Entertainment News Live: 400 ਕਰੋੜ ਦੇ ਕਰੀਬ ਪਹੁੰਚੀ 'ਗਦਰ 2' ਦੀ ਕਮਾਈ, ਰਾਖੀ ਸਾਵੰਤ ਦਾ ਸਾਬਕਾ ਪਤੀ ਜੇਲ੍ਹ ਤੋਂ ਆਇਆ ਬਾਹਰ, ਪੜ੍ਹੋ ਮਨੋਰੰਜਨ ਦੀਆਂ ਵੱਡੀਆਂ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।
LIVE
Background
Entertainment News Today Latest Updates 19 August: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:
ਰਾਖੀ ਸਾਵੰਤ ਦੇ ਦੋਸ਼ਾਂ 'ਤੇ ਆਦਿਲ ਖਾਨ ਨੇ ਤੋੜੀ ਚੁੱਪੀ, ਬੋਲਿਆ- 'ਜੇਲ੍ਹ ਤੋਂ ਬਾਹਰ ਆ ਗਿਆ ਹਾਂ, ਹੁਣ ਸਾਰੇ ਰਾਜ਼ ਖੋਲਾਂਗਾ...'
ਬੀ-ਟਾਊਨ ਦੀ ਡਰਾਮਾ ਕੁਈਨ ਰਾਖੀ ਸਾਵੰਤ ਇੱਕ ਵਾਰ ਫਿਰ ਲਾਈਮਲਾਈਟ ਵਿੱਚ ਆ ਗਈ ਹੈ। ਰਾਖੀ ਦਾ ਸਾਬਕਾ ਪਤੀ ਆਦਿਲ ਖਾਨ ਜੇਲ੍ਹ ਤੋਂ ਬਾਹਰ ਆ ਗਿਆ ਹੈ। ਆਦਿਲ ਖਾਨ ਨੇ ਦੱਸਿਆ ਕਿ ਹੁਣ ਉਹ ਜਲਦ ਹੀ ਰਾਖੀ ਬਾਰੇ ਸਾਰੀ ਸੱਚਾਈ ਦੱਸੇਗਾ। ਆਦਿਲ ਨੇ ਰਾਖੀ ਨੂੰ ਖੂਬ ਖਰੀਆਂ-ਖਰੀਆਂ ਸੁਣਾਈਆਂ। ਉਸ ਨੇ ਕਿਹਾ ਕਿ ਉਹ ਪੂਰੀ ਦੁਨੀਆ ਸਾਹਮਣੇ ਸਾਰੀ ਹਕੀਕਤ ਬਿਆਨ ਕਰੇਗਾ। ਦੱਸ ਦੇਈਏ ਕਿ ਰਾਖੀ ਸਾਵੰਤ ਨੇ ਸੋਸ਼ਲ ਮੀਡੀਆ 'ਤੇ ਅਚਾਨਕ ਆਪਣੇ ਵਿਆਹ ਬਾਰੇ ਦੱਸ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਆਦਿਲ ਅਤੇ ਰਾਖੀ ਦਾ ਵਿਆਹ ਕਾਫੀ ਚਰਚਾ 'ਚ ਆਇਆ ਸੀ। ਪਰ ਜਲਦੀ ਹੀ ਉਨ੍ਹਾਂ ਦਾ ਰਿਸ਼ਤਾ ਖਰਾਬ ਹੋ ਗਿਆ। ਵਿਆਹ ਦੇ ਕੁਝ ਦਿਨਾਂ ਬਾਅਦ ਹੀ ਦੋਵਾਂ ਵਿਚਾਲੇ ਤਕਰਾਰ ਸ਼ੁਰੂ ਹੋ ਗਈ। ਇਸ ਤੋਂ ਬਾਅਦ ਰਾਖੀ ਨੇ ਆਦਿਲ 'ਤੇ ਕਾਫੀ ਗੰਭੀਰ ਦੋਸ਼ ਲਗਾਏ। ਰਾਖੀ ਨੇ ਆਦਿਲ ਖਾਨ 'ਤੇ ਵੀ ਕੇਸ ਦਰਜ ਕਰਵਾਇਆ ਸੀ।
ਕਿਹਾ- 'ਜੇਲ ਤੋਂ ਬਾਹਰ ਆ ਗਿਆ ਹਾਂ, ਹੁਣ ਪ੍ਰੈਸ ਕਾਨਫਰੰਸ 'ਚ ਸਭ ਕੁਝ ਦੱਸਾਂਗਾ...'
ਹੁਣ ਆਦਿਲ ਖਾਨ ਜੇਲ੍ਹ ਤੋਂ ਬਾਹਰ ਆ ਗਿਆ ਹੈ। ਉਨ੍ਹਾਂ ਨੇ ਮੀਡੀਆ ਦੇ ਸਵਾਲਾਂ 'ਤੇ ਕਿਹਾ ਕਿ ਹੁਣ ਮੈਂ ਜਲਦ ਹੀ ਰਾਖੀ ਅਤੇ ਉਸ ਦੇ ਨਾਲ ਮੌਜੂਦ ਸਾਰੇ ਲੋਕਾਂ ਨੂੰ ਬੇਨਕਾਬ ਕਰਾਂਗਾ। ਆਦਿਲ ਖਾਨ ਨੇ ਇਹ ਵੀ ਕਿਹਾ ਕਿ ਮੇਰੇ ਨਾਲ ਬਹੁਤ ਕੁਝ ਗਲਤ ਹੋਇਆ ਹੈ। ਲੰਬੇ ਸਮੇਂ ਬਾਅਦ ਜੇਲ੍ਹ ਤੋਂ ਬਾਹਰ ਆਇਆ ਹਾਂ। ਅੱਜ ਜਾਂ ਕੱਲ੍ਹ ਮੈਂ ਜਲਦੀ ਹੀ ਪ੍ਰੈਸ ਕਾਨਫਰੰਸ ਕਰਾਂਗਾ ਅਤੇ ਸਾਰੇ ਸਵਾਲਾਂ ਦੇ ਜਵਾਬ ਦੇਵਾਂਗਾ। ਮੈਂ ਆਪਣੇ ਪੱਖ ਦੀ ਪੂਰੀ ਕਹਾਣੀ ਲੋਕਾਂ ਦੇ ਸਾਹਮਣੇ ਲਿਆਵਾਂਗਾ।
ਅਭਿਨੇਤਰੀ ਰਾਖੀ ਸਾਵੰਤ ਨੇ ਦੱਸਿਆ ਸੀ ਕਿ ਉਸਨੇ 29 ਮਈ 2022 ਨੂੰ ਆਦਿਲ ਖਾਨ ਨਾਲ ਵਿਆਹ ਕੀਤਾ ਸੀ ਅਤੇ ਉਦੋਂ ਤੋਂ ਹੀ ਆਦਿਲ ਉਸਨੂੰ ਹਮੇਸ਼ਾ ਕੁੱਟਦਾ ਰਹਿੰਦਾ ਸੀ। ਇੱਥੋਂ ਤੱਕ ਕਿ ਆਦਿਲ ਨੇ ਰਾਖੀ ਤੋਂ ਡੇਢ ਕਰੋੜ ਰੁਪਏ ਲਏ ਸਨ। ਰਾਖੀ ਨੇ ਆਦਿਲ 'ਤੇ ਅਭਿਨੇਤਰੀ ਦੀ ਅਸ਼ਲੀਲ ਵੀਡੀਓ ਵਾਇਰਲ ਕਰਨ ਦੀ ਧਮਕੀ ਦੇਣ ਦਾ ਵੀ ਦੋਸ਼ ਲਗਾਇਆ ਹੈ।
Entertainment News Live: ਮਾਂ ਦੇ ਦੇਹਾਂਤ 'ਤੇ ਬਿਰਿਆਨੀ-ਚਿੱਲੀ ਚਿਕਨ ਖਾ ਰਹੀ ਸੀ ਰਾਖੀ ਸਾਵੰਤ, ਮੀਡੀਆ ਦੇ ਆਉਣ ਤੇ ਲਾਸ਼ ਦਾ ਚਿਹਰਾ ਦੇਖਣ ਪੁੱਜੀ
Adil Durrani Revealed Rakhi Sawant: ਰਾਖੀ ਸਾਵੰਤ ਨੇ ਆਪਣੇ ਸਾਬਕਾ ਪਤੀ ਆਦਿਲ ਦੁਰਾਨੀ ਨੂੰ ਉਸ ਨਾਲ ਦੁਰਵਿਵਹਾਰ ਕਰਨ ਅਤੇ ਉਸ ਦੀ ਦੁਰਵਰਤੋਂ ਕਰਨ ਦੇ ਦੋਸ਼ ਵਿੱਚ ਜੇਲ੍ਹ ਭੇਜ ਦਿੱਤਾ ਸੀ। ਹੁਣ ਆਦਿਲ ਜੇਲ੍ਹ ਤੋਂ ਬਾਹਰ ਆ ਗਿਆ ਹੈ ਅਤੇ ਉਹ ਵੱਖ-ਵੱਖ ਮੀਡੀਆ ਪੋਰਟਲਾਂ ਨੂੰ ਇੰਟਰਵਿਊ ਦੇ ਰਿਹਾ ਹੈ। ਇਸ ਦੌਰਾਨ ਆਦਿਲ ਨੇ ਰਾਖੀ ਨੂੰ ਲੈ ਕੇ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ।
Read More: ਮਾਂ ਦੇ ਦੇਹਾਂਤ 'ਤੇ ਬਿਰਿਆਨੀ-ਚਿੱਲੀ ਚਿਕਨ ਖਾ ਰਹੀ ਸੀ ਰਾਖੀ ਸਾਵੰਤ, ਮੀਡੀਆ ਦੇ ਆਉਣ ਤੇ ਲਾਸ਼ ਦਾ ਚਿਹਰਾ ਦੇਖਣ ਪੁੱਜੀ
Entertainment News Live Today: Rakhi Sawant: ਰਾਖੀ ਸਾਵੰਤ ਖਿਲਾਫ ਆਦਿਲ ਨੇ ਖੋਲ੍ਹੇ ਡੂੰਘੇ ਰਾਜ਼, ਜੇਲ੍ਹ ਤੋਂ ਬਾਹਰ ਆ ਬੋਲਿਆ- 'ਖਤਰਨਾਕ ਔਰਤ...'
Rakhi Sawant Husband Adil Khan: ਡ੍ਰਾਮਾ ਕਵੀਨ ਰਾਖੀ ਸਾਵੰਤ ਅਕਸਰ ਕਿਸੇ ਨਾ ਕਿਸੇ ਕਾਰਨ ਵਿਵਾਦਾਂ ਵਿੱਚ ਰਹਿੰਦੀ ਹੈ। ਇਨ੍ਹੀਂ ਦਿਨੀਂ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਹੈ। ਕੁਝ ਸਮਾਂ ਪਹਿਲਾਂ ਉਸ ਨੇ ਆਪਣੇ ਪਤੀ ਆਦਿਲ 'ਤੇ ਗੰਭੀਰ ਦੋਸ਼ ਲਾਏ ਸੀ। ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਗਈ, ਜਿਸ ਤੋਂ ਬਾਅਦ ਪੁਲਿਸ ਨੇ ਆਦਿਲ ਨੂੰ ਗ੍ਰਿਫ਼ਤਾਰ ਕਰ ਲਿਆ। ਹੁਣ ਆਦਿਲ ਜੇਲ੍ਹ ਤੋਂ ਬਾਹਰ ਆ ਚੁੱਕਾ ਹੈ। ਬਾਹਰ ਆਉਂਦੇ ਹੀ ਉਨ੍ਹਾਂ ਨੇ ਆਪਣੀ ਸਾਈਡ ਸਟੋਰੀ ਦੱਸੀ ਅਤੇ ਰਾਖੀ 'ਤੇ ਕਈ ਗੰਭੀਰ ਦੋਸ਼ ਲਗਾਏ।
Read More: Rakhi Sawant: ਰਾਖੀ ਸਾਵੰਤ ਖਿਲਾਫ ਆਦਿਲ ਨੇ ਖੋਲ੍ਹੇ ਡੂੰਘੇ ਰਾਜ਼, ਜੇਲ੍ਹ ਤੋਂ ਬਾਹਰ ਆ ਬੋਲਿਆ- 'ਖਤਰਨਾਕ ਔਰਤ...'
Sidhu Moose wala: ਸਿੱਧੂ ਮੂਸੇਵਾਲਾ ਨੂੰ ਅੱਤਵਾਦੀ ਕਹਿ ਫਸਿਆ ਪੁਲਿਸ ਅਧਿਕਾਰੀ, ਸਭ ਦੇ ਸਾਹਮਣੇ ਮੰਗੀ ਮਾਫ਼ੀ
Jharkhand police Officer apologize after sidhu moose wala Calling Terriorist: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਅੱਤਵਾਦੀ ਕਹਿਣ ਵਾਲੇ ਪੁਲਿਸ ਅਧਿਕਾਰੀ ਦਾ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਸੀ। ਜਿਸ ਤੋਂ ਬਾਅਦ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਆਪਣਾ ਗੁੱਸਾ ਜਤਾਇਆ ਜਾ ਰਿਹਾ ਸੀ। ਦੱਸ ਦੇਈਏ ਕਿ ਲੋਕਾਂ ਵੱਲੋਂ ਇਸ ਵੀਡੀਓ ਉੱਪਰ ਕੀਤੇ ਜਾ ਰਹੇ ਵਿਰੋਧ ਤੋਂ ਬਾਅਦ ਪੁਲਿਸ ਅਧਿਕਾਰੀ ਨੇ ਸਭ ਦੇ ਸਾਹਮਣੇ ਆ ਮਾਫ਼ੀ ਮੰਗੀ ਹੈ।
Read More: Sidhu Moose wala: ਸਿੱਧੂ ਮੂਸੇਵਾਲਾ ਨੂੰ ਅੱਤਵਾਦੀ ਕਹਿ ਫਸਿਆ ਪੁਲਿਸ ਅਧਿਕਾਰੀ, ਸਭ ਦੇ ਸਾਹਮਣੇ ਮੰਗੀ ਮਾਫ਼ੀ
Entertainment News Live: Sunny Deol: ਸੰਨੀ ਦਿਓਲ ਦਾ ਕਰੋੜਾਂ ਦਾ ਕਰਜ਼ਾ ਚੁਕਾਉਣ ਲਈ ਅਕਸ਼ੈ ਕੁਮਾਰ ਨੇ ਕੀਤੀ ਮਦਦ? ਜਾਣੋ ਵਾਇਰਲ ਦਾਅਵੇ ਦਾ ਸੱਚ
Akshay Kumar Gave Money To Sunny Deol: 'ਗਦਰ 2' ਦੀ ਜ਼ਬਰਦਸਤ ਸਫਲਤਾ ਦੇ ਵਿਚਾਲੇ ਖਬਰਾਂ ਸਨ ਕਿ ਸੰਨੀ ਦਿਓਲ ਦਾ ਬੰਗਲਾ ਨਿਲਾਮ ਹੋਵੇਗਾ। ਦਰਅਸਲ ਐਤਵਾਰ ਨੂੰ ਇੱਕ ਬੈਂਕ ਨੇ ਨੋਟਿਸ ਜਾਰੀ ਕੀਤਾ ਸੀ ਕਿ ਐਕਟਰ ਨੂੰ ਦਿੱਤੇ ਗਏ 56 ਕਰੋੜ ਰੁਪਏ ਦੇ ਕਰਜ਼ੇ ਦੀ ਵਸੂਲੀ ਲਈ ਸੰਨੀ ਦਿਓਲ ਦੇ ਜੁਹੂ ਦੇ ਘਰ ਦੀ ਈ-ਨਿਲਾਮੀ ਕੀਤੀ ਜਾਵੇਗੀ ਪਰ ਇਸ ਬਿਆਨ ਦੇ ਇੱਕ ਦਿਨ ਬਾਅਦ ਹੀ ਬੈਂਕ ਨੇ ਨੋਟਿਸ ਵਾਪਸ ਲੈ ਲਿਆ ਅਤੇ ਦਾਅਵਾ ਕੀਤਾ ਕਿ ਇਹ ਇੱਕ ਤਕਨੀਕੀ ਖਰਾਬੀ ਸੀ।
Read More: Sunny Deol: ਸੰਨੀ ਦਿਓਲ ਦਾ ਕਰੋੜਾਂ ਦਾ ਕਰਜ਼ਾ ਚੁਕਾਉਣ ਲਈ ਅਕਸ਼ੈ ਕੁਮਾਰ ਨੇ ਕੀਤੀ ਮਦਦ? ਜਾਣੋ ਵਾਇਰਲ ਦਾਅਵੇ ਦਾ ਸੱਚ
Entertainment News Live Today: Sunny Deol: ਸੰਨੀ ਦਿਓਲ ਦੇ ਬੰਗਲੇ ਦੀ ਹੁਣ ਨਹੀਂ ਹੋਵੇਗੀ ਨਿਲਾਮੀ, ਬੈਂਕ ਦੇ ਨੋਟਿਸ 'ਤੇ ਕਾਂਗਰਸ ਆਗੂ ਨੇ ਚੁੱਕੇ ਸਵਾਲ
Sunny Deol Bungalow Auction Update: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਇਨ੍ਹੀਂ ਦਿਨੀਂ ਆਪਣੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਗਦਰ 2' ਦੀ ਸਫਲਤਾ ਦਾ ਆਨੰਦ ਮਾਣ ਰਹੇ ਹਨ। ਗਦਰ 2 ਕਾਰਨ ਸੰਨੀ ਦਿਓਲ ਕਾਫੀ ਖੁਸ਼ ਹਨ ਅਤੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦੇ ਨਹੀਂ ਥੱਕ ਰਹੇ ਹਨ। ਇਸ ਦੌਰਾਨ ਅਭਿਨੇਤਾ ਲਈ ਤਣਾਅਪੂਰਨ ਖਬਰ ਆਈ ਕਿ ਮੁੰਬਈ ਦੇ ਜੁਹੂ ਸਥਿਤ ਉਨ੍ਹਾਂ ਦਾ ਬੰਗਲਾ ਨਿਲਾਮ ਹੋਣ ਜਾ ਰਿਹਾ ਹੈ।
Read More: Sunny Deol: ਸੰਨੀ ਦਿਓਲ ਦੇ ਬੰਗਲੇ ਦੀ ਹੁਣ ਨਹੀਂ ਹੋਵੇਗੀ ਨਿਲਾਮੀ, ਬੈਂਕ ਦੇ ਨੋਟਿਸ 'ਤੇ ਕਾਂਗਰਸ ਆਗੂ ਨੇ ਚੁੱਕੇ ਸਵਾਲ