Entertainment News LIVE: 'ਫੁਕਰੇ 3' ਨੇ 'ਜਵਾਨ' ਨੂੰ ਦਿੱਤੀ ਕਰਾਰੀ ਮਾਤ, ਸ਼ਾਹਰੁਖ ਖਾਨ ਦੀ ਹੀਰੋਈਨ ਦਾ ਭਿਆਨਕ ਐਕਸੀਡੈਂਟ, ਪੜ੍ਹੋ ਮਨੋਰੰਜਨ ਦੀਆਂ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ..

ABP Sanjha Last Updated: 04 Oct 2023 08:57 PM
Entertainment News Live Today: Sridevi: ਸ਼੍ਰੀਦੇਵੀ ਦੀ ਫਿਲਮ ਫਲਾਪ ਹੋਣ 'ਤੇ ਮੋਨਾ ਨੰਗੇ ਪੈਰੀਂ ਗਈ ਸੀ ਮੰਦਰ, ਬੋਨੀ ਕਪੂਰ ਨੇ ਕੀਤਾ ਖੁਲਾਸਾ

Boney Kapoor and Sridevi Film: ਫਿਲਮ ਨਿਰਮਾਤਾ ਬੋਨੀ ਕਪੂਰ ਨੇ ਹਾਲ ਹੀ ਵਿੱਚ ਆਪਣੇ ਕਰੀਅਰ ਦੇ ਔਖੇ ਦੌਰ ਬਾਰੇ ਗੱਲ ਕੀਤੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜਦੋਂ ਸ਼੍ਰੀਦੇਵੀ ਅਤੇ ਅਨਿਲ ਕਪੂਰ ਦੀ ਫਿਲਮ ਰੂਪ ਕੀ ਰਾਣੀ ਚੋਰਾਂ ਦਾ ਰਾਜਾ ਫਲਾਪ ਹੋਈ ਸੀ ਤਾਂ ਉਨ੍ਹਾਂ ਦੀ ਪਹਿਲੀ ਪਤਨੀ ਮੋਨਾ ਨੇ ਉਨ੍ਹਾਂ ਦਾ ਸਾਥ ਦਿੱਤਾ ਸੀ।

Read More: Sridevi: ਸ਼੍ਰੀਦੇਵੀ ਦੀ ਫਿਲਮ ਫਲਾਪ ਹੋਣ 'ਤੇ ਮੋਨਾ ਨੰਗੇ ਪੈਰੀਂ ਗਈ ਸੀ ਮੰਦਰ, ਬੋਨੀ ਕਪੂਰ ਨੇ ਕੀਤਾ ਖੁਲਾਸਾ

Entertainment News Live: Singer Shubh: ਪੰਜਾਬੀ ਗਾਇਕ ਸ਼ੁਭ ਦਾ ਗੀਤ Cheques ਚਰਚਾ 'ਚ, ਟਰੈਡਿੰਗ ਲਿਸਟ 'ਚ ਬਣਾਈ ਜਗ੍ਹਾ

Singer Shubh Song Cheques in Trending List: ਪੰਜਾਬੀ ਗਾਇਕ ਸ਼ੁਭ ਉਰਫ਼ ਸ਼ੁਭਨੀਤ ਸਿੰਘ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਸ਼ੁੱਭ ਦੀ ਗਾਇਕੀ ਨੂੰ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪ੍ਰਸ਼ੰਸਕਾਂ ਵੱਲੋਂ ਵੀ ਭਰਮਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਹਾਲ ਹੀ 'ਚ ਸ਼ੁਭ ਨੇ ਆਪਣੇ ਇੰਸਟਾਗ੍ਰਾਮ 'ਤੇ ਭਾਰਤ ਦਾ ਇੱਕ ਨਕਸ਼ਾ ਪੋਸਟ ਕੀਤਾ ਸੀ, ਜਿਸ ਵਿੱਚੋਂ ਪੰਜਾਬ ਤੇ ਜੰਮੂ ਕਸ਼ਮੀਰ ਗਾਇਬ ਸੀ। ਇਸ ਤੋਂ ਬਾਅਦ ਦੇਸ਼ ਭਰ ਵਿੱਚ ਕਲਾਕਾਰ ਖਿਲਾਫ ਵਿਰੋਧ ਕੀਤਾ ਗਿਆ। ਦੱਸ ਦੇਈਏ ਕਿ ਕਲਾਕਾਰ ਵੱਲੋਂ ਇੱਕ ਪੋਸਟ ਸਾਂਝੀ ਕਰ ਆਪਣਾ ਪੱਖ ਰੱਖਿਆ ਗਿਆ ਸੀ। ਹੁਣ ਕਲਾਕਾਰ ਦੇ ਨਾਂਅ ਇੱਕ ਵਾਰ ਫਿਰ ਟਰੈਡਿੰਗ ਲਿਸਟ ਵਿੱਚ ਆ ਗਿਆ ਹੈ। 

Read More: Singer Shubh: ਪੰਜਾਬੀ ਗਾਇਕ ਸ਼ੁਭ ਦਾ ਗੀਤ Cheques ਚਰਚਾ 'ਚ, ਟਰੈਡਿੰਗ ਲਿਸਟ 'ਚ ਬਣਾਈ ਜਗ੍ਹਾ

Entertainment News Live Today: Jasbir Jassi: ਜਸਬੀਰ ਜੱਸੀ ਨੇ ਟ੍ਰੋਲ ਕਰਨ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ, ਬੋਲੇ- ਮੇਰੇ ਕੋਲ ਸੁਪਰੀਮ ਪਾਵਰ ਗੁਰੁ ਗ੍ਰੰਥ ਸਾਹਿਬ, ਕਬਰਾਂ ਤੋਂ ਡਰਦਾ ਨਹੀਂ

Jasbir jassi on Dargah Controversy: ਪੰਜਾਬੀ ਗਾਇਕ ਜਸਬੀਰ ਜੱਸੀ ਸੰਗੀਤ ਜਗਤ ਦੇ ਟੌਪ ਗਾਇਕਾਂ ਵਿੱਚੋਂ ਇੱਕ ਹਨ। ਇਨ੍ਹੀਂ ਦਿਨੀਂ ਪੰਜਾਬੀ ਗਾਇਕ ਸੋਸ਼ਲ ਮੀਡੀਆ ਉੱਪਰ ਆਪਣੇ ਵੱਖ-ਵੱਖ ਤਰ੍ਹਾਂ ਦੇ ਵੀਡੀਓਜ਼ ਵਾਇਰਲ ਹੋਣ ਦੇ ਚੱਲਦੇ ਸੁਰਖੀਆਂ ਵਿੱਚ ਬਣੇ ਹੋਏ ਹਨ। ਦੱਸ ਦੇਈਏ ਕਿ ਕਲਾਕਾਰ ਦਾ ਕੁਝ ਹਫਤੇ ਪਹਿਲਾਂ ਦਿੱਤਾ ਇੰਟਰਵਿਊ ਲਗਾਤਾਰ ਸੁਰਖੀਆਂ ਵਿੱਚ ਬਣਿਆ ਹੋਇਆ ਹੈ। ਇਸ ਵਿਚਾਲੇ ਕਲਾਕਾਰ ਵੱਲੋਂ ਇੱਕ ਵਾਰ ਫਿਰ ਲਾਈਵ ਹੋ ਉਨ੍ਹਾਂ ਲੋਕਾਂ ਨੂੰ ਜਵਾਬ ਦਿੱਤਾ ਗਿਆ ਹੈ, ਜੋ ਸੋਸ਼ਲ ਮੀਡੀਆ ਉੱਪਰ ਉਨ੍ਹਾਂ ਨੂੰ ਲਗਾਤਾਰ ਟ੍ਰੋਲ ਕਰ ਰਹੇ ਸੀ।

Read More: Jasbir Jassi: ਜਸਬੀਰ ਜੱਸੀ ਨੇ ਟ੍ਰੋਲ ਕਰਨ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ, ਬੋਲੇ- ਮੇਰੇ ਕੋਲ ਸੁਪਰੀਮ ਪਾਵਰ ਗੁਰੁ ਗ੍ਰੰਥ ਸਾਹਿਬ, ਕਬਰਾਂ ਤੋਂ ਡਰਦਾ ਨਹੀਂ

Entertainment News Live: Sana Khan: ਸਨਾ ਖਾਨ ਦੇ ਪਤੀ ਸਈਦ ਅਨਸ ਨੂੰ ਪਾਪਰਾਜ਼ੀ 'ਤੇ ਆਇਆ ਗੁੱਸਾ, ਬੱਚੇ ਦੀ ਫੋਟੋ ਖਿੱਚਣ 'ਤੇ ਮੱਚਿਆ ਹੰਗਾਮਾ

Sana Khan Husband: ਸਨਾ ਖਾਨ ਅਤੇ ਉਸ ਦੇ ਪਤੀ ਅਨਸ ਸਈਦ ਦਾ ਏਅਰਪੋਰਟ ਤੋਂ ਵੀਡੀਓ ਵਾਇਰਲ ਹੋ ਰਿਹਾ ਹੈ, ਜਿੱਥੇ ਉਸ ਦੇ ਪਤੀ ਆਪਣੇ 3 ਮਹੀਨੇ ਦੇ ਬੱਚੇ ਦੀਆਂ ਤਸਵੀਰਾਂ ਕਲਿੱਕ ਕਰਨ ਤੋਂ ਬਾਅਦ ਪਾਪਰਾਜ਼ੀ 'ਤੇ ਭੜਕਦੇ ਹੋਏ ਨਜ਼ਰ ਆ ਰਹੇ ਹਨ।

Read More: Sana Khan: ਸਨਾ ਖਾਨ ਦੇ ਪਤੀ ਸਈਦ ਅਨਸ ਨੂੰ ਪਾਪਰਾਜ਼ੀ 'ਤੇ ਆਇਆ ਗੁੱਸਾ, ਬੱਚੇ ਦੀ ਫੋਟੋ ਖਿੱਚਣ 'ਤੇ ਮੱਚਿਆ ਹੰਗਾਮਾ 

Entertainment News Live Today: Guru Randhawa-Shehnaaz Gill: ਸ਼ਹਿਨਾਜ਼ ਗਿੱਲ-ਗੁਰੂ ਰੰਧਾਵਾ ਦੀ ਜੋੜੀ ਚਰਚਾ 'ਚ, ਫੈਨਜ਼ ਬੋਲੇ - ਸਿਡਨਾਜ਼ ਤੋਂ ਬਾਅਦ ਗੁਰੂਨਾਜ਼ ਸਾਡੀ ਪਸੰਦ

Thank You For Coming: ਪੰਜਾਬ ਦੀ ਕੈਟਰੀਨਾ ਕੈਫ ਇਨ੍ਹੀਂ ਦਿਨੀਂ ਆਪਣੀ ਫਿਲਮ 'ਥੈਂਕ ਯੂ ਫਾਰ ਕਮਿੰਗ' ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਹਾਲ ਹੀ 'ਚ ਫਿਲਮ ਦੀ ਸਕ੍ਰੀਨਿੰਗ ਹੋਈ, ਜਿਸ 'ਚ ਗੁਰੂ ਰੰਧਾਵਾ ਨੇ ਵੀ ਸ਼ਿਰਕਤ ਕੀਤੀ।

Read More: Guru Randhawa-Shehnaaz Gill: ਸ਼ਹਿਨਾਜ਼ ਗਿੱਲ-ਗੁਰੂ ਰੰਧਾਵਾ ਦੀ ਜੋੜੀ ਚਰਚਾ 'ਚ, ਫੈਨਜ਼ ਬੋਲੇ - ਸਿਡਨਾਜ਼ ਤੋਂ ਬਾਅਦ ਗੁਰੂਨਾਜ਼ ਸਾਡੀ ਪਸੰਦ

Entertainment News Live: Anushka Sharma Post: ਪ੍ਰੈਗਨੈਂਸੀ ਦੀਆਂ ਅਫਵਾਹਾਂ ਵਿਚਾਲੇ ਅਨੁਸ਼ਕਾ ਸ਼ਰਮਾ ਨੇ ਸ਼ੇਅਰ ਕੀਤੀ ਪੋਸਟ, ਲਿਖਿਆ- 'ਮੇਰੀ ਮਦਦ...'

Anushka Sharma Post: ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਖਬਰਾਂ ਦੀ ਮੰਨੀਏ ਤਾਂ ਅਨੁਸ਼ਕਾ ਦੂਜੀ ਵਾਰ ਗਰਭਵਤੀ ਹੈ। ਅਨੁਸ਼ਕਾ ਦੇ ਪ੍ਰੈਗਨੈਂਸੀ ਦੀਆਂ ਖਬਰਾਂ ਕਾਫੀ ਵਾਇਰਲ ਹੋ ਰਹੀਆਂ ਹਨ, ਪਰ ਅਦਾਕਾਰਾ ਨੇ ਹੁਣ ਤੱਕ ਇਸ 'ਤੇ ਚੁੱਪੀ ਧਾਰੀ ਹੋਈ ਹੈ। ਇਸ ਦੌਰਾਨ ਵਿਸ਼ਵ ਕੱਪ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ। ਵਿਰਾਟ ਤੋਂ ਬਾਅਦ ਅਨੁਸ਼ਕਾ ਨੇ ਵੀ ਬੇਨਤੀ ਕੀਤੀ ਹੈ।

Read More: Anushka Sharma Post: ਪ੍ਰੈਗਨੈਂਸੀ ਦੀਆਂ ਅਫਵਾਹਾਂ ਵਿਚਾਲੇ ਅਨੁਸ਼ਕਾ ਸ਼ਰਮਾ ਨੇ ਸ਼ੇਅਰ ਕੀਤੀ ਪੋਸਟ, ਲਿਖਿਆ- 'ਮੇਰੀ ਮਦਦ...'

Entertainment News Live Today: Veet Baljit: ਗਾਇਕ ਵੀਤ ਬਲਜੀਤ ਅੱਜ ਪੁੱਤਰ ਦਾ ਮਨਾ ਰਹੇ ਜਨਮਦਿਨ, ਪਰਿਵਾਰ ਨਾਲ ਵੇਖੋ ਖਾਸ ਝਲਕ

Veet Baljit Celebrate Son birthday: ਪੰਜਾਬੀ ਗਾਇਕ ਅਤੇ ਗੀਤਕਾਰ ਵੀਤ ਬਲਜੀਤ ਪੰਜਾਬੀ ਸੰਗੀਤ ਜਗਤ ਦਾ ਚਮਕਦਾ ਸਿਤਾਰਾ ਹੈ। ਉਨ੍ਹਾਂ ਵੱਲੋਂ ਗਾਏ ਅਤੇ ਲਿਖੇ ਗਏ ਗੀਤ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪੰਜਾਬੀਆਂ ਦਾ ਵੀ ਦਿਲ ਜਿੱਤ ਰਹੇ ਹਨ। ਦੱਸ ਦੇਈਏ ਕਿ ਆਪਣੇ ਗੀਤਾਂ ਦੇ ਨਾਲ-ਨਾਲ ਕਲਾਕਾਰ ਆਪਣੇ ਬੇਟੇ ਅਤੇ ਖੂਬਸੂਰਤ ਪਤਨੀ ਸੋਨਮ ਮੁਲਤਾਨੀ ਨੂੰ ਲੈ ਵੀ ਚਰਚਾ ਵਿੱਚ ਰਹਿੰਦੇ ਹਨ। ਫਿਲਹਾਲ ਕਲਾਕਾਰ ਅੱਜ ਆਪਣੇ ਪੁੱਤਰ ਦਾ ਜਨਮਦਿਨ ਮਨਾ ਰਿਹਾ ਹੈ। ਜਿਸਦੀਆਂ ਖੂਬਸੂਰਤ ਤਸਵੀਰਾਂ ਕਲਾਕਾਰ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸ਼ੇਅਰ ਕੀਤੀਆਂ ਗਈਆਂ। 

Read More: Veet Baljit: ਗਾਇਕ ਵੀਤ ਬਲਜੀਤ ਅੱਜ ਪੁੱਤਰ ਦਾ ਮਨਾ ਰਹੇ ਜਨਮਦਿਨ, ਪਰਿਵਾਰ ਨਾਲ ਵੇਖੋ ਖਾਸ ਝਲਕ

Entertainment News Live: Ranbir Kapoor ED Summon: ਮਹਾਦੇਵ ਐਪ ਮਾਮਲੇ 'ਚ ED ਨੇ ਅਦਾਕਾਰ ਰਣਬੀਰ ਕਪੂਰ ਨੂੰ ਭੇਜਿਆ ਸੰਮਨ

Ranbir Kapoor ED Summon: ਬਾਲੀਵੁੱਡ ਸਟਾਰ ਰਣਬੀਰ ਕਪੂਰ ਇੱਕ ਵੱਡੀ ਮੁਸੀਬਤ ਵਿੱਚ ਫਸਦੇ ਨਜ਼ਰ ਆ ਰਹੇ ਹਨ। ਦਰਅਸਲ, ਅਦਾਕਾਰ ਨੂੰ 'ਮਹਾਦੇਵ ਬੁੱਕ' ਆਨਲਾਈਨ ਸੱਟੇਬਾਜ਼ੀ ਐਪ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਤੋਂ ਸੰਮਨ ਮਿਲਿਆ ਹੈ। ਅਦਾਕਾਰ ਨੂੰ ਜਲਦੀ ਹੀ ਪੁੱਛਗਿੱਛ ਲਈ ਬੁਲਾਇਆ ਜਾ ਸਕਦਾ ਹੈ।

Read More: Ranbir Kapoor ED Summon: ਮਹਾਦੇਵ ਐਪ ਮਾਮਲੇ 'ਚ ED ਨੇ ਅਦਾਕਾਰ ਰਣਬੀਰ ਕਪੂਰ ਨੂੰ ਭੇਜਿਆ ਸੰਮਨ

Entertainment News Live Today: Mahira Khan: ਮਾਹਿਰਾ ਖਾਨ ਦਾ ਪਹਿਲਾ ਵਿਆਹ ਕਿਸ ਨਾਲ ਹੋਇਆ ? ਜਾਣੋ ਅਦਾਕਾਰਾ ਦਾ ਪਹਿਲੇ ਪਤੀ ਨਾਲ ਕਿਉਂ ਟੁੱਟਿਆ ਰਿਸ਼ਤਾ

Mahira Khan Ex Husband Ali Askari: ਮਸ਼ਹੂਰ ਪਾਕਿਸਤਾਨੀ ਅਭਿਨੇਤਰੀ ਮਾਹਿਰਾ ਖਾਨ ਇਸ ਸਮੇਂ ਇੰਟਰਨੈੱਟ 'ਤੇ ਹਰ ਪਾਸੇ ਟ੍ਰੈਂਡ ਕਰ ਰਹੀ ਹੈ। ਇਸ ਦਾ ਕਾਰਨ ਇਹ ਹੈ ਕਿ ਉਨ੍ਹਾਂ ਨੇ ਦੂਜਾ ਵਿਆਹ ਕੀਤਾ ਹੈ। ਖੂਬਸੂਰਤ ਅਤੇ ਪ੍ਰਤਿਭਾਸ਼ਾਲੀ ਅਭਿਨੇਤਰੀ ਨੇ ਕਈ ਸਾਲਾਂ ਤੱਕ ਡੇਟ ਕਰਨ ਤੋਂ ਬਾਅਦ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਅਤੇ ਕਾਰੋਬਾਰੀ ਸਲੀਮ ਕਰੀਮ ਨਾਲ ਵਿਆਹ ਕੀਤਾ ਹੈ। ਹਾਲ ਹੀ 'ਚ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਆਪਣੇ ਵਿਆਹ ਦੀਆਂ ਕਈ ਇਨਸਾਈਡ ਵੀਡੀਓਜ਼ ਅਤੇ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਮਾਹਿਰਾ ਖਾਨ ਨੇ ਪਹਿਲੀ ਵਾਰ ਕਿਸ ਨਾਲ ਵਿਆਹ ਕੀਤਾ ਅਤੇ ਉਹ ਕਿਉਂ ਟੁੱਟ ਗਿਆ? ਆਓ ਅਸੀਂ ਤੁਹਾਨੂੰ ਇੱਥੇ ਦੱਸਦੇ ਹਾਂ।

Read More: Mahira Khan: ਮਾਹਿਰਾ ਖਾਨ ਦਾ ਪਹਿਲਾ ਵਿਆਹ ਕਿਸ ਨਾਲ ਹੋਇਆ ? ਜਾਣੋ ਅਦਾਕਾਰਾ ਦਾ ਪਹਿਲੇ ਪਤੀ ਨਾਲ ਕਿਉਂ ਟੁੱਟਿਆ ਰਿਸ਼ਤਾ

Entertainment News Live: Aamir Khan: ਆਮਿਰ ਖਾਨ ਨੇ ਸੰਨੀ ਦਿਓਲ ਨਾਲ ਮਿਲਾਇਆ ਹੱਥ, 'ਗਦਰ 2' ਵਾਂਗ ਬਾਕਸ ਆਫਿਸ 'ਤੇ ਕਮਾਲ ਕਰੇਗੀ ਫਿਲਮ?

Aamir Khan New Project: ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਨੂੰ ਆਖਰੀ ਵਾਰ ਫਿਲਮ ਲਾਲ ਸਿੰਘ ਚੱਢਾ ਵਿੱਚ ਦੇਖਿਆ ਗਿਆ ਸੀ। ਇਹ ਫਿਲਮ ਬਾਕਸ ਆਫਿਸ 'ਤੇ ਫਲਾਪ ਸਾਬਤ ਹੋਈ। ਇਸ ਤੋਂ ਬਾਅਦ ਆਮਿਰ ਨੇ ਐਕਟਿੰਗ ਤੋਂ ਬ੍ਰੇਕ ਲੈ ਲਿਆ ਹੈ। ਹੁਣ ਆਮਿਰ ਨੇ ਆਪਣੇ ਨਵੇਂ ਪ੍ਰੋਜੈਕਟ ਦਾ ਐਲਾਨ ਕੀਤਾ ਹੈ। ਆਮਿਰ ਇਸ ਫਿਲਮ 'ਚ ਐਕਟਿੰਗ ਕਰਦੇ ਨਜ਼ਰ ਨਹੀਂ ਆਉਣਗੇ ਪਰ ਉਹ ਇਸ ਨੂੰ ਪ੍ਰੋਡਿਊਸ ਕਰਨ ਜਾ ਰਹੇ ਹਨ। ਇਸ ਫਿਲਮ ਲਈ ਆਮਿਰ ਨੇ ਸੰਨੀ ਦਿਓਲ ਨਾਲ ਹੱਥ ਮਿਲਾਇਆ ਹੈ। ਫਿਲਮ ਦਾ ਨਾਂ 'ਲਾਹੌਰ 1947' ਰੱਖਿਆ ਗਿਆ ਹੈ। ਇਸ ਦਾ ਨਿਰਦੇਸ਼ਨ ਰਾਜਕੁਮਾਰ ਸੰਤੋਸ਼ੀ ਕਰਨਗੇ।

Read More: Aamir Khan: ਆਮਿਰ ਖਾਨ ਨੇ ਸੰਨੀ ਦਿਓਲ ਨਾਲ ਮਿਲਾਇਆ ਹੱਥ, 'ਗਦਰ 2' ਵਾਂਗ ਬਾਕਸ ਆਫਿਸ 'ਤੇ ਕਮਾਲ ਕਰੇਗੀ ਫਿਲਮ?

Entertainment News Live Today: Gayatri Joshi: ਸ਼ਾਹਰੁਖ ਖਾਨ ਦੀ ਫਿਲਮ 'ਸਵਦੇਸ਼' ਦੀ ਅਭਿਨੇਤਰੀ ਦੀ ਕਾਰ ਦਾ ਹੋਇਆ ਐਕਸੀਡੈਂਟ, ਹਾਦਸੇ ਦਾ ਵੀਡੀਓ ਵਾਇਰਲ

Gayatri Joshi Accident: ਬਾਲੀਵੁੱਡ ਬਾਦਸ਼ਾਹ ਸ਼ਾਹਰੁਖ ਖਾਨ ਨਾਲ ਫਿਲਮ ਸਵਦੇਸ ਨਾਲ ਡੈਬਿਊ ਕਰਨ ਵਾਲੀ ਗਾਇਤਰੀ ਜੋਸ਼ੀ ਨੇ ਇੰਡਸਟਰੀ ਨੂੰ ਅਲਵਿਦਾ ਕਹਿ ਦਿੱਤਾ ਹੈ। ਗਾਇਤਰੀ ਦਾ ਇਟਲੀ ਵਿੱਚ ਐਕਸੀਡੈਂਟ ਹੋਇਆ ਹੈ। ਜਦੋਂ ਗਾਇਤਰੀ ਦੀ ਕਾਰ ਹਾਦਸਾਗ੍ਰਸਤ ਹੋਈ ਤਾਂ ਉਸ ਦਾ ਪਤੀ ਵਿਕਾਸ ਓਬਰਾਏ ਉਸ ਦੇ ਨਾਲ ਸੀ। ਉਨ੍ਹਾਂ ਦੇ ਹਾਦਸੇ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਹਾਦਸੇ ਵਿੱਚ ਗਾਇਤਰੀ ਅਤੇ ਵਿਕਾਸ ਠੀਕ ਹਨ ਪਰ ਦੂਜੀ ਕਾਰ ਵਿੱਚ ਮੌਜੂਦ ਇੱਕ ਸਵਿਸ ਜੋੜੇ ਦੀ ਮੌਤ ਹੋ ਗਈ ਹੈ। 

Read More: Gayatri Joshi: ਸ਼ਾਹਰੁਖ ਖਾਨ ਦੀ ਫਿਲਮ 'ਸਵਦੇਸ਼' ਦੀ ਅਭਿਨੇਤਰੀ ਦੀ ਕਾਰ ਦਾ ਹੋਇਆ ਐਕਸੀਡੈਂਟ, ਹਾਦਸੇ ਦਾ ਵੀਡੀਓ ਵਾਇਰਲ

Entertainment News Live Today: Fukrey 3 Box Office: 'ਫੁਕਰੇ 3' ਦਾ ਬਾਕਸ ਆਫਿਸ 'ਤੇ ਦਬਦਬਾ ਕਾਇਮ, 'ਜਵਾਨ' ਨੂੰ ਦਿੱਤੀ ਕਰਾਰੀ ਮਾਤ, ਜਾਣੋ ਦੋਵੇਂ ਫਿਲਮਾਂ ਦਾ ਕਲੈਕਸ਼ਨ

Fukrey 3 Box Office Collection Day 6: 'ਫੁਕਰੇ 3' ਪਿਛਲੇ ਮਹੀਨੇ 28 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਫਿਲਮ ਨੂੰ ਰਿਲੀਜ਼ ਹੋਏ 6 ਦਿਨ ਹੋ ਗਏ ਹਨ ਅਤੇ ਫਿਲਮ ਬਾਕਸ ਆਫਿਸ 'ਤੇ ਚੰਗੀ ਕਮਾਈ ਕਰ ਰਹੀ ਹੈ। ਦਰਸ਼ਕ ਇਸ ਫਿਲਮ ਨੂੰ ਕਾਫੀ ਪਸੰਦ ਕਰ ਰਹੇ ਹਨ, ਜਿਸ ਕਾਰਨ ਫਿਲਮ ਚੰਗੀ ਕਮਾਈ ਕਰ ਰਹੀ ਹੈ। 'ਫੁਕਰੇ 3' 2013 ਦੀ ਕਾਮੇਡੀ ਡਰਾਮਾ ਫਿਲਮ ਫੁਕਰੇ ਦਾ ਸੀਕਵਲ ਹੈ ਜਿਸ ਵਿੱਚ ਰਿਚਾ ਚੱਢਾ, ਵਰੁਣ ਸ਼ਰਮਾ, ਪੁਲਕਿਤ ਸਮਰਾਟ, ਮਨਜੋਤ ਸਿੰਘ ਅਤੇ ਪੰਕਜ ਤ੍ਰਿਪਾਠੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਏ ਹਨ।

Read More: Fukrey 3 Box Office: 'ਫੁਕਰੇ 3' ਦਾ ਬਾਕਸ ਆਫਿਸ 'ਤੇ ਦਬਦਬਾ ਕਾਇਮ, 'ਜਵਾਨ' ਨੂੰ ਦਿੱਤੀ ਕਰਾਰੀ ਮਾਤ, ਜਾਣੋ ਦੋਵੇਂ ਫਿਲਮਾਂ ਦਾ ਕਲੈਕਸ਼ਨ

Entertanment News Live: ਸ਼ਾਹਰੁਖ ਖਾਨ ਦੀ ਫਿਲਮ 'ਸਵਦੇਸ਼' ਦੀ ਅਭਿਨੇਤਰੀ ਦੀ ਕਾਰ ਦਾ ਹੋਇਆ ਐਕਸੀਡੈਂਟ, ਹਾਦਸੇ ਦਾ ਵੀਡੀਓ ਵਾਇਰਲ

Gayatri Joshi Accident: ਬਾਲੀਵੁੱਡ ਬਾਦਸ਼ਾਹ ਸ਼ਾਹਰੁਖ ਖਾਨ ਨਾਲ ਫਿਲਮ ਸਵਦੇਸ ਨਾਲ ਡੈਬਿਊ ਕਰਨ ਵਾਲੀ ਗਾਇਤਰੀ ਜੋਸ਼ੀ ਨੇ ਇੰਡਸਟਰੀ ਨੂੰ ਅਲਵਿਦਾ ਕਹਿ ਦਿੱਤਾ ਹੈ। ਗਾਇਤਰੀ ਦਾ ਇਟਲੀ ਵਿੱਚ ਐਕਸੀਡੈਂਟ ਹੋਇਆ ਹੈ। ਜਦੋਂ ਗਾਇਤਰੀ ਦੀ ਕਾਰ ਹਾਦਸਾਗ੍ਰਸਤ ਹੋਈ ਤਾਂ ਉਸ ਦਾ ਪਤੀ ਵਿਕਾਸ ਓਬਰਾਏ ਉਸ ਦੇ ਨਾਲ ਸੀ। ਉਨ੍ਹਾਂ ਦੇ ਹਾਦਸੇ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਹਾਦਸੇ ਵਿੱਚ ਗਾਇਤਰੀ ਅਤੇ ਵਿਕਾਸ ਠੀਕ ਹਨ ਪਰ ਦੂਜੀ ਕਾਰ ਵਿੱਚ ਮੌਜੂਦ ਇੱਕ ਸਵਿਸ ਜੋੜੇ ਦੀ ਮੌਤ ਹੋ ਗਈ ਹੈ।  


ਸ਼ਾਹਰੁਖ ਖਾਨ ਦੀ ਫਿਲਮ 'ਸਵਦੇਸ਼' ਦੀ ਅਭਿਨੇਤਰੀ ਦੀ ਕਾਰ ਦਾ ਹੋਇਆ ਐਕਸੀਡੈਂਟ, ਹਾਦਸੇ ਦਾ ਵੀਡੀਓ ਵਾਇਰਲ

Entertainment News Live Today: ਐਲਵਿਸ਼ ਯਾਦਵ ਵਾਪਸ ਕਰਨਾ ਚਾਹੁੰਦਾ ਹੈ 'ਬਿੱਗ ਬੌਸ OTT 2' ਦੀ ਟਰੌਫੀ, ਕਿਹਾ- 'ਹੱਥ ਜੋੜਦਾ ਹਾਂ ਟਰੌਫੀ ਵਾਪਸ ਲੈ ਲਓ...'

Bigg Boss OTT 2 Winner: 'ਬਿੱਗ ਬੌਸ OTT 2' ਦੇ ਜੇਤੂ ਐਲਵਿਸ਼ ਯਾਦਵ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹਨ। ਜਦੋਂ ਤੋਂ ਉਸ ਨੇ 'ਬਿੱਗ ਬੌਸ ਓਟੀਟੀ 2' ਦੀ ਟਰਾਫੀ ਜਿੱਤੀ ਹੈ, ਉਹ ਹਰ ਪਾਸੇ ਹੈ। ਸ਼ੋਅ ਦੇ ਬਾਅਦ ਤੋਂ ਉਨ੍ਹਾਂ ਦੀ ਲੋਕਪ੍ਰਿਅਤਾ ਅਤੇ ਫੈਨ ਫਾਲੋਇੰਗ ਦੋਨਾਂ ਵਿੱਚ ਵਾਧਾ ਹੋਇਆ ਹੈ। ਉਹ ਵਿਵਾਦਾਂ ਕਾਰਨ ਸੁਰਖੀਆਂ 'ਚ ਬਣਿਆ ਰਹਿੰਦਾ ਹੈ। ਫਿਲਹਾਲ ਐਲਵਿਸ਼ ਅਤੇ ਅਭਿਸ਼ੇਕ ਮਲਹਾਨ ਨੈਗੇਟਿਵ ਪੀਆਰ ਕਾਰਨ ਸੁਰਖੀਆਂ 'ਚ ਹਨ। ਸੋਸ਼ਲ ਮੀਡੀਆ 'ਤੇ ਲੋਕ ਦੋਵਾਂ ਨੂੰ ਨਿਸ਼ਾਨਾ ਬਣਾ ਰਹੇ ਸਨ। ਦੋਵਾਂ ਦੇ ਬਿਆਨ ਵਾਇਰਲ ਹੋ ਰਹੇ ਹਨ ਜਿਸ ਤੋਂ ਬਾਅਦ ਪ੍ਰਸ਼ੰਸਕ ਇੱਕ ਦੂਜੇ ਨੂੰ ਟ੍ਰੋਲ ਕਰ ਰਹੇ ਹਨ। 


Elvish Yadav: ਐਲਵਿਸ਼ ਯਾਦਵ ਵਾਪਸ ਕਰਨਾ ਚਾਹੁੰਦਾ ਹੈ 'ਬਿੱਗ ਬੌਸ OTT 2' ਦੀ ਟਰੌਫੀ, ਕਿਹਾ- 'ਹੱਥ ਜੋੜਦਾ ਹਾਂ ਟਰੌਫੀ ਵਾਪਸ ਲੈ ਲਓ...'

Entertainment News Live: 'ਫੁਕਰੇ 3' ਦਾ ਬਾਕਸ ਆਫਿਸ 'ਤੇ ਦਬਦਬਾ ਕਾਇਮ, 'ਜਵਾਨ' ਨੂੰ ਦਿੱਤੀ ਕਰਾਰੀ ਮਾਤ, ਜਾਣੋ ਦੋਵੇਂ ਫਿਲਮਾਂ ਦਾ ਕਲੈਕਸ਼ਨ

Fukrey 3 Box Office Collection Day 6: 'ਫੁਕਰੇ 3' ਪਿਛਲੇ ਮਹੀਨੇ 28 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਫਿਲਮ ਨੂੰ ਰਿਲੀਜ਼ ਹੋਏ 6 ਦਿਨ ਹੋ ਗਏ ਹਨ ਅਤੇ ਫਿਲਮ ਬਾਕਸ ਆਫਿਸ 'ਤੇ ਚੰਗੀ ਕਮਾਈ ਕਰ ਰਹੀ ਹੈ। ਦਰਸ਼ਕ ਇਸ ਫਿਲਮ ਨੂੰ ਕਾਫੀ ਪਸੰਦ ਕਰ ਰਹੇ ਹਨ, ਜਿਸ ਕਾਰਨ ਫਿਲਮ ਚੰਗੀ ਕਮਾਈ ਕਰ ਰਹੀ ਹੈ। 'ਫੁਕਰੇ 3' 2013 ਦੀ ਕਾਮੇਡੀ ਡਰਾਮਾ ਫਿਲਮ ਫੁਕਰੇ ਦਾ ਸੀਕਵਲ ਹੈ ਜਿਸ ਵਿੱਚ ਰਿਚਾ ਚੱਢਾ, ਵਰੁਣ ਸ਼ਰਮਾ, ਪੁਲਕਿਤ ਸਮਰਾਟ, ਮਨਜੋਤ ਸਿੰਘ ਅਤੇ ਪੰਕਜ ਤ੍ਰਿਪਾਠੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਏ ਹਨ। 


'ਫੁਕਰੇ 3' ਦਾ ਬਾਕਸ ਆਫਿਸ 'ਤੇ ਦਬਦਬਾ ਕਾਇਮ, 'ਜਵਾਨ' ਨੂੰ ਦਿੱਤੀ ਕਰਾਰੀ ਮਾਤ, ਜਾਣੋ ਦੋਵੇਂ ਫਿਲਮਾਂ ਦਾ ਕਲੈਕਸ਼ਨ

ਪਿਛੋਕੜ

Entertainment News Today Latest Updates 4 October: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:


'ਫੁਕਰੇ 3' ਦਾ ਬਾਕਸ ਆਫਿਸ 'ਤੇ ਦਬਦਬਾ ਕਾਇਮ, 'ਜਵਾਨ' ਨੂੰ ਦਿੱਤੀ ਕਰਾਰੀ ਮਾਤ, ਜਾਣੋ ਦੋਵੇਂ ਫਿਲਮਾਂ ਦਾ ਕਲੈਕਸ਼ਨ


Fukrey 3 Box Office Collection Day 6: 'ਫੁਕਰੇ 3' ਪਿਛਲੇ ਮਹੀਨੇ 28 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਫਿਲਮ ਨੂੰ ਰਿਲੀਜ਼ ਹੋਏ 6 ਦਿਨ ਹੋ ਗਏ ਹਨ ਅਤੇ ਫਿਲਮ ਬਾਕਸ ਆਫਿਸ 'ਤੇ ਚੰਗੀ ਕਮਾਈ ਕਰ ਰਹੀ ਹੈ। ਦਰਸ਼ਕ ਇਸ ਫਿਲਮ ਨੂੰ ਕਾਫੀ ਪਸੰਦ ਕਰ ਰਹੇ ਹਨ, ਜਿਸ ਕਾਰਨ ਫਿਲਮ ਚੰਗੀ ਕਮਾਈ ਕਰ ਰਹੀ ਹੈ। 'ਫੁਕਰੇ 3' 2013 ਦੀ ਕਾਮੇਡੀ ਡਰਾਮਾ ਫਿਲਮ ਫੁਕਰੇ ਦਾ ਸੀਕਵਲ ਹੈ ਜਿਸ ਵਿੱਚ ਰਿਚਾ ਚੱਢਾ, ਵਰੁਣ ਸ਼ਰਮਾ, ਪੁਲਕਿਤ ਸਮਰਾਟ, ਮਨਜੋਤ ਸਿੰਘ ਅਤੇ ਪੰਕਜ ਤ੍ਰਿਪਾਠੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਏ ਹਨ।


'ਫੁਕਰੇ 3' ਨੇ ਰਿਲੀਜ਼ ਦੇ 5ਵੇਂ ਦਿਨ 11.69 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਹੁਣ 6ਵੇਂ ਦਿਨ ਦਾ ਕਲੈਕਸ਼ਨ ਵੀ ਸਾਹਮਣੇ ਆਇਆ ਹੈ। ਰਿਪੋਰਟ ਮੁਤਾਬਕ 'ਫੁਕਰੇ 3' ਮੰਗਲਵਾਰ ਯਾਨੀ 6ਵੇਂ ਦਿਨ 5 ਕਰੋੜ ਰੁਪਏ ਕਮਾ ਸਕਦੀ ਹੈ। ਇਸ ਤਰ੍ਹਾਂ ਫਿਲਮ ਦਾ ਕੁਲ ਕਲੈਕਸ਼ਨ 60.17 ਕਰੋੜ ਰੁਪਏ ਹੋ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਇਹ ਕਲੈਕਸ਼ਨ ਸ਼ਾਹਰੁਖ ਖਾਨ ਦੀ ਸੁਪਰਹਿੱਟ ਫਿਲਮ 'ਜਵਾਨ' ਦੀ ਕਮਾਈ ਤੋਂ ਜ਼ਿਆਦਾ ਹੈ।


'ਫੁਕਰੇ 3' ਦਾ ਹਰ ਦਿਨ ਦਾ ਕਲੈਕਸ਼ਨ
ਦਿਨ 1- 8.82 ਕਰੋੜ
ਦਿਨ 2- 7.81 ਕਰੋੜ
ਦਿਨ 3- 11.67 ਕਰੋੜ
ਦਿਨ 4- 15.18 ਕਰੋੜ
ਦਿਨ 5- 11.69 ਕਰੋੜ
ਦਿਨ 6- 5.00 ਕਰੋੜ
ਕੁੱਲ- 60.17 ਕਰੋੜ


'ਫੁਕਰੇ 3' ਨੇ 'ਜਵਾਨ' ਨੂੰ ਦਿੱਤੀ ਕਰਾਰੀ ਮਾਤ
'ਫੁਕਰੇ 3' ਨੇ ਮੰਗਲਵਾਰ ਦੇ ਕਾਰੋਬਾਰ 'ਚ 'ਜਵਾਨ' ਨੂੰ ਪਛਾੜ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਸ਼ਾਹਰੁਖ ਖਾਨ ਦੀ ਫਿਲਮ ਮੰਗਲਵਾਰ ਨੂੰ 3 ਕਰੋੜ ਰੁਪਏ ਕਮਾ ਸਕਦੀ ਹੈ, ਜੋ ਹੁਣ ਤੱਕ ਦੀ ਸਭ ਤੋਂ ਘੱਟ ਕਮਾਈ ਹੋਵੇਗੀ। 'ਫੁਕਰੇ 3' ਦੀ ਗੱਲ ਕਰੀਏ ਤਾਂ ਇਹ ਇਕ ਕਾਮੇਡੀ ਡਰਾਮਾ ਫਿਲਮ ਹੈ, ਜਿਸ 'ਚ ਰਿਚਾ ਚੱਢਾ ਭੋਲੀ ਪੰਜਾਬਣ ਦੇ ਕਿਰਦਾਰ 'ਚ ਨਜ਼ਰ ਆ ਰਹੀ ਹੈ। ਫਿਲਮ 'ਚ ਵਰੁਣ ਸ਼ਰਮਾ ਨੇ ਚੂਚਾ ਦਾ ਕਿਰਦਾਰ ਨਿਭਾਇਆ ਹੈ ਜੋ ਭੋਲੀ ਪੰਜਾਬਣ ਦੇ ਖਿਲਾਫ ਚੋਣ ਲੜਦਾ ਨਜ਼ਰ ਆ ਰਿਹਾ ਹੈ।


ਅਜਿਹੀ ਹੈ 'ਜਵਾਨ' ਦੀ ਕਹਾਣੀ
'ਜਵਾਨ' ਦੀ ਗੱਲ ਕਰੀਏ ਤਾਂ ਇਹ ਫਿਲਮ ਇਕ ਪਿਤਾ ਅਤੇ ਪੁੱਤਰ ਦੀ ਕਹਾਣੀ ਹੈ। ਫਿਲਮ 'ਚ ਸਿਆਸੀ ਅਤੇ ਸਮਾਜਿਕ ਮੁੱਦਿਆਂ ਨੂੰ ਵੀ ਚੁੱਕਿਆ ਗਿਆ ਹੈ। ਖਾਸ ਗੱਲ ਇਹ ਹੈ ਕਿ ਫਿਲਮ 'ਚ ਮੁੱਖ ਕਿਰਦਾਰ ਨਿਭਾਉਣ ਵਾਲੇ ਸ਼ਾਹਰੁਖ ਖਾਨ ਇਸ 'ਚ ਕਈ ਰੂਪਾਂ 'ਚ ਨਜ਼ਰ ਆ ਰਹੇ ਹਨ, ਜਿਸ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। 

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.