ਪੜਚੋਲ ਕਰੋ

Entertainment News Live: ਸੋਨਮ ਬਾਜਵਾ ਨੇ ਲਗਾਇਆ ਹੌਟਨੇਸ ਦਾ ਤੜਕਾ, ਗਦਰ 2- ਡ੍ਰੀਮ ਗਰਲ-2 ਨੇ ਦਿਖਾਇਆ ਜਲਵਾ ਸਣੇ ਪੜ੍ਹੋ ਮਨੋਰੰਜਨ ਦੀਆਂ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ...

LIVE

Key Events
Entertainment News Live: ਸੋਨਮ ਬਾਜਵਾ ਨੇ ਲਗਾਇਆ ਹੌਟਨੇਸ ਦਾ ਤੜਕਾ, ਗਦਰ 2- ਡ੍ਰੀਮ ਗਰਲ-2 ਨੇ ਦਿਖਾਇਆ ਜਲਵਾ ਸਣੇ ਪੜ੍ਹੋ ਮਨੋਰੰਜਨ ਦੀਆਂ ਅਹਿਮ ਖਬਰਾਂ

Background

Dream Girl 2 Box Office Collection Day 3: ਸੰਨੀ ਦਿਓਲ ਦੀ 'ਗਦਰ 2' ਅਤੇ 'ਓਐਮਜੀ 2' ਨਾਲ ਜ਼ਬਰਦਸਤ ਟੱਕਰ ਦੇ ਬਾਵਜੂਦ ਆਯੁਸ਼ਮਾਨ ਖੁਰਾਨਾ ਸਟਾਰਰ ਫਿਲਮ 'ਡ੍ਰੀਮ ਗਰਲ 2' ਬਹੁਤ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਸੰਨੀ ਦਿਓਲ ਅਤੇ ਅਕਸ਼ੈ ਕੁਮਾਰ ਸਟਾਰਰ ਫਿਲਮ ਦੀ ਰਿਲੀਜ਼ ਤੋਂ ਦੋ ਹਫਤੇ ਬਾਅਦ ਕਾਮੇਡੀ-ਡਰਾਮਾ ਫਿਲਮ 'ਡ੍ਰੀਮ ਗਰਲ 2' ਨੇ ਸ਼ਾਨਦਾਰ ਓਪਨਿੰਗ ਕੀਤੀ ਸੀ ਅਤੇ ਵੀਕੈਂਡ 'ਤੇ ਇਸ ਫਿਲਮ ਦੀ ਕਮਾਈ 'ਚ ਭਾਰੀ ਉਛਾਲ ਆਇਆ। ਆਓ ਜਾਣਦੇ ਹਾਂ 'ਡ੍ਰੀਮ ਗਰਲ 2' ਨੇ ਆਪਣੀ ਰਿਲੀਜ਼ ਦੇ ਤੀਜੇ ਦਿਨ ਯਾਨੀ ਐਤਵਾਰ ਨੂੰ ਕਿੰਨੇ ਕਰੋੜ ਦੀ ਕਮਾਈ ਕੀਤੀ?

'ਡ੍ਰੀਮ ਗਰਲ 2' ਨੇ ਰਿਲੀਜ਼ ਦੇ ਤੀਜੇ ਦਿਨ ਕਿੰਨੇ ਕਰੋੜ ਕਮਾਏ?

'ਡ੍ਰੀਮ ਗਰਲ 2' ਸਾਲ 2019 ਦੀ ਸੁਪਰ-ਡੁਪਰ ਹਿੱਟ ਫਿਲਮ 'ਡ੍ਰੀਮ ਗਰਲ' ਦਾ ਸੀਕਵਲ ਹੈ। 'ਡ੍ਰੀਮ ਗਰਲ 2' 'ਚ ਇੱਕ ਵਾਰ ਫਿਰ ਆਯੁਸ਼ਮਾਨ ਖੁਰਾਨਾ ਪੂਜਾ ਦੇ ਕਿਰਦਾਰ 'ਚ ਦਿਲਾਂ ਦਾ ਟੈਲੀਫੋਨ ਵਜਾਉਣ 'ਚ ਸਫਲ ਰਹੇ। ਇਸ ਫਿਲਮ ਨੂੰ ਵੀ ਪਹਿਲੇ ਭਾਗ ਦੀ ਤਰ੍ਹਾਂ ਦਰਸ਼ਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ, ਇਸ ਦੇ ਨਾਲ ਹੀ ਇਸ ਫਿਲਮ ਨੂੰ ਦੇਖਣ ਲਈ ਕਾਫੀ ਦਰਸ਼ਕ ਸਿਨੇਮਾਘਰਾਂ ਵਿੱਚ ਪਹੁੰਚ ਰਹੇ ਹਨ। ਜੇਕਰ ਫਿਲਮ ਦੀ ਕਮਾਈ ਦੀ ਗੱਲ ਕਰੀਏ

ਡ੍ਰੀਮ ਗਰਲ 2 ਨੇ ਪਹਿਲੇ ਦਿਨ 10.60 ਕਰੋੜ ਦੀ ਕਮਾਈ ਕੀਤੀ।
ਦੂਜੇ ਦਿਨ ਸ਼ਨੀਵਾਰ ਨੂੰ 'ਡ੍ਰੀਮ ਗਰਲ 2' ਦਾ ਕਲੈਕਸ਼ਨ 14.02 ਕਰੋੜ ਰੁਪਏ ਰਿਹਾ।
ਇਸ ਦੇ ਨਾਲ ਹੀ 'ਡ੍ਰੀਮ ਗਰਲ 2' ਦੀ ਰਿਲੀਜ਼ ਦੇ ਤੀਜੇ ਦਿਨ ਐਤਵਾਰ ਦੀ ਕਮਾਈ ਦੇ ਸ਼ੁਰੂਆਤੀ ਅੰਕੜੇ ਆ ਗਏ ਹਨ। ਜਿਸ ਦੇ ਮੁਤਾਬਕ ਐਤਵਾਰ ਨੂੰ ਫਿਲਮ ਦੇ ਕਲੈਕਸ਼ਨ 'ਚ ਜ਼ਬਰਦਸਤ ਉਛਾਲ ਆਇਆ ਹੈ। 
ਸਕਨੀਲਕ ਦੀ ਸ਼ੁਰੂਆਤੀ ਰੁਝਾਨ ਰਿਪੋਰਟ ਦੇ ਅਨੁਸਾਰ, 'ਡ੍ਰੀਮ ਗਰਲ 2' ਨੇ ਆਪਣੀ ਰਿਲੀਜ਼ ਦੇ ਤੀਜੇ ਦਿਨ ਯਾਨੀ ਐਤਵਾਰ ਨੂੰ 16 ਕਰੋੜ ਦੀ ਕਮਾਈ ਕੀਤੀ ਹੈ।
ਇਸ ਦੇ ਨਾਲ 'ਡ੍ਰੀਮ ਗਰਲ 2' ਦੀ 3 ਦਿਨਾਂ ਦੀ ਕੁੱਲ ਕਮਾਈ ਹੁਣ 40.71 ਕਰੋੜ ਰੁਪਏ ਹੋ ਗਈ ਹੈ।
'ਡ੍ਰੀਮ ਗਰਲ 2' 50 ਕਰੋੜ ਦਾ ਅੰਕੜਾ ਪਾਰ ਕਰਨ ਵੱਲ ਵੱਧ ਰਹੀ ਹੈ। 
'ਡ੍ਰੀਮ ਗਰਲ 2' ਦਾ ਤਿੰਨ ਦਿਨਾਂ ਦਾ ਕਲੈਕਸ਼ਨ ਬਹੁਤ ਵਧੀਆ ਰਿਹਾ ਹੈ। ਅਜਿਹੇ 'ਚ ਆਯੁਸ਼ਮਾਨ ਲੰਬੇ ਸਮੇਂ ਤੋਂ ਬਾਅਦ ਬਾਕਸ ਆਫਿਸ 'ਤੇ ਸ਼ਾਨਦਾਰ ਸਫਲਤਾ ਹਾਸਲ ਕਰ ਰਹੇ ਹਨ। ਫਿਲਮ ਹੁਣ ਜਲਦ ਹੀ 50 ਕਰੋੜ ਦਾ ਅੰਕੜਾ ਪਾਰ ਕਰਨ ਵੱਲ ਵਧ ਰਹੀ ਹੈ। ਫਿਲਮ ਸੋਮਵਾਰ ਜਾਂ ਮੰਗਲਵਾਰ ਤੱਕ ਇਹ ਅੰਕੜਾ ਪਾਰ ਕਰ ਲਵੇਗੀ।

ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ 'ਡ੍ਰੀਮ ਗਰਲ 2' 'ਚ ਆਯੁਸ਼ਮਾਨ ਖੁਰਾਨਾ ਤੋਂ ਇਲਾਵਾ ਅਨੰਨਿਆ ਪਾਂਡੇ, ਅੰਨੂ ਕਪੂਰ, ਪਰੇਸ਼ ਰਾਵਲ, ਵਿਜੇ ਰਾਜ, ਰਾਜਪਾਲ ਯਾਦਵ, ਅਸਰਾਨੀ, ਸੀਮਾ ਪਾਹਵਾ, ਮਨੋਜ ਜੋਸ਼ੀ, ਮਨਜੋਤ ਸਿੰਘ, ਅਭਿਸ਼ੇਕ ਬੈਨਰਜੀ ਅਤੇ ਰੰਜਨ ਰਾਜ ਨੇ ਅਹਿਮ ਭੂਮਿਕਾ ਨਿਭਾਈ ਹੈ। ਇਸ ਫਿਲਮ ਦਾ ਨਿਰਦੇਸ਼ਨ ਰਾਜ ਸ਼ਾਂਡਿਲਿਆ ਨੇ ਕੀਤਾ ਹੈ।

19:50 PM (IST)  •  28 Aug 2023

Entertainment News Live Today: 'ਬਿੱਗ ਬੌਸ OTT 2' ਦੇ ਜੇਤੂ ਐਲਵਿਸ਼ ਯਾਦਵ ਨੇ ਖਰੀਦਿਆ ਆਪਣੇ ਸੁਪਨਿਆਂ ਦਾ ਘਰ, ਫੈਨਜ਼ ਨੂੰ ਵੀਡੀਓ ਸ਼ੇਅਰ ਕਰ ਦਿਖਾਈ ਝਲਕ

ਸੋਸ਼ਲ ਮੀਡੀਆ ਸਨਸਨੀ ਐਲਵਿਸ਼ ਯਾਦਵ ਦੀ ਇੱਕ ਮਜ਼ਬੂਤ ​​ਫੈਨ ਫਾਲੋਇੰਗ ਹੈ। ਜਦੋਂ ਤੋਂ ਉਹ ਬਿੱਗ ਬੌਸ ਓਟੀਟੀ 2 ਦਾ ਵਿਜੇਤਾ ਬਣਿਆ ਹੈ, ਉਦੋਂ ਤੋਂ ਉਹ ਸੁਰਖੀਆਂ ਵਿੱਚ ਹੈ। ਲਗਾਤਾਰ ਇੰਟਰਵਿਊ ਦਿੰਦੇ ਰਹੇ। ਉਸਨੇ ਬਿੱਗ ਬੌਸ ਓਟੀਟੀ 2 ਵਿੱਚ ਵਾਈਲਡ ਕਾਰਡ ਐਂਟਰੀ ਲਈ ਅਤੇ ਸ਼ੋਅ ਜਿੱਤ ਕੇ ਇਤਿਹਾਸ ਰਚ ਦਿੱਤਾ। ਐਲਵਿਸ਼ ਯੂਟਿਊਬ 'ਤੇ ਲਗਾਤਾਰ ਸਰਗਰਮ ਹੈ। ਹਾਲ ਹੀ 'ਚ ਉਸ ਨੇ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ ਨਵੇਂ ਘਰ ਦੀ ਖੁਸ਼ਖਬਰੀ ਦਿੱਤੀ ਹੈ। ਐਲਵਿਸ਼ ਨੇ ਨਵਾਂ ਘਰ ਖਰੀਦਿਆ ਹੈ। ਉਸ ਨੇ ਯੂ-ਟਿਊਬ 'ਤੇ ਪ੍ਰਸ਼ੰਸਕਾਂ ਨੂੰ ਆਪਣੇ ਘਰ ਦੀ ਝਲਕ ਦਿਖਾਈ ਹੈ। ਘਰ ਦਿਖਾਉਂਦੇ ਹੋਏ ਐਲਵਿਸ਼ ਨੇ ਕਿਹਾ- ਇਸ ਲਈ ਆਖਿਰਕਾਰ ਬਿੱਗ ਬੌਸ ਤੋਂ ਬਾਅਦ ਮੈਂ ਪਹਿਲੀ ਵਾਰ ਆਪਣੇ ਨਵੇਂ ਘਰ 'ਚ ਆਇਆ ਹਾਂ। ਐਲਵਿਸ਼ ਦਾ ਨਵਾਂ ਘਰ ਨਿਰਮਾਣ ਅਧੀਨ ਹੈ।

Elvish Yadav: 'ਬਿੱਗ ਬੌਸ OTT 2' ਦੇ ਜੇਤੂ ਐਲਵਿਸ਼ ਯਾਦਵ ਨੇ ਖਰੀਦਿਆ ਆਪਣੇ ਸੁਪਨਿਆਂ ਦਾ ਘਰ, ਫੈਨਜ਼ ਨੂੰ ਵੀਡੀਓ ਸ਼ੇਅਰ ਕਰ ਦਿਖਾਈ ਝਲਕ

19:34 PM (IST)  •  28 Aug 2023

Entertainment News Live: ਦਿੱਲੀ ਹਾਈਕੋਰਟ ਤੋਂ ਸੁਪਰਸਟਾਰ ਰਜਨੀਕਾਂਤ ਨੂੰ ਝਟਕਾ! ਜੇਲਰ ਫਿਲਮ ਤੋਂ ਇਸ IPL ਟੀਮ ਦੀ ਜਰਸੀ ਵਾਲਾ ਸੀਨ ਹਟਾਉਣ ਦਾ ਹੁਕਮ

ਹਾਲ ਹੀ 'ਚ ਰਜਨੀਕਾਂਤ ਨੇ ਲਗਭਗ 2 ਸਾਲ ਬਾਅਦ ਵੱਡੇ ਪਰਦੇ 'ਤੇ ਵਾਪਸੀ ਕੀਤੀ ਹੈ। ਇਸ ਮੈਗਾਸਟਾਰ ਦੀ ਫਿਲਮ ਜੇਲਰ ਰਿਲੀਜ਼ ਹੋਈ। ਰਜਨੀਕਾਂਤ ਦੀ ਜੇਲਰ ਫਿਲਮ ਨੇ ਬਾਕਸ ਆਫਿਸ 'ਤੇ ਜ਼ਬਰਦਸਤ ਕਮਾਈ ਕੀਤੀ ਸੀ ਪਰ ਹੁਣ ਦਿੱਲੀ ਹਾਈ ਕੋਰਟ ਨੇ ਮੇਗਾਸਟਾਰ ਨੂੰ ਝਟਕਾ ਦਿੱਤਾ ਹੈ। ਅਸਲ 'ਚ ਰਜਨੀਕਾਂਤ ਦੀ ਜੇਲਰ ਫਿਲਮ 'ਚ IPL ਟੀਮ ਰਾਇਲ ਚੈਲੇਂਜਰਸ ਬੈਂਗਲੁਰੂ ਦੀ ਜਰਸੀ ਦਿਖਾਈ ਗਈ ਹੈ। ਹੁਣ ਦਿੱਲੀ ਹਾਈਕੋਰਟ ਨੇ ਫਿਲਮ 'ਜੇਲਰ' 'ਚ ਆਈ.ਪੀ.ਐੱਲ ਟੀਮ ਰਾਇਲ ਚੈਲੇਂਜਰਸ ਬੈਂਗਲੁਰੂ ਦੇ ਜਰਸੀ ਸੀਨ ਨੂੰ ਹਟਾਉਣ ਦਾ ਹੁਕਮ ਦਿੱਤਾ ਹੈ।  

ਦਿੱਲੀ ਹਾਈਕੋਰਟ ਨੇ ਆਪਣੇ ਹੁਕਮ 'ਚ ਕੀ ਕਿਹਾ?
ਦਿੱਲੀ ਹਾਈਕੋਰਟ ਨੇ ਆਪਣੇ ਹੁਕਮ 'ਚ ਕਿਹਾ ਕਿ ਰਜਨੀਕਾਂਤ ਦੀ ਜੇਲਰ ਫਿਲਮ 'ਚ ਆਈ.ਪੀ.ਐੱਲ ਟੀਮ ਰਾਇਲ ਚੈਲੇਂਜਰਸ ਬੈਂਗਲੁਰੂ ਦੀ ਜਰਸੀ ਦਿਖਾਈ ਗਈ ਹੈ, ਉਸ ਸੀਨ ਨੂੰ ਇਸ ਫਿਲਮ 'ਚੋਂ ਹਟਾਇਆ ਜਾਵੇ। ਹਾਲਾਂਕਿ ਰਜਨੀਕਾਂਤ ਦੀ ਜੇਲਰ ਫਿਲਮ ਲਈ ਦਿੱਲੀ ਹਾਈ ਕੋਰਟ ਦੇ ਹੁਕਮ ਨੂੰ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।

18:36 PM (IST)  •  28 Aug 2023

Entertainment News Live: ਗਾਇਕਾ ਬਾਣੀ ਸੰਧੂ ਨੇ ਕੀਤਾ ਨਵੀਂ ਐਲਬਮ ਦਾ ਐਲਾਨ, ਜਾਣੋ ਕਿਸ ਦਿਨ ਹੋ ਰਹੀ ਰਿਲੀਜ਼?

ਪੰਜਾਬੀ ਗਾਇਕਾ ਬਾਣੀ ਸੰਧੂ ਕਿਸੇ ਜਾਣ ਪਛਾਣ ਦੀ ਮੋਹਤਾਜ ਨਹੀਂ ਹੈ। ਉਸ ਨੂੰ ਆਪਣੀ ਖੂਬਸੂਰਤੀ ਦੇ ਨਾਲ ਨਾਲ ਸੁਰੀਲੀ ਆਵਾਜ਼ ਲਈ ਵੀ ਜਾਣਿਆ ਜਾਂਦਾ ਹੈ। ਉਹ ਹਾਲ ਹੀ 'ਚ ਅਦਾਕਾਰ ਜੈ ਰੰਧਾਵਾ ਦੇ ਨਾਲ ਫਿਲਮ 'ਮੈਡਲ' ;ਚ ਨਜ਼ਰ ਆਈ ਸੀ। ਇਸ ਫਿਲਮ ਰਾਹੀਂ ਬਾਣੀ ਨੇ ਪੰਜਾਬੀ ਸਿਨੇਮਾ 'ਚ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਫਿਲਮ ਨੂੰ ਭਰਵਾਂ ਹੁੰਗਾਰਾ ਮਿਿਲਿਆ ਸੀ।  ਇਸ ਤੋਂ ਬਾਅਦ ਹੁਣ ਬਾਣੀ ਨੂੰ ਲੈਕੇ ਇੱਕ ਹੋਰ ਅਪਡੇਟ ਸਾਹਮਣੇ ਆ ਰਹੀ ਹੈ। ਬਾਣੀ ਨੇ ਆਪਣੀ ਨਵੀਂ ਈਪੀ ਯਾਨਿ ਐਲਬਮ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਗਾਇਕਾ ਨੇ ਆਪਣੀ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਿਖਿਆ, 'ਨਵੀਂ ਈਪੀ ਜਲਦੀ ।' ਉਸ ਦੀ ਇਸ ਪੋਸਟ ਤੋਂ ਬਾਅਦ ਫੈਨਜ਼ ਕਾਫੀ ਐਕਸਾਇਟਡ ਨਜ਼ਰ ਆ ਰਹੇ ਹਨ । 

Baani Sandhu: ਗਾਇਕਾ ਬਾਣੀ ਸੰਧੂ ਨੇ ਕੀਤਾ ਨਵੀਂ ਐਲਬਮ ਦਾ ਐਲਾਨ, ਜਾਣੋ ਕਿਸ ਦਿਨ ਹੋ ਰਹੀ ਰਿਲੀਜ਼?

17:59 PM (IST)  •  28 Aug 2023

Entertainment News Live Today: ਪੰਜਾਬੀ ਗਾਇਕ ਸਿੰਘਾ ਨੇ ਕਰਵਾ ਲਿਆ ਵਿਆਹ? ਜਾਣੋ ਕੀ ਹੈ ਵਾਇਰਲ ਤਸਵੀਰਾਂ ਦੀ ਹਕੀਕਤ

ਪੰਜਾਬੀ ਗਾਇਕ ਸਿੰਘਾ ਅਕਸਰ ਹੀ ਸੁਰਖੀਆਂ 'ਚ ਬਣਿਆ ਰਹਿੰਦਾ ਹੈ। ਹਾਲ ਹੀ ਗਾਇਕ ਆਪਣੇ ਇੱਕ ਵਿਵਾਦਤ ਗਾਣੇ ਕਰਕੇ ਕਾਫੀ ਸੁਰਖੀਆਂ 'ਚ ਰਿਹਾ ਸੀ। ਉਸ 'ਤੇ ਹਾਲ ਹੀ 'ਚ ਈਸਾਈ ਧਰਮ ਦੀਆਂ ਭਾਵਨਾਵਾਂ ਨੂੰ ਭੜਕਾਉਣ ਦਾ ਦੋਸ਼ ਲੱਗਿਆ ਸੀ। ਇਸ ਤੋਂ ਬਾਅਦ ਗਾਇਕ 'ਤੇ ਧਾਰਾ 295 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਹ ਗਾਣਾ ਸੀ ਸਟਿੱਲ ਲਾਈਵ।  

ਇਸ ਤੋਂ ਬਾਅਦ ਹੁਣ ਸਿੰਗਾ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਆ ਗਿਆ ਹੈ। ਦਰਅਸਲ, ਸਿੰਗਾ ਨੂੰ ਲੈਕੇ ਖਬਰਾਂ ਆ ਰਹੀਆਂ ਹਨ ਕਿ ਗਾਇਕ ਨੇ ਵਿਆਹ ਕਰਵਾ ਲਿਆ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਵਾਇਰਲ ਹੋ ਰਹੀਆਂ ਹਨ। ਹੁਣ ਅਸੀਂ ਤੁਹਾਨੂੰ ਇਨ੍ਹਾਂ ਵਾਇਰਲ ਤਸਵੀਰਾਂ ਦਾ ਸੱਚ ਦੱਸਣ ਜਾ ਰਹੇ ਹਾਂ। ਇਹ ਤਸਵੀਰਾਂ ਬੇਸ਼ੱਕ ਸਿੰਗਾ ਦੇ ਵਿਆਹ ਦੀਆਂ ਹਨ, ਪਰ ਇਹ ਉਸ ਦਾ ਫਿਲਮੀ ਵਿਆਹ ਹੈ। ਯਾਨਿ ਕਿ ਇਹ ਤਸਵੀਰਾਂ ਉਸ ਦੀ ਫਿਲਮ ਦੇ ਸੈੱਟ ਤੋਂ ਲਈਆਂ ਗਈਆਂ ਹਨ, ਜੋ ਕਿ ਅੱਗ ਵਾਂਗ ਵਾਇਰਲ ਹੋ ਰਹੀਆਂ ਹਨ। ਫਿਲਹਾਲ ਗਾਇਕ ਨੇ ਇਸ 'ਤੇ ਕੋਈ ਪ੍ਰਤੀਕਿਿਰਿਆ ਨਹੀਂ ਦਿੱਤੀ ਹੈ। 

Singga: ਪੰਜਾਬੀ ਗਾਇਕ ਸਿੰਘਾ ਨੇ ਕਰਵਾ ਲਿਆ ਵਿਆਹ? ਜਾਣੋ ਕੀ ਹੈ ਵਾਇਰਲ ਤਸਵੀਰਾਂ ਦੀ ਹਕੀਕਤ

17:33 PM (IST)  •  28 Aug 2023

Entertainment News Live: ਸ਼ਾਹਰੁਖ ਖਾਨ ਦੀ ਇਹ ਹੀਰੋਈਨ ਹੈ 28 ਹਜ਼ਾਰ ਕਰੋੜ ਜਾਇਦਾਦ ਦੀ ਮਾਲਕਣ, ਜਾਣੋ ਕਿਸ ਕਾਰੋਬਾਰ ਨੇ ਬਣਾਇਆ ਅਰਬਪਤੀ?

ਵਿਕਾਸ ਓਬਰਾਏ ਭਾਰਤ ਦੇ ਸਭ ਤੋਂ ਅਮੀਰ ਰੀਅਲ ਅਸਟੇਟ ਕਾਰੋਬਾਰੀਆਂ ਵਿੱਚੋਂ ਇੱਕ ਹੈ। ਉਹ ਲਗਭਗ 30,000 ਕਰੋੜ ਰੁਪਏ ਦੀ ਮਾਰਕੀਟ ਕੈਪ ਦੇ ਨਾਲ ਓਬਰਾਏ ਰੀਅਲਟੀ ਲਿਮਟਿਡ ਦਾ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਹੈ। ਵਿਕਾਸ ਓਬਰਾਏ ਦਾ ਵਿਆਹ ਬਾਲੀਵੁੱਡ ਅਭਿਨੇਤਰੀ ਗਾਇਤਰੀ ਜੋਸ਼ੀ ਨਾਲ ਹੋਇਆ ਹੈ, ਜਿਸ ਨੇ 'ਸਵਦੇਸ' ਵਿੱਚ ਸ਼ਾਹਰੁਖ ਖਾਨ ਦੇ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਵਿਕਾਸ ਓਬਰਾਏ ਦੇ ਪਿਤਾ ਰਣਵੀਰ ਓਬਰਾਏ ਨੇ ਤਿੰਨ ਦਹਾਕੇ ਪਹਿਲਾਂ ਕੰਪਨੀ ਦੀ ਸਥਾਪਨਾ ਕੀਤੀ ਸੀ। ਕੰਪਨੀ ਦੇ ਹੁਣ ਹਾਊਸਿੰਗ, ਕਾਰਪੋਰੇਟ, ਪ੍ਰਾਹੁਣਚਾਰੀ ਅਤੇ ਪ੍ਰਚੂਨ ਤੋਂ ਕਈ ਰੀਅਲ ਅਸਟੇਟ ਹਿੱਸਿਆਂ ਵਿੱਚ ਵਪਾਰਕ ਸ਼ੇਅਰਜ਼ ਹਨ।   

Vikas Oberoi: ਸ਼ਾਹਰੁਖ ਖਾਨ ਦੀ ਇਹ ਹੀਰੋਈਨ ਹੈ 28 ਹਜ਼ਾਰ ਕਰੋੜ ਜਾਇਦਾਦ ਦੀ ਮਾਲਕਣ, ਜਾਣੋ ਕਿਸ ਕਾਰੋਬਾਰ ਨੇ ਬਣਾਇਆ ਅਰਬਪਤੀ?

Load More
New Update
Advertisement
Advertisement
Advertisement

ਟਾਪ ਹੈਡਲਾਈਨ

Nijjar Murder Case Update: ਖਾਲਿਸਤਾਨੀ ਹਰਦੀਪ ਨਿੱਝਰ ਦੇ ਕਤਲ ਕੇਸ ਦੇ ਦੋਸ਼ੀਆਂ ਬਾਰੇ ਖਬਰ ਨਿਕਲੀ ਝੂਠੀ! ਸੀਬੀਸੀ ਨਿਊਜ਼ ਦਾ ਵੱਡਾ ਦਾਅਵਾ
Nijjar Murder Case Update: ਖਾਲਿਸਤਾਨੀ ਹਰਦੀਪ ਨਿੱਝਰ ਦੇ ਕਤਲ ਕੇਸ ਦੇ ਦੋਸ਼ੀਆਂ ਬਾਰੇ ਖਬਰ ਨਿਕਲੀ ਝੂਠੀ! ਸੀਬੀਸੀ ਨਿਊਜ਼ ਦਾ ਵੱਡਾ ਦਾਅਵਾ
Wheat and Rice: ਕਣਕ ਤੇ ਝੋਨੇ ਦਾ ਘਟੇਗਾ ਝਾੜ, ਵਿਗਿਆਨੀਆਂ ਵੱਲੋਂ ਚੇਤਾਵਨੀ, ਖੜ੍ਹਾ ਹੋ ਰਿਹਾ ਵੱਡਾ ਸੰਕਟ
Wheat and Rice: ਕਣਕ ਤੇ ਝੋਨੇ ਦਾ ਘਟੇਗਾ ਝਾੜ, ਵਿਗਿਆਨੀਆਂ ਵੱਲੋਂ ਚੇਤਾਵਨੀ, ਖੜ੍ਹਾ ਹੋ ਰਿਹਾ ਵੱਡਾ ਸੰਕਟ
PM Modi Podcast: ਪੀਐਮ ਮੋਦੀ ਬੋਲੇ...ਹਾਂ ਮੈਂ ਵੀ ਗਲਤੀਆਂ ਕਰਦਾ ਹਾਂ...ਇਨਸਾਨ ਹਾਂ ਕੋਈ ਦੇਵਤਾ ਨਹੀਂ...
PM Modi Podcast: ਪੀਐਮ ਮੋਦੀ ਬੋਲੇ...ਹਾਂ ਮੈਂ ਵੀ ਗਲਤੀਆਂ ਕਰਦਾ ਹਾਂ...ਇਨਸਾਨ ਹਾਂ ਕੋਈ ਦੇਵਤਾ ਨਹੀਂ...
ਪੁਲਿਸ ਹਿਰਾਸਤ 'ਚ ਸਭ ਤੋਂ ਵੱਧ ਮਰਦੇ ਨੇ ਇਸ ਸੂਬੇ ਦੇ ਲੋਕ, ਹੈਰਾਨ ਕਰ ਦੇਣਗੇ ਆਂਕੜੇ !
ਪੁਲਿਸ ਹਿਰਾਸਤ 'ਚ ਸਭ ਤੋਂ ਵੱਧ ਮਰਦੇ ਨੇ ਇਸ ਸੂਬੇ ਦੇ ਲੋਕ, ਹੈਰਾਨ ਕਰ ਦੇਣਗੇ ਆਂਕੜੇ !
Advertisement
ABP Premium

ਵੀਡੀਓਜ਼

‘ਆਪ’ ਕਿਸਦੇ ਸਿਰ 'ਤੇ ਸਜਾਇਆ ਪਟਿਆਲਾ ਦੇ Mayor ਦਾ ਤਾਜJagjit Singh Dhallewal | ਸਿੰਘ ਸਾਹਿਬਾਨ ਕੋਲ ਜਾਣ ਦੀ ਬਜਾਏ ਪ੍ਰਧਾਨ ਮੰਤਰੀ ਨੂੰ ਮਿਲਣ ਭਾਜਪਾ ਆਗੂਸੰਯੁਕਤ ਕਿਸਾਨ ਮੋਰਚਾ ਦੇ ਲੀਡਰ ਪਹੁੰਚੇ ਖਨੌਰੀ, ਹੁਣ ਬਲੇਗੀ ਏਕਤਾ ਦੀ ਮਸ਼ਾਲਖਨੌਰੀ ਬਾਰਡਰ ਤੋਂ ਵੱਡੀ ਖਬਰ, ਕਿਸਾਨਾਂ ਦੇ ਹੌਸਲੇ ਬੁਲੰਦ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Nijjar Murder Case Update: ਖਾਲਿਸਤਾਨੀ ਹਰਦੀਪ ਨਿੱਝਰ ਦੇ ਕਤਲ ਕੇਸ ਦੇ ਦੋਸ਼ੀਆਂ ਬਾਰੇ ਖਬਰ ਨਿਕਲੀ ਝੂਠੀ! ਸੀਬੀਸੀ ਨਿਊਜ਼ ਦਾ ਵੱਡਾ ਦਾਅਵਾ
Nijjar Murder Case Update: ਖਾਲਿਸਤਾਨੀ ਹਰਦੀਪ ਨਿੱਝਰ ਦੇ ਕਤਲ ਕੇਸ ਦੇ ਦੋਸ਼ੀਆਂ ਬਾਰੇ ਖਬਰ ਨਿਕਲੀ ਝੂਠੀ! ਸੀਬੀਸੀ ਨਿਊਜ਼ ਦਾ ਵੱਡਾ ਦਾਅਵਾ
Wheat and Rice: ਕਣਕ ਤੇ ਝੋਨੇ ਦਾ ਘਟੇਗਾ ਝਾੜ, ਵਿਗਿਆਨੀਆਂ ਵੱਲੋਂ ਚੇਤਾਵਨੀ, ਖੜ੍ਹਾ ਹੋ ਰਿਹਾ ਵੱਡਾ ਸੰਕਟ
Wheat and Rice: ਕਣਕ ਤੇ ਝੋਨੇ ਦਾ ਘਟੇਗਾ ਝਾੜ, ਵਿਗਿਆਨੀਆਂ ਵੱਲੋਂ ਚੇਤਾਵਨੀ, ਖੜ੍ਹਾ ਹੋ ਰਿਹਾ ਵੱਡਾ ਸੰਕਟ
PM Modi Podcast: ਪੀਐਮ ਮੋਦੀ ਬੋਲੇ...ਹਾਂ ਮੈਂ ਵੀ ਗਲਤੀਆਂ ਕਰਦਾ ਹਾਂ...ਇਨਸਾਨ ਹਾਂ ਕੋਈ ਦੇਵਤਾ ਨਹੀਂ...
PM Modi Podcast: ਪੀਐਮ ਮੋਦੀ ਬੋਲੇ...ਹਾਂ ਮੈਂ ਵੀ ਗਲਤੀਆਂ ਕਰਦਾ ਹਾਂ...ਇਨਸਾਨ ਹਾਂ ਕੋਈ ਦੇਵਤਾ ਨਹੀਂ...
ਪੁਲਿਸ ਹਿਰਾਸਤ 'ਚ ਸਭ ਤੋਂ ਵੱਧ ਮਰਦੇ ਨੇ ਇਸ ਸੂਬੇ ਦੇ ਲੋਕ, ਹੈਰਾਨ ਕਰ ਦੇਣਗੇ ਆਂਕੜੇ !
ਪੁਲਿਸ ਹਿਰਾਸਤ 'ਚ ਸਭ ਤੋਂ ਵੱਧ ਮਰਦੇ ਨੇ ਇਸ ਸੂਬੇ ਦੇ ਲੋਕ, ਹੈਰਾਨ ਕਰ ਦੇਣਗੇ ਆਂਕੜੇ !
Farmer Protest: ਸੀਐਮ ਭਗਵੰਤ ਮਾਨ ਦਾ ਪੀਐਮ ਮੋਦੀ ਨੂੰ ਵੱਡਾ ਝਟਕਾ ! ਕਿਸਾਨ ਅੰਦੋਲਨ ਵਿਚਾਲੇ ਵੱਡਾ ਐਕਸ਼ਨ
Farmer Protest: ਸੀਐਮ ਭਗਵੰਤ ਮਾਨ ਦਾ ਪੀਐਮ ਮੋਦੀ ਨੂੰ ਵੱਡਾ ਝਟਕਾ ! ਕਿਸਾਨ ਅੰਦੋਲਨ ਵਿਚਾਲੇ ਵੱਡਾ ਐਕਸ਼ਨ
200 ਤੋਂ ਵੀ ਘੱਟ ਕੀਮਤ 'ਚ ਮਿਲੇਗੀ ਹਾਈ ਸਪੀਡ ਡਾਟਾ ਅਤੇ ਫ੍ਰੀ ਕਾਲਿੰਗ ਦੀ ਸੁਵਿਧਾ, ਦੇਖੋ ਸਸਤੇ ਰਿਚਾਰਜ ਪਲਾਨ ਦੀ ਲਿਸਟ
200 ਤੋਂ ਵੀ ਘੱਟ ਕੀਮਤ 'ਚ ਮਿਲੇਗੀ ਹਾਈ ਸਪੀਡ ਡਾਟਾ ਅਤੇ ਫ੍ਰੀ ਕਾਲਿੰਗ ਦੀ ਸੁਵਿਧਾ, ਦੇਖੋ ਸਸਤੇ ਰਿਚਾਰਜ ਪਲਾਨ ਦੀ ਲਿਸਟ
ਸੰਘਣੀ ਧੁੰਦ ਕਾਰਨ ਵਾਪਰਿਆ ਇੱਕ ਹੋਰ ਹਾਦਸਾ, ਕਾਰ ਅਤੇ ਬੱਸ ਵਿਚਾਲੇ ਹੋਈ ਟੱਕਰ, ਚਾਰ ਜਣੇ ਹੋਏ ਗੰਭੀਰ ਜ਼ਖ਼ਮੀ
ਸੰਘਣੀ ਧੁੰਦ ਕਾਰਨ ਵਾਪਰਿਆ ਇੱਕ ਹੋਰ ਹਾਦਸਾ, ਕਾਰ ਅਤੇ ਬੱਸ ਵਿਚਾਲੇ ਹੋਈ ਟੱਕਰ, ਚਾਰ ਜਣੇ ਹੋਏ ਗੰਭੀਰ ਜ਼ਖ਼ਮੀ
ਅੱਗ 'ਚ ਸੜ ਰਿਹਾ ਸੁਪਰਪਾਵਰ ਅਮਰੀਕਾ, ਮਾਲਦੀਵ ਦੀ GDP ਤੋਂ 8 ਗੁਣਾ ਜ਼ਿਆਦਾ ਹੋ ਗਿਆ ਨੁਕਸਾਨ, ਲੱਖ ਤੋਂ ਵੱਧ ਲੋਕਾਂ ਨੂੰ ਕੱਢਿਆ ਬਾਹਰ
ਅੱਗ 'ਚ ਸੜ ਰਿਹਾ ਸੁਪਰਪਾਵਰ ਅਮਰੀਕਾ, ਮਾਲਦੀਵ ਦੀ GDP ਤੋਂ 8 ਗੁਣਾ ਜ਼ਿਆਦਾ ਹੋ ਗਿਆ ਨੁਕਸਾਨ, ਲੱਖ ਤੋਂ ਵੱਧ ਲੋਕਾਂ ਨੂੰ ਕੱਢਿਆ ਬਾਹਰ
Embed widget