Entertainment News LIVE: ਸ਼ਾਹਰੁਖ ਖਾਨ ਦੀ 'ਜਵਾਨ' ਦਾ ਕ੍ਰੇਜ਼ ਖਤਮ, ਸਲਮਾਨ ਖਾਨ ਤੇ ਅਰਿਜੀਤ ਸਿੰਘ ਦਾ ਝਗੜਾ ਖਤਮ, ਪੜ੍ਹੋ ਮਨੋਰੰਜਨ ਦੀਆਂ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ..

ABP Sanjha Last Updated: 05 Oct 2023 09:15 PM
Entertainment News Live: Mission Raniganj Box Office Prediction: ਕੀ ਅਕਸ਼ੈ ਕੁਮਾਰ ਦੀ 'ਮਿਸ਼ਨ ਰਾਣੀਗੰਜ' ਤੋੜ ਸਕੇਗੀ ਇਹ ਰਿਕਾਰਡ? ਜਾਣੋ ਐਡਵਾਂਸ ਬੁਕਿੰਗ ਰਿਪੋਰਟ

Mission Raniganj box office prediction: ਅਕਸ਼ੈ ਕੁਮਾਰ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'OMG 2' ਬਾਕਸ ਆਫਿਸ 'ਤੇ ਕਾਫੀ ਸਫਲ ਰਹੀ ਸੀ। ਹੁਣ ਖਿਲਾੜੀ ਕੁਮਾਰ ਅਸਲ ਜ਼ਿੰਦਗੀ ਦੇ ਹੀਰੋ 'ਤੇ ਆਧਾਰਿਤ ਫਿਲਮ 'ਮਿਸ਼ਨ ਰਾਣੀਗੰਜ ਦਿ ਗ੍ਰੇਟ ਭਾਰਤ ਰੈਸਕਿਊ' ਨਾਲ ਸਿਨੇਮਾਘਰਾਂ 'ਚ ਦਸਤਕ ਦੇਣ ਦੀ ਤਿਆਰੀ ਕਰ ਰਹੇ ਹਨ।

Read More: Mission Raniganj Box Office Prediction: ਕੀ ਅਕਸ਼ੈ ਕੁਮਾਰ ਦੀ 'ਮਿਸ਼ਨ ਰਾਣੀਗੰਜ' ਤੋੜ ਸਕੇਗੀ ਇਹ ਰਿਕਾਰਡ? ਜਾਣੋ ਐਡਵਾਂਸ ਬੁਕਿੰਗ ਰਿਪੋਰਟ  

Entertainment News Live Today: Nimrat Khaira: ਨਿਮਰਤ ਖਹਿਰਾ ਨੇ ਐਲਬਮ ਮਾਣਮੱਤੀ 'ਚੋਂ ਆਪਣੇ ਖੂਬਸੂਰਤ ਲੁੱਕ ਦੀ ਦਿਖਾਈ ਝਲਕ, ਸਾਦਗੀ ਨੇ ਲੁੱਟਿਆ ਦਿਲ

Maanmatti Release Date Out: ਪੰਜਾਬੀ ਅਦਾਕਾਰਾ ਅਤੇ ਗਾਇਕਾ ਨਿਮਰਤ ਖਹਿਰਾ ਸੰਗੀਤ ਜਗਤ ਵਿੱਚ ਆਪਣੇ ਸਾਦਗੀ ਭਰੇ ਅੰਦਾਜ਼ ਦੇ ਚੱਲਦੇ ਵੀ ਸੁਰਖੀਆਂ ਵਿੱਚ ਰਹਿੰਦੀ ਹੈ।

Read More: Nimrat Khaira: ਨਿਮਰਤ ਖਹਿਰਾ ਨੇ ਐਲਬਮ ਮਾਣਮੱਤੀ 'ਚੋਂ ਆਪਣੇ ਖੂਬਸੂਰਤ ਲੁੱਕ ਦੀ ਦਿਖਾਈ ਝਲਕ, ਸਾਦਗੀ ਨੇ ਲੁੱਟਿਆ ਦਿਲ

Entertainment News Live: Kafeel Khan: ਗੋਰਖਪੁਰ ਦੇ ਡਾਕਟਰ ਕਫੀਲ ਨੇ ਸ਼ਾਹਰੁਖ ਖਾਨ ਦੇ ਨਾਂਅ ਲਿਖੀ ਚਿੱਠੀ, ਫਿਲਮ ਜਵਾਨ 'ਚ ਦਿਖਾਈ ਘਟਨਾ ਦਾ ਖੋਲ੍ਹਿਆ ਰਾਜ਼

Kafeel Khan letter to Shah Rukh Khan: 'ਜਵਾਨ' 7 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ ਅਤੇ ਹੁਣ ਫਿਲਮ ਨੂੰ ਰਿਲੀਜ਼ ਹੋਏ ਇਕ ਮਹੀਨਾ ਹੋ ਗਿਆ ਹੈ। ਫਿਲਮ ਨੇ ਹੁਣ ਤੱਕ ਕਈ ਰਿਕਾਰਡ ਬਣਾਏ ਹਨ। ਪ੍ਰਸ਼ੰਸਕਾਂ ਦੇ ਨਾਲ-ਨਾਲ ਫਿਲਮੀ ਸਿਤਾਰਿਆਂ ਵੱਲੋਂ ਵੀ ਇਸਦੀ ਰੱਜ ਕੇ ਤਾਰੀਫ ਕੀਤੀ ਜਾ ਰਹੀ ਹੈ। ਇਸ ਵਿਚਾਲੇ ਉੱਤਰ ਪ੍ਰਦੇਸ਼ ਦੇ ਗੋਰਖਪੁਰ ਸਥਿਤ ਹਸਪਤਾਲ 'ਚ ਬੱਚਿਆਂ ਦੀ ਮੌਤ ਦੇ ਮਾਮਲੇ ਕਾਰਨ ਸੁਰਖੀਆਂ 'ਚ ਆਏ ਡਾਕਟਰ ਕਫੀਲ ਖਾਨ ਨੇ ਸ਼ਾਹਰੁਖ ਖਾਨ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਨੇ ਇਹ ਚਿੱਠੀ ਸ਼ਾਹਰੁਖ ਦੇ ਬਾਂਦਰਾ ਸਥਿਤ ਘਰ 'ਮੰਨਤ' ਦੇ ਪਤੇ 'ਤੇ ਭੇਜੀ ਹੈ। 

Read More: Kafeel Khan: ਗੋਰਖਪੁਰ ਦੇ ਡਾਕਟਰ ਕਫੀਲ ਨੇ ਸ਼ਾਹਰੁਖ ਖਾਨ ਦੇ ਨਾਂਅ ਲਿਖੀ ਚਿੱਠੀ, ਫਿਲਮ ਜਵਾਨ 'ਚ ਦਿਖਾਈ ਘਟਨਾ ਦਾ ਖੋਲ੍ਹਿਆ ਰਾਜ਼

Entertainment News Live Today: ਸਿੱਧੂ ਮੂਸੇਵਾਲਾ ਕਤਲ ਕਾਂਡ: ਅਦਾਲਤ ਸਾਹਮਣੇ ਵੀਡੀਓ ਕਾਨਫਰੰਸ ਜਰਿਏ ਪੇਸ਼ ਹੋਏ 24 ਦੋਸ਼ੀ, ਬਲਕੌਰ ਸਿੰਘ ਬੋਲੇ- ਹਰ ਵਾਰ ਨਿਰਾਸ਼...

Sidhu Moose Wala Murder Case Update: ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਸੁਣਵਾਈ ਅੱਜ ਮਾਨਸਾ ਅਦਾਲਤ ਵਿੱਚ ਹੋਈ। ਇਸ ਵਿੱਚ 25 ਵਿੱਚੋਂ 24 ਮੁਲਜ਼ਮਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਸਚਿਨ ਭਿਵਾਨੀ ਨੂੰ ਪੇਸ਼ ਨਹੀਂ ਕੀਤਾ ਗਿਆ। ਦੱਸ ਦੇਈਏ ਕਿ ਅਦਾਲਤ ਨੇ ਸੁਣਵਾਈ ਕਰਦਿਆਂ ਅਗਲੀ ਤਰੀਕ 19 ਅਕਤੂਬਰ ਰੱਖੀ ਹੈ ਅਤੇ ਸਾਰੇ ਦੋਸ਼ੀਆਂ ਨੂੰ ਅਗਲੀ ਤਰੀਕ 'ਤੇ ਅਦਾਲਤ 'ਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। 

Read More: ਸਿੱਧੂ ਮੂਸੇਵਾਲਾ ਕਤਲ ਕਾਂਡ: ਅਦਾਲਤ ਸਾਹਮਣੇ ਵੀਡੀਓ ਕਾਨਫਰੰਸ ਜਰਿਏ ਪੇਸ਼ ਹੋਏ 24 ਦੋਸ਼ੀ, ਬਲਕੌਰ ਸਿੰਘ ਬੋਲੇ- ਹਰ ਵਾਰ ਨਿਰਾਸ਼... 

Entertainment News Live: 12th Fail Trailer: ਵਿਕਰਾਂਤ ਮੈਸੀ ਸਟਾਰਰ '12ਵੀਂ ਫੇਲ' ਦਾ ਟ੍ਰੇਲਰ ਚਰਚਾ 'ਚ, ਸੱਚੀ ਕਹਾਣੀ 'ਤੇ ਆਧਾਰਿਤ ਫਿਲਮ ਇਸ ਦਿਨ ਹੋਵੇਗੀ ਰਿਲੀਜ਼

12th Fail Trailer: ਬਾਲੀਵੁੱਡ ਅਦਾਕਾਰ ਵਿਕਰਾਂਤ ਮੈਸੀ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਇਸਦੀ ਵਜ੍ਹਾ ਉਨ੍ਹਾਂ ਦੀ ਫਿਲਮ 12ਵੀਂ ਫੇਲ ਹੈ। ਇਸ ਤੋਂ ਇਲਾਵਾ ਜਲਦ ਹੀ ਅਦਾਕਾਰ ਆਪਣੇ ਘਰ ਆਪਣੇ ਪਹਿਲੇ ਬੱਚੇ ਦਾ ਸੁਵਾਗਤ ਕਰਨ ਜਾ ਰਹੇ ਹਨ। ਫਿਲਮ ਦੀ ਗੱਲ ਕਰਿਏ ਤਾਂ ਨਿਰਦੇਸ਼ਕ ਵਿਧੂ ਵਿਨੋਦ ਚੋਪੜਾ ਦੀ ਫਿਲਮ 12ਵੀਂ ਫੇਲ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ ਅਤੇ ਇਸ ਨੂੰ ਪ੍ਰਸ਼ੰਸਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਫਿਲਮ ਨਿਰਮਾਤਾ ਦੇ ਪ੍ਰਸ਼ੰਸਕ ਇਸ ਟ੍ਰੇਲਰ ਨੂੰ ਹਰ ਪੱਖ ਤੋਂ ਪਸੰਦ ਕਰ ਰਹੇ ਹਨ।

Read More: 12th Fail Trailer: ਵਿਕਰਾਂਤ ਮੈਸੀ ਸਟਾਰਰ '12ਵੀਂ ਫੇਲ' ਦਾ ਟ੍ਰੇਲਰ ਚਰਚਾ 'ਚ, ਸੱਚੀ ਕਹਾਣੀ 'ਤੇ ਆਧਾਰਿਤ ਫਿਲਮ ਇਸ ਦਿਨ ਹੋਵੇਗੀ ਰਿਲੀਜ਼

Entertainment News Live Today: Gurnam Bhullar: ਗੁਰਨਾਮ ਭੁੱਲਰ ਨੇ ਆਪਣੀ ਫਿਲਮ 'ਪਰਿੰਦਾ ਪਾਰ ਗਿਆ' ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ, ਜਾਣੋ ਕਦੋਂ ਹੋਵੇਗੀ ਰਿਲੀਜ਼

Gurnam Bhullar Announces Release Date Of His Movie Parinda Paar Gaya: ਪੰਜਾਬੀ ਸਿੰਗਰ ਤੇ ਐਕਟਰ ਗੁਰਨਾਮ ਭੁੱਲਰ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣਿਆ ਹੋਇਆ ਹੈ। ਦਰਅਸਲ, ਗੁਰਨਾਮ ਆਪਣੀ ਆਉਣ ਵਾਲੀ ਫਿਲਮ 'ਪਰਿੰਦਾ ਪਾਰ ਗਿਆ' ਕਰਕੇ ਚਰਚਾ ਵਿੱਚ ਹੈ। ਗੁਰਨਾਮ ਦੀ ਫਿਲਮ ਦਾ ਟਾਈਟਲ ਟਰੈਕ 'ਪਰਿੰਦਾ ਪਾਰ ਗਿਆ' ਹਾਲ ਹੀ 'ਚ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ। ਇਸ ਤੋਂ ਬਾਅਦ ਤੋਂ ਹੀ ਪ੍ਰਸ਼ੰਸਕ ਗੁਰਨਾਮ ਤੋਂ ਫਿਲਮ ਦੀ ਰਿਲੀਜ਼ ਡੇਟ ਬਾਰੇ ਜਾਨਣਾ ਚਾਹੁੰਦੇ ਸੀ।

Read More: Gurnam Bhullar: ਗੁਰਨਾਮ ਭੁੱਲਰ ਨੇ ਆਪਣੀ ਫਿਲਮ 'ਪਰਿੰਦਾ ਪਾਰ ਗਿਆ' ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ, ਜਾਣੋ ਕਦੋਂ ਹੋਵੇਗੀ ਰਿਲੀਜ਼

Entertainment News Live: Shehnaaz Gill: ਸ਼ਹਿਨਾਜ਼ ਗਿੱਲ ਤੇ ਗੁਰੂ ਰੰਧਾਵਾ 'ਚ ਸਚਮੁੱਚ ਕੁੱਝ ਚੱਲ ਰਿਹਾ ਹੈ? ਜਾਣੋ ਗੁਰੂ ਨੇ ਕਿਉਂ ਕੀਤੀ ਸ਼ਹਿਨਾਜ਼ ਦੀ ਮਾਂ ਨਾਲ ਮੁਲਾਕਾਤ?

Guru Randhawa Shehnaaz Gill Video: ਸ਼ਹਿਨਾਜ਼ ਗਿੱਲ ਤੇ ਗੁਰੂ ਰੰਧਾਵਾ ਦੋਵੇਂ ਹੀ ਪੰਜਾਬੀ ਇੰਡਸਟਰੀ ਦੇ ਚਮਕਦਾਰ ਸਿਤਾਰੇ ਹਨ। ਦੋਵਾਂ ਨੇ ਹੀ ਪੂਰੀ ਦੁਨੀਆ 'ਚ ਖੂਬ ਨਾਮ ਤੇ ਪ੍ਰਸਿੱਧੀ ਖੱਟੀ ਹੈ। ਜਦੋਂ ਵੀ ਗੁਰੂ ਤੇ ਸ਼ਹਿਨਾਜ਼ ਇਕੱਠੇ ਹੁੰਦੇ ਹਨ ਤਾਂ ਦੋਵਾਂ ਦੀ ਜੋੜੀ ਖੂਬ ਸੁਰਖੀਆਂ ਬਟੋਰਦੀ ਹੈ। ਅਜਿਹਾ ਹੀ ਇਸ ਵਾਰ ਵੀ ਹੋਇਆ ਹੈ। 

Read More: Shehnaaz Gill: ਸ਼ਹਿਨਾਜ਼ ਗਿੱਲ ਤੇ ਗੁਰੂ ਰੰਧਾਵਾ 'ਚ ਸਚਮੁੱਚ ਕੁੱਝ ਚੱਲ ਰਿਹਾ ਹੈ? ਜਾਣੋ ਗੁਰੂ ਨੇ ਕਿਉਂ ਕੀਤੀ ਸ਼ਹਿਨਾਜ਼ ਦੀ ਮਾਂ ਨਾਲ ਮੁਲਾਕਾਤ? 

Entertainment News Live Today: Suhana Khan: ਸ਼ੂਟਿੰਗ ਦੇ ਸੈੱਟ ਤੋਂ ਕਿਸ ਸ਼ਖਸ ਨੂੰ ਕਾਲ ਕਰਦੀ ਹੁੰਦੀ ਸੀ ਸ਼ਾਹਰੁਖ ਦੀ ਲਾਡਲੀ ਸੁਹਾਨਾ ਖਾਨ, ਖੁਦ ਕੀਤਾ ਖੁਲਾਸਾ

The Archies: ਸ਼ਾਹਰੁਖ ਖਾਨ ਦੀ ਪਿਆਰੀ ਸੁਹਾਨਾ ਖਾਨ ਇਨ੍ਹੀਂ ਦਿਨੀਂ ਆਪਣੀ ਡੈਬਿਊ ਫਿਲਮ 'ਦਿ ਆਰਚੀਜ਼' ਨੂੰ ਲੈ ਕੇ ਸੁਰਖੀਆਂ 'ਚ ਹੈ। ਪ੍ਰਸ਼ੰਸਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 23 ਸਾਲ ਦੀ ਸੁਹਾਨਾ ਜਲਦ ਹੀ ਜ਼ੋਇਆ ਅਖਤਰ ਦੀ ਫਿਲਮ 'ਦਿ ਆਰਚੀਜ਼' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਇਹ ਫਿਲਮ 7 ਦਸੰਬਰ ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋਵੇਗੀ। 

Read More: Suhana Khan: ਸ਼ੂਟਿੰਗ ਦੇ ਸੈੱਟ ਤੋਂ ਕਿਸ ਸ਼ਖਸ ਨੂੰ ਕਾਲ ਕਰਦੀ ਹੁੰਦੀ ਸੀ ਸ਼ਾਹਰੁਖ ਦੀ ਲਾਡਲੀ ਸੁਹਾਨਾ ਖਾਨ, ਖੁਦ ਕੀਤਾ ਖੁਲਾਸਾ

Entertainment News Live: Babbu Maan: ਬੱਬੂ ਮਾਨ ਦੇ ਨਿਊਜ਼ੀਲੈਂਡ ਲਾਈਵ ਸ਼ੋਅ ਦੀ ਵੀਡੀਓ ਨਾਲ ਸ਼ਰਾਰਤੀ ਅਨਸਰਾਂ ਨੇ ਕੀਤੀ ਸੀ ਛੇੜਛਾੜ, ਜਾਣੋ ਸੱਚਾਈ

Babbu Maan live show New Zealand Viral Video: ਪੰਜਾਬੀ ਗਾਇਕ ਬੱਬੂ ਮਾਨ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਆਪਣੀ ਗਾਇਕੀ ਅਤੇ ਅਦਾਕਾਰੀ ਦੇ ਦਮ ਤੇ ਦੁਨੀਆ ਭਰ ਵਿੱਚ ਵੱਖਰਾ ਮੁਕਾਮ ਹਾਸਿਲ ਕੀਤਾ ਹੈ। ਬੱਬੂ ਮਾਨ ਨੂੰ ਪਸੰਦ ਕਰਨ ਵਾਲੇ ਪ੍ਰਸ਼ੰਸਕ ਨਾਲ ਸਿਰਫ਼ ਦੇਸ਼ ਸਗੋਂ ਵਿਦੇਸ਼ ਵਿੱਚ ਵੀ ਮੌਜੂਦ ਹਨ। ਦੱਸ ਦੇਈਏ ਕਿ ਹਾਲ ਹੀ ਵਿੱਚ ਗਾਇਕ ਨਿਊਜ਼ੀਲੈਂਡ ਲਾਈਵ ਸ਼ੋਅ ਕਰਨ ਪਹੁੰਚਿਆ। ਇਸ ਦੌਰਾਨ ਉਨ੍ਹਾਂ ਦੇ ਲਾਈਵ ਸ਼ੋਅ ਨਾਲ ਜੁੜੇ ਕਈ ਵੀਡੀਓ ਸਾਹਮਣੇ ਆਏ। ਇਸ ਵਿਚਾਲੇ ਇੱਕ ਅਜਿਹਾ ਵੀਡੀਓ ਸਾਹਮਣੇ ਆਇਆ, ਜਿਸਨੇ ਹਰ ਪਾਸੇ ਤਹਿਲਕਾ ਮੱਚਾ ਦਿੱਤਾ। 

Read More: Babbu Maan: ਬੱਬੂ ਮਾਨ ਦੇ ਨਿਊਜ਼ੀਲੈਂਡ ਲਾਈਵ ਸ਼ੋਅ ਦੀ ਵੀਡੀਓ ਨਾਲ ਸ਼ਰਾਰਤੀ ਅਨਸਰਾਂ ਨੇ ਕੀਤੀ ਸੀ ਛੇੜਛਾੜ, ਜਾਣੋ ਸੱਚਾਈ

Entertainment News Live Today: ਅਸ਼ਲੀਲ ਫਿਲਮਾਂ ਦੇ ਕੇਸ ਨੂੰ ਲੈਕੇ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੇ ਤੋੜੀ ਚੁੱਪੀ, ਕਿਹਾ- '18 ਦੀ ਉਮਰ 'ਚ ਪਹਿਲੀ ਵਾਰ...'

Raj Kundra: ਬਿਜ਼ਨੈੱਸਮੈਨ ਅਤੇ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੇ ਹਾਲ ਹੀ ਵਿੱਚ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜਿਸ 'ਚ ਉਹ ਸਟੈਂਡਅੱਪ ਕਾਮੇਡੀ ਕਰਦਾ ਨਜ਼ਰ ਆ ਰਿਹਾ ਹੈ। ਨਾਲ ਹੀ ਇਸ ਸ਼ੋਅ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਰਾਜ ਨੇ ਕਈ ਖੁਲਾਸੇ ਵੀ ਕੀਤੇ। ਰਾਜ ਨੇ ਹੁਣ ਪੋਰਨੋਗ੍ਰਾਫੀ ਯਾਨਿ ਅਸ਼ਲੀਲ ਫਿਲਮਾਂ ਦੇ ਮੁੱਦੇ 'ਤੇ ਆਪਣੀ ਚੁੱਪੀ ਵੀ ਤੋੜੀ।  


Raj Kundra: ਅਸ਼ਲੀਲ ਫਿਲਮਾਂ ਦੇ ਕੇਸ ਨੂੰ ਲੈਕੇ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੇ ਤੋੜੀ ਚੁੱਪੀ, ਕਿਹਾ- '18 ਦੀ ਉਮਰ 'ਚ ਪਹਿਲੀ ਵਾਰ...'

Entertainment News Live: ਅਰਮਾਨ ਮਲਿਕ ਦੀ ਦੂਜੀ ਪਤਨੀ ਕ੍ਰਿਤਿਕਾ ਮਲਿਕ ਦੀ ਸਿਹਤ ਅਚਾਨਕ ਵਿਗੜੀ, ਪਾਇਲ ਮਲਿਕ ਨੇ ਦਿੱਤਾ ਸਿਹਤ ਅਪਡੇਟ

Armaan Malik Wife: ਅਰਮਾਨ ਮਲਿਕ ਯੂਟਿਊਬ ਦੀ ਦੁਨੀਆ ਵਿੱਚ ਇੱਕ ਜਾਣਿਆ-ਪਛਾਣਿਆ ਨਾਮ ਹੈ। ਅਰਮਾਨ ਆਪਣੇ ਦੋ ਵਿਆਹਾਂ ਕਰਕੇ ਸੁਰਖੀਆਂ ਵਿੱਚ ਰਹਿੰਦਾ ਹੈ। ਉਹ ਆਪਣੀਆਂ ਦੋ ਪਤਨੀਆਂ ਅਤੇ ਚਾਰ ਬੱਚਿਆਂ ਨਾਲ ਬਹੁਤ ਹੀ ਆਲੀਸ਼ਾਨ ਜੀਵਨ ਬਤੀਤ ਕਰਦਾ ਹੈ। ਜਿੱਥੇ ਅਰਮਾਨ ਮਲਿਕ ਇੱਕ ਵਲੌਗਰ ਅਤੇ ਯੂਟਿਊਬਰ ਹੈ, ਉੱਥੇ ਉਸਦੀਆਂ ਪਤਨੀਆਂ ਪਾਇਲ ਅਤੇ ਕ੍ਰਿਤਿਕਾ ਵੀ ਯੂਟਿਊਬਰ ਹਨ। ਕ੍ਰਿਤਿਕਾ ਅਤੇ ਪਾਇਲ ਰੋਜ਼ਾਨਾ ਵਲੌਗ ਰਾਹੀਂ ਪ੍ਰਸ਼ੰਸਕਾਂ ਨਾਲ ਆਪਣੇ ਅਪਡੇਟ ਸ਼ੇਅਰ ਕਰਦੇ ਹਨ।     


Armaan Malik: ਅਰਮਾਨ ਮਲਿਕ ਦੀ ਦੂਜੀ ਪਤਨੀ ਕ੍ਰਿਤਿਕਾ ਮਲਿਕ ਦੀ ਸਿਹਤ ਅਚਾਨਕ ਵਿਗੜੀ, ਪਾਇਲ ਮਲਿਕ ਨੇ ਦਿੱਤਾ ਸਿਹਤ ਅਪਡੇਟ

ਪਿਛੋਕੜ

Entertainment News Today Latest Updates 5 October: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:


ਸਲਮਾਨ ਖਾਨ ਨੇ ਅਰਿਜੀਤ ਸਿੰਘ ਨਾਲ 9 ਸਾਲ ਪੁਰਾਣਾ ਝਗੜਾ ਕੀਤਾ ਖਤਮ! ਭਾਈਜਾਨ ਦੇ ਘਰ ਪਹੁੰਚਿਆ ਸਿੰਗਰ


Arijit Singh Spoted at Salman Khan Apartment: ਅਜਿਹਾ ਲੱਗਦਾ ਹੈ ਕਿ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੇ 9 ਸਾਲ ਬਾਅਦ ਗਾਇਕ ਅਰਿਜੀਤ ਸਿੰਘ ਨੂੰ ਮਾਫ ਕਰ ਦਿੱਤਾ ਹੈ। ਅਰਿਜੀਤ ਸਿੰਘ ਨੂੰ ਬੁੱਧਵਾਰ ਰਾਤ ਨੂੰ ਮੁੰਬਈ 'ਚ ਸਲਮਾਨ ਦੇ ਗਲੈਕਸੀ ਅਪਾਰਟਮੈਂਟ ਤੋਂ ਬਾਹਰ ਨਿਕਲਦੇ ਦੇਖਿਆ ਗਿਆ। ਜਿਵੇਂ ਹੀ ਇਹ ਵੀਡੀਓ ਇੰਟਰਨੈੱਟ 'ਤੇ ਸਾਹਮਣੇ ਆਇਆ, ਪ੍ਰਸ਼ੰਸਕਾਂ ਨੇ ਇਹ ਅੰਦਾਜ਼ਾ ਵੀ ਲਗਾਉਣਾ ਸ਼ੁਰੂ ਕਰ ਦਿੱਤਾ ਕਿ ਕੀ ਲਗਭਗ ਇਕ ਦਹਾਕੇ ਦੇ ਝਗੜੇ ਤੋਂ ਬਾਅਦ ਆਖਿਰਕਾਰ ਦੋਵਾਂ ਨੇ ਆਪਣੇ ਮਤਭੇਦ ਖਤਮ ਕਰ ਲਏ ਹਨ। 


ਅਰਿਜੀਤ ਦਾ ਸਲਮਾਨ ਦਾ ਅਪਾਰਟਮੈਂਟ ਤੋਂ ਨਿਕਲਦੇ ਹੋਏ ਵੀਡੀਓ ਵਾਇਰਲ
ਵੀਡੀਓ ਨੂੰ ਐਕਸ 'ਤੇ ਸਲਮਾਨ ਖਾਨ ਦੇ ਇੱਕ ਪ੍ਰਸ਼ੰਸਕ ਦੁਆਰਾ ਸਾਂਝਾ ਕੀਤਾ ਗਿਆ ਹੈ, ਜੋ ਪਹਿਲਾਂ ਟਵਿੱਟਰ ਵਜੋਂ ਜਾਣਿਆ ਜਾਂਦਾ ਸੀ। ਕਲਿੱਪ ਨੂੰ ਪੋਸਟ ਕਰਦੇ ਹੋਏ ਪ੍ਰਸ਼ੰਸਕ ਨੇ ਲਿਖਿਆ, “ਅਰਿਜੀਤ ਸਿੰਘ ਨੂੰ ਅੱਜ ਸਲਮਾਨ ਖਾਨ ਦੇ ਘਰ ਦੇਖਿਆ ਗਿਆ। ਕੀ ਹੋ ਰਿਹਾ ਹੈ??" ਇੱਕ ਹੋਰ ਪ੍ਰਸ਼ੰਸਕ ਨੇ ਅੰਦਾਜ਼ਾ ਲਗਾਇਆ ਕਿ ਕੀ ਇਹ ਮੁਲਾਕਾਤ ਸਲਮਾਨ ਦੀ ਆਉਣ ਵਾਲੀ ਫਿਲਮ 'ਟਾਈਗਰ 3' ਲਈ ਸੀ ਜਾਂ ਵਿਸ਼ਨੂੰ ਵਰਧਨ ਅਤੇ ਕਰਨ ਜੌਹਰ ਨਾਲ ਉਸਦੀ ਅਣ-ਟਾਇਟਲ ਫਿਲਮ ਦੇ ਨਾਲ ਕੋਈ ਮਿਊਜ਼ਿਕ ਕੋਲੈਬ।


ਸਲਮਾਨ ਤੇ ਅਰਿਜੀਤ ਵਿਚਾਲੇ ਕੀ ਸੀ ਵਿਵਾਦ?
ਸਲਮਾਨ ਖਾਨ ਅਤੇ ਅਰਿਜੀਤ ਸਿੰਘ ਦੀ ਲੜਾਈ 2014 ਵਿੱਚ ਇੱਕ ਐਵਾਰਡ ਫੰਕਸ਼ਨ ਦੌਰਾਨ ਹੋਈ ਸੀ। ਜਦੋਂ ਅਰਿਜੀਤ ਸਿੰਘ ਐਵਾਰਡ ਲੈਣ ਲਈ ਸਟੇਜ 'ਤੇ ਆਏ ਤਾਂ ਸਲਮਾਨ ਖਾਨ ਸਮਾਗਮ ਦੀ ਮੇਜ਼ਬਾਨੀ ਕਰ ਰਹੇ ਸਨ। ਸਲਮਾਨ ਨੇ ਅਰਿਜੀਤ ਨੂੰ ਕਿਹਾ ਸੀ, ''ਤੂੰ ਹੈ ਵਿਜੇਤਾ? ਇਸ 'ਤੇ ਗਾਇਕ ਨੇ ਜਵਾਬ ਦਿੱਤਾ, "ਤੁਸੀਂ ਲੋਕਾਂ ਨੇ ਮੈਨੂੰ ਸੁਆ ਦਿੱਤਾ।" ਇਸ ਤੋਂ ਬਾਅਦ ਸਲਮਾਨ ਦੀਆਂ ਫਿਲਮਾਂ ਬਜਰੰਗੀ ਭਾਈਜਾਨ, ਕਿੱਕ ਅਤੇ ਸੁਲਤਾਨ ਤੋਂ ਅਰਿਜੀਤ ਦੇ ਗੀਤ ਹਟਾ ਦਿੱਤੇ ਗਏ।


ਅਰਿਜੀਤ ਨੇ ਸਲਮਾਨ ਤੋਂ ਜਨਤਕ ਤੌਰ 'ਤੇ ਵੀ ਮੰਗੀ ਸੀ ਮੁਆਫੀ
2016 ਵਿੱਚ, ਅਰਿਜੀਤ ਨੇ ਜਨਤਕ ਤੌਰ 'ਤੇ ਸਲਮਾਨ ਤੋਂ ਮੁਆਫੀ ਮੰਗੀ ਅਤੇ ਉਸਨੂੰ ਸੁਲਤਾਨ ਵਿੱਚ ਗੀਤ ਦਾ ਆਪਣਾ ਸੰਸਕਰਣ ਬਰਕਰਾਰ ਰੱਖਣ ਦੀ ਬੇਨਤੀ ਕੀਤੀ। ਗਾਇਕ ਨੇ ਆਪਣੀ ਪੋਸਟ ਵਿੱਚ ਲਿਖਿਆ ਸੀ ਕਿ ਉਸਨੇ ਕਈ ਵਾਰ ਟੈਕਸਟ ਅਤੇ ਮੇਲ ਰਾਹੀਂ ਸਲਮਾਨ ਤੋਂ ਮੁਆਫੀ ਮੰਗਣ ਦੀ ਕੋਸ਼ਿਸ਼ ਕੀਤੀ ਪਰ ਕੋਈ ਫਾਇਦਾ ਨਹੀਂ ਹੋਇਆ। ਅਰਿਜੀਤ ਨੇ ਲਿਖਿਆ, ''...ਤੁਸੀਂ (ਸਲਮਾਨ) ਇਸ ਭੁਲੇਖੇ 'ਚ ਹੋ ਕਿ ਮੈਂ ਤੁਹਾਡਾ ਅਪਮਾਨ ਕੀਤਾ ਹੈ। ਸੁਲਤਾਨ ਦੇ ਗੀਤਾਂ ਬਾਰੇ ਉਨ੍ਹਾਂ ਲਿਖਿਆ, ''ਮੈਂ ਕਈ ਗੀਤ ਗਾਏ ਹਨ ਸਰ। ਪਰ ਮੈਂ ਆਪਣੀ ਲਾਇਬ੍ਰੇਰੀ ਵਿੱਚ ਘੱਟੋ-ਘੱਟ ਤੁਹਾਡੇ ਇੱਕ ਗੀਤ ਨਾਲ ਰਿਟਾਇਰ ਹੋਣਾ ਚਾਹੁੰਦਾ ਹਾਂ। ਕਿਰਪਾ ਕਰਕੇ ਇਸ ਭਾਵਨਾ ਨੂੰ ਖਤਮ ਨਾ ਕਰੋ। ” 

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.