ ਕਰਕੇ ਰਣਬੀਰ ਕਪੂਰ ਕਿਉਂ ਹੋਏ ਟਰੋਲ

Entertainment News Live: 'ਤੇਲਗੂ ਪੂਰੇ ਇੰਡੀਆ 'ਤੇ ਰਾਜ ਕਰੇਗਾ', ਜਾਣੋ ਤੇਲੰਗਾਨਾ ਮੰਤਰੀ ਦਾ ਵਿਵਾਦਤ ਬਿਆਨ ਕਰਕੇ ਰਣਬੀਰ ਕਪੂਰ ਕਿਉਂ ਹੋਏ ਟਰੋਲ

Animal Pre Release Event: ਇਨ੍ਹੀਂ ਦਿਨੀਂ ਰਣਬੀਰ ਕਪੂਰ ਅਤੇ ਰਸ਼ਮਿਕਾ ਮੰਡਾਨਾ ਆਪਣੀ ਸਭ ਤੋਂ ਜ਼ਿਆਦਾ ਉਡੀਕੀ ਜਾਣ ਵਾਲੀ ਫਿਲਮ 'ਐਨੀਮਲ' ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਹਾਲ ਹੀ 'ਚ ਫਿਲਮ ਦੀ ਪ੍ਰਮੋਸ਼ਨ ਲਈ ਐਨੀਮਲ ਦੀ ਪੂਰੀ ਸਟਾਰ ਕਾਸਟ ਹੈਦਰਾਬਾਦ ਪਹੁੰਚੀ, ਜਿੱਥੇ ਪ੍ਰਸ਼ੰਸਕਾਂ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ।       


Ranbir Kapoor: 'ਤੇਲਗੂ ਪੂਰੇ ਇੰਡੀਆ 'ਤੇ ਰਾਜ ਕਰੇਗਾ', ਜਾਣੋ ਤੇਲੰਗਾਨਾ ਮੰਤਰੀ ਦਾ ਵਿਵਾਦਤ ਬਿਆਨ ਕਰਕੇ ਰਣਬੀਰ ਕਪੂਰ ਕਿਉਂ ਹੋਏ ਟਰੋਲ

ਪਿਛੋਕੜ

Entertainment News Today Latest Updates 29 November: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:


'ਤੇਲਗੂ ਪੂਰੇ ਇੰਡੀਆ 'ਤੇ ਰਾਜ ਕਰੇਗਾ', ਜਾਣੋ ਤੇਲੰਗਾਨਾ ਮੰਤਰੀ ਦਾ ਵਿਵਾਦਤ ਬਿਆਨ ਕਰਕੇ ਰਣਬੀਰ ਕਪੂਰ ਕਿਉਂ ਹੋਏ ਟਰੋਲ


Animal Pre Release Event: ਇਨ੍ਹੀਂ ਦਿਨੀਂ ਰਣਬੀਰ ਕਪੂਰ ਅਤੇ ਰਸ਼ਮਿਕਾ ਮੰਡਾਨਾ ਆਪਣੀ ਸਭ ਤੋਂ ਜ਼ਿਆਦਾ ਉਡੀਕੀ ਜਾਣ ਵਾਲੀ ਫਿਲਮ 'ਐਨੀਮਲ' ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਹਾਲ ਹੀ 'ਚ ਫਿਲਮ ਦੀ ਪ੍ਰਮੋਸ਼ਨ ਲਈ ਐਨੀਮਲ ਦੀ ਪੂਰੀ ਸਟਾਰ ਕਾਸਟ ਹੈਦਰਾਬਾਦ ਪਹੁੰਚੀ, ਜਿੱਥੇ ਪ੍ਰਸ਼ੰਸਕਾਂ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ।    


ਮੰਤਰੀ ਮੱਲਾ ਰੈੱਡੀ ਨੇ 'ਐਨੀਮਲ' ਈਵੈਂਟ 'ਚ ਕੀ ਕਿਹਾ?
ਜੀ ਹਾਂ, ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਹੈਦਰਾਬਾਦ 'ਚ ਇਕ ਸ਼ਾਨਦਾਰ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ 'ਚ ਸਾਊਥ ਦੇ ਵੱਡੇ ਕਲਾਕਾਰਾਂ ਨੇ ਵੀ ਸ਼ਿਰਕਤ ਕੀਤੀ। ਮੰਤਰੀ ਮੱਲਾ ਰੈੱਡੀ ਨੂੰ ਵੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਸੀ। ਸਟੇਡੀਅਮ 'ਚ ਆ ਕੇ ਉਸ ਨੇ ਕੁਝ ਅਜਿਹਾ ਕਹਿ ਦਿੱਤਾ, ਜਿਸ ਕਰਕੇ ਵਿਵਾਦ ਤਾਂ ਖੜਾ ਹੋਇਆ ਹੀ, ਨਾਲ ਹੀ ਰਣਬੀਰ ਕਪੂਰ ਨਫਰਤ ਕਰਨ ਵਾਲਿਆਂ ਦੇ ਨਿਸ਼ਾਨੇ 'ਤੇ ਆ ਗਏ।







ਮੰਤਰੀ ਦੇ ਵਿਵਾਦਤ ਬਿਆਨ ਤੋਂ ਬਾਅਦ ਰਣਬੀਰ ਕਪੂਰ ਹੋਏ ਟਰੋਲ
ਇਸ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ, ਜਿਸ 'ਚ ਉਹ ਕਹਿ ਰਹੇ ਹਨ, 'ਰਣਬੀਰ ਜੀ, ਮੈਂ ਤੁਹਾਨੂੰ ਇਕ ਗੱਲ ਦੱਸਣਾ ਚਾਹੁੰਦਾ ਹਾਂ ਕਿ ਅਗਲੇ 5 ਸਾਲਾਂ 'ਚ ਤੇਲਗੂ ਲੋਕ ਹਾਲੀਵੁੱਡ-ਬਾਲੀਵੁੱਡ 'ਤੇ ਰਾਜ ਕਰਨਗੇ। ਤੁਸੀਂ ਵੀ 1 ਸਾਲ ਬਾਅਦ ਹੈਦਰਾਬਾਦ ਸ਼ਿਫਟ ਹੋ ਜਾਓਗੇ। ਬੰਬਈ ਹੁਣ ਪੁਰਾਣਾ ਹੋ ਗਿਆ ਹੈ, ਪੂਰੇ ਭਾਰਤ ਵਿੱਚ ਇੱਕ ਹੀ ਸ਼ਹਿਰ ਹੈ ਅਤੇ ਉਹ ਹੈ ਹੈਦਰਾਬਾਦ। ਮੰਤਰੀ ਦੀਆਂ ਇਹ ਸਾਰੀਆਂ ਗੱਲਾਂ ਸੁਣ ਕੇ ਰਣਬੀਰ ਕਪੂਰ ਸਿਰਫ ਹੱਸਦੇ ਹੋਏ ਹੀ ਨਜ਼ਰ ਆਏ। ਉਨ੍ਹਾਂ ਦੇ ਨਾਲ ਨਾਲ ਮਹੇਸ਼ ਬਾਬੂ ਵੀ ਹੱਸਦੇ ਹੋਏ ਨਜ਼ਰ ਆ ਰਹੇ ਸੀ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕ ਰਣਬੀਰ ਨੂੰ ਟਰੋਲ ਕਰ ਰਹੇ ਹਨ। ਕਈ ਲੋਕਾਂ ਦਾ ਕਹਿਣਾ ਹੈ ਕਿ ਰਣਬੀਰ ਦੇ ਬਾਪ ਦਾਦਿਆਂ ਨੇ ਆਪਣੀ ਮੇਹਨਤ ਨਾਲ ਬਾਲੀਵੁੱਡ ਇੰਡਸਟਰੀ ਨੂੰ ਖੜਾ ਕੀਤਾ ਹੈ ਅਤੇ ਉਹ ਬਾਲੀਵੁੱਡ ਦਾ ਮਜ਼ਾਕ ਉੱਡਦੇ ਹੋਏ ਕਿਵੇਂ ਦੇਖ ਸਕਦੇ ਹਨ।


ਇੰਨਾ ਹੀ ਨਹੀਂ, ਉਸਨੇ ਅੱਗੇ ਕਿਹਾ ਕਿ 'ਇੱਥੇ ਤੇਲਗੂ ਲੋਕ ਬਹੁਤ ਸਮਾਰਟ ਹਨ। ਸਾਡੇ ਕੋਲ ਹੈਦਰਾਬਾਦ ਵਿੱਚ ਐਸਐਸ ਰਾਜਾਮੌਲੀ, ਦਿਲ ਰਾਜੂ, ਸੰਦੀਪ ਵੰਗਾ ਰੈੱਡੀ ਵਰਗੇ ਸਮਾਰਟ ਲੋਕ ਹਨ। ਆਓ ਦੇਖੀਏ ਇੱਕ ਦਿਨ ਹੈਦਰਾਬਾਦ ਪੂਰੇ ਭਾਰਤ 'ਤੇ ਰਾਜ ਕਰੇਗਾ। ਮੰਤਰੀ ਦੀ ਗੱਲ ਸੁਣ ਕੇ ਰਣਬੀਰ ਕਪੂਰ ਪਹਿਲਾਂ ਤਾਂ ਉੱਚੀ-ਉੱਚੀ ਹੱਸਣ ਲੱਗੇ, ਫਿਰ ਬਾਅਦ 'ਚ ਉਨ੍ਹਾਂ ਦਾ ਸਿਰ ਫੜ ਲਿਆ। 

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.