Manipur: ਮਣੀਪੁਰ 'ਚ 23 ਸਾਲਾਂ 'ਚ ਪਹਿਲੀ ਵਾਰ ਦਿਖਾਈ ਗਈ ਹਿੰਦੀ ਫਿਲਮ, ਵਿੱਕੀ ਕੌਸ਼ਲ ਦੀ ਇਸ ਫਿਲਮ ਦੀ ਹੋਈ ਸਕ੍ਰੀਨਿੰਗ
Uri screening in Manipur: ਅਦਾਕਾਰ ਵਿੱਕੀ ਕੌਸ਼ਲ ਸਿਨੇਮਾ ਜਗਤ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹਨ। ਜੋ ਆਪਣੀ ਦਮਦਾਰ ਅਦਾਕਾਰੀ ਲਈ ਜਾਣੇ ਜਾਂਦੇ ਹਨ। ਦੱਸ ਦੇਈਏ ਕਿ ਹਾਲ ਹੀ ਵਿੱਚ ਵਿੱਕੀ ਕੌਸ਼ਲ ਦੀ ਫਿਲਮ 'ਉੜੀ: ਦਿ ਸਰਜੀਕਲ ਸਟ੍ਰਾਈਕ'
Uri screening in Manipur: ਅਦਾਕਾਰ ਵਿੱਕੀ ਕੌਸ਼ਲ ਸਿਨੇਮਾ ਜਗਤ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹਨ। ਜੋ ਆਪਣੀ ਦਮਦਾਰ ਅਦਾਕਾਰੀ ਲਈ ਜਾਣੇ ਜਾਂਦੇ ਹਨ। ਦੱਸ ਦੇਈਏ ਕਿ ਹਾਲ ਹੀ ਵਿੱਚ ਵਿੱਕੀ ਕੌਸ਼ਲ ਦੀ ਫਿਲਮ 'ਉੜੀ: ਦਿ ਸਰਜੀਕਲ ਸਟ੍ਰਾਈਕ' ਦੀ ਸਕ੍ਰੀਨਿੰਗ ਮਣੀਪੁਰ ਵਿੱਚ ਕੀਤੀ ਗਈ। ਦਰਅਸਲ, ਹਿੰਦੀ ਫਿਲਮ 15 ਅਗਸਤ ਦੀ ਸ਼ਾਮ ਨੂੰ ਮਣੀਪੁਰ ਵਿੱਚ ਦਿਖਾਈ ਗਈ। ਵਿੱਕੀ ਕੌਸ਼ਲ ਦੀ ਫਿਲਮ 'ਉੜੀ : ਦਿ ਸਰਜੀਕਲ ਸਟ੍ਰਾਈਕ' ਦੀ ਸ਼ੂਟਿੰਗ ਚੂਰਾਚੰਦਪੁਰ ਦੇ ਰੇਂਗਕਾਈ (ਲਮਕਾ) ਇਲਾਕੇ 'ਚ ਹੋਈ। ਫਿਲਮ ਨੂੰ ਓਪਨ ਥੀਏਟਰ ਵਿੱਚ ਦਿਖਾਇਆ ਗਿਆ ਅਤੇ ਵੱਡੀ ਗਿਣਤੀ ਵਿੱਚ ਲੋਕ ਫਿਲਮ ਦੇਖਣ ਲਈ ਇਕੱਠੇ ਹੋਏ। ਕੂਕੀ ਕਬੀਲਿਆਂ ਨਾਲ ਸਬੰਧਤ ਲੋਕਾਂ ਨੇ ਫਿਲਮ ਦਾ ਆਯੋਜਨ ਕੀਤਾ। ਫਿਲਮ ਦੀ ਸ਼ੁਰੂਆਤ 'ਚ ਰਾਸ਼ਟਰੀ ਗੀਤ ਵੀ ਵਜਾਇਆ ਗਿਆ।
ਜਾਣੋ ਕਿਉਂ ਮਣੀਪੁਰ 'ਚ ਦਿਖਾਈ ਗਈ ਫਿਲਮ
ਫਿਲਮ ਦੀ ਸਕ੍ਰੀਨਿੰਗ ਹਮਾਰ ਸਟੂਡੈਂਟਸ ਐਸੋਸੀਏਸ਼ਨ ਵੱਲੋਂ ਕਰਵਾਈ ਗਈ। ਇਸ ਐਸੋਸੀਏਸ਼ਨ ਨੇ ਹਿੰਦੀ ਫਿਲਮਾਂ 'ਤੇ ਪਾਬੰਦੀ ਦੇ ਵਿਰੋਧ ਵਿਚ ਵਿਸ਼ੇਸ਼ ਸਕ੍ਰੀਨਿੰਗ ਦਾ ਆਯੋਜਨ ਕੀਤਾ। ਦਰਅਸਲ ਸਾਲ 2000 ਵਿੱਚ ਰੈਵੋਲਿਊਸ਼ਨਰੀ ਪੀਪਲਜ਼ ਫਰੰਟ ਨੇ ਸੂਬੇ ਵਿੱਚ ਹਿੰਦੀ ਫਿਲਮਾਂ ਉੱਤੇ ਪਾਬੰਦੀ ਲਗਾ ਦਿੱਤੀ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਮਣੀਪੁਰ ਵਿੱਚ ਕੋਈ ਹਿੰਦੀ ਫਿਲਮ ਨਹੀਂ ਦਿਖਾਈ ਗਈ ਹੈ। ਕਿਹਾ ਜਾਂਦਾ ਹੈ ਕਿ ਸਾਲ 1998 'ਚ 'ਕੁਛ ਕੁਛ ਹੋਤਾ ਹੈ' ਆਖਰੀ ਹਿੰਦੀ ਫਿਲਮ ਸੀ, ਜੋ ਮਣੀਪੁਰ 'ਚ ਦਿਖਾਈ ਗਈ ਸੀ।
ਮੈਤੇਈ ਭਾਈਚਾਰੇ ਖਿਲਾਫ ਦਿਖਾਈ ਗਈ ਹਿੰਦੀ ਫਿਲਮ
ਐਚਐਸਏ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, “ਮੈਤੇਈ ਭਾਈਚਾਰੇ ਦੁਆਰਾ ਪਾਬੰਦੀ ਦੇ ਕਾਰਨ ਮਨੀਪੁਰ ਵਿੱਚ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਕੋਈ ਹਿੰਦੀ ਫਿਲਮ ਨਹੀਂ ਦਿਖਾਈ ਗਈ। ਅੱਜ ਪ੍ਰਦਰਸ਼ਿਤ ਫਿਲਮ ਦੇ ਜ਼ਰੀਏ, ਅਸੀਂ ਭਾਰਤ ਲਈ ਆਪਣੇ ਪਿਆਰ ਨੂੰ ਦਰਸਾਉਂਦੇ ਹਾਂ ਅਤੇ ਇਹ ਮੀਤਾਈ ਦੀਆਂ ਰਾਸ਼ਟਰ ਵਿਰੋਧੀ ਨੀਤੀਆਂ ਨੂੰ ਚੁਣੌਤੀ ਦੇਵੇਗੀ।" ਜਾਣਕਾਰੀ ਲਈ ਦੱਸ ਦੇਈਏ ਕਿ ਐਚਐਸਏ ਨੇ ਸੋਮਵਾਰ ਨੂੰ ਫਿਲਮ ਦੀ ਸਕ੍ਰੀਨਿੰਗ ਦੀ ਜਾਣਕਾਰੀ ਦਿੱਤੀ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।