Ranbir Kapoor: 'ਤੇਲਗੂ ਪੂਰੇ ਇੰਡੀਆ 'ਤੇ ਰਾਜ ਕਰੇਗਾ', ਜਾਣੋ ਤੇਲੰਗਾਨਾ ਮੰਤਰੀ ਦਾ ਵਿਵਾਦਤ ਬਿਆਨ ਕਰਕੇ ਰਣਬੀਰ ਕਪੂਰ ਕਿਉਂ ਹੋਏ ਟਰੋਲ
Animal: ਹੈਦਰਾਬਾਦ ਚ ਐਨੀਮਲ ਦਾ ਇੱਕ ਸ਼ਾਨਦਾਰ ਸਮਾਗਮ ਹੋਇਆ। ਇਸ ਈਵੈਂਟ ਚ ਮੰਤਰੀ ਮੱਲਾ ਰੈੱਡੀ ਨੇ ਸਟੈਂਡ 'ਤੇ ਆ ਕੇ ਕੁਝ ਅਜਿਹਾ ਕਿਹਾ, ਜਿਸ ਕਰਕੇ ਵਿਵਾਦ ਤਾਂ ਖੜਾ ਹੋਇਆ ਹੀ, ਨਾਲ ਹੀ ਰਣਬੀਰ ਕਪੂਰ ਨਫਰਤ ਕਰਨ ਵਾਲਿਆਂ ਦੇ ਨਿਸ਼ਾਨੇ 'ਤੇ ਆ ਗਏ।
Animal Pre Release Event: ਇਨ੍ਹੀਂ ਦਿਨੀਂ ਰਣਬੀਰ ਕਪੂਰ ਅਤੇ ਰਸ਼ਮਿਕਾ ਮੰਡਾਨਾ ਆਪਣੀ ਸਭ ਤੋਂ ਜ਼ਿਆਦਾ ਉਡੀਕੀ ਜਾਣ ਵਾਲੀ ਫਿਲਮ 'ਐਨੀਮਲ' ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਹਾਲ ਹੀ 'ਚ ਫਿਲਮ ਦੀ ਪ੍ਰਮੋਸ਼ਨ ਲਈ ਐਨੀਮਲ ਦੀ ਪੂਰੀ ਸਟਾਰ ਕਾਸਟ ਹੈਦਰਾਬਾਦ ਪਹੁੰਚੀ, ਜਿੱਥੇ ਪ੍ਰਸ਼ੰਸਕਾਂ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ।
ਮੰਤਰੀ ਮੱਲਾ ਰੈੱਡੀ ਨੇ 'ਐਨੀਮਲ' ਈਵੈਂਟ 'ਚ ਕੀ ਕਿਹਾ?
ਜੀ ਹਾਂ, ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਹੈਦਰਾਬਾਦ 'ਚ ਇਕ ਸ਼ਾਨਦਾਰ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ 'ਚ ਸਾਊਥ ਦੇ ਵੱਡੇ ਕਲਾਕਾਰਾਂ ਨੇ ਵੀ ਸ਼ਿਰਕਤ ਕੀਤੀ। ਮੰਤਰੀ ਮੱਲਾ ਰੈੱਡੀ ਨੂੰ ਵੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਸੀ। ਸਟੇਡੀਅਮ 'ਚ ਆ ਕੇ ਉਸ ਨੇ ਕੁਝ ਅਜਿਹਾ ਕਹਿ ਦਿੱਤਾ, ਜਿਸ ਕਰਕੇ ਵਿਵਾਦ ਤਾਂ ਖੜਾ ਹੋਇਆ ਹੀ, ਨਾਲ ਹੀ ਰਣਬੀਰ ਕਪੂਰ ਨਫਰਤ ਕਰਨ ਵਾਲਿਆਂ ਦੇ ਨਿਸ਼ਾਨੇ 'ਤੇ ਆ ਗਏ।
#RanbirKapoor : Telugu People will rule entire India. You have to shift to Hyderabad in the next 1 Year. Mumbai has became old, Bengaluru has traffic jam. India has only one city Hyderabad.
— Gulte (@GulteOfficial) November 27, 2023
- Minister #MallaReddy at #Animal Pre-Release Event pic.twitter.com/fRdbh5CRI3
ਮੰਤਰੀ ਦੇ ਵਿਵਾਦਤ ਬਿਆਨ ਤੋਂ ਬਾਅਦ ਰਣਬੀਰ ਕਪੂਰ ਹੋਏ ਟਰੋਲ
ਇਸ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ, ਜਿਸ 'ਚ ਉਹ ਕਹਿ ਰਹੇ ਹਨ, 'ਰਣਬੀਰ ਜੀ, ਮੈਂ ਤੁਹਾਨੂੰ ਇਕ ਗੱਲ ਦੱਸਣਾ ਚਾਹੁੰਦਾ ਹਾਂ ਕਿ ਅਗਲੇ 5 ਸਾਲਾਂ 'ਚ ਤੇਲਗੂ ਲੋਕ ਹਾਲੀਵੁੱਡ-ਬਾਲੀਵੁੱਡ 'ਤੇ ਰਾਜ ਕਰਨਗੇ। ਤੁਸੀਂ ਵੀ 1 ਸਾਲ ਬਾਅਦ ਹੈਦਰਾਬਾਦ ਸ਼ਿਫਟ ਹੋ ਜਾਓਗੇ। ਬੰਬਈ ਹੁਣ ਪੁਰਾਣਾ ਹੋ ਗਿਆ ਹੈ, ਪੂਰੇ ਭਾਰਤ ਵਿੱਚ ਇੱਕ ਹੀ ਸ਼ਹਿਰ ਹੈ ਅਤੇ ਉਹ ਹੈ ਹੈਦਰਾਬਾਦ। ਮੰਤਰੀ ਦੀਆਂ ਇਹ ਸਾਰੀਆਂ ਗੱਲਾਂ ਸੁਣ ਕੇ ਰਣਬੀਰ ਕਪੂਰ ਸਿਰਫ ਹੱਸਦੇ ਹੋਏ ਹੀ ਨਜ਼ਰ ਆਏ। ਉਨ੍ਹਾਂ ਦੇ ਨਾਲ ਨਾਲ ਮਹੇਸ਼ ਬਾਬੂ ਵੀ ਹੱਸਦੇ ਹੋਏ ਨਜ਼ਰ ਆ ਰਹੇ ਸੀ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕ ਰਣਬੀਰ ਨੂੰ ਟਰੋਲ ਕਰ ਰਹੇ ਹਨ। ਕਈ ਲੋਕਾਂ ਦਾ ਕਹਿਣਾ ਹੈ ਕਿ ਰਣਬੀਰ ਦੇ ਬਾਪ ਦਾਦਿਆਂ ਨੇ ਆਪਣੀ ਮੇਹਨਤ ਨਾਲ ਬਾਲੀਵੁੱਡ ਇੰਡਸਟਰੀ ਨੂੰ ਖੜਾ ਕੀਤਾ ਹੈ ਅਤੇ ਉਹ ਬਾਲੀਵੁੱਡ ਦਾ ਮਜ਼ਾਕ ਉੱਡਦੇ ਹੋਏ ਕਿਵੇਂ ਦੇਖ ਸਕਦੇ ਹਨ।
View this post on Instagram
ਇੰਨਾ ਹੀ ਨਹੀਂ, ਉਸਨੇ ਅੱਗੇ ਕਿਹਾ ਕਿ 'ਇੱਥੇ ਤੇਲਗੂ ਲੋਕ ਬਹੁਤ ਸਮਾਰਟ ਹਨ। ਸਾਡੇ ਕੋਲ ਹੈਦਰਾਬਾਦ ਵਿੱਚ ਐਸਐਸ ਰਾਜਾਮੌਲੀ, ਦਿਲ ਰਾਜੂ, ਸੰਦੀਪ ਵੰਗਾ ਰੈੱਡੀ ਵਰਗੇ ਸਮਾਰਟ ਲੋਕ ਹਨ। ਆਓ ਦੇਖੀਏ ਇੱਕ ਦਿਨ ਹੈਦਰਾਬਾਦ ਪੂਰੇ ਭਾਰਤ 'ਤੇ ਰਾਜ ਕਰੇਗਾ। ਮੰਤਰੀ ਦੀ ਗੱਲ ਸੁਣ ਕੇ ਰਣਬੀਰ ਕਪੂਰ ਪਹਿਲਾਂ ਤਾਂ ਉੱਚੀ-ਉੱਚੀ ਹੱਸਣ ਲੱਗੇ, ਫਿਰ ਬਾਅਦ 'ਚ ਉਨ੍ਹਾਂ ਦਾ ਸਿਰ ਫੜ ਲਿਆ।