Entertainment News Live: 'ਗਦਰ 2' ਦੀ ਕਮਾਈ 400 ਕਰੋੜ ਤੋਂ ਪਾਰ, ਸ਼ੈਰੀ ਮਾਨ ਨੇ ਕੀਤਾ ਨਵੀਂ ਐਲਬਮ ਦਾ ਐਲਾਨ, ਪੜ੍ਹੋ ਮਨੋਰੰਜਨ ਦੀਆਂ ਅਹਿਮ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।
LIVE
Background
Entertainment News Today Latest Updates 23 August: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:
'ਗਦਰ 2' ਦੀ ਕਾਮਯਾਬੀ 'ਤੇ ਪ੍ਰਿਯੰਕਾ ਚੋਪੜਾ-ਨਿਕ ਜੋਨਸ ਨੇ ਅਲੱਗ ਅੰਦਾਜ਼ 'ਚ ਦਿੱਤੀ ਵਧਾਈ, ਕੀਤਾ ਇਹ ਕੰਮ
'ਗਦਰ 2' ਲਗਾਤਾਰ ਧਮਾਲ ਮਚਾ ਰਹੀ ਹੈ ਅਤੇ ਹੁਣ ਇਹ ਫਿਲਮ 500 ਕਰੋੜ ਦੇ ਕਲੱਬ ਵਿੱਚ ਦਾਖਲ ਹੋਣ ਦੀ ਤਿਆਰੀ ਕਰ ਰਹੀ ਹੈ। ਜਿੱਥੇ ਪ੍ਰਸ਼ੰਸਕ ਇਸ ਫਿਲਮ ਨੂੰ ਲੈ ਕੇ ਹੈਰਾਨ ਹਨ, ਉੱਥੇ ਹੀ ਕਈ ਮਸ਼ਹੂਰ ਹਸਤੀਆਂ ਨੇ ਵੀ ਫਿਲਮ ਦੇਖਣ ਤੋਂ ਬਾਅਦ ਇਸ ਦੀ ਕਾਫੀ ਤਾਰੀਫ ਕੀਤੀ ਹੈ। ਹੇਮਾ ਮਾਲਿਨੀ ਤੋਂ ਲੈ ਕੇ ਕਾਰਤਿਕ ਆਰੀਅਨ ਨੇ ਇਸ ਫਿਲਮ ਦੀ ਕਾਫੀ ਤਾਰੀਫ ਕੀਤੀ ਹੈ, ਉਥੇ ਹੀ ਦੂਜੇ ਪਾਸੇ ਪ੍ਰਿਯੰਕਾ ਚੋਪੜਾ ਅਤੇ ਉਨ੍ਹਾਂ ਦੇ ਪਤੀ ਨਿਕ ਜੋਨਸ ਨੇ ਵੀ ਗਦਰ 2 ਦੀ ਸਫਲਤਾ ਲਈ ਵਧਾਈ ਦਿੱਤੀ ਹੈ।
ਪ੍ਰਿਯੰਕਾ ਚੋਪੜਾ ਅਤੇ ਉਨ੍ਹਾਂ ਦੇ ਪਤੀ ਨਿਕ ਜੋਨਸ ਨੇ 'ਗਦਰ 2' ਦੇ ਨਿਰਦੇਸ਼ਕ ਅਨਿਲ ਸ਼ਰਮਾ ਨੂੰ ਫਿਲਮ ਦੀ ਸਫਲਤਾ ਲਈ ਵਧਾਈ ਦਿੱਤੀ ਹੈ। ਜੋੜੇ ਨੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਇੱਕ ਪੱਤਰ ਲਿਖਿਆ ਹੈ ਅਤੇ ਫੁੱਲਾਂ ਦਾ ਇੱਕ ਸੁੰਦਰ ਗੁਲਦਸਤਾ ਵੀ ਭੇਜਿਆ ਹੈ। ਇਸ ਦੀ ਜਾਣਕਾਰੀ ਖੁਦ ਅਨਿਲ ਸ਼ਰਮਾ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ।
ਅਨਿਲ ਸ਼ਰਮਾ ਨੇ ਕੀਤਾ ਪੋਸਟ
ਅਨਿਲ ਸ਼ਰਮਾ ਨੇ ਟਵਿੱਟਰ (ਐਕਸ) ਅਕਾਊਂਟ 'ਤੇ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦੁਆਰਾ ਭੇਜੇ ਗਏ ਗੁਲਦਸਤੇ ਅਤੇ ਚਿੱਠੀ ਦੀ ਫੋਟੋ ਸ਼ੇਅਰ ਕੀਤੀ ਹੈ। ਚਿੱਠੀ 'ਚ ਜੋੜੇ ਨੇ ਲਿਖਿਆ- 'ਪਿਆਰੇ ਅਨਿਲ ਸਰ, ਗਦਰ 2 ਦੀ ਸ਼ਾਨਦਾਰ ਸਫਲਤਾ 'ਤੇ ਵਧਾਈਆਂ! ਭਵਿੱਖ ਲਈ ਸ਼ੁਭ ਕਾਮਨਾਵਾਂ! ਬਹੁਤ ਸਾਰਾ ਪਿਆਰ, ਪ੍ਰਿਯੰਕਾ ਅਤੇ ਨਿਕ। ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਅਨਿਲ ਸ਼ਰਮਾ ਨੇ ਲਿਖਿਆ- 'ਤੁਹਾਡੀਆਂ ਵਧਾਈਆਂ ਲਈ ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਦਾ ਧੰਨਵਾਦ... ਇਹ ਸੱਚਮੁੱਚ ਮੇਰੇ ਦਿਲ ਨੂੰ ਛੂਹ ਗਿਆ... #Gadar2'
[blurb]
Thx @priyankachopra and @nickjonas for your warm wishes ... it really touched my heart #Gadar2 🙏❤️ pic.twitter.com/juPlHjc5TR
— Anil Sharma (@Anilsharma_dir) August 21, 2023
[/blurb]
ਪ੍ਰਿਯੰਕਾ ਨੇ ਅਨਿਲ ਸ਼ਰਮਾ ਦੀ ਫਿਲਮ ਨਾਲ ਬਾਲੀਵੁੱਡ 'ਚ ਕੀਤਾ ਸੀ ਡੈਬਿਊ
ਦੱਸ ਦੇਈਏ ਕਿ ਪ੍ਰਿਯੰਕਾ ਚੋਪੜਾ ਲਈ ਅਨਿਲ ਸ਼ਰਮਾ ਦਾ ਖਾਸ ਮਹੱਤਵ ਹੈ। ਅਜਿਹਾ ਇਸ ਲਈ ਕਿਉਂਕਿ ਪ੍ਰਿਯੰਕਾ ਨੇ ਅਨਿਲ ਸ਼ਰਮਾ ਦੁਆਰਾ ਨਿਰਦੇਸ਼ਿਤ ਸਪਾਈ ਥ੍ਰਿਲਰ ਫਿਲਮ 'ਦਿ ਹੀਰੋ: ਲਵ ਸਟੋਰੀ ਆਫ ਏ ਸਪਾਈ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਫਿਲਮ 'ਚ ਉਨ੍ਹਾਂ ਨਾਲ ਸੰਨੀ ਦਿਓਲ ਅਤੇ ਪ੍ਰੀਤੀ ਜ਼ਿੰਟਾ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ।
ਇਹ ਫਿਲਮ 400 ਕਰੋੜ ਦੇ ਕਲੱਬ 'ਚ ਹੋਈ ਸ਼ਾਮਲ
'ਗਦਰ 2' ਦੇ ਕਲੈਕਸ਼ਨ ਦੀ ਗੱਲ ਕਰੀਏ ਤਾਂ ਸਕਿਨਲਜ਼ ਦੀ ਰਿਪੋਰਟ ਮੁਤਾਬਕ 'ਗਦਰ 2' ਨੇ 12ਵੇਂ ਦਿਨ ਕਰੀਬ 11 ਕਰੋੜ ਦਾ ਕਲੈਕਸ਼ਨ ਕਰ ਲਿਆ ਹੈ, ਜਿਸ ਤੋਂ ਬਾਅਦ ਇਹ ਫਿਲਮ 400 ਕਰੋੜ ਦੇ ਕਲੱਬ 'ਚ ਸ਼ਾਮਲ ਹੋ ਗਈ ਹੈ।
Entertainment News Live: Jasmine Sandlas: ਜੈਸਮੀਨ ਸੈਂਡਲਾਸ ਨੇ ਨਵੇਂ ਲੁੱਕ 'ਚ ਦਿਖਾਇਆਂ ਅਦਾਵਾਂ, ਤਸਵੀਰਾਂ ਵੇਖ ਫੈਨਜ਼ ਬੋਲੇ- 'Very Hot'
Jasmine Sandlas New Look: ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਆਪਣੇ ਵੱਖਰੇ ਅੰਦਾਜ਼ ਅਤੇ ਸੋਸ਼ਲ ਮੀਡੀਆ ਉੱਪਰ ਲਗਾਤਾਰ ਵੱਖ-ਵੱਖ ਪੋਸਟਾਂ ਸ਼ੇਅਰ ਕਰ ਧਮਾਕਾ ਕਰ ਰਹੀ ਹੈ। ਦੱਸ ਦੇਈਏ ਕਿ ਜੈਸਮੀਨ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਹਮੇਸ਼ਾ ਐਕਟਿਵ ਰਹਿੰਦੀ ਹੈ। ਉਹ ਆਪਣੇ ਫੈਨਜ਼ ਨਾਲ ਅਕਸਰ ਦਿਲ ਦੀਆਂ ਗੱਲਾਂ ਵੀ ਸਾਂਝੀਆਂ ਕਰਦੀ ਹੈ।
Read More: Jasmine Sandlas: ਜੈਸਮੀਨ ਸੈਂਡਲਾਸ ਨੇ ਨਵੇਂ ਲੁੱਕ 'ਚ ਦਿਖਾਇਆਂ ਅਦਾਵਾਂ, ਤਸਵੀਰਾਂ ਵੇਖ ਫੈਨਜ਼ ਬੋਲੇ- 'Very Hot'
Entertainment News Live Today: Bollywood Kissa: ਫਲਾਈਟ 'ਚ ਸੰਨੀ ਦਿਓਲ 'ਤੇ ਭੜਕ ਉੱਠੇ ਚੰਕੀ ਪਾਂਡੇ, ਜਾਣੋ ਕਿਉਂ ਸਭ ਦੇ ਸਾਹਮਣੇ ਹੋਏ ਅੱਗ ਬਬੂਲਾ
Bollywood Kissa: ਸੰਨੀ ਦਿਓਲ ਭਾਵੇਂ ਹੀ ਪਰਦੇ 'ਤੇ ਗੁੱਸੇ ਦਾ ਕਿਰਦਾਰ ਨਿਭਾਉਂਦੇ ਹਨ ਪਰ ਅਸਲ ਜ਼ਿੰਦਗੀ 'ਚ ਉਹ ਕਾਫੀ ਸ਼ਰਮੀਲੇ ਅਤੇ ਮਜ਼ਾਕੀਆ ਹਨ। ਇਕ ਵਾਰ ਉਨ੍ਹਾਂ ਨੇ ਅਭਿਨੇਤਾ ਚੰਕੀ ਪਾਂਡੇ ਨਾਲ ਅਜਿਹਾ ਪ੍ਰੈਂਕ ਕੀਤਾ ਕਿ ਉਹ ਗੁੱਸੇ ਨਾਲ ਲਾਲ ਹੋ ਗਏ। ਸੰਨੀ ਦਿਓਲ ਅਤੇ ਚੰਕੀ ਪਾਂਡੇ ਦੋਵੇਂ ਹੀ 80 ਅਤੇ 90 ਦੇ ਦਹਾਕੇ ਦੇ ਮਸ਼ਹੂਰ ਸਿਤਾਰੇ ਹਨ। ਜਿਨ੍ਹਾਂ ਨੇ ਕਈ ਫਿਲਮਾਂ 'ਚ ਇਕੱਠੇ ਕੰਮ ਵੀ ਕੀਤਾ ਹੈ। ਇਸ ਦੌਰਾਨ ਦੋਵਾਂ ਵਿਚਾਲੇ ਡੂੰਘੀ ਦੋਸਤੀ ਵੀ ਹੋ ਗਈ। ਪਰ ਇੱਕ ਵਾਰ ਸੰਨੀ ਦਿਓਲ ਨੇ ਚੰਕੀ ਪਾਂਡੇ ਨਾਲ ਫਲਾਈਟ ਵਿੱਚ ਬਹੁਤ ਹੀ ਅਜੀਬ ਪ੍ਰੈਂਕ ਕੀਤਾ ਸੀ। ਜਿਸ ਕਾਰਨ ਅਦਾਕਾਰ ਸੰਨੀ ਤੋਂ ਕਾਫੀ ਨਾਰਾਜ਼ ਹੋ ਗਏ।
Entertainment News Live: Rakhi Sawant Controversy: ਆਦਿਲ ਦੁਰਾਨੀ ਤੋਂ ਬਾਅਦ ਰਾਖੀ ਸਾਵੰਤ ਖਿਲਾਫ ਬੈਸਟ ਫ੍ਰੈਂਡ ਰਾਜਸ਼੍ਰੀ ਨੇ ਬੋਲਿਆ ਹੱਲਾ, ਦਰਜ ਕਰਵਾਇਆ ਕੇਸ
Rakhi Sawant Controversy: ਬਾਲੀਵੁੱਡ ਦੀ ਡ੍ਰਾਮਾ ਕਵੀਨ ਰਾਖੀ ਸਾਵੰਤ ਦੀਆਂ ਮੁਸ਼ਕਿਲਾਂ ਇਨ੍ਹੀਂ ਦਿਨੀਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਇੱਕ ਪਾਸੇ ਰਾਖੀ ਦੇ ਪਤੀ ਆਦਿਲ ਖਾਨ ਦੁਰਾਨੀ ਲਗਾਤਾਰ ਉਨ੍ਹਾਂ 'ਤੇ ਗੰਭੀਰ ਦੋਸ਼ ਲਗਾ ਰਹੇ ਹਨ, ਤਾਂ ਦੂਜੇ ਪਾਸੇ ਹੁਣ ਉਸਦੀ ਖਾਸ ਦੋਸਤ ਨੇ ਵੀ ਉਸ ਖ਼ਿਲਾਫ਼ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਆਦਿਲ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਰਾਖੀ ਨੂੰ ਲੈ ਕੇ ਖੁਲਾਸੇ ਕਰ ਰਹੇ ਹਨ। ਦੋਵਾਂ ਵਿਚਾਲੇ ਦੋਸ਼ਾਂ ਦਾ ਦੌਰ ਚੱਲ ਰਿਹਾ ਹੈ।
Read More: Rakhi Sawant Controversy: ਆਦਿਲ ਦੁਰਾਨੀ ਤੋਂ ਬਾਅਦ ਰਾਖੀ ਸਾਵੰਤ ਖਿਲਾਫ ਬੈਸਟ ਫ੍ਰੈਂਡ ਰਾਜਸ਼੍ਰੀ ਨੇ ਬੋਲਿਆ ਹੱਲਾ, ਦਰਜ ਕਰਵਾਇਆ ਕੇਸ
Entertainment News Live Today: Adil Durrani: ਆਦਿਲ ਦੁਰਾਨੀ- ਰਾਖੀ ਸਾਵੰਤ ਵੱਲੋਂ ਹੰਗਾਮਾ ਜਾਰੀ, ਡ੍ਰਾਮਾ ਕਵੀਨ ਦਾ ਖੁਲਾਸਾ- 'ਕੁੜੀਆਂ-ਮਰਦਾਂ ਨਾਲ ਬਣਾਉਦਾ ਸਰੀਰਕ ਸਬੰਧ'
Rakhi Sawant On Adil Durrani: ਬਾਲੀਵੁੱਡ ਦੀ ਡ੍ਰਾਮਾ ਕਵੀਨ ਰਾਖੀ ਸਾਵੰਤ ਇੱਕ ਵਾਰ ਫਿਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਅਸਲ 'ਚ ਉਸ ਦੇ ਸਾਬਕਾ ਪਤੀ ਆਦਿਲ ਦੁਰਾਨੀ ਨੇ ਹਾਲ ਹੀ 'ਚ ਪ੍ਰੈੱਸ ਕਾਨਫਰੰਸ 'ਚ ਰਾਖੀ 'ਤੇ ਕਈ ਦੋਸ਼ ਲਾਏ ਸਨ। ਇਸ ਦੇ ਨਾਲ ਹੀ ਰਾਖੀ ਨੇ ਆਦਿਲ ਦੇ ਸਾਰੇ ਦਾਅਵਿਆਂ ਅਤੇ ਦੋਸ਼ਾਂ ਦਾ ਵੀ ਪਰਦਾਫਾਸ਼ ਕੀਤਾ। ਇਸ ਦੇ ਨਾਲ ਹੀ ਹੁਣ ਅਦਾਕਾਰਾ ਨੇ ਸਾਬਕਾ ਪਤੀ ਆਦਿਲ ਦੁਰਾਨੀ ਦੇ 6 ਮਹੀਨੇ ਜੇਲ੍ਹ 'ਚ ਰਹਿਣ ਦੇ ਕਾਰਨ ਬਾਰੇ ਵੱਡਾ ਖੁਲਾਸਾ ਕੀਤਾ ਹੈ।
Read More: Adil Durrani: ਆਦਿਲ ਦੁਰਾਨੀ- ਰਾਖੀ ਸਾਵੰਤ ਵੱਲੋਂ ਹੰਗਾਮਾ ਜਾਰੀ, ਡ੍ਰਾਮਾ ਕਵੀਨ ਦਾ ਖੁਲਾਸਾ- 'ਕੁੜੀਆਂ-ਮਰਦਾਂ ਨਾਲ ਬਣਾਉਦਾ ਸਰੀਰਕ ਸਬੰਧ'
Entertainment News Live: Rupali Ganguly: ਰੂਪਾਲੀ ਗਾਂਗੁਲੀ ਨੇ 'ਵਾਟ ਝੁਮਕਾ' 'ਤੇ ਲਗਾਏ ਠੁਮਕੇ, ਅਨੁਪਮਾ ਦੀਆਂ ਅਦਾਵਾਂ ਨੇ ਕਰਨ ਜੌਹਰ ਨੂੰ ਬਣਾਇਆ ਦੀਵਾਨਾ
Rupali Ganguly Reel Video: ਅਨੁਪਮਾ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੀ ਅਭਿਨੇਤਰੀ ਰੂਪਾਲੀ ਗਾਂਗੁਲੀ ਟੀਵੀ ਦੀ ਸਭ ਤੋਂ ਪਿਆਰੀ ਅਭਿਨੇਤਰੀਆਂ ਵਿੱਚੋਂ ਇੱਕ ਹੈ, ਉਸਨੇ ਫਿਲਮਾਂ ਤੋਂ ਬਾਅਦ ਟੈਲੀਵਿਜ਼ਨ ਇੰਡਸਟਰੀ ਵਿੱਚ ਵੱਖਰੀ ਪਛਾਣ ਬਣਾਈ ਹੈ। ਉਨ੍ਹਾਂ ਦੇ ਸ਼ੋਅ ਅਨੁਪਮਾ ਨੂੰ ਟੀਵੀ 'ਤੇ ਸਭ ਤੋਂ ਵੱਧ ਦੇਖੇ ਜਾਣ ਵਾਲੇ ਸੀਰੀਅਲਾਂ ਦੀ ਸੂਚੀ 'ਚ ਰੱਖਿਆ ਗਿਆ ਹੈ। ਹਾਲ ਹੀ 'ਚ ਉਨ੍ਹਾਂ ਨੇ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਤੋਂ ਪ੍ਰਣਾਲੀ ਰਾਠੌੜ ਨਾਲ ਡਾਂਸਿੰਗ ਰੀਲ ਕਰਕੇ ਇੰਟਰਨੈੱਟ 'ਤੇ ਧਮਾਲ ਮਚਾ ਦਿੱਤੀ।
Read More: Rupali Ganguly: ਰੂਪਾਲੀ ਗਾਂਗੁਲੀ ਨੇ 'ਵਾਟ ਝੁਮਕਾ' 'ਤੇ ਲਗਾਏ ਠੁਮਕੇ, ਅਨੁਪਮਾ ਦੀਆਂ ਅਦਾਵਾਂ ਨੇ ਕਰਨ ਜੌਹਰ ਨੂੰ ਬਣਾਇਆ ਦੀਵਾਨਾ