![ABP Premium](https://cdn.abplive.com/imagebank/Premium-ad-Icon.png)
Rakhi Sawant Controversy: ਆਦਿਲ ਦੁਰਾਨੀ ਤੋਂ ਬਾਅਦ ਰਾਖੀ ਸਾਵੰਤ ਖਿਲਾਫ ਬੈਸਟ ਫ੍ਰੈਂਡ ਰਾਜਸ਼੍ਰੀ ਨੇ ਬੋਲਿਆ ਹੱਲਾ, ਦਰਜ ਕਰਵਾਇਆ ਕੇਸ
Rakhi Sawant Controversy: ਬਾਲੀਵੁੱਡ ਦੀ ਡ੍ਰਾਮਾ ਕਵੀਨ ਰਾਖੀ ਸਾਵੰਤ ਦੀਆਂ ਮੁਸ਼ਕਿਲਾਂ ਇਨ੍ਹੀਂ ਦਿਨੀਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਇੱਕ ਪਾਸੇ ਰਾਖੀ ਦੇ ਪਤੀ ਆਦਿਲ ਖਾਨ ਦੁਰਾਨੀ ਲਗਾਤਾਰ ਉਨ੍ਹਾਂ 'ਤੇ ਗੰਭੀਰ ਦੋਸ਼ ਲਗਾ ਰਹੇ ਹਨ
![Rakhi Sawant Controversy: ਆਦਿਲ ਦੁਰਾਨੀ ਤੋਂ ਬਾਅਦ ਰਾਖੀ ਸਾਵੰਤ ਖਿਲਾਫ ਬੈਸਟ ਫ੍ਰੈਂਡ ਰਾਜਸ਼੍ਰੀ ਨੇ ਬੋਲਿਆ ਹੱਲਾ, ਦਰਜ ਕਰਵਾਇਆ ਕੇਸ rakhi-sawant-best-friend-rajshree-filed-police-complaint-against-actress-know-reason know the reason Rakhi Sawant Controversy: ਆਦਿਲ ਦੁਰਾਨੀ ਤੋਂ ਬਾਅਦ ਰਾਖੀ ਸਾਵੰਤ ਖਿਲਾਫ ਬੈਸਟ ਫ੍ਰੈਂਡ ਰਾਜਸ਼੍ਰੀ ਨੇ ਬੋਲਿਆ ਹੱਲਾ, ਦਰਜ ਕਰਵਾਇਆ ਕੇਸ](https://feeds.abplive.com/onecms/images/uploaded-images/2023/08/23/485f6848b0b68bfc490b9fa11b857e1a1692791386325709_original.jpg?impolicy=abp_cdn&imwidth=1200&height=675)
Rakhi Sawant Controversy: ਬਾਲੀਵੁੱਡ ਦੀ ਡ੍ਰਾਮਾ ਕਵੀਨ ਰਾਖੀ ਸਾਵੰਤ ਦੀਆਂ ਮੁਸ਼ਕਿਲਾਂ ਇਨ੍ਹੀਂ ਦਿਨੀਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਇੱਕ ਪਾਸੇ ਰਾਖੀ ਦੇ ਪਤੀ ਆਦਿਲ ਖਾਨ ਦੁਰਾਨੀ ਲਗਾਤਾਰ ਉਨ੍ਹਾਂ 'ਤੇ ਗੰਭੀਰ ਦੋਸ਼ ਲਗਾ ਰਹੇ ਹਨ, ਤਾਂ ਦੂਜੇ ਪਾਸੇ ਹੁਣ ਉਸਦੀ ਖਾਸ ਦੋਸਤ ਨੇ ਵੀ ਉਸ ਖ਼ਿਲਾਫ਼ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਆਦਿਲ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਰਾਖੀ ਨੂੰ ਲੈ ਕੇ ਖੁਲਾਸੇ ਕਰ ਰਹੇ ਹਨ। ਦੋਵਾਂ ਵਿਚਾਲੇ ਦੋਸ਼ਾਂ ਦਾ ਦੌਰ ਚੱਲ ਰਿਹਾ ਹੈ।
ਰਾਖੀ ਸਾਵੰਤ ਖਿਲਾਫ ਬੈਸਟ ਫਰੈਂਡ ਰਾਜਸ਼੍ਰੀ ਨੇ ਕੇਸ ਦਰਜ ਕਰਵਾਇਆ
ਰਾਖੀ ਸਾਵੰਤ ਦੇ ਬੈਸਟ ਫ੍ਰੈਂਡ ਨੇ ਉਨ੍ਹਾਂ ਦੇ ਖਿਲਾਫ ਸ਼ਿਕਾਇਤ ਕਰਦੇ ਹੋਏ ਕਿਹਾ ਹੈ ਕਿ ਉਹ ਜਲਦ ਹੀ ਰਾਖੀ ਦੇ ਕਈ ਰਾਜ਼ ਖੋਲ੍ਹੇਗੀ। ਇਸ ਖ਼ਬਰ ਨੂੰ ਸੁਣਨ ਤੋਂ ਬਾਅਦ ਰਾਖੀ ਸਾਵੰਤ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਔਖੇ ਸਮੇਂ ਵਿੱਚ ਮੇਰਾ ਸਾਥ ਦਿੱਤਾ ਹੈ ਅਤੇ ਮੈਂ ਵੀ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੀ ਹਾਂ। ਰਾਜਸ਼੍ਰੀ ਹਮੇਸ਼ਾ ਮੇਰੀ ਚੰਗੀ ਦੋਸਤ ਰਹੇਗੀ। ਪਰ ਮੈਂ ਉਸ ਦੀ ਇਸ ਹਰਕਤ ਕਾਰਨ ਸਦਮੇ ਵਿੱਚ ਹਾਂ। ਰਾਖੀ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਮੇਰੀ ਜ਼ਿੰਦਗੀ 'ਚ ਕੀ ਗੜਬੜ ਚੱਲ ਰਹੀ ਹੈ।
ਦੂਜੇ ਪਾਸੇ ਰਾਜਸ਼੍ਰੀ ਨੇ ਖੁਲਾਸਾ ਕੀਤਾ ਹੈ ਕਿ ਜਦੋਂ ਮੈਂ ਰਾਖੀ ਨਾਲ ਫੋਨ 'ਤੇ ਗੱਲ ਕੀਤੀ ਤਾਂ ਉਸ ਨੇ ਮੈਨੂੰ ਧਮਕੀ ਦਿੱਤੀ। ਰਾਖੀ ਦੇ ਬ੍ਰੈਸਟ ਫ੍ਰੈਂਡ ਨੇ ਦੱਸਿਆ ਕਿ ਆਦਿਲ ਜਦੋਂ ਬਾਹਰ ਆਇਆ ਤਾਂ ਰਾਖੀ ਮੇਰੇ ਨਾਲ ਗੁੱਸੇ ਹੋ ਗਈ। ਉਸ ਨੇ ਕਿਹਾ ਕਿ ਉਹ ਮੀਡੀਆ 'ਚ ਆ ਜਲਦ ਹੀ ਰਾਖੀ ਬਾਰੇ ਕਈ ਗੱਲਾਂ ਦਾ ਖੁਲਾਸਾ ਕਰੇਗੀ।
ਰਾਜਸ਼੍ਰੀ ਨੇ ਦੱਸਿਆ ਕਿ ਰਾਖੀ ਨੇ ਉਸ ਨੂੰ ਧਮਕੀ ਦਿੱਤੀ
ਦੱਸ ਦੇਈਏ ਕਿ ਰਾਖੀ ਸਾਵੰਤ ਅਤੇ ਆਦਿਲ ਖਾਨ ਦੁਰਾਨੀ ਇੱਕ ਵਾਰ ਫਿਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਚਰਚਾ ਵਿੱਚ ਆ ਗਏ ਹਨ। ਜੇਲ ਤੋਂ ਬਾਹਰ ਆਉਣ ਤੋਂ ਬਾਅਦ ਆਦਿਲ ਨੇ ਸੋਮਵਾਰ ਨੂੰ ਪਤਨੀ ਰਾਖੀ ਸਾਵੰਤ ਨੂੰ ਲੈ ਕੇ ਕਈ ਵੱਡੇ ਖੁਲਾਸੇ ਕੀਤੇ। ਤਾਂ ਦੂਜੇ ਪਾਸੇ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ 'ਚ ਰਾਖੀ ਸਾਵੰਤ ਨੇ ਵੀ ਕਈ ਹੈਰਾਨ ਕਰਨ ਵਾਲੀਆਂ ਗੱਲਾਂ ਕਹੀਆਂ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)