Entertainment News Live: 'ਗਦਰ 2' ਨੇ 5 ਦਿਨਾਂ 'ਚ 200 ਕਰੋੜ ਕਮਾਏ, ਸੋਨਮ ਬਾਜਵਾ ਮਨਾ ਰਹੀ 34ਵਾਂ ਜਨਮਦਿਨ, ਪੜ੍ਹੋ ਮਨੋਰੰਜਨ ਦੀਆ ਵੱਡੀਆਂ ਖਬਰਾਂ

Entertainment News Live Today: ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।

ABP Sanjha Last Updated: 16 Aug 2023 08:43 PM
Entertainment News Live: ਪਿਓ ਨੇ ਆਪਣੇ 3 ਸਾਲਾਂ ਪੁੱਤਰ ਨੂੰ ਦਿੱਤੀ ਖੌਫਨਾਕ ਮੌਤ, ਗਾਇਕ ਪ੍ਰੀਤ ਹਰਪਾਲ ਨੇ ਸਾਂਝੀ ਕੀਤੀ ਦਰਦ ਭਰੀ ਤਸਵੀਰ

Preet Harpal React On Three year Boy killed by father: ਪੰਜਾਬ ਵਿੱਚ ਇਨ੍ਹੀਂ ਦਿਨੀਂ ਇੱਕ ਖੌੌਫਨਾਕ ਵਾਰਦਾਤ ਸੁਰਖੀਆਂ ਵਿੱਚ ਬਣੀ ਹੋਈ ਹੈ। ਜਿਸ ਨੇ ਪਿਓ ਅਤੇ ਪੁੱਤਰ ਦੇ ਰਿਸ਼ਤੇ ਨੂੰ ਤਾਰ-ਤਾਰ ਕਰ ਦਿੱਤਾ ਹੈ। ਦਰਅਸਲ, ਅੰਗਰੇਜ਼ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਪਿੰਡ ਰੈਸ਼ੀਆਣਾ ਨੇ ਆਪਣੇ ਤਿੰਨ ਸਾਲਾਂ ਪੁੱਤਰ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ, ਹੈਰਾਨੀ ਦੀ ਗੱਲ ਇਹ ਹੈ ਕਿ ਉਸਨੇ ਇਸ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਖੁਦ ਪੁਲਿਸ ਕੋਲ ਜਾ ਪੁੱਤਰ ਦੇ ਅਗਵਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ। ਪਰ ਜਦੋਂ ਪੂਰਾ ਮਾਮਲਾ ਸਾਹਮਣੇ ਆਇਆ ਤਾਂ ਹਰ ਕੋਈ ਹੈਰਾਨ ਰਹਿ ਗਿਆ। ਇਸ ਹਾਦਸੇ ਨੇ ਹਰ ਕਿਸੇ ਦੀਆਂ ਅੱਖਾਂ ਨਮ ਕਰ ਦਿੱਤੀਆਂ। ਇਸ ਵਿਚਾਲੇ ਪੰਜਾਬੀ ਗਾਇਕ ਪ੍ਰੀਤ ਹਰਪਾਲ ਵੱਲੋਂ ਵੀ ਇਸ ਖੌਫਨਾਕ ਵਾਰਦਾਤ ਉੱਪਰ ਆਪਣੀ ਪ੍ਰਤੀਕਿਰਿਆ ਦਿੱਤੀ ਗਈ ਹੈ। 

Read More: ਪਿਓ ਨੇ ਆਪਣੇ 3 ਸਾਲਾਂ ਪੁੱਤਰ ਨੂੰ ਦਿੱਤੀ ਖੌਫਨਾਕ ਮੌਤ, ਗਾਇਕ ਪ੍ਰੀਤ ਹਰਪਾਲ ਨੇ ਸਾਂਝੀ ਕੀਤੀ ਦਰਦ ਭਰੀ ਤਸਵੀਰ

Entertainment News Live Today: Singer R Nait: ਪੰਜਾਬੀ ਗਾਇਕ R Nait ਇਸ ਨੇਕ ਕੰਮ ਨੂੰ ਲੈ ਬਟੋਰ ਰਿਹਾ ਸੁਰਖੀਆਂ, ਜਾਣੋ ਲੋਕ ਕਿਉਂ ਕਰ ਰਹੇ ਸ਼ਲਾਘਾ

Punjabi Singer R Nait: ਆਰ ਨੇਤ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹਨ। ਉਸ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗੀਤ ਦਿੱਤੇ ਹਨ। ਇੰਨੀਂ ਦਿਨੀਂ ਆਰ ਨੇਤ ਕਾਫੀ ਜ਼ਿਆਦਾ ਸੁਰਖੀਆਂ ਵਿੱਚ ਹੈ। ਦਰਅਸਲ, ਇਸ ਵਾਰ ਆਰ ਨੇਤ ਆਪਣੇ ਕਿਸੇ ਗੀਤ ਨਹੀਂ ਸਗੋਂ ਨੇਕ ਕੰਮ ਨੂੰ ਲੈ ਸੁਰਖੀਆਂ ਬਟੋਰ ਰਹੇ ਹਨ। ਆਖਿਰ ਪੰਜਾਬੀ ਗਾਇਕ ਕਿਉਂ ਸੁਰਖੀਆਂ ਬਟੋਰ ਰਿਹਾ ਹੈ, ਤੁਸੀ ਵੀ ਵੇਖੋ ਇਹ ਵੀਡੀਓ...

Read More: Singer R Nait: ਪੰਜਾਬੀ ਗਾਇਕ R Nait ਇਸ ਨੇਕ ਕੰਮ ਨੂੰ ਲੈ ਬਟੋਰ ਰਿਹਾ ਸੁਰਖੀਆਂ, ਜਾਣੋ ਲੋਕ ਕਿਉਂ ਕਰ ਰਹੇ ਸ਼ਲਾਘਾ 

Entertainment News Live: Dharmendra: ਧਰਮਿੰਦਰ ਨੇ ਨਵੀਂ ਫਿਲਮ ਤੋਂ ਆਪਣਾ ਲੁੱਕ Reveal ਕਰ ਬਾਅਦ 'ਚ ਡਿਲੀਟ ਕੀਤੀਆਂ ਤਸਵੀਰਾਂ

Dharmendra New Movie Look: ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਹਰ ਖੁਦ ਨਾਲ ਜੁੜੀਆਂ ਅਪਡੇਟਸ ਅਕਸਰ ਪ੍ਰਸ਼ੰਸਕਾਂ ਨਾਲ ਸਾਂਝੀ ਕਰਦੇ ਰਹਿੰਦੇ ਹਨ। ਫੈਨਜ਼ ਵੀ ਧਰਮਿੰਦਰ ਦੀ ਪੋਸਟ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਰਹਿੰਦੇ ਹਨ। ਇਨ੍ਹੀਂ ਦਿਨੀਂ ਧਰਮਿੰਦਰ ਆਪਣੀ ਫਿਲਮ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਦੇ ਨਾਲ-ਨਾਲ ਪੁੱਤਰ ਸੰਨੀ ਦਿਓਲ ਦੀ ਫਿਲਮ ਗਦਰ -2 ਦੀ ਸਫਲਤਾ ਦਾ ਆਨੰਦ ਮਾਣ ਰਹੇ ਹਨ। ਇਸਦੇ ਨਾਲ ਹੀ ਹੀ-ਮੈਨ ਵੱਲੋਂ ਇੱਕ ਹੋਰ ਨਵੀਂ ਫਿਲਮ ਤੋਂ ਆਪਣੇ ਲੁੱਕ ਨੂੰ ਰਿਵੀਲ ਕੀਤਾ ਗਿਆ ਸੀ।

Read More: Dharmendra: ਧਰਮਿੰਦਰ ਨੇ ਨਵੀਂ ਫਿਲਮ ਤੋਂ ਆਪਣਾ ਲੁੱਕ Reveal ਕਰ ਬਾਅਦ 'ਚ ਡਿਲੀਟ ਕੀਤੀਆਂ ਤਸਵੀਰਾਂ 

Entertainment News Live Today: Dono Song Out: ਸੰਨੀ ਦਿਓਲ ਨੂੰ ਗਦਰ-2 ਦੀ ਸਫਲਤਾ ਵਿਚਾਲੇ ਮਿਲੀ ਇੱਕ ਹੋਰ ਖੁਸ਼ੀ, ਸਲਮਾਨ ਨੇ ਬੇਟੇ ਰਾਜਵੀਰ ਨੂੰ ਕੀਤਾ ਲਾਂਚ

Dono Title Track: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਆਪਣੀ ਫਿਲਮ 'ਗਦਰ 2' ਨਾਲ ਬਾਕਸ ਆਫਿਸ 'ਤੇ ਧਮਾਲ ਮਚਾ ਰਹੇ ਹਨ। ਜੀ ਹਾਂ, ਇਨ੍ਹੀਂ ਦਿਨੀਂ ਸੰਨੀ ਦਿਓਲ ਆਪਣੀ ਫਿਲਮ 'ਗਦਰ 2' ਦੀ ਸਫਲਤਾ ਦਾ ਆਨੰਦ ਮਾਣ ਰਹੇ ਹਨ। ਉਨ੍ਹਾਂ ਦੀ ਫਿਲਮ ਨੇ ਸਿਰਫ 5 ਦਿਨਾਂ 'ਚ 200 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਜਿਸ ਦੀ ਖੁਸ਼ੀ ਸੰਨੀ ਦਿਓਲ ਆਪਣੀ ਟੀਮ ਨਾਲ ਮਨਾਈ। ਸੰਨੀ ਦਿਓਲ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਸ 'ਚ ਸੰਨੀ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਨਜ਼ਰ ਆ ਰਹੇ ਹਨ। ਇਸ ਵਿਚਾਲੇ ਸੰਨੀ ਦਿਓਲ ਦੀਆਂ ਖੁਸ਼ੀਆਂ ਵਿੱਚ ਵਾਧਾ ਹੋਇਆ ਹੈ। ਦਰਅਸਲ, ਸਲਮਾਨ ਖਾਨ ਵੱਲੋਂ ਸੰਨੀ ਦਿਓਲ ਦੇ ਪੁੱਤਰ ਰਾਜਵੀਰ ਦਿਓਲ ਨੂੰ ਫਿਲਮ ਇੰਡਸਟਰੀ ਵਿੱਚ ਲਾਂਚ ਕੀਤਾ ਗਿਆ ਹੈ। 

Read More: Dono Song Out: ਸੰਨੀ ਦਿਓਲ ਨੂੰ ਗਦਰ-2 ਦੀ ਸਫਲਤਾ ਵਿਚਾਲੇ ਮਿਲੀ ਇੱਕ ਹੋਰ ਖੁਸ਼ੀ, ਸਲਮਾਨ ਨੇ ਬੇਟੇ ਰਾਜਵੀਰ ਨੂੰ ਕੀਤਾ ਲਾਂਚ

Entertainment News Live: Manipur: ਮਣੀਪੁਰ 'ਚ 23 ਸਾਲਾਂ 'ਚ ਪਹਿਲੀ ਵਾਰ ਦਿਖਾਈ ਗਈ ਹਿੰਦੀ ਫਿਲਮ, ਵਿੱਕੀ ਕੌਸ਼ਲ ਦੀ ਇਸ ਫਿਲਮ ਦੀ ਹੋਈ ਸਕ੍ਰੀਨਿੰਗ

Uri screening in Manipur: ਅਦਾਕਾਰ ਵਿੱਕੀ ਕੌਸ਼ਲ ਸਿਨੇਮਾ ਜਗਤ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹਨ। ਜੋ ਆਪਣੀ ਦਮਦਾਰ ਅਦਾਕਾਰੀ ਲਈ ਜਾਣੇ ਜਾਂਦੇ ਹਨ। ਦੱਸ ਦੇਈਏ ਕਿ ਹਾਲ ਹੀ ਵਿੱਚ ਵਿੱਕੀ ਕੌਸ਼ਲ ਦੀ ਫਿਲਮ 'ਉੜੀ: ਦਿ ਸਰਜੀਕਲ ਸਟ੍ਰਾਈਕ' ਦੀ ਸਕ੍ਰੀਨਿੰਗ ਮਣੀਪੁਰ ਵਿੱਚ ਕੀਤੀ ਗਈ। ਦਰਅਸਲ, ਹਿੰਦੀ ਫਿਲਮ 15 ਅਗਸਤ ਦੀ ਸ਼ਾਮ ਨੂੰ ਮਣੀਪੁਰ ਵਿੱਚ ਦਿਖਾਈ ਗਈ। ਵਿੱਕੀ ਕੌਸ਼ਲ ਦੀ ਫਿਲਮ 'ਉੜੀ : ਦਿ ਸਰਜੀਕਲ ਸਟ੍ਰਾਈਕ' ਦੀ ਸ਼ੂਟਿੰਗ ਚੂਰਾਚੰਦਪੁਰ ਦੇ ਰੇਂਗਕਾਈ (ਲਮਕਾ) ਇਲਾਕੇ 'ਚ ਹੋਈ। ਫਿਲਮ ਨੂੰ ਓਪਨ ਥੀਏਟਰ ਵਿੱਚ ਦਿਖਾਇਆ ਗਿਆ ਅਤੇ ਵੱਡੀ ਗਿਣਤੀ ਵਿੱਚ ਲੋਕ ਫਿਲਮ ਦੇਖਣ ਲਈ ਇਕੱਠੇ ਹੋਏ। ਕੂਕੀ ਕਬੀਲਿਆਂ ਨਾਲ ਸਬੰਧਤ ਲੋਕਾਂ ਨੇ ਫਿਲਮ ਦਾ ਆਯੋਜਨ ਕੀਤਾ। ਫਿਲਮ ਦੀ ਸ਼ੁਰੂਆਤ 'ਚ ਰਾਸ਼ਟਰੀ ਗੀਤ ਵੀ ਵਜਾਇਆ ਗਿਆ।

Read More: Manipur: ਮਣੀਪੁਰ 'ਚ 23 ਸਾਲਾਂ 'ਚ ਪਹਿਲੀ ਵਾਰ ਦਿਖਾਈ ਗਈ ਹਿੰਦੀ ਫਿਲਮ, ਵਿੱਕੀ ਕੌਸ਼ਲ ਦੀ ਇਸ ਫਿਲਮ ਦੀ ਹੋਈ ਸਕ੍ਰੀਨਿੰਗ 

Entertainment News Live Today: Hina Khan: ਹਿਨਾ ਖਾਨ ਦਾ ਟੁੱਟਿਆ ਪੈਰ, ਅਦਾਕਾਰਾ ਨੂੰ ਦਰਦ 'ਚ ਦੇਖ ਘਬਰਾਈ ਮਾਂ ਦੀਆਂ ਅੱਖਾਂ ਹੋਈਆਂ ਨਮ

Hina Khan With Broken Foot: ਟੇਲੀਵਿਜ਼ਨ ਅਦਾਕਾਰਾ ਹਿਨਾ ਖਾਨ ਨੇ ਹਾਲ ਹੀ 'ਚ ਆਪਣੇ ਪ੍ਰਸ਼ੰਸਕਾਂ ਨਾਲ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਹ ਲੰਗੜਾ ਕੇ ਤੁਰਦੀ ਨਜ਼ਰ ਆ ਰਹੀ ਹੈ। ਵੀਡੀਓ 'ਚ ਹਿਨਾ ਖਾਨ ਲੁਕ-ਛਿਪ ਕੇ ਆਪਣੇ ਘਰ ਜਾਂਦੀ ਨਜ਼ਰ ਆਈ। ਦਰਅਸਲ, ਹਿਨਾ ਖਾਨ ਨੇ ਦੱਸਿਆ ਕਿ ਉਹ ਆਪਣੀ ਮਾਂ ਨੂੰ ਮਿਲਣ ਜਾ ਰਹੀ ਹੈ।

Read More: Hina Khan: ਹਿਨਾ ਖਾਨ ਦਾ ਟੁੱਟਿਆ ਪੈਰ, ਅਦਾਕਾਰਾ ਨੂੰ ਦਰਦ 'ਚ ਦੇਖ ਘਬਰਾਈ ਮਾਂ ਦੀਆਂ ਅੱਖਾਂ ਹੋਈਆਂ ਨਮ

Entertainment News Live: Vijay Deverakonda-Samantha: ਸਮੰਥਾ ਰੂਥ ਪ੍ਰਭੂ ਨੇ ਵਿਜੇ ਦੇਵਰਕੋਂਡਾ ਨਾਲ ਕੀਤਾ ਰੋਮਾਂਟਿਕ ਡਾਂਸ, ਜੋੜੀ ਦੇ ਦੀਵਾਨੇ ਹੋਏ ਫੈਨਜ਼

Samantha Ruth Prabhu-Vijay Deverakonda Dance Video: ਵਿਜੇ ਦੇਵਰਕੋਂਡਾ ਅਤੇ ਸਮੰਥਾ ਰੂਥ ਪ੍ਰਭੂ ਦੀ ਫਿਲਮ ਖੁਸ਼ੀ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹੈ। ਜਦੋਂ ਤੋਂ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਹੋਇਆ ਹੈ, ਹਰ ਕੋਈ ਇਸਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਵਿਜੇ ਅਤੇ ਸਮੰਥਾ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਦਾ ਗੀਤ ਹਾਲ ਹੀ 'ਚ ਰਿਲੀਜ਼ ਹੋਇਆ ਹੈ, ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਖੁਸ਼ੀ ਦੇ ਨਿਰਮਾਤਾਵਾਂ ਨੇ ਮੰਗਲਵਾਰ ਨੂੰ ਹੈਦਰਾਬਾਦ ਵਿੱਚ ਇੱਕ ਸੰਗੀਤਕ ਪ੍ਰੋਗਰਾਮ ਆਯੋਜਿਤ ਕੀਤਾ ਜਿਸ ਵਿੱਚ ਵਿਜੇ ਅਤੇ ਸਮੰਥਾ ਨੇ ਪ੍ਰਦਰਸ਼ਨ ਕੀਤਾ। ਵਿਜੇ ਅਤੇ ਸਮੰਥਾ ਦੇ ਡਾਂਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

Read More: Vijay Deverakonda-Samantha: ਸਮੰਥਾ ਰੂਥ ਪ੍ਰਭੂ ਨੇ ਵਿਜੇ ਦੇਵਰਕੋਂਡਾ ਨਾਲ ਕੀਤਾ ਰੋਮਾਂਟਿਕ ਡਾਂਸ, ਜੋੜੀ ਦੇ ਦੀਵਾਨੇ ਹੋਏ ਫੈਨਜ਼ 

Entertainment News Live Today: Game of Thrones: 'ਗੇਮ ਆਫ ਥਰੋਨਜ਼' ਐਕਟਰ ਡੈਰੇਨ ਕੈਂਟ ਦਾ ਹੋਇਆ ਦੇਹਾਂਤ, 36 ਸਾਲ ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ

Darren Kent Death: ਮਨੋਰੰਜਨ ਜਗਤ ਤੋਂ ਇੱਕ ਹੋਰ ਬੁਰੀ ਖਬਰ ਸਾਹਮਣੇ ਆ ਰਹੀ ਹੈ। ਪ੍ਰਸਿੱਧ ਹਾਲੀਵੁੱਡ ਅਦਾਕਾਰ ਡੈਰੇਨ ਕੈਂਟ ਦਾ ਮਹਿਜ਼ 36 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ ਹੈ। ਉਹ ਪ੍ਰਸਿੱਧ ਟੀਵੀ ਸੀਰੀਜ਼ 'ਗੇਮ ਆਫ ਥਰੋਨਜ਼' 'ਚ ਨਜ਼ਰ ਆਏ ਸੀ।  

Read More: Game of Thrones: 'ਗੇਮ ਆਫ ਥਰੋਨਜ਼' ਐਕਟਰ ਡੈਰੇਨ ਕੈਂਟ ਦਾ ਹੋਇਆ ਦੇਹਾਂਤ, 36 ਸਾਲ ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ

Entertainment News Live: Alia Bhatt: ਆਲੀਆ ਭੱਟ ਨੂੰ ਲਿਪਸਟਿੱਕ ਲਾਉਣ ਤੋਂ ਮਨਾ ਕਰਨ 'ਤੇ ਟਰੋਲ ਹੋ ਰਿਹਾ ਪਤੀ ਰਣਬੀਰ ਕਪੂਰ, ਲੋਕ ਬੋਲੇ- 'ਆਪਣੀ ਪਤਨੀ ਨੂੰ...'

Ranbir Kapoor Trolled: ਬਾਲੀਵੁੱਡ ਅਦਾਕਾਰਾ ਆਲੀਆ ਭੱਟ ਆਪਣੇ ਪਤੀ ਰਣਬੀਰ ਕਪੂਰ ਬਾਰੇ ਗੱਲਾਂ ਕਰਦੀ ਨਹੀਂ ਥੱਕਦੀ। ਅਜਿਹਾ ਕੋਈ ਸਮਾਗਮ ਜਾਂ ਇੰਟਰਵਿਊ ਨਹੀਂ ਹੈ, ਜਿਸ 'ਚ ਉਨ੍ਹਾਂ ਨੇ ਰਣਬੀਰ ਦਾ ਜ਼ਿਕਰ ਨਾ ਕੀਤਾ ਹੋਵੇ। ਆਲੀਆ ਦਾ ਇਹ ਅੰਦਾਜ਼ ਕਈ ਵਾਰ ਪ੍ਰਸ਼ੰਸਕਾਂ ਨੂੰ ਪਸੰਦ ਆਉਂਦਾ ਹੈ ਅਤੇ ਕਈ ਵਾਰ ਉਨ੍ਹਾਂ ਨੂੰ ਟ੍ਰੋਲਿੰਗ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਆਲੀਆ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਤੋਂ ਬਾਅਦ ਰਣਬੀਰ ਕਪੂਰ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ। ਲੋਕ ਰਣਬੀਰ ਨੂੰ ਕਹਿ ਰਹੇ ਹਨ ਕਿ ਉਹ ਆਲੀਆ ਨੂੰ ਕੰਟੋਰਲ ਕਰਦਾ ਹੈ। 

Read More: Alia Bhatt: ਆਲੀਆ ਭੱਟ ਨੂੰ ਲਿਪਸਟਿੱਕ ਲਾਉਣ ਤੋਂ ਮਨਾ ਕਰਨ 'ਤੇ ਟਰੋਲ ਹੋ ਰਿਹਾ ਪਤੀ ਰਣਬੀਰ ਕਪੂਰ, ਲੋਕ ਬੋਲੇ- 'ਆਪਣੀ ਪਤਨੀ ਨੂੰ...'

Entertainment News Live Today: Saif Ali Khan: ਬਚਪਨ 'ਚ ਜੇਬ ਖਰਚ ਲਈ ਵੀ ਤਰਸਦੇ ਸੀ ਸੈਫ ਅਲੀ ਖਾਨ, ਅੱਜ ਅਰਬਾਂ ਦੀ ਜਾਇਦਾਦ ਦਾ ਮਾਲਕ ਹੈ ਐਕਟਰ

Saif Ali Khan Birthday: ਬਾਲੀਵੁੱਡ 'ਚ ਐਂਟਰੀ ਦਾ ਸਫਰ ਹਰ ਕਿਸੇ ਲਈ ਆਸਾਨ ਨਹੀਂ ਹੁੰਦਾ, ਪਰ ਇੰਡਸਟਰੀ 'ਚ ਆਪਣੀ ਪਛਾਣ ਬਣਾਉਣਾ ਹੋਰ ਵੀ ਮੁਸ਼ਕਲ ਹੁੰਦਾ ਹੈ। ਸਟਾਰ ਕਿਡਜ਼ ਲਈ ਇਹ ਰਸਤਾ ਹੋਰ ਵੀ ਔਖਾ ਹੈ ਕਿਉਂਕਿ ਦਰਸ਼ਕ ਉਨ੍ਹਾਂ ਦੇ ਪਰਿਵਾਰ ਨੂੰ ਕਾਫੀ ਹੱਦ ਤੱਕ ਜਾਣਦੇ ਅਤੇ ਸਮਝਦੇ ਹਨ। ਹਾਲਾਂਕਿ ਇਸ ਇੰਡਸਟਰੀ ਤੋਂ ਕੁਝ ਸਟਾਰ ਕਿਡਜ਼ ਵੀ ਨਿਕਲੇ ਹਨ, ਜੋ ਅੱਜ ਕਿਸੇ ਜਾਣ ਪਛਾਣ ਦੇ ਮੋਹਤਾਜ ਨਹੀਂ ਹਨ। ਇਨ੍ਹਾਂ ਨਾਵਾਂ 'ਚ ਇਕ ਨਾਂ ਸੈਫ ਅਲੀ ਖਾਨ ਦਾ ਵੀ ਆਉਂਦਾ ਹੈ। ਅਦਾਕਾਰ ਸੈਫ ਅਲੀ ਖਾਨ ਨੂੰ ਬਾਲੀਵੁੱਡ ਦਾ ਛੋਟਾ ਨਵਾਬ ਕਿਹਾ ਜਾਂਦਾ ਹੈ। ਤਾਂ ਆਓ ਜਾਣਦੇ ਹਾਂ ਅਦਾਕਾਰ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ।

Read More: Saif Ali Khan: ਬਚਪਨ 'ਚ ਜੇਬ ਖਰਚ ਲਈ ਵੀ ਤਰਸਦੇ ਸੀ ਸੈਫ ਅਲੀ ਖਾਨ, ਅੱਜ ਅਰਬਾਂ ਦੀ ਜਾਇਦਾਦ ਦਾ ਮਾਲਕ ਹੈ ਐਕਟਰ

Entertainment News Live: ਆਮਿਰ ਖਾਨ ਤੇ ਉਨ੍ਹਾਂ ਦੇ ਬੇਟੇ ਆਜ਼ਾਦ ਨੂੰ ਮਿਲੇ ਧਰਮਿੰਦਰ, ਤਸਵੀਰਾਂ ਸ਼ੇਅਰ ਕਰ ਬੋਲੇ- 'ਬਹੁਤ ਹੀ ਪਿਆਰੀ ਮੁਲਾਕਾਤ'

ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਹਰ ਰੋਜ਼ ਕੁਝ ਨਾ ਕੁਝ ਸ਼ੇਅਰ ਕਰਦੇ ਰਹਿੰਦੇ ਹਨ। ਫੈਨਜ਼ ਵੀ ਧਰਮਿੰਦਰ ਦੀ ਪੋਸਟ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਰਹਿੰਦੇ ਹਨ। ਧਰਮਿੰਦਰ ਨੇ ਹਾਲ ਹੀ 'ਚ ਆਮਿਰ ਖਾਨ ਅਤੇ ਉਨ੍ਹਾਂ ਦੇ ਬੇਟੇ ਆਜ਼ਾਦ ਰਾਓ ਖਾਨ ਨਾਲ ਮੁਲਾਕਾਤ ਕੀਤੀ ਸੀ। ਜਿਸ ਦੀਆਂ ਤਸਵੀਰਾਂ ਧਰਮਿੰਦਰ ਨੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਧਰਮਿੰਦਰ ਦੇ ਨਾਲ ਉਨ੍ਹਾਂ ਦਾ ਬੇਟਾ ਬੌਬੀ ਦਿਓਲ ਵੀ ਨਜ਼ਰ ਆ ਰਿਹਾ ਹੈ। 


ਆਮਿਰ ਅਤੇ ਉਨ੍ਹਾਂ ਦੇ ਬੇਟੇ ਆਜ਼ਾਦ ਰਾਓ ਖਾਨ ਦੇ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ, ਧਰਮਿੰਦਰ ਨੇ ਲਿਖਿਆ –''ਬਹੁਤ ਪਿਆਰੀ ਮੁਲਾਕਾਤ… ਆਮਿਰ ਅਤੇ ਉਸਦੇ ਪਿਆਰੇ ਬੇਟੇ ਨਾਲ… ਯਾਦੋਂ ਕੀ ਬਾਰਾਤ।" ਧਰਮਿੰਦਰ ਦੀ ਇਸ ਪੋਸਟ 'ਤੇ ਫੈਨਜ਼ ਕਾਫੀ ਕਮੈਂਟ ਕਰ ਰਹੇ ਹਨ। ਇੱਕ ਫੈਨ ਨੇ ਲਿਖਿਆ- ਰਾਮ-ਰਾਮ ਪਾਜੀ। ਜਦੋਂ ਕਿ ਇੱਕ ਨੇ ਦਿਲ ਦਾ ਇਮੋਜੀ ਪੋਸਟ ਕੀਤਾ।    






Entertainment News Live Today: ਸੰਨੀ ਦਿਓਲ ਦੀ 'ਗਦਰ 2' ਦੀ ਬਾਕਸ ਆਫਿਸ 'ਤੇ ਹਨੇਰੀ, 15 ਅਗਸਤ ਨੂੰ 'OMG 2' ਤੋਂ ਕੀਤੀ ਦੁੱਗਣੀ ਕਮਾਈ, ਜਾਣੋ ਕਲੈਕਸ਼ਨ

ਸੰਨੀ ਦਿਓਲ ਨੇ ਬਾਕਸ ਆਫਿਸ 'ਤੇ ਧਮਾਲ ਮਚਾ ਦਿੱਤੀ ਹੈ। ਬਾਕਸ ਆਫਿਸ 'ਤੇ 'ਗਦਰ 2' ਦਾ ਤੂਫਾਨ ਚੱਲ ਰਿਹਾ ਹੈ। ਇਹ ਫਿਲਮ ਨਿੱਤ ਨਵੇਂ ਰਿਕਾਰਡ ਬਣਾ ਰਹੀ ਹੈ। ਤਾਰਾ ਸਿੰਘ ਅਤੇ ਸਕੀਨਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। 'ਗਦਰ 2' ਦੇ ਨਾਲ, ਅਕਸ਼ੈ ਕੁਮਾਰ ਦੀ 'OMG 2' ਵੀ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਇਹ ਫਿਲਮ ਵੀ ਚੰਗਾ ਕਲੈਕਸ਼ਨ ਕਰ ਰਹੀ ਹੈ। 15 ਅਗਸਤ ਨੂੰ ਦੋਵਾਂ ਫਿਲਮਾਂ ਨੇ ਰਿਕਾਰਡ ਤੋੜ ਕਮਾਈ ਕੀਤੀ ਹੈ। ਹੁਣ ਤੱਕ ਦੋਵੇਂ ਫਿਲਮਾਂ ਨੇ ਸਭ ਤੋਂ ਵੱਧ ਕਲੈਕਸ਼ਨ ਕੀਤਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ 'ਗਦਰ 2' ਅਤੇ 'OMG 2' ਨੇ 5ਵੇਂ ਦਿਨ ਕਿੰਨੀ ਕਮਾਈ ਕੀਤੀ ਹੈ।


'ਗਦਰ 2' ਦੀ ਅੱਗ ਬਾਕਸ ਆਫਿਸ 'ਤੇ ਪਹਿਲਾਂ ਹੀ ਸਥਾਪਿਤ ਹੈ। ਫਿਲਮ ਨੇ 4 ਦਿਨਾਂ 'ਚ 173.58 ਕਰੋੜ ਦੀ ਕਮਾਈ ਕੀਤੀ ਸੀ। 'ਗਦਰ 2' ਨੇ ਪਹਿਲੇ ਦਿਨ 4.10 ਕਰੋੜ, ਦੂਜੇ ਦਿਨ 43.08 ਕਰੋੜ, ਤੀਜੇ ਦਿਨ 51.70 ਕਰੋੜ ਅਤੇ ਚੌਥੇ ਦਿਨ 38.70 ਕਰੋੜ ਦੀ ਕਮਾਈ ਕੀਤੀ ਹੈ। ਹੁਣ ਪੰਜਵੇਂ ਦਿਨ ਦੀ ਕਲੈਕਸ਼ਨ ਰਿਪੋਰਟ ਵੀ ਆ ਗਈ ਹੈ।


15 ਅਗਸਤ ਨੂੰ ਇੰਨੀ ਕਮਾਈ ਕੀਤੀ
ਸਕਨੀਲਕ ਦੀ ਰਿਪੋਰਟ ਮੁਤਾਬਕ 'ਗਦਰ 2' ਨੇ 15 ਅਗਸਤ ਵਾਲੇ ਦਿਨ 55 ਕਰੋੜ ਦੀ ਕਮਾਈ ਕੀਤੀ ਹੈ। ਜਿਸ ਤੋਂ ਬਾਅਦ ਫਿਲਮ ਦਾ ਕੁਲ ਕਲੈਕਸ਼ਨ ਕਰੀਬ 228 ਕਰੋੜ ਹੋ ਗਿਆ ਹੈ। 'ਗਦਰ 2' ਪੰਜ ਦਿਨਾਂ ਵਿੱਚ 200 ਕਰੋੜ ਦੇ ਕਲੱਬ ਵਿੱਚ ਸ਼ਾਮਲ ਹੋ ਗਈ ਹੈ, 300 ਕਰੋੜ ਦਾ ਅੰਕੜਾ ਪਾਰ ਕਰਨ ਵਿੱਚ ਜ਼ਿਆਦਾ ਸਮਾਂ ਨਹੀਂ ਲੱਗੇਗਾ। 


Entertainment News Live: ਕਦੇ ਸਾਂਵਲੇ ਰੰਗ ਦਾ ਉਡਾਇਆ ਜਾਂਦਾ ਸੀ ਸੋਨਮ ਬਾਜਵਾ ਦਾ ਮਜ਼ਾਕ, ਅੱਜ ਟੌਪ ਅਭਿਨੇਤਰੀ, 41 ਕਰੋੜ ਜਾਇਦਾਦ ਦੀ ਮਾਲਕਣ

ਸੋਨਮ ਬਾਜਵਾ ਨੂੰ ਪੰਜਾਬੀ ਇੰਡਸਟਰੀ ਦੀ ਟੌਪ ਅਦਾਕਾਰਾ ਕਹਿਣਾ ਗ਼ਲਤ ਨਹੀਂ ਹੋਵੇਗਾ। ਕਿਉਂਕਿ ਸੋਨਮ ਬਾਜਵਾ ਅੱਜ ਘਰ-ਘਰ ‘ਚ ਮਸ਼ਹੂਰ ਹੈ। ਸੋਨਮ ਬਾਜਵਾ ਉਨ੍ਹਾਂ ਅਭਿਨੇਤਰੀਆਂ ‘ਚੋਂ ਇੱਕ ਹੈ, ਜਿਨ੍ਹਾਂ ਨੇ ਟੀਵੀ ਦੀ ਦੁਨੀਆ ਤੋਂ ਪੰਜਾਬੀ ਫ਼ਿਲਮ ਇੰਡਸਟਰੀ ‘ਚ ਕਦਮ ਰੱਖਿਆ ਸੀ। ਪਰ ਕੀ ਤੁਹਾਨੂੰ ਪਤਾ ਹੈ ਕਿ ਸੋਨਮ ਬਾਜਵਾ ਲਈ ਇੱਥੇ ਤੱਕ ਪਹੁੰਚਣਾ ਅਸਾਨ ਨਹੀਂ ਸੀ। ਅੱਜ ਯਾਨਿ 16 ਅਗਸਤ ਨੂੰ ਸੋਨਮ ਆਪਣਾ 34ਵਾਂ ਜਨਮਦਿਨ ਮਨਾ ਰਹੀ ਹੈ। ਤਾਂ ਆਓ ਅੱਜ ਤੁਹਾਨੂੰ ਉਸ ਲੜਕੀ ਦੀ ਕਹਾਣੀ ਦੱਸਦੇ ਹਾਂ, ਜਿਸ ਦੇ ਅੰਦਰ ਕਦੇ ਜ਼ਰਾ ਵੀ ਆਤਮ ਵਿਸ਼ਵਾਸ ਨਹੀਂ ਹੁੰਦਾ ਸੀ। ਇਸ ਦੇ ਬਾਵਜੂਦ ਉਹ ਇੰਡਸਟਰੀ ਦੀ ਟੌਪ ਅਦਾਕਾਰਾ ਆਪਣੀ ਮੇਹਨਤ ਤੇ ਟੈਲੇਂਟ ਦੇ ਦਮ ‘ਤੇ ਬਣੀ।


ਸ਼ੁਰੂਆਤੀ ਜੀਵਨ
ਸੋਨਮ ਬਾਜਵਾ ਦਾ ਜਨਮ 16 ਅਗਸਤ 1989 ਨੂੰ ਨੈਨੀਤਾਲ ਵਿਖੇ ਹੋਇਆ ਸੀ। ਉਸ ਦੇ ਪਰਿਵਾਰ ਦਾ ਦੂਰ-ਦੂਰ ਤੱਕ ਫ਼ਿਲਮਾਂ ਜਾਂ ਮਾਡਲਿੰਗ ਦੀ ਦੁਨੀਆ ਨਾਲ ਕੋਈ ਲੈਣ ਦੇਣ ਨਹੀਂ ਸੀ। ਇਹੀ ਨਹੀਂ ਬਚਪਨ ਵਿੱਚ ਸੋਨਮ ਨੂੰ ਸਾਂਵਲੇ ਰੰਗ ਕਰਕੇ ਖੂਬ ਤਾਨੇ ਸੁਣਨੇ ਪਏ। ਉਸ ਦੇ ਆਪਣੇ ਪਰਿਵਾਰ ਨੇ ਉਸ ਨੂੰ ਸਾਂਵਲਾ ਹੋਣ ਲਈ ਹਮੇਸ਼ਾ ਹੀਣ ਮਹਿਸੂਸ ਕਰਾਇਆ। ਇਸ ਤੋਂ ਬਾਅਦ ਸੋਨਮ ਬਾਜਵਾ ‘ਚ ਆਤਮ ਵਿਸ਼ਵਾਸ ਖਤਮ ਹੋ ਚੁੱਕਿਆ ਸੀ। ਇਸ ਦਾ ਖੁਲਾਸਾ ਅਦਾਕਾਰਾ ਨੇ ਖੁਦ ਏਬੀਪੀ ਨਿਊਜ਼ ਨੂੰ ਦਿੱਤੇ ਇੰਟਰਵਿਊ ‘ਚ ਕੀਤਾ ਸੀ। ਇਸ ਤੋਂ ਬਾਅਦ ਸੋਨਮ ਦਾ ਪਰਿਵਾਰ ਚਾਹੁੰਦਾ ਸੀ ਕਿ ਉਹ ਡਾਕਟਰ ਬਣੇ, ਪਰ ਉਸ ਦੀ ਡਾਕਟਰੀ ਦੀ ਪੜ੍ਹਾਈ ‘ਚ ਜ਼ਰਾ ਵੀ ਦਿਲਚਸਪੀ ਨਹੀਂ ਸੀ। ਪਰਿਵਾਰ ਦੇ ਦਬਾਅ ਦੇ ਬਾਵਜੂਦ ਸੋਨਮ ਨੇ ਡਾਕਟਰੀ ਛੱਡ ਮਾਡਲਿੰਗ ਦੀ ਦੁਨੀਆ ‘ਚ ਕਦਮ ਰੱਖਿਆ। 


ਮਾਡਲ ਬਣ ਸੋਨਮ ਨੇ ਨਾਮ ਤਾਂ ਕਮਾਇਆ, ਪਰ ਉਸ ਨੂੰ ਉਹ ਤਰੱਕੀ ਤੇ ਪ੍ਰਸਿੱਧੀ ਨਹੀਂ ਮਿਲ ਰਹੀ ਸੀ ਜਿਸ ਦੀ ਉਹ ਤਲਾਸ਼ ਕਰ ਰਹੀ ਸੀ। ਇਸ ਤੋਂ ਬਾਅਦ ਸੋਨਮ ਨੇ ਏਅਰ ਹੋਸਟਸ ਦੀ ਨੌਕਰੀ ਕੀਤੀ। ਇਸੇ ਦੌਰਾਨ ਉਸ ਨੇ ਮਿਸ ਇੰਡੀਆ ‘ਚ ਵੀ ਹਿੱਸਾ ਲਿਆ, ਪਰ ਇੱਥੇ ਵੀ ਉਸ ਨੂੰ ਸਫਲਤਾ ਨਹੀਂ ਮਿਲੀ। 


ਇੱਥੋਂ ਜ਼ਿੰਦਗੀ ‘ਚ ਆਇਆ ਟਰਨਿੰਗ ਪੁਆਇੰਟ
ਸੋਨਮ ਨੇ ਆਪਣੇ ਇੰਟਰਵਿਊ ‘ਚ ਦੱਸਿਆ ਕਿ ਉਹ ਏਅਰ ਹੋਸਟਸ ਦੀ ਨੌਕਰੀ ਕਰ ਰਹੀ ਸੀ। ਇਸੇ ਦੌਰਾਨ ਉਸ ਨੂੰ ਪੰਜਾਬੀ ਫ਼ਿਲਮ ਇੰਡਸਟਰੀ ਤੋਂ ਆਫਰ ਆਇਆ। ਉਸ ਨੇ ਆਪਣੀਆਂ ਤਸਵੀਰਾਂ ਇੱਥੇ ਭੇਜੀਆਂ, ਜੋ ਨਿਰਮਾਤਾ ਨੂੰ ਕਾਫ਼ੀ ਪਸੰਦ ਆਈਆਂ। ਇਸ ਤੋਂ ਬਾਅਦ 2013 ‘ਚ ਪੰਜਾਬੀ ਫ਼ਿਲਮ ‘ਬੈਸਟ ਆਫ ਲੱਕ’ ਨਾਲ ਸੋਨਮ ਦੀ ਪਾਲੀਵੁੱਡ ‘ਚ ਐਂਟਰੀ ਹੋਈ। ਜਦੋਂ ਸੋਨਮ ਇਸ ਫ਼ਿਲਮ ‘ਚ ਸਿਮਰਨ ਬਣ ਕੇ ਪਰਦੇ ‘ਤੇ ਉੱਤਰੀ ਤਾਂ ਸਿੱਧਾ ਦਿਲਾਂ ;ਚ ਉੱਤਰ ਗਈ। ਇਸ ਤੋਂ ਬਾਅਦ 2014 ‘ਚ ਆਈ ਫ਼ਿਲਮ ‘ਪੰਜਾਬ 1984’ ਨੇ ਉਸ ਨੂੰ ਪਾਲੀਵੁੱਡ ‘ਚ ਸਥਾਪਤ ਕੀਤਾ। ਪੰਜਾਬ 1984 ‘ਚ ਜੀਤੀ ਦੀ ਭੂਮਿਕਾ ਨੂੰ ਸੋਨਮ ਦਾ ਸਭ ਤੋਂ ਦਮਦਾਰ ਕਿਰਦਾਰ ਮੰਨਿਆ ਜਾਂਦਾ ਹੈ। ਸੋਨਮ ਬਾਜਵਾ ਨੇ ਕਈ ਤਾਮਿਲ, ਤੇਲਗੂ ਤੇ ਹਿੰਦੀ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ। 


41 ਕਰੋੜ ਜਾਇਦਾਦ ਦੀ ਮਾਲਕਣ
ਸੋਨਮ ਬਾਜਵਾ ਅੱਜ ਜਿਸ ਮੁਕਾਮ ‘ਤੇ ਹੈ ਇਹ ਮੁਕਾਮ ਉਸ ਨੂੰ ਅਸਾਨੀ ਨਾਲ ਨਹੀਂ ਮਿਲਿਆ। ਸੋਨਮ ਨੇ ਇਸ ਦੇ ਲਈ ਜੀਤੋੜ ਮੇਹਨਤ ਤੇ ਸੰਘਰਸ਼ ਕੀਤਾ ਹੈ। ਪਰ ਬਾਵਜੂਦ ਇਸ ਦੇ ਉਸ ਨੇ ਹਾਰ ਨਹੀਂ ਮੰਨੀ। ਅੱਜ ਉਹ ਪਾਲੀਵੁੱਡ ਦੀ ਟੌਪ ਅਦਾਕਾਰਾ ਹੈ। ਰਿਪੋਰਟ ਦੇ ਮੁਤਾਬਕ ਉਹ ਪੰਜਾਬੀ ਇੰਡਸਟਰੀ ਦੀ ਸਭ ਤੋਂ ਮਹਿੰਗੀ ਅਦਾਕਾਰਾ ਹੈ। ਇੱਕ ਫ਼ਿਲਮ ਲਈ ਸੋਨਮ 2-3 ਕਰੋੜ ਫੀਸ ਚਾਰਜ ਕਰਦੀ ਹੈ। ਇਸ ਦੇ ਨਾਲ ਨਾਲ ਸੋਨਮ ਬਾਜਵਾ ਦੀ ਕੁੱਲ ਜਾਇਦਾਦ ਦੀ ਗੱਲ ਕੀਤੀ ਜਾਏ ਤਾਂ ਇੱਕ ਰਿਪੋਰਟ ‘ਚ ਖੁਲਾਸਾ ਹੋਇਆ ਸੀ ਕਿ ਸੋਨਮ ਕੋਲ 2022 ‘ਚ 5 ਮਿਲੀਅਨ ਡਾਲਰ ਯਾਨਿ 40 ਕਰੋੜ ਰੁਪਏ ਦੀ ਜਾਇਦਾਦ ਹੈ। 


ਇਹ ਹਨ ਕਮਾਈ ਦੇ ਸਾਧਨ
ਸੋਨਮ ਬਾਜਵਾ ਫਿਲਮਾਂ ਤੋਂ ਕਾਫੀ ਕਮਾਈ ਕਰਦੀ ਹੈ, ਪਰ ਇਸ ਤੋਂ ਇਲਾਵਾ ਸੋਨਮ ਬਾਜਵਾ ਕਈ ਸਾਰੇ ਬਰਾਂਡਸ ਲਈ ਐਡ ਫਿਲਮਾਂ ਵੀ ਕਰਦੀ ਹੈ। ਇੰਟਰਨੈੱਟ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਉਹ ਕਿਸੇ ਕੰਪਨੀ ਦੇ ਬਰਾਂਡ ਨੂੰ ਪ੍ਰਮੋਟ ਕਰਨ ਲਈ 50 ਲੱਖ ਰੁਪਏ ਫੀਸ ਚਾਰਜ ਕਰਦੀ ਹੈ। ਇਸ ਤੋਂ ਇਲਾਵਾ ਉਹ ਸੋਸ਼ਲ ਮੀਡੀਆ ਪੋਸਟ ਲਈ 20 ਲੱਖ ਰੁਪਏ ਲੈਂਦੀ ਹੈ। 


ਸੋਨਮ ਬਾਜਵਾ ਬਣੀ ਪੰਜਾਬੀ ਇੰਡਸਟਰੀ ਦੀ ਨੰਬਰ 1 ਅਭਿਨੇਤਰੀ
ਸੋਨਮ ਬਾਜਵਾ ਦੀਆਂ ਇਸ ਸਾਲ ਦੋ ਫਿਲਮਾਂ ਇਕੱਠੀਆਂ ਸੁਪਰਹਿੱਟ ਹੋਈਆਂ। ਇਹ ਫਿਲਮਾਂ ਸੀ 'ਗੋਡੇ ਗੋਡੇ ਚਾਅ' ਤੇ 'ਕੈਰੀ ਆਨ ਜੱਟਾ 3'। 'ਕੈਰੀ....3' ਨੇ ਬਾਕਸ ਆਫਿਸ 'ਤੇ 100 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ। ਇਸ ਤੋਂ ਬਾਅਦ ਸੋਨਮ ਪੰਜਾਬੀ ਇੰਡਸਟਰੀ ਦੀ ਟੌਪ ਅਭਿਨੇਤਰੀ ਬਣ ਗਈ ਹੈ।


ਕਾਰਾਂ ਦਾ ਕਲੈਕਸ਼ਨ ਤੇ ਸ਼ਾਨਦਾਰ ਘਰ
ਸੋਨਮ ਬਾਜਵਾ ਪੰਜਾਬ ਦੇ ਮੋਹਾਲੀ ‘ਚ ਰਹਿੰਦੀ ਹੈ। ਦੱਸਿਆ ਜਾਂਦਾ ਹੈ ਕਿ ਇੱਥੇ ਉਹ ਹੋਮਲੈਂਡ ਹਾਈਟਸ ਨਾਂ ਦੀ ਸੁਸਾਇਟੀ ਦੇ ਫਲੈਟ ‘ਚ ਰਹਿੰਦੀ ਹੈ। ਇਸ ਦੇ ਨਾਲ ਨਾਲ ਸੋਨਮ ਕੋਲ ਮੁੰਬਈ ‘ਚ ਵੀ ਇੱਕ ਸ਼ਾਨਦਾਰ ਘਰ ਹੈ। ਇਸ ਦੀ ਕੀਮਤ ਕਰੋੜਾਂ ‘ਚ ਹੈ। ਸੋਨਮ ਦੇ ਕਾਰ ਕਲੈਕਸ਼ਨ ਦੀ ਗੱਲ ਕਰੀਏ ਤਾਂ ਉਸ ਕੋਲ ਔਡੀ ਏ6 ਤੇ ਬੀਐਮਡਬਲਿਊ7 ਸੀਰੀਜ਼ ਦੀਆਂ ਕਾਰਾਂ ਹਨ।

Entertainment News Live Todya: ਝੰਡਾ ਲਹਿਰਾਉਂਦੇ ਸਮੇਂ ਜੁੱਤੇ ਪਹਿਨਣ 'ਤੇ ਸ਼ਿਲਪਾ ਸ਼ੈੱਟੀ ਨੂੰ ਲੋਕਾਂ ਨੇ ਸੁਣਾਈਆਂ ਖਰੀਆਂ-ਖਰੀਆਂ, ਅਦਾਕਾਰਾ ਨੇ ਦਿੱਤਾ ਕਰਾਰਾ ਜਵਾਬ

ਟੀਵੀ ਸੈਲੇਬਸ ਤੋਂ ਲੈ ਕੇ ਬਾਲੀਵੁੱਡ ਸਿਤਾਰਿਆਂ ਨੇ ਆਜ਼ਾਦੀ ਦਿਵਸ ਨੂੰ ਖਾਸ ਤਰੀਕੇ ਨਾਲ ਮਨਾਇਆ। ਇਸ ਖਾਸ ਦਿਨ 'ਤੇ ਸਾਰੇ ਟੀਵੀ ਸਿਤਾਰਿਆਂ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਸੁਤੰਤਰਤਾ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਦੇ ਨਾਲ ਹੀ ਅਭਿਨੇਤਰੀ ਸ਼ਿਲਪਾ ਸ਼ੈਟੀ ਕੁੰਦਰਾ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਸੁਤੰਤਰਤਾ ਦਿਵਸ ਮਨਾਇਆ।


ਝੰਡਾ ਲਹਿਰਾਉਂਦੇ ਸਮੇਂ ਲੋਕਾਂ ਨੇ ਸ਼ਿਲਪਾ ਸ਼ੈੱਟੀ ਨੂੰ ਜੁੱਤੀ ਪਹਿਨਣ 'ਤੇ ਝਿੜਕਿਆ
ਉਸ ਨੇ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਝੰਡਾ ਲਹਿਰਾਉਣ ਦੀ ਵੀਡੀਓ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ। ਇਸ ਦੌਰਾਨ ਝੰਡਾ ਲਹਿਰਾਉਣ ਦੌਰਾਨ ਜੁੱਤੀ ਪਾਉਣ ਕਾਰਨ ਲੋਕਾਂ ਨੇ ਅਭਿਨੇਤਰੀ ਨੂੰ ਬੇਰਹਿਮੀ ਨਾਲ ਟ੍ਰੋਲ ਕੀਤਾ। ਇੰਸਟਾਗ੍ਰਾਮ 'ਤੇ ਵੀਡੀਓ ਪੋਸਟ ਕਰਨ ਦੇ ਕੁਝ ਘੰਟਿਆਂ ਬਾਅਦ, ਸ਼ਿਲਪਾ ਨੇ ਟ੍ਰੋਲਸ ਨੂੰ ਕਰਾਰਾ ਜਵਾਬ ਦਿੱਤਾ।


ਇਸ ਪੋਸਟ ਨੂੰ ਦੇਖ ਕੇ ਲੋਕਾਂ ਨੇ ਕਿਹਾ ਕਿ ਜੁੱਤੀ ਲਾਹ ਕੇ ਝੰਡਾ ਬੁਲੰਦ ਕਰਨਾ ਹੁੰਦਾ। ਸ਼ਿਲਪਾ ਟ੍ਰੋਲਸ ਨੂੰ ਨਜ਼ਰਅੰਦਾਜ਼ ਕਰਨ ਦੇ ਮੂਡ 'ਚ ਨਹੀਂ ਸੀ ਅਤੇ ਇਸ ਲਈ ਉਨ੍ਹਾਂ ਨੇ ਟ੍ਰੋਲ ਕਰਨ ਵਾਲਿਆਂ ਨੂੰ ਜਵਾਬ ਦਿੰਦੇ ਹੋਏ ਕਿਹਾ, ''ਮੇਰੇ ਦੇਸ਼ ਅਤੇ ਝੰਡੇ ਦਾ ਸਨਮਾਨ ਮੇਰੇ ਦਿਲ ਤੋਂ ਆਉਂਦਾ ਹੈ ਅਤੇ ਤੁਹਾਨੂੰ ਸਵਾਲ ਉਠਾਉਣ ਦਾ ਕੋਈ ਅਧਿਕਾਰ ਨਹੀਂ ਹੈ। 


Shilpa Shetty: ਝੰਡਾ ਲਹਿਰਾਉਂਦੇ ਸਮੇਂ ਜੁੱਤੇ ਪਹਿਨਣ 'ਤੇ ਸ਼ਿਲਪਾ ਸ਼ੈੱਟੀ ਨੂੰ ਲੋਕਾਂ ਨੇ ਸੁਣਾਈਆਂ ਖਰੀਆਂ-ਖਰੀਆਂ, ਅਦਾਕਾਰਾ ਨੇ ਦਿੱਤਾ ਕਰਾਰਾ ਜਵਾਬ

Entertainment News Live: 'ਬਿੱਗ ਬੌਸ OTT 2' ਦੇ ਫਿਨਾਲੇ ਦੇ ਆਖਰੀ 15 ਮਿੰਟਾਂ 'ਚ ਐਲਵਿਸ਼ ਯਾਦਵ ਨੂੰ ਕਿੰਨੇ ਵੋਟ ਮਿਲੇ? ਜਾਣ ਕੇ ਲੱਗੇਗਾ ਝਟਕਾ

ਸਲਮਾਨ ਖਾਨ ਦਾ ਸ਼ੋਅ 'ਬਿੱਗ ਬੌਸ ਓਟੀਟੀ 2' ਬਹੁਤ ਮਸ਼ਹੂਰ ਸੀ। ਸ਼ੋਅ ਦਾ ਫਿਨਾਲੇ ਸੋਮਵਾਰ ਨੂੰ ਸੀ। ਐਲਵੀਸ਼ ਯਾਦਵ ਸ਼ੋਅ ਦੇ ਵਿਨਰ ਬਣ ਗਏ ਹਨ। ਉਨ੍ਹਾਂ ਨੇ ਸ਼ੋਅ 'ਚ ਵਾਈਲਡ ਕਾਰਡ ਐਂਟਰੀ ਲਈ। ਇਲਵਿਸ਼ ਯਾਦਵ ਸੋਸ਼ਲ ਮੀਡੀਆ ਦਾ ਸਨਸਨੀ ਹੈ। ਉਹ ਸ਼ੋਅ 'ਚ ਆਉਣ ਤੋਂ ਪਹਿਲਾਂ ਹੀ ਕਾਫੀ ਮਸ਼ਹੂਰ ਹੈ ਅਤੇ ਸ਼ੋਅ ਤੋਂ ਬਾਅਦ ਉਸ ਦੇ ਸਿਤਾਰੇ ਅਸਮਾਨ ਛੂਹ ਰਹੇ ਹਨ। ਪ੍ਰਸ਼ੰਸਕਾਂ ਨੇ ਐਲਵਿਸ਼ ਨੂੰ ਜਿਤਾਉਣ ਲਈ ਦਿਲ ਕੇ ਵੋਟਿੰਗ ਕੀਤੀ ਸੀ। 


ਤੁਹਾਨੂੰ ਦੱਸ ਦੇਈਏ ਕਿ ਗ੍ਰੈਂਡ ਫਿਨਾਲੇ ਦੇ ਆਖਰੀ ਸਮੇਂ 15 ਮਿੰਟ ਲਈ ਵੋਟਿੰਗ ਲਾਈਨਾਂ ਖੁੱਲ੍ਹੀਆਂ ਸਨ। ਉਸ ਦੌਰਾਨ ਐਲਵਿਸ਼ ਨੂੰ ਕਾਫੀ ਵੋਟਾਂ ਮਿਲੀਆਂ। ਐਲਵਿਸ਼ ਨੇ ਖੁਦ ਇਸ ਬਾਰੇ ਦੱਸਿਆ। ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਐਲਵਿਸ਼ ਦੱਸ ਰਹੇ ਹਨ ਕਿ ਵੋਟਿੰਗ ਦੇ ਆਖਰੀ 15 ਮਿੰਟ 'ਚ ਉਨ੍ਹਾਂ ਨੂੰ 280 ਮਿਲੀਅਨ ਯਾਨਿ 28 ਕਰੋੜ ਵੋਟਾਂ ਪਈਆਂ ਵੋਟਾਂ ਮਿਲੀਆਂ।


Elvish Yadav: 'ਬਿੱਗ ਬੌਸ OTT 2' ਦੇ ਫਿਨਾਲੇ ਦੇ ਆਖਰੀ 15 ਮਿੰਟਾਂ 'ਚ ਐਲਵਿਸ਼ ਯਾਦਵ ਨੂੰ ਕਿੰਨੇ ਵੋਟ ਮਿਲੇ? ਜਾਣ ਕੇ ਲੱਗੇਗਾ ਝਟਕਾ

ਪਿਛੋਕੜ

Entertainment News Today Latest Updates 16 August: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:  


ਸੰਨੀ ਦਿਓਲ ਦੀ 'ਗਦਰ 2' ਦੀ ਬਾਕਸ ਆਫਿਸ 'ਤੇ ਹਨੇਰੀ, 15 ਅਗਸਤ ਨੂੰ 'OMG 2' ਤੋਂ ਕੀਤੀ ਦੁੱਗਣੀ ਕਮਾਈ, ਜਾਣੋ ਕਲੈਕਸ਼ਨ


Gadar 2 vs OMG 2 Box Office Collection: ਸੰਨੀ ਦਿਓਲ ਨੇ ਬਾਕਸ ਆਫਿਸ 'ਤੇ ਧਮਾਲ ਮਚਾ ਦਿੱਤੀ ਹੈ। ਬਾਕਸ ਆਫਿਸ 'ਤੇ 'ਗਦਰ 2' ਦਾ ਤੂਫਾਨ ਚੱਲ ਰਿਹਾ ਹੈ। ਇਹ ਫਿਲਮ ਨਿੱਤ ਨਵੇਂ ਰਿਕਾਰਡ ਬਣਾ ਰਹੀ ਹੈ। ਤਾਰਾ ਸਿੰਘ ਅਤੇ ਸਕੀਨਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। 'ਗਦਰ 2' ਦੇ ਨਾਲ, ਅਕਸ਼ੈ ਕੁਮਾਰ ਦੀ 'OMG 2' ਵੀ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਇਹ ਫਿਲਮ ਵੀ ਚੰਗਾ ਕਲੈਕਸ਼ਨ ਕਰ ਰਹੀ ਹੈ। 15 ਅਗਸਤ ਨੂੰ ਦੋਵਾਂ ਫਿਲਮਾਂ ਨੇ ਰਿਕਾਰਡ ਤੋੜ ਕਮਾਈ ਕੀਤੀ ਹੈ। ਹੁਣ ਤੱਕ ਦੋਵੇਂ ਫਿਲਮਾਂ ਨੇ ਸਭ ਤੋਂ ਵੱਧ ਕਲੈਕਸ਼ਨ ਕੀਤਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ 'ਗਦਰ 2' ਅਤੇ 'OMG 2' ਨੇ 5ਵੇਂ ਦਿਨ ਕਿੰਨੀ ਕਮਾਈ ਕੀਤੀ ਹੈ।


'ਗਦਰ 2' ਦੀ ਅੱਗ ਬਾਕਸ ਆਫਿਸ 'ਤੇ ਪਹਿਲਾਂ ਹੀ ਸਥਾਪਿਤ ਹੈ। ਫਿਲਮ ਨੇ 4 ਦਿਨਾਂ 'ਚ 173.58 ਕਰੋੜ ਦੀ ਕਮਾਈ ਕੀਤੀ ਸੀ। 'ਗਦਰ 2' ਨੇ ਪਹਿਲੇ ਦਿਨ 4.10 ਕਰੋੜ, ਦੂਜੇ ਦਿਨ 43.08 ਕਰੋੜ, ਤੀਜੇ ਦਿਨ 51.70 ਕਰੋੜ ਅਤੇ ਚੌਥੇ ਦਿਨ 38.70 ਕਰੋੜ ਦੀ ਕਮਾਈ ਕੀਤੀ ਹੈ। ਹੁਣ ਪੰਜਵੇਂ ਦਿਨ ਦੀ ਕਲੈਕਸ਼ਨ ਰਿਪੋਰਟ ਵੀ ਆ ਗਈ ਹੈ।


15 ਅਗਸਤ ਨੂੰ ਇੰਨੀ ਕਮਾਈ ਕੀਤੀ
ਸਕਨੀਲਕ ਦੀ ਰਿਪੋਰਟ ਮੁਤਾਬਕ 'ਗਦਰ 2' ਨੇ 15 ਅਗਸਤ ਵਾਲੇ ਦਿਨ 55 ਕਰੋੜ ਦੀ ਕਮਾਈ ਕੀਤੀ ਹੈ। ਜਿਸ ਤੋਂ ਬਾਅਦ ਫਿਲਮ ਦਾ ਕੁਲ ਕਲੈਕਸ਼ਨ ਕਰੀਬ 228 ਕਰੋੜ ਹੋ ਗਿਆ ਹੈ। 'ਗਦਰ 2' ਪੰਜ ਦਿਨਾਂ ਵਿੱਚ 200 ਕਰੋੜ ਦੇ ਕਲੱਬ ਵਿੱਚ ਸ਼ਾਮਲ ਹੋ ਗਈ ਹੈ, 300 ਕਰੋੜ ਦਾ ਅੰਕੜਾ ਪਾਰ ਕਰਨ ਵਿੱਚ ਜ਼ਿਆਦਾ ਸਮਾਂ ਨਹੀਂ ਲੱਗੇਗਾ।


OMG 2 ਨੇ ਕੀਤਾ ਇੰਨਾ ਕਲੈਕਸ਼ਨ
ਅਕਸ਼ੈ ਕੁਮਾਰ ਦੀ 'ਓਐਮਜੀ 2' ਦੀ ਗੱਲ ਕਰੀਏ ਤਾਂ 'ਗਦਰ 2' ਦੇ ਮਾਮਲੇ ਵਿੱਚ ਇਹ ਫਿਲਮ ਕਾਫੀ ਪਛੜ ਰਹੀ ਹੈ, ਪਰ ਇਸ ਦੀ ਕਾਫੀ ਤਾਰੀਫ ਹੋ ਰਹੀ ਹੈ। ਫਿਲਮ ਨੂੰ ਲੋਕਾਂ ਵੱਲੋਂ ਸਕਾਰਾਤਮਕ ਹੁੰਗਾਰਾ ਮਿਲਿਆ ਹੈ। ਸਕਨੀਲਕ ਦੀ ਰਿਪੋਰਟ ਦੇ ਅਨੁਸਾਰ, 'OMG 2' ਨੇ 15 ਅਗਸਤ ਵਾਲੇ ਦਿਨ ਲਗਭਗ 18.50 ਕਰੋੜ ਦੀ ਕਮਾਈ ਕੀਤੀ ਹੈ। ਜਿਸ ਤੋਂ ਬਾਅਦ ਫਿਲਮ ਦਾ ਕਲੈਕਸ਼ਨ ਕਰੀਬ 75 ਕਰੋੜ ਹੋ ਜਾਵੇਗਾ। OMG 2 ਹੁਣ 75 ਕਰੋੜ ਦੇ ਕਲੱਬ ਵਿੱਚ ਸ਼ਾਮਲ ਹੋ ਗਈ ਹੈ ਅਤੇ ਉਮੀਦ ਹੈ ਕਿ ਇਸ ਵੀਕੈਂਡ ਤੱਕ ਇਹ ਫਿਲਮ 100 ਕਰੋੜ ਦੇ ਕਲੱਬ ਵਿੱਚ ਸ਼ਾਮਲ ਹੋ ਜਾਵੇਗੀ।

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.