Entertainment News Live: ਐਲਵਿਸ਼ ਯਾਦਵ ਨੇ ਜਿੱਤਿਆ 'ਬਿੱਗ ਬੌਸ ਓਟੀਟੀ 2', ਸੰਨੀ ਦਿਓਲ ਸਾਹਮਣੇ ਢੇਰ ਹੋਏ ਅਕਸ਼ੈ ਕੁਮਾਰ, ਪੜ੍ਹੋ ਮਨੋਰੰਜਨ ਦੀਆਂ ਵੱਡੀਆਂ ਖਬਰਾਂ
Entertainment News Live Today: ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।

Background
Entertainment News Today Latest Updates 15 August: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:
ਸੰਨੀ ਦਿਓਲ ਨੇ ਤੋੜਿਆ ਸ਼ਾਹਰੁਖ-ਸਲਮਾਨ ਦਾ ਰਿਕਾਰਡ, 'ਗਦਰ 2' ਨੇ ਚੌਥੇ ਦਿਨ ਵੀ ਕੀਤੀ ਜ਼ਬਰਦਸਤ ਕਮਾਈ, ਜਾਣੋ ਕਲੈਕਸ਼ਨ
Gadar 2 box office collection Day 4: ਸੰਨੀ ਦਿਓਲ ਦੀ ਤਾਜ਼ਾ ਰਿਲੀਜ਼ ਫਿਲਮ 'ਗਦਰ 2' ਨੇ ਸੱਚਮੁੱਚ ਹੀ ਗਦਰ ਮਚਾ ਦਿੱਤਾ ਹੈ। ਫਿਲਮ ਨੂੰ ਪਹਿਲੇ ਦਿਨ ਤੋਂ ਹੀ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਦੇ ਨਾਲ ਹੀ ਇਹ ਫਿਲਮ ਕਮਾਈ ਦੇ ਮਾਮਲੇ ਵਿੱਚ ਲਗਾਤਾਰ ਰਿਕਾਰਡ ਤੋੜ ਰਹੀ ਹੈ। ਫਿਲਮ ਦਾ ਓਪਨਿੰਗ ਵੀਕੈਂਡ ਸ਼ਾਨਦਾਰ ਰਿਹਾ, ਉਥੇ ਹੀ 'ਗਦਰ 2' ਨੇ ਵੀਕ ਡੇਅ 'ਚ ਵੀ ਕਾਫੀ ਨੋਟ ਛਾਪੇ ਹਨ। ਸੋਮਵਾਰ ਨੂੰ ਇਸ ਨੇ ਸ਼ਾਹਰੁਖ ਖਾਨ ਦੀ ਮੇਗਾ ਬਲਾਕਬਸਟਰ ਫਿਲਮ 'ਪਠਾਨ' ਦਾ ਰਿਕਾਰਡ ਵੀ ਤੋੜ ਦਿੱਤਾ, ਆਓ ਜਾਣਦੇ ਹਾਂ ਇੱਥੇ। ਸੰਨੀ ਦਿਓਲ ਦੀ ਫਿਲਮ ਦਾ ਸੋਮਵਾਰ ਦੇ ਕਲੈਕਸ਼ਨ ਦਾ ਨਤੀਜਾ ਕਿਵੇਂ ਰਿਹਾ?
'ਗਦਰ 2' ਨੇ ਸੋਮਵਾਰ ਨੂੰ ਕਿੰਨੇ ਕਰੋੜ ਦੀ ਕਮਾਈ ਕੀਤੀ?
ਸੰਨੀ ਦਿਓਲ ਦੀ 'ਗਦਰ 2' ਪਹਿਲਾਂ ਹੀ ਆਲ ਟਾਈਮ ਬਲਾਕਬਸਟਰ ਸਾਬਤ ਹੋ ਰਹੀ ਹੈ। ਫਿਲਮ ਬਾਕਸ ਆਫਿਸ 'ਤੇ ਜ਼ਬਰਦਸਤ ਕਮਾਈ ਕਰ ਰਹੀ ਹੈ। ਫਿਲਮ ਨੇ ਸ਼ੁਰੂਆਤੀ ਵੀਕੈਂਡ 'ਚ 134.88 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਦੂਜੇ ਪਾਸੇ, ਸ਼ੁਰੂਆਤੀ ਅੰਦਾਜ਼ੇ ਮੁਤਾਬਕ ਸੰਨੀ ਦਿਓਲ ਦੀ ਫਿਲਮ ਦਾ ਸੋਮਵਾਰ ਦਾ ਕਲੈਕਸ਼ਨ ਵੀ ਜ਼ਬਰਦਸਤ ਰਿਹਾ ਅਤੇ ਇਸ ਨੇ ਸ਼ਾਨਦਾਰ ਕਮਾਈ ਕੀਤੀ ਹੈ।
ਬਾਲੀਵੁੱਡ ਹੰਗਾਮਾ ਦੀ ਰਿਪੋਰਟ ਮੁਤਾਬਕ 'ਗਦਰ 2' ਨੇ ਆਪਣੀ ਰਿਲੀਜ਼ ਦੇ ਚੌਥੇ ਦਿਨ ਯਾਨੀ ਸੋਮਵਾਰ ਨੂੰ 35.75 ਤੋਂ 37 ਕਰੋੜ ਦਾ ਕਾਰੋਬਾਰ ਕਰ ਲਿਆ ਹੈ।
ਇਸ ਨਾਲ 'ਗਦਰ 2' ਦਾ ਚਾਰ ਦਿਨਾਂ ਦਾ ਕੁਲ ਕਲੈਕਸ਼ਨ ਕਰੀਬ 172 ਕਰੋੜ ਰੁਪਏ ਹੋ ਗਿਆ ਹੈ।
'ਗਦਰ 2' ਨੇ ਸੋਮਵਾਰ ਦੇ ਕਲੈਕਸ਼ਨ ਤੋਂ ਬਾਅਦ 'ਪਠਾਨ' ਦਾ ਰਿਕਾਰਡ ਤੋੜ ਦਿੱਤਾ ਹੈ। ਅਤੇ ਹੁਣ 'ਬਾਹੂਬਲੀ 2 - ਦ ਕਨਕਲੂਜ਼ਨ' ਤੋਂ ਬਾਅਦ ਪਹਿਲੇ ਸੋਮਵਾਰ ਨੂੰ ਸਭ ਤੋਂ ਵੱਧ ਕਲੈਕਸ਼ਨ ਦੀ ਸੂਚੀ 'ਚ ਦੂਜੇ ਜਾਂ ਤੀਜੇ ਨੰਬਰ 'ਤੇ ਆਉਣ ਦੀ ਸੰਭਾਵਨਾ ਹੈ।
ਦੱਸ ਦਈਏ ਕਿ 'ਬਾਹੂਬਲੀ 2- ਦ ਕਨਕਲੂਜ਼ਨ' ਨੇ ਆਪਣੇ ਪਹਿਲੇ ਸੋਮਵਾਰ ਨੂੰ 40.25 ਕਰੋੜ ਦੀ ਕਮਾਈ ਕੀਤੀ ਸੀ।
ਇਸ ਸੂਚੀ 'ਚ 'ਪਠਾਨ' 25.5 ਕਰੋੜ ਦੇ ਕਲੈਕਸ਼ਨ ਨਾਲ ਅੱਠਵੇਂ ਜਾਂ ਨੌਵੇਂ ਸਥਾਨ 'ਤੇ ਹੋ ਸਕਦਾ ਹੈ।
'ਗਦਰ 2' ਦੇ ਸੁਤੰਤਰਤਾ ਦਿਵਸ 'ਤੇ 200 ਕਰੋੜ ਕਲੱਬ 'ਚ ਸ਼ਾਮਲ ਹੋਣ ਦੀ ਉਮੀਦ
'ਗਦਰ 2' ਦੀ ਕਮਾਈ ਦੀ ਰਫ਼ਤਾਰ ਨੂੰ ਦੇਖਦੇ ਹੋਏ, ਆਜ਼ਾਦੀ ਦਿਵਸ ਯਾਨੀ 15 ਅਗਸਤ ਦੀ ਛੁੱਟੀ 'ਤੇ ਜ਼ਬਰਦਸਤ ਕਲੈਕਸ਼ਨ ਦੀ ਉਮੀਦ ਹੈ। ਕਿਹਾ ਜਾ ਰਿਹਾ ਹੈ ਕਿ 15 ਅਗਸਤ ਨੂੰ ਇਹ ਫਿਲਮ 200 ਕਰੋੜ ਦਾ ਅੰਕੜਾ ਪਾਰ ਕਰ ਜਾਵੇਗੀ। 'ਗਦਰ 2' ਹੁਣ ਬਾਕਸ ਆਫਿਸ 'ਤੇ ਲੰਬੇ ਸਮੇਂ ਤੱਕ ਚੱਲਣ ਵਾਲੀ ਫਿਲਮ ਲੱਗ ਰਹੀ ਹੈ। ਇਸ ਨੂੰ ਭਾਰਤੀ ਦਰਸ਼ਕਾਂ ਨੇ ਦਿਲੋਂ ਸਵੀਕਾਰ ਕੀਤਾ ਹੈ, ਅਤੇ ਜਦੋਂ ਬਾਕਸ ਆਫਿਸ 'ਤੇ ਅਜਿਹਾ ਉਤਸ਼ਾਹ ਆਉਂਦਾ ਹੈ, ਤਾਂ ਇੱਕ ਫਿਲਮ ਲੰਬੇ ਸਮੇਂ ਵਿੱਚ ਕਿਸੇ ਵੀ ਉਚਾਈ ਨੂੰ ਛੂਹ ਸਕਦੀ ਹੈ। 'ਗਦਰ 2' 2001 ਦੇ 'ਗਦਰ' ਦਾ ਸੀਕਵਲ ਹੈ ਅਤੇ ਪਹਿਲੇ ਭਾਗ ਦੀ ਤਰ੍ਹਾਂ ਇਹ ਵੀ ਇੱਕ ਵੱਡੀ ਬਲਾਕਬਸਟਰ ਬਣਨ ਵੱਲ ਵਧ ਰਹੀ ਹੈ।
Entertainment News Live Today: Sargun Mehta: ਸਰਗੁਣ ਮਹਿਤਾ ਨੇ ਮਾਂ Aradhana ਦਾ ਮਨਾਇਆ ਜਨਮਦਿਨ, ਸਾਂਝੀਆਂ ਕੀਤੀਆਂ ਅਣਦੇਖੀਆਂ ਤਸਵੀਰਾਂ
Sargun Mehta Celebrate Mother Birthday: ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਪੰਜਾਬੀ ਇੰਡਸਟਰੀ ਦੀ ਟੌਪ ਅਦਾਕਾਰਾ ਹੈ। ਸਰਗੁਣ ਉਨ੍ਹਾਂ ਅਭਿਨੇਤਰੀਆਂ ਵਿੱਚੋਂ ਇੱਕ ਹੈ, ਜਿਸ ਨੇ ਟੀਵੀ ਦੀ ਦੁਨੀਆ ਤੋਂ ਪੰਜਾਬੀ ਇੰਡਸਟਰੀ `ਚ ਕਦਮ ਰੱਖਿਆ ਹੈ। ਇਸ ਦੇ ਨਾਲ-ਨਾਲ ਸਰਗੁਣ ਮਹਿਤਾ ਸੋਸ਼ਲ ਮੀਡੀਆ ਤੇ ਵੀ ਕਾਫ਼ੀ ਐਕਟਿਵ ਰਹਿੰਦੀ ਹੈ। ਉਹ ਆਪਣੇ ਨਾਲ ਜੁੜੀ ਹਰ ਅਪਡੇਟ ਫ਼ੈਨਜ਼ ਨਾਲ ਸ਼ੇਅਰ ਕਰਦੀ ਹੈ।
Read More: Sargun Mehta: ਸਰਗੁਣ ਮਹਿਤਾ ਨੇ ਮਾਂ Aradhana ਦਾ ਮਨਾਇਆ ਜਨਮਦਿਨ, ਸਾਂਝੀਆਂ ਕੀਤੀਆਂ ਅਣਦੇਖੀਆਂ ਤਸਵੀਰਾਂ
Entertainment News Live Today: Sargun Mehta: ਸਰਗੁਣ ਮਹਿਤਾ ਨੇ ਮਾਂ Aradhana ਦਾ ਮਨਾਇਆ ਜਨਮਦਿਨ, ਸਾਂਝੀਆਂ ਕੀਤੀਆਂ ਅਣਦੇਖੀਆਂ ਤਸਵੀਰਾਂ
Sargun Mehta Celebrate Mother Birthday: ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਪੰਜਾਬੀ ਇੰਡਸਟਰੀ ਦੀ ਟੌਪ ਅਦਾਕਾਰਾ ਹੈ। ਸਰਗੁਣ ਉਨ੍ਹਾਂ ਅਭਿਨੇਤਰੀਆਂ ਵਿੱਚੋਂ ਇੱਕ ਹੈ, ਜਿਸ ਨੇ ਟੀਵੀ ਦੀ ਦੁਨੀਆ ਤੋਂ ਪੰਜਾਬੀ ਇੰਡਸਟਰੀ `ਚ ਕਦਮ ਰੱਖਿਆ ਹੈ। ਇਸ ਦੇ ਨਾਲ-ਨਾਲ ਸਰਗੁਣ ਮਹਿਤਾ ਸੋਸ਼ਲ ਮੀਡੀਆ ਤੇ ਵੀ ਕਾਫ਼ੀ ਐਕਟਿਵ ਰਹਿੰਦੀ ਹੈ। ਉਹ ਆਪਣੇ ਨਾਲ ਜੁੜੀ ਹਰ ਅਪਡੇਟ ਫ਼ੈਨਜ਼ ਨਾਲ ਸ਼ੇਅਰ ਕਰਦੀ ਹੈ।
Read More: Sargun Mehta: ਸਰਗੁਣ ਮਹਿਤਾ ਨੇ ਮਾਂ Aradhana ਦਾ ਮਨਾਇਆ ਜਨਮਦਿਨ, ਸਾਂਝੀਆਂ ਕੀਤੀਆਂ ਅਣਦੇਖੀਆਂ ਤਸਵੀਰਾਂ






















