Entertainment News Live: ਸ਼ਾਹਰੁਖ ਖਾਨ ਦੀ 'ਜਵਾਨ' ਦੀ ਕਮਾਈ 'ਚ 14ਵੇਂ ਦਿਨ ਗਿਰਾਵਟ, ਕਰੀਨਾ ਕਪੂਰ ਮਨਾ ਰਹੀ 43ਵਾਂ ਜਨਮਦਿਨ, ਪੜ੍ਹੋ ਮਨੋਰੰਜਨ ਦੀਆਂ ਅਹਿਮ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ..
LIVE
Background
Entertainment News Today Latest Updates 21 September: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:
ਕਰੀਨਾ ਕਪੂਰ ਮਨਾ ਰਹੀ 43ਵਾਂ ਜਨਮਦਿਨ, ਕਰੋੜਾਂ ਦੀ ਜਾਇਦਾਦ, ਲਗਜ਼ਰੀ ਕਾਰ ਕਲੈਕਸ਼ਨ, ਜਾਣੋ ਕਰੀਨਾ ਦੀ ਜਾਇਦਾਦ
Kareena Kapoor Total Net Worth: ਕਰੀਨਾ ਕਪੂਰ ਬਾਲੀਵੁੱਡ ਇੰਡਸਟਰੀ ਦੀ ਉਹ ਅਦਾਕਾਰਾ ਹੈ, ਜਿਸ ਬਾਰੇ ਹਰ ਕੋਈ ਜਾਣਨ ਲਈ ਬੇਤਾਬ ਰਹਿੰਦਾ ਹੈ। ਸਾਲ 2000 'ਚ ਮਸ਼ਹੂਰ ਫਿਲਮਕਾਰ ਜੇਪੀ ਦੱਤਾ ਦੀ ਫਿਲਮ 'ਰਫਿਊਜੀ' ਨਾਲ ਹਿੰਦੀ ਸਿਨੇਮਾ 'ਚ ਡੈਬਿਊ ਕਰਨ ਵਾਲੀ ਕਰੀਨਾ ਅੱਜ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ 'ਚੋਂ ਇਕ ਹੈ। ਕਰੀਨਾ ਕਪੂਰ ਅੱਜ ਯਾਨਿ 21 ਸਤੰਬਰ ਨੂੰ ਆਪਣਾ 43ਵਾਂ ਜਨਮਦਿਨ ਮਨਾ ਰਹੀ ਹੈ।
ਇਸ ਸਮੇਂ ਸੁਪਰਸਟਾਰ ਸੈਫ ਅਲੀ ਖਾਨ ਦੀ ਪਤਨੀ ਕਰੀਨਾ ਕਪੂਰ ਖਾਨ ਆਪਣੇ ਜਨਮਦਿਨ 'ਤੇ ਰਿਲੀਜ਼ ਹੋਣ ਜਾ ਰਹੀ ਆਪਣੀ ਪਹਿਲੀ ਓਟੀਟੀ ਫਿਲਮ 'ਜਾਨੇ ਜਾਨ' ਨੂੰ ਲੈ ਕੇ ਸੁਰਖੀਆਂ 'ਚ ਹੈ। ਇਸ ਦੌਰਾਨ ਅਸੀਂ ਤੁਹਾਨੂੰ ਕਰੀਨਾ ਕਪੂਰ ਦੀ ਕੁੱਲ ਸੰਪਤੀ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ।
ਕਿੰਨੀ ਹੈ ਕਰੀਨਾ ਕਪੂਰ ਦੀ ਕੁੱਲ ਜਾਇਦਾਦ?
ਕਪੂਰ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਕਰੀਨਾ ਹਮੇਸ਼ਾ ਹੀ ਲਗਜ਼ਰੀ ਲਾਈਫ ਬਤੀਤ ਕਰਦੀ ਰਹੀ ਹੈ। ਫਿਲਮਾਂ 'ਚ ਆਉਣ ਤੋਂ ਬਾਅਦ ਕਰੀਨਾ ਦਾ ਇਹ ਸ਼ੌਕ ਹੋਰ ਵਧ ਗਿਆ। ਆਪਣੇ 23 ਸਾਲ ਦੇ ਫਿਲਮੀ ਕਰੀਅਰ ਦੌਰਾਨ ਕਰੀਨਾ ਨੇ 'ਮੁਝੇ ਕੁਛ ਕਹਿਨਾ ਹੈ, ਹਲਚਲ, ਗੋਲਮਾਲ ਰਿਟਰਨਸ, 3 ਇਡੀਅਟਸ, ਬਾਡੀਗਾਰਡ ਅਤੇ ਬਜਰੰਗੀ ਭਾਈਜਾਨ' ਵਰਗੀਆਂ ਕਈ ਹਿੱਟ ਫਿਲਮਾਂ ਦੇ ਕੇ ਆਪਣੇ ਲਈ ਖਾਸ ਜਗ੍ਹਾ ਬਣਾਈ ਹੈ, ਜਿਸ ਕਾਰਨ ਕਰੀਨਾ ਦੀ ਨੈੱਟ ਵਰਥ ਵੀ ਕਾਫੀ ਵਧੀ ਹੈ।
ਰਿਪੋਰਟ ਦੇ ਅਨੁਸਾਰ, ਕਰੀਨਾ ਕਪੂਰ ਦੀ ਕੁੱਲ ਜਾਇਦਾਦ ਲਗਭਗ 60 ਮਿਲੀਅਨ ਡਾਲਰ ਹੈ, ਜੋ ਕਿ ਭਾਰਤੀ ਰੁਪਏ ਦੇ ਹਿਸਾਬ ਨਾਲ ਲਗਭਗ 485-490 ਕਰੋੜ ਰੁਪਏ ਹੈ। ਅਭਿਨੇਤਰੀ ਦੀ ਸਾਲਾਨਾ ਕਮਾਈ ਲਗਭਗ 10-12 ਕਰੋੜ ਰੁਪਏ ਹੈ, ਜਦੋਂ ਕਿ ਅਦਾਕਾਰਾ ਦੀ ਇੱਕ ਮਹੀਨੇ ਦੀ ਕਮਾਈ 1 ਕਰੋੜ ਤੋਂ ਜ਼ਿਆਦਾ ਹੈ।
ਕਰੀਨਾ ਦੀ ਕਮਾਈ ਦਾ ਸਰੋਤ
ਜੇਕਰ ਕਰੀਨਾ ਕਪੂਰ ਦੀ ਕਮਾਈ ਦੇ ਸਰੋਤ 'ਤੇ ਨਜ਼ਰ ਮਾਰੀਏ ਤਾਂ ਅਦਾਕਾਰਾ ਦੀ ਕਮਾਈ ਦਾ ਮੁੱਖ ਸਰੋਤ ਉਸ ਦੀਆਂ ਫਿਲਮਾਂ ਹਨ। ਇਸ ਤੋਂ ਇਲਾਵਾ ਕਰੀਨਾ ਕਈ ਮਸ਼ਹੂਰ ਕੰਪਨੀਆਂ ਦੀ ਬ੍ਰਾਂਡ ਅੰਬੈਸਡਰ ਬਣਨ ਦੇ ਕਰੋੜਾਂ ਰੁਪਏ ਚਾਰਜ ਕਰਦੀ ਹੈ। ਇੰਨਾ ਹੀ ਨਹੀਂ 'ਲਾਲ ਸਿੰਘ ਚੱਢਾ' ਅਭਿਨੇਤਰੀ ਕਈ ਤਰ੍ਹਾਂ ਦੇ ਟੀਵੀ ਐਡ ਰਾਹੀਂ ਵੀ ਮੋਟੀ ਕਮਾਈ ਕਰਦੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਕਰੀਨਾ ਇੱਕ ਫਿਲਮ ਕਰਨ ਲਈ ਲਗਭਗ 10 ਕਰੋੜ ਰੁਪਏ ਦੀ ਮੋਟੀ ਫੀਸ ਲੈਂਦੀ ਹੈ।
ਆਲੀਸ਼ਾਨ ਘਰ ਵਿੱਚ ਰਹਿੰਦੀ ਹੈ ਕਰੀਨਾ
2012 'ਚ ਅਭਿਨੇਤਾ ਸੈਫ ਅਲੀ ਖਾਨ ਨਾਲ ਵਿਆਹ ਤੋਂ ਬਾਅਦ ਕਰੀਨਾ ਦੀ ਜ਼ਿੰਦਗੀ 'ਚ ਕਈ ਬਦਲਾਅ ਆਏ ਹਨ। ਪਟੌਦੀ ਪਰਿਵਾਰ ਦੀ ਨੂੰਹ ਬਣਨ ਤੋਂ ਬਾਅਦ ਕਰੀਨਾ ਦੀ ਜੀਵਨ ਸ਼ੈਲੀ ਪੂਰੀ ਤਰ੍ਹਾਂ ਬਦਲ ਗਈ। ਕਰੀਨਾ ਮੁੰਬਈ ਦੇ ਬਾਂਦਰਾ 'ਚ ਆਪਣੇ ਪਤੀ ਸੈਫ ਦੇ ਕਰੋੜਾਂ ਰੁਪਏ ਦੇ ਆਲੀਸ਼ਾਨ ਘਰ 'ਚ ਰਹਿੰਦੀ ਹੈ। ਇੰਨਾ ਹੀ ਨਹੀਂ ਕਈ ਵਾਰ ਕਰੀਨਾ ਪਟੌਦੀ ਪੈਲੇਸ 'ਚ ਸਮਾਂ ਬਿਤਾਉਂਦੀ ਵੀ ਨਜ਼ਰ ਆਉਂਦੀ ਹੈ, ਜਿਸ ਦੀ ਕੀਮਤ ਕਰੀਬ 800 ਕਰੋੜ ਰੁਪਏ ਦੱਸੀ ਜਾਂਦੀ ਹੈ।
ਅਭਿਨੇਤਰੀ ਦੇ ਇੰਸਟਾਗ੍ਰਾਮ 'ਤੇ ਉਪਲਬਧ ਤਸਵੀਰਾਂ ਤੋਂ ਤੁਸੀਂ ਆਸਾਨੀ ਨਾਲ ਅੰਦਾਜ਼ਾ ਲਗਾ ਸਕਦੇ ਹੋ ਕਿ ਕਰੀਨਾ ਦੇ ਇਹ ਦੋਵੇਂ ਘਰ ਕਿੰਨੇ ਸ਼ਾਨਦਾਰ ਹਨ। ਪਰਿਵਾਰ ਦੀ ਗੱਲ ਕਰੀਏ ਤਾਂ ਕਰੀਨਾ ਦੋ ਬੇਟਿਆਂ ਦੀ ਮਾਂ ਹੈ, ਜਿਨ੍ਹਾਂ ਦੇ ਨਾਮ ਤੈਮੂਰ ਅਲੀ ਖਾਨ ਅਤੇ ਜਹਾਂਗੀਰ ਅਲੀ ਖਾਨ ਹਨ।
ਅਦਾਕਾਰਾ ਕੋਲ ਇੱਕ ਤੋਂ ਇੱਕ ਲਗਜ਼ਰੀ ਕਾਰ
ਜੇਕਰ ਅਸੀਂ ਕਰੀਨਾ ਕਪੂਰ ਦੇ ਕਾਰ ਕਲੈਕਸ਼ਨ 'ਤੇ ਨਜ਼ਰ ਮਾਰੀਏ ਤਾਂ ਅਭਿਨੇਤਰੀ ਕੋਲ BMW 7 ਸੀਰੀਜ਼, ਮਰਸਡੀਜ਼ ਬੈਂਜ਼ S ਕਲਾਸ, ਔਡੀ R8, ਲੈਕਸਸ LX 470, ਲੈਂਡ ਰੋਵਰ ਡਿਫੈਂਡਰ ਅਤੇ ਰੇਂਜ ਰੋਵਰ ਵੋਗ ਵਰਗੀਆਂ ਕਈ ਲਗਜ਼ਰੀ ਕਾਰਾਂ ਹਨ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਕਰੀਨਾ ਨੂੰ ਪ੍ਰੀਮੀਅਮ ਅਤੇ ਲਗਜ਼ਰੀ ਕਾਰਾਂ ਦਾ ਬਹੁਤ ਸ਼ੌਕ ਹੈ।
Entertainment News Live: Maujaan hi Maujaan Trailer: ਮੌਜਾਂ ਹੀ ਮੌਜਾਂ ਦਾ ਟ੍ਰੇਲਰ ਆਊਟ, ਸਲਮਾਨ ਖਾਨ ਨੇ ਗਿੱਪੀ ਗਰੇਵਾਲ ਸਣੇ ਟੀਮ ਨੂੰ ਖਾਸ ਪੋਸਟ ਰਾਹੀਂ ਦਿੱਤੀ ਵਧਾਈ
Salman Khan Unveils Trailer of Maujaan Hi Maujaan Trailer: ਬਾਲੀਵੁੱਡ ਦਬੰਗ ਸਲਮਾਨ ਖਾਨ ਵੱਲੋਂ ਵੀਰਵਾਰ ਯਾਨੀ ਅੱਜ ਪੰਜਾਬੀ ਅਦਾਕਾਰ ਗਿੱਪੀ ਗਰੇੇਵਾਲ ਦੀ ਫਿਲਮ 'ਮੌਜਾਂ ਹੀ ਮੌਜਾਂ' ਦੇ ਟ੍ਰੇਲਰ ਰਿਲੀਜ਼ ਕੀਤਾ ਗਿਆ ਹੈ। ਅਜਿਹਾ ਪਹਿਲੀ ਵਾਰ ਹੋਇਆ ਕਿ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਵੱਲੋਂ ਪੰਜਾਬੀ ਫਿਲਮ ਦੇ ਟ੍ਰੇਲਰ ਉੱਪਰੋਂ ਪਰਦਾ ਚੱਕਿਆ ਗਿਆ ਹੈ।
Entertainment News Live Today: Kulhad Pizza Viral Video: ਕੁੱਲ੍ਹੜ ਪੀਜ਼ਾ ਕਪਲ ਦੇ ਵੀਡੀਓ 'ਤੇ ਬੋਲੀ ਗਾਇਕ ਭੁਪਿੰਦਰ ਗਿੱਲ ਦੀ ਪਤਨੀ- ਅੱਜ ਸ਼ਰਮ ਆ ਰਹੀ...
Gurjit Sidhu Gill on Kulhad Pizza Viral Video: ਜਲੰਧਰ ਦੇ ਮਸ਼ਹੂਰ ਕੁੱਲ੍ਹੜ ਪੀਜ਼ਾ ਕਪਲ ਲਗਾਤਾਰ ਸੁਰਖੀਆਂ ਵਿੱਚ ਬਣਿਆ ਹੋਇਆ ਹੈ। ਮਸ਼ਹੂਰ ਜੋੜੇ ਦਾ ਸੋਸ਼ਲ ਮੀਡੀਆ ਉੱਪਰ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਿੱਥੇ ਕੁਝ ਲੋਕਾਂ ਵੱਲੋਂ ਅਫਸੋਸ ਜਤਾਇਆ ਜਾ ਰਿਹਾ ਹੈ, ਉੱਥੇ ਹੀ ਕਈ ਲੋਕ ਇਸਦਾ ਸਵਾਦ ਲੈ ਰਹੇ ਹਨ। ਹਾਲਾਂਕਿ ਪੰਜਾਬੀ ਹੋਣ ਦੇ ਨਾਤੇ ਕਈ ਲੋਕ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪੇਜ਼ਾਂ ਉੱਪਰੋਂ ਡਿਲੀਟ ਕਰਨ ਦੀ ਗੱਲ ਕਰ ਰਹੇ ਹਨ, ਜਦਕਿ ਇਹ ਵੀਡੀਓ ਹਰ ਪਾਸੇ ਅੱਗ ਦੀ ਤਰ੍ਹਾਂ ਵਾਇਰਲ ਹੋ ਗਈ ਹੈ। ਇਸ ਵਿਚਾਲੇ ਪੰਜਾਬੀ ਗਾਇਕ ਭੁਪਿੰਦਰ ਗਿੱਲ ਵੱਲੋਂ ਕੁੱਲ੍ਹੜ ਪੀਜ਼ਾ ਕਪਲ ਦੇ ਸਮਰਥਨ ਵਿੱਚ ਗੱਲ ਕੀਤੀ ਗਈ ਹੈ। ਉਨ੍ਹਾਂ ਪੋਸਟ ਸਾਂਝੀ ਕਰਦੇ ਹੋਏ ਵੀਡੀਓ ਦਾ ਸਵਾਦ ਲੈਣ ਵਾਲਿਆਂ ਨੂੰ ਲਾਹਨਤਾਂ ਪਾਈਆਂ ਹਨ।
Read More: Kulhad Pizza Viral Video: ਕੁੱਲ੍ਹੜ ਪੀਜ਼ਾ ਕਪਲ ਦੇ ਵੀਡੀਓ 'ਤੇ ਬੋਲੀ ਗਾਇਕ ਭੁਪਿੰਦਰ ਗਿੱਲ ਦੀ ਪਤਨੀ- ਅੱਜ ਸ਼ਰਮ ਆ ਰਹੀ...
Entertainment News Live: Singer Shubh: ਗਾਇਕ ਸ਼ੁਭ ਦੇ ਸਮਰਥਨ 'ਚ ਆਏ ਪੰਜਾਬੀ ਸਟਾਰ, ਗੈਰੀ ਸੰਧੂ ਸਣੇ ਇਨ੍ਹਾਂ ਸਿਤਾਰਿਆਂ ਨੇ ਨਫ਼ਰਤ ਫੈਲਾਉਣ ਵਾਲਿਆਂ ਖਿਲਾਫ ਚੁੱਕੀ ਆਵਾਜ਼
These Pollywood Stars support of singer Shubh: ਪੰਜਾਬੀ ਕੈਨੇਡੀਅਨ ਰੈਪਰ ਸ਼ੁਭ ਉਰਫ਼ ਸ਼ੁਭਨੀਤ ਸਿੰਘ ਨੂੰ ਲੈ ਭਾਰਤ ਵਿੱਚ ਵਿਵਾਦ ਲਗਾਤਾਰ ਜਾਰੀ ਹੈ। ਇਸ ਦੌਰਾਨ ਕਈ ਲੋਕ ਸ਼ੋਸਲ ਮੀਡੀਆ ਉੱਪਰ ਉਸ ਖਿਲਾਫ ਪੋਸਟਾਂ ਸ਼ੇਅਰ ਕਰ ਨਫਰਤ ਫੈਲਾ ਰਹੇ ਹਨ। ਇਸ ਵਿਚਾਲੇ ਕਈ ਲੋਕ ਅਜਿਹੇ ਵੀ ਹਨ ਜੋ ਸ਼ੁਭ ਦਾ ਸਮਰਥਨ ਕਰ ਰਹੇ ਹਨ। ਪ੍ਰਸ਼ੰਸਕਾਂ ਦੇ ਨਾਲ-ਨਾਲ ਹੁਣ ਪੰਜਾਬੀ ਸਿਨੇਮਾ ਜਗਤ ਦੇ ਕਈ ਸਿਤਾਰਿਆਂ ਵੱਲੋਂ ਵੀ ਸ਼ੁਭ ਦੇ ਸਮਰਥਨ ਵਿੱਚ ਆਪਣੀ ਆਵਾਜ਼ ਚੁੱਕੀ ਗਈ ਹੈ। ਗਾਇਕ ਗੈਰੀ ਸੰਧੂ, ਫਿਲਮ ਨਿਰਦੇਸ਼ਕ ਜਗਦੀਪ ਸਿੰਧੂ, ਅਵਰੀਤ ਸਿੰਧੂ ਅਤੇ ਅੰਬਰ ਧਾਲੀਵਾਲ ਨੇ ਗਾਇਕ ਸ਼ੁਭ ਦੇ ਸਮਰਥਨ ਵਿੱਚ ਪੋਸਟ ਸਾਂਝੀ ਕੀਤੀ ਹੈ।
Read More: Singer Shubh: ਗਾਇਕ ਸ਼ੁਭ ਦੇ ਸਮਰਥਨ 'ਚ ਆਏ ਪੰਜਾਬੀ ਸਟਾਰ, ਗੈਰੀ ਸੰਧੂ ਸਣੇ ਇਨ੍ਹਾਂ ਸਿਤਾਰਿਆਂ ਨੇ ਨਫ਼ਰਤ ਫੈਲਾਉਣ ਵਾਲਿਆਂ ਖਿਲਾਫ ਚੁੱਕੀ ਆਵਾਜ਼
Entertainment News Live Today: Salman Khan: ਸਲਮਾਨ ਸਾਹਮਣੇ ਭੁੱਬਾ ਮਾਰ ਰੋਣ ਲੱਗੇ ਕਰਨ ਜੌਹਰ, ਜਾਣੋ ਦਬੰਗ ਖਾਨ ਦੀ ਕਿਸ ਗੱਲ ਤੋਂ ਹੋਏ ਸੀ ਪਰੇਸ਼ਾਨ
Salman Khan News: ਫਿਲਮ ਨਿਰਮਾਤਾ ਕਰਨ ਜੌਹਰ ਅਤੇ ਸਲਮਾਨ ਖਾਨ ਨੇ ਫਿਲਮ ਕੁਛ ਕੁਛ ਹੋਤਾ ਹੈ ਵਿੱਚ ਇਕੱਠੇ ਕੰਮ ਕੀਤਾ ਸੀ। ਇਸ ਫਿਲਮ 'ਚ ਸਲਮਾਨ ਨੇ ਕੈਮਿਓ ਕੀਤਾ ਸੀ। ਉਨ੍ਹਾਂ ਦੀ ਮਹਿਮਾਨ ਭੂਮਿਕਾ ਨੂੰ ਵੀ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ। ਫਿਲਮ 'ਚ ਸਲਮਾਨ 'ਤੇ ਸਾਜਨ ਜੀ ਘਰ ਆਏ ਗੀਤ ਵੀ ਫਿਲਮਾਇਆ ਗਿਆ ਸੀ। ਹੁਣ ਕਰਨ ਜੌਹਰ ਨੇ ਇਸ ਗੀਤ ਨਾਲ ਜੁੜੀ ਕਹਾਣੀ ਸ਼ੇਅਰ ਕੀਤੀ ਹੈ।
Read More: Salman Khan: ਸਲਮਾਨ ਸਾਹਮਣੇ ਭੁੱਬਾ ਮਾਰ ਰੋਣ ਲੱਗੇ ਕਰਨ ਜੌਹਰ, ਜਾਣੋ ਦਬੰਗ ਖਾਨ ਦੀ ਕਿਸ ਗੱਲ ਤੋਂ ਹੋਏ ਸੀ ਪਰੇਸ਼ਾਨ
Entertainment News Live: Shah Rukh Khan: ਸ਼ਾਹਰੁਖ ਖਾਨ ਦੇ ਮੁਰੀਦ ਹੋਏ ਗੌਤਮ ਗੰਭੀਰ, ਸਾਬਕਾ ਕ੍ਰਿਕਟਰ ਤਸਵੀਰ ਸ਼ੇਅਰ ਕਰ ਬੋਲਿਆ- ਤੁਹਾਡੇ ਤੋਂ ਬਹੁਤ ਕੁਝ ਸਿੱਖਣਾ...
Gautam Gambhir Meets SRK: ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਇਨ੍ਹੀਂ ਦਿਨੀਂ 'ਜਵਾਨ' ਦੀ ਸਫਲਤਾ ਦਾ ਆਨੰਦ ਮਾਣ ਰਹੇ ਹਨ। 7 ਸਤੰਬਰ ਨੂੰ ਰਿਲੀਜ਼ ਹੋਈ ਇਸ ਫਿਲਮ ਨੇ ਕਈ ਵੱਡੇ ਰਿਕਾਰਡ ਤੋੜ ਦਿੱਤੇ ਹਨ।
Read More: Shah Rukh Khan: ਸ਼ਾਹਰੁਖ ਖਾਨ ਦੇ ਮੁਰੀਦ ਹੋਏ ਗੌਤਮ ਗੰਭੀਰ, ਸਾਬਕਾ ਕ੍ਰਿਕਟਰ ਤਸਵੀਰ ਸ਼ੇਅਰ ਕਰ ਬੋਲਿਆ- ਤੁਹਾਡੇ ਤੋਂ ਬਹੁਤ ਕੁਝ ਸਿੱਖਣਾ...