ਪੜਚੋਲ ਕਰੋ

Entertainment Live: ਅਨਮੋਲ ਗਗਨ ਮਾਨ ਦੇ ਵਿਆਹ ਦੀਆਂ ਰਸਮਾਂ ਸ਼ੁਰੂ, 'ਚੰਦੂ ਚੈਂਪੀਅਨ' ਸਾਹਮਣੇ ਫੇਲ ਹੋਈ 'Munjya' ਸਣੇ ਅਹਿਮ ਖਬਰਾਂ  

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

LIVE

Key Events
Entertainment Live: ਅਨਮੋਲ ਗਗਨ ਮਾਨ ਦੇ ਵਿਆਹ ਦੀਆਂ ਰਸਮਾਂ ਸ਼ੁਰੂ, 'ਚੰਦੂ ਚੈਂਪੀਅਨ' ਸਾਹਮਣੇ ਫੇਲ ਹੋਈ 'Munjya' ਸਣੇ ਅਹਿਮ ਖਬਰਾਂ  

Background

Entertainment News Live Today : ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ, ਆਮ ਆਦਮੀ ਪਾਰਟੀ (ਆਪ) ਦੀ ਆਗੂ ਅਤੇ ਸਾਬਕਾ ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਦੱਸ ਦੇਈਏ ਕਿ ਅਨਮੋਲ ਗਗਨ ਮਾਨ 16 ਜੂਨ ਨੂੰ ਜ਼ੀਰਕਪੁਰ ਦੇ ਵਕੀਲ ਅਤੇ ਕਾਰੋਬਾਰੀ ਸ਼ਾਹਬਾਜ਼ ਸੋਹੀ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ। ਇਸ ਵਿਚਾਲੇ ਸਾਬਕਾ ਗਾਇਕਾ ਦੇ ਵਿਆਹ ਦੀਆਂ ਰਸਮਾਂ ਦੀ ਸ਼ੁਰੂਆਤ ਹੋ ਚੁੱਕੀਆਂ ਹਨ। ਦੱਸ ਦੇਈਏ ਕਿ ਅਨਮੋਲ ਗਗਨ ਮਾਨ ਦੇ ਇਸ ਖਾਸ ਜਸ਼ਨ ਵਿੱਚ ਪੰਜਾਬੀ ਸਿਨੇਮਾ ਜਗਤ ਦੀਆਂ ਹਸਤੀਆਂ ਨੇ ਵੀ ਸ਼ਿਰਕਤ ਕੀਤੀ। 

ਸਤਿੰਦਰ ਸੱਤੀ ਨੇ ਅਨਮੋਲ ਗਗਨ ਮਾਨ ਤੇ ਲੁਟਾਇਆ ਪਿਆਰ

ਦਰਅਸਲ, ਅਨਮੋਲ ਗਗਨ ਮਾਨ ਦੇ ਮਹਿੰਦੀ ਫੰਕਸ਼ਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਵੀ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਇਸ ਖਾਸ ਮੌਕੇ ਪੰਜਾਬੀ ਗਾਇਕਾ ਅਤੇ ਐਂਕਰ ਸਤਿੰਦਰ ਸੱਤੀ ਵੀ ਇਸ ਜਸ਼ਨ ਦਾ ਹਿੱਸਾ ਬਣੀ। ਜਿਸਦੀਆਂ ਕਈਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਤੁਸੀ ਵੀ ਵੇਖੋ _filmy_media_ ਇੰਸਟਾਗ੍ਰਾਮ ਹੈਂਡਲ ਉੱਪਰ ਸ਼ੇਅਰ ਕੀਤਾ ਇਹ ਵੀਡੀਓ, ਜਿਸ ਵਿੱਚ ਸਤਿੰਦਰ ਸੱਤੀ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਉੱਪਰ ਪਿਆਰ ਲੁਟਾਉਂਦੇ ਹੋਏ ਨਜ਼ਰ ਆ ਰਹੀ ਹੈ।

View this post on Instagram
 
A post shared by 🎞️FILM📡MEDIA (@_filmy_media_)

ਸੋਹੀ ਪਰਿਵਾਰ ਦੀ ਨੂੰਹ ਬਣਨ ਜਾ ਰਹੀ ਅਨਮੋਲ ਗਗਨ ਮਾਨ

ਜਾਣਕਾਰੀ ਲਈ ਦੱਸ ਦੇਈਏ ਕਿ ਅਨਮੋਲ ਗਗਨ ਮਾਨ ਦਾ ਪਰਿਵਾਰ ਮਾਨਸਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਉਨ੍ਹਾਂ ਦਾ ਵਿਆਹ ਬਲਟਾਣਾ, ਜ਼ੀਰਕਪੁਰ ਦੇ ਸੋਹੀ ਪਰਿਵਾਰ ਵਿੱਚ ਤੈਅ ਹੋਇਆ ਹੈ। ਇਨ੍ਹੀਂ ਦਿਨੀਂ ਉਨ੍ਹਾਂ ਦੇ ਪਤੀ ਐਡਵੋਕੇਟ ਸ਼ਾਹਬਾਜ਼ ਸੋਹੀ ਚੰਡੀਗੜ੍ਹ ਦੇ ਸੈਕਟਰ-3 ਵਿੱਚ ਆਪਣੀ ਮਾਂ ਸ਼ੀਲਮ ਸੋਹੀ ਨਾਲ ਰਹਿੰਦੇ ਹਨ। 

ਮਿਊਜ਼ਿਕ ਇੰਡਸਟਰੀ ਛੱਡ ਰਾਜਨੀਤੀ 'ਚ ਰੱਖਿਆ ਕਦਮ 

ਦੱਸ ਦੇਈਏ ਕਿ ਅਨਮੋਲ ਗਗਨ ਮਾਨ ਮਿਸ ਵਰਲਡ ਪੰਜਾਬਣ ਵਿੱਚ ਮਿਸ ਮੋਹਾਲੀ ਪੰਜਾਬਣ ਦਾ ਤਾਜ ਵੀ ਜਿੱਤ ਚੁੱਕੀ ਹੈ। ਇਸ ਤੋਂ ਬਾਅਦ ਮਾਨ 2014 ਵਿੱਚ ਇੰਗਲੈਂਡ ਚਲੇ ਗਏ। ਸਾਲ 2015 ਵਿੱਚ ਅਨਮੋਲ ਦਾ ਪਹਿਲਾ ਗੀਤ ਸ਼ੌਕੀਨ ਜੱਟ ਆਇਆ ਸੀ। ਇਸ ਗੀਤ ਤੋਂ ਬਾਅਦ ਉਸ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਐਂਟਰੀ ਕੀਤੀ। ਇਸ ਤੋਂ ਬਾਅਦ ਅਨਮੋਲ ਮਾਨ 2020 ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਉਦੋਂ ਤੋਂ ਉਨ੍ਹਾਂ ਨੇ ਆਪਣਾ ਪੂਰਾ ਸਮਾਂ ਰਾਜਨੀਤੀ ਨੂੰ ਦੇਣਾ ਸ਼ੁਰੂ ਕਰ ਦਿੱਤਾ।

ਸਾਲ 2022 ਦੇ ਵਿਧਾਨ ਸਭਾ ਚੋਣ ਵਿੱਚ ਪਹਿਲੀ ਵਾਰ ਚੋਣਾਂ ਲੜੀਆਂ ਅਤੇ ਖਰੜ ਤੋਂ ਜਿੱਤ ਹਾਸਿਲ ਕੀਤੀ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਗਿੱਲ ਨੂੰ 37718 ਵੋਟਾਂ ਨਾਲ ਹਰਾਇਆ। ਇਸ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਉਨ੍ਹਾਂ ਨੂੰ ਆਪਣੀ ਸਰਕਾਰ ਵਿੱਚ ਕੈਬਨਿਟ ਮੰਤਰੀ ਬਣਾ ਦਿੱਤਾ। ਇਸ ਸਮੇਂ ਉਨ੍ਹਾਂ ਕੋਲ ਪੰਜਾਬ ਸਰਕਾਰ ਦਾ ਸੈਰ ਸਪਾਟਾ ਵਿਭਾਗ ਹੈ। ਅਨਮੋਲ ਗਗਨ ਮਾਨ: ਵਿਧਾਇਕ ਬਣਨ ਤੋਂ ਬਾਅਦ ਅਨਮੋਲ ਆਪਣੇ ਕੁਝ ਬਿਆਨਾਂ ਕਾਰਨ ਵਿਵਾਦਾਂ ਵਿੱਚ ਰਹੇ।

19:57 PM (IST)  •  15 Jun 2024

Entertainment Live: Kangana Ranaut: ਔਰਤਾਂ ਨੂੰ ਅਜਿਹਾ ਮਹਿਸੂਸ ਕਰਾਉਂਦੇ ਪੀਐਮ ਮੋਦੀ..., ਬਾਲੀਵੁੱਡ ਅਦਾਕਾਰਾ ਨੇ ਵਾਇਰਲ ਵੀਡੀਓ 'ਤੇ ਕਹੀ ਇਹ ਗੱਲ

Kangana Ranaut On Modi Melony: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀ ਸਫਲਤਾ ਦਾ ਆਨੰਦ ਮਾਣ ਰਹੀ ਹੈ। ਫਿਲਮੀ ਸਫਰ ਤੋਂ ਬਾਅਦ ਸਿਆਸਤ ਵਿੱਚ ਕੰਗਨਾ ਦੀ ਹਰ ਪਾਸੇ ਬੱਲੇ-ਬੱਲੇ ਹੋ ਗਈ। ਉਨ੍ਹਾਂ ਪੀਐਮ ਮੋਦੀ ਦੀ ਭਾਜਪਾ ਪਾਰਟੀ ਨੂੰ ਚੁਣ ਆਪਣੇ ਸਿਆਸੀ ਸਫਰ ਦੀ ਸ਼ੁਰੂਆਤ ਕੀਤੀ। ਦੱਸ ਦੇਈਏ ਕਿ ਇਨ੍ਹੀਂ ਦਿਨੀਂ ਪੀਐਮ ਮੋਦੀ ਜੀ-7 ਸਮਿਟ ਵਿੱਚ ਹਨ, ਪਰ ਉਨ੍ਹਾਂ ਦੇ ਜੀ-7 ਸੰਮੇਲਨ ਤੋਂ ਜ਼ਿਆਦਾ ਪੀਐਮ ਮੇਲੋਨੀ ਦੇ ਨਾਲ ਵੀਡੀਓ ਦੀ ਚਰਚਾ ਹੋ ਰਹੀ ਹੈ। ਇਸ ਦੌਰਾਨ ਅਭਿਨੇਤਰੀ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਨੇ ਵੀ ਇਸ ਮੇਲਡੀ ਵੀਡੀਓ ਨੂੰ ਸ਼ੇਅਰ ਕੀਤਾ ਹੈ ਅਤੇ ਅਜਿਹਾ ਕੁਝ ਲਿਖਿਆ ਹੈ ਕਿ ਲੋਕ ਉਨ੍ਹਾਂ ਦੀ ਵੀ ਚੁਟਕੀ ਲੈ ਰਹੇ ਹਨ।

Read More: Kangana Ranaut: ਔਰਤਾਂ ਨੂੰ ਅਜਿਹਾ ਮਹਿਸੂਸ ਕਰਾਉਂਦੇ ਪੀਐਮ ਮੋਦੀ..., ਬਾਲੀਵੁੱਡ ਅਦਾਕਾਰਾ ਨੇ ਵਾਇਰਲ ਵੀਡੀਓ 'ਤੇ ਕਹੀ ਇਹ ਗੱਲ

18:16 PM (IST)  •  15 Jun 2024

Entertainment Live: Anmol Gagan Maan Mehndi: ਅਨਮੋਲ ਗਗਨ ਮਾਨ ਨੇ ਸਹਿਬਾਜ਼ ਦੇ ਨਾਂਅ ਦੀ ਰਚਾਈ ਮਹਿੰਦੀ, ਜ਼ਸ਼ਨ ਦੀਆਂ ਤਸਵੀਰਾਂ ਨੇ ਖਿੱਚਿਆ ਧਿਆਨ

Anmol Gagan Maan Mehndi Pics: ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ, ਆਮ ਆਦਮੀ ਪਾਰਟੀ (ਆਪ) ਦੀ ਆਗੂ ਅਤੇ ਸਾਬਕਾ ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ।

Read More: Anmol Gagan Maan Mehndi: ਅਨਮੋਲ ਗਗਨ ਮਾਨ ਨੇ ਸਹਿਬਾਜ਼ ਦੇ ਨਾਂਅ ਦੀ ਰਚਾਈ ਮਹਿੰਦੀ, ਜ਼ਸ਼ਨ ਦੀਆਂ ਤਸਵੀਰਾਂ ਨੇ ਖਿੱਚਿਆ ਧਿਆਨ

17:57 PM (IST)  •  15 Jun 2024

Entertainment Live Today: Sonakshi-Zaheer Wedding: ਸੋਨਾਕਸ਼ੀ ਸਿਨਹਾ- ਜ਼ਹੀਰ ਦੇ ਵਿਆਹ ਦਾ ਵੱਜੇਗਾ ਢੋਲ, ਹਨੀ ਸਿੰਘ ਨੇ ਜੋੜੀ 'ਤੇ ਇੰਝ ਲੁਟਾਇਆ ਪਿਆਰ

Sonakshi Sinha-Zaheer Iqbal Wedding: ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਇਨ੍ਹੀਂ ਦਿਨੀਂ ਆਪਣੇ ਵਿਆਹ ਦੀਆਂ ਖਬਰਾਂ ਨੂੰ ਲੈ ਖੂਬ ਸੁਰਖੀਆਂ ਬਟੋਰ ਰਹੀ ਹੈ। ਉਹ ਆਪਣੇ ਬੁਆਏਫ੍ਰੈਂਡ ਜ਼ਹੀਰ ਇਕਬਾਲ ਨਾਲ ਵਿਆਹ ਕਰੇਗੀ। ਇਸ ਦੌਰਾਨ ਸ਼ਨੀਵਾਰ ਨੂੰ ਰੈਪਰ ਹਨੀ ਸਿੰਘ ਨੇ ਸੋਨਾਕਸ਼ੀ ਅਤੇ ਜ਼ਹੀਰ ਨੂੰ ਵਧਾਈ ਦਿੱਤੀ।

Read More: Sonakshi-Zaheer Wedding: ਸੋਨਾਕਸ਼ੀ ਸਿਨਹਾ- ਜ਼ਹੀਰ ਦੇ ਵਿਆਹ ਦਾ ਵੱਜੇਗਾ ਢੋਲ, ਹਨੀ ਸਿੰਘ ਨੇ ਜੋੜੀ 'ਤੇ ਇੰਝ ਲੁਟਾਇਆ ਪਿਆਰ

17:03 PM (IST)  •  15 Jun 2024

Entertainment Live: Urfi Javed Wedding: ਉਰਫੀ ਜਾਵੇਦ ਇਸ ਸ਼ਖਸ਼ ਨਾਲ ਕਰਵਾਉਣਾ ਚਾਹੁੰਦੀ ਵਿਆਹ! ਸ਼ਰੇਆਮ ਕੀਤਾ KISS

Uorfi Javed Wedding: ਅਦਾਕਾਰਾ ਉਰਫੀ ਜਾਵੇਦ ਆਪਣੇ ਅਤਰੰਗੇ ਅੰਦਾਜ਼ ਦੇ ਚਲਦਿਆਂ ਸੋਸ਼ਲ ਮੀਡੀਆ ਉੱਪਰ ਛਾਈ ਰਹਿੰਦੀ ਹੈ। ਉਸਨੂੰ ਕਈ ਇਵੈਂਟਸ ਵਿੱਚ ਇੰਡਸਟਰੀ ਦੇ ਸਿਤਾਰਿਆਂ ਨਾਲ ਤਸਵੀਰਾਂ ਕਲਿੱਕ ਕਰਵਾਉਂਦੇ ਹੋਏ ਵੀ ਵੇਖਿਆ ਜਾਂਦਾ ਹੈ। ਦੱਸ ਦੇਈਏ ਕਿ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਉੱਪਰ ਉਰਫੀ ਦੇ ਵਿਆਹ ਦੀ ਚਰਚਾ ਛਿੜ ਚੁੱਕੀ ਹੈ। ਹਾਲ ਹੀ ਵਿੱਚ ਉਰਫੀ ਨੂੰ ਇੱਕ ਸ਼ਖਸ਼ ਨਾਲ ਡਿਨਰ ਲਈ ਬਾਹਰ ਦੇਖਿਆ ਗਿਆ। ਜਿਸ ਤੋਂ ਬਾਅਦ ਹਰ ਪਾਸੇ ਤਹਿਲਕਾ ਮੱਚ ਗਿਆ ਹੈ। ਆਖਿਰ ਇਹ ਸ਼ਖਸ਼ ਕੌਣ ਹੈ ਅਤੇ ਇਸਦੀ ਚਰਚਾ ਕਿਉਂ ਹੋ ਰਹੀ ਹੈ, ਜਾਣਨ ਲਈ ਪੜ੍ਹੋ ਪੂਰੀ ਖਬਰ...

Read More: Urfi Javed Wedding: ਉਰਫੀ ਜਾਵੇਦ ਇਸ ਸ਼ਖਸ਼ ਨਾਲ ਕਰਵਾਉਣਾ ਚਾਹੁੰਦੀ ਵਿਆਹ! ਸ਼ਰੇਆਮ ਕੀਤਾ KISS

16:27 PM (IST)  •  15 Jun 2024

Entertainment Live Today: Nisha Bano: ਨਿਸ਼ਾ ਬਾਨੋ ਦੀਆਂ ਅੱਖਾਂ ਹੋਈਆਂ ਨਮ, ਪੰਜਾਬੀ ਅਦਾਕਾਰਾ ਬੋਲੀ- 'ਰੱਬ ਕਿੱਥੇ ਲੈ ਜਾਂਦਾ ਬੰਦੇ ਨੂੰ...'

Nisha Bano: ਪੰਜਾਬੀ ਅਦਾਕਾਰਾ ਨਿਸ਼ਾ ਬਾਨੋ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਨ੍ਹਾਂ ਕਈ ਸੁਪਰਹਿੱਟ ਫਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ। ਦੱਸ ਦੇਈਏ ਕਿ ਅਦਾਕਾਰਾ ਨੇ ਨਮ ਅੱਖਾਂ ਨਾਲ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਪੋਸਟ ਸ਼ੇਅਰ ਕੀਤੀ ਹੈ। ਇਸ ਨੂੰ ਵੇਖ ਹਰ ਕੋਈ ਭਾਵੁਕ ਹੋ ਰਿਹਾ ਹੈ। ਦਰਅਸਲ, ਨਿਸ਼ਾ ਨੇ ਉਸ ਸਮੇਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਦੋਂ ਉਨ੍ਹਾਂ ਆਪਣੇ ਪਿਤਾ ਨੂੰ ਇਸ ਦੁਨੀਆਂ ਤੋਂ ਹਮੇਸ਼ਾ-ਹਮੇਸ਼ਾ ਲਈ ਰੁਖਸਤ ਕੀਤਾ। 

Read More: Nisha Bano: ਨਿਸ਼ਾ ਬਾਨੋ ਦੀਆਂ ਅੱਖਾਂ ਹੋਈਆਂ ਨਮ, ਪੰਜਾਬੀ ਅਦਾਕਾਰਾ ਬੋਲੀ- 'ਰੱਬ ਕਿੱਥੇ ਲੈ ਜਾਂਦਾ ਬੰਦੇ ਨੂੰ...'

Load More
New Update
Advertisement
Advertisement
Advertisement

ਟਾਪ ਹੈਡਲਾਈਨ

Summer Vacation: ਗਰਮੀਆਂ ਦੀਆਂ ਛੁੱਟੀਆਂ 'ਚ ਹੋਏਗਾ ਵਾਧਾ? ਪੰਜਾਬ ਤੇ ਚੰਡੀਗੜ੍ਹ ਵਿੱਚ ਸਕੂਲ ਖੁੱਲ੍ਹਣ ਬਾਰੇ ਵੱਡਾ ਅਪਡੇਟ
Summer Vacation: ਗਰਮੀਆਂ ਦੀਆਂ ਛੁੱਟੀਆਂ 'ਚ ਹੋਏਗਾ ਵਾਧਾ? ਪੰਜਾਬ ਤੇ ਚੰਡੀਗੜ੍ਹ ਵਿੱਚ ਸਕੂਲ ਖੁੱਲ੍ਹਣ ਬਾਰੇ ਵੱਡਾ ਅਪਡੇਟ
IND vs SA T20 World Cup: PM ਮੋਦੀ ਨੇ ਭਾਰਤੀ ਟੀਮ ਨਾਲ ਫੋਨ 'ਤੇ ਕੀਤੀ ਗੱਲ, ਰੋਹਿਤ ਦੀ ਕੀਤੀ ਤਾਰੀਫ, ਤਾਂ ਵਿਰਾਟ ਬਾਰੇ ਆਖੀ ਆਹ ਗੱਲ
IND vs SA T20 World Cup: PM ਮੋਦੀ ਨੇ ਭਾਰਤੀ ਟੀਮ ਨਾਲ ਫੋਨ 'ਤੇ ਕੀਤੀ ਗੱਲ, ਰੋਹਿਤ ਦੀ ਕੀਤੀ ਤਾਰੀਫ, ਤਾਂ ਵਿਰਾਟ ਬਾਰੇ ਆਖੀ ਆਹ ਗੱਲ
Weather: ਪੰਜਾਬ ਦੇ 9 ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਅਲਰਟ, ਬਾਕੀਆਂ 'ਚ ਯੈਲੋ ਅਲਰਟ ਜਾਰੀ, ਜਾਣੋ ਮੌਸਮ ਦਾ ਹਾਲ
Weather: ਪੰਜਾਬ ਦੇ 9 ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਅਲਰਟ, ਬਾਕੀਆਂ 'ਚ ਯੈਲੋ ਅਲਰਟ ਜਾਰੀ, ਜਾਣੋ ਮੌਸਮ ਦਾ ਹਾਲ
ਪ੍ਰੈਕਟੀਕਲ ਦੇ ਨਾਂਅ 'ਤੇ ਟੀਚਰ ਨੇ ਵਿਦਿਆਰਥੀ ਨੂੰ ਸੱਦਿਆ ਘਰ, ਫਿਰ ਕਰਵਾਇਆ ਅਜਿਹਾ ਕੰਮ; ਪਤਾ ਲੱਗਿਆ ਤਾਂ ਉੱਡ ਗਏ ਹੋਸ਼
ਪ੍ਰੈਕਟੀਕਲ ਦੇ ਨਾਂਅ 'ਤੇ ਟੀਚਰ ਨੇ ਵਿਦਿਆਰਥੀ ਨੂੰ ਸੱਦਿਆ ਘਰ, ਫਿਰ ਕਰਵਾਇਆ ਅਜਿਹਾ ਕੰਮ; ਪਤਾ ਲੱਗਿਆ ਤਾਂ ਉੱਡ ਗਏ ਹੋਸ਼
Advertisement
ABP Premium

ਵੀਡੀਓਜ਼

ਦਲਜੀਤ ਸਿੰਘ ਕਲਸੀ ਵੱਲੋਂ ਡੇਰਾ ਬਾਬਾ ਨਾਨਕ ਤੋਂ ਚੋਣ ਲੜਨ ਦਾ ਐਲਾਨ।Samrala | ਰੇਸਰ ਬਾਈਕ ਨੇ ਐਕਟਿਵਾ ਨੂੰ ਮਾਰੀ ਟੱਕਰ, 2 ਦੀ ਮੌਤSukhbir Badal ਨੇ ਰਾਜਸਥਾਨ CM ਭਜਨ ਲਾਲ ਤੋਂ ਕੀਤੀ ਕਿਹੜੀ ਮੰਗ?ਪੀਐਮ ਮੋਦੀ ਨੇ ਟੀਮ ਇੰਡੀਆ ਨੂੰ ਜਿੱਤ ਦੀ ਖੁਸ਼ੀ 'ਚ ਦਿੱਤੀ ਵਧਾਈ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Summer Vacation: ਗਰਮੀਆਂ ਦੀਆਂ ਛੁੱਟੀਆਂ 'ਚ ਹੋਏਗਾ ਵਾਧਾ? ਪੰਜਾਬ ਤੇ ਚੰਡੀਗੜ੍ਹ ਵਿੱਚ ਸਕੂਲ ਖੁੱਲ੍ਹਣ ਬਾਰੇ ਵੱਡਾ ਅਪਡੇਟ
Summer Vacation: ਗਰਮੀਆਂ ਦੀਆਂ ਛੁੱਟੀਆਂ 'ਚ ਹੋਏਗਾ ਵਾਧਾ? ਪੰਜਾਬ ਤੇ ਚੰਡੀਗੜ੍ਹ ਵਿੱਚ ਸਕੂਲ ਖੁੱਲ੍ਹਣ ਬਾਰੇ ਵੱਡਾ ਅਪਡੇਟ
IND vs SA T20 World Cup: PM ਮੋਦੀ ਨੇ ਭਾਰਤੀ ਟੀਮ ਨਾਲ ਫੋਨ 'ਤੇ ਕੀਤੀ ਗੱਲ, ਰੋਹਿਤ ਦੀ ਕੀਤੀ ਤਾਰੀਫ, ਤਾਂ ਵਿਰਾਟ ਬਾਰੇ ਆਖੀ ਆਹ ਗੱਲ
IND vs SA T20 World Cup: PM ਮੋਦੀ ਨੇ ਭਾਰਤੀ ਟੀਮ ਨਾਲ ਫੋਨ 'ਤੇ ਕੀਤੀ ਗੱਲ, ਰੋਹਿਤ ਦੀ ਕੀਤੀ ਤਾਰੀਫ, ਤਾਂ ਵਿਰਾਟ ਬਾਰੇ ਆਖੀ ਆਹ ਗੱਲ
Weather: ਪੰਜਾਬ ਦੇ 9 ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਅਲਰਟ, ਬਾਕੀਆਂ 'ਚ ਯੈਲੋ ਅਲਰਟ ਜਾਰੀ, ਜਾਣੋ ਮੌਸਮ ਦਾ ਹਾਲ
Weather: ਪੰਜਾਬ ਦੇ 9 ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਅਲਰਟ, ਬਾਕੀਆਂ 'ਚ ਯੈਲੋ ਅਲਰਟ ਜਾਰੀ, ਜਾਣੋ ਮੌਸਮ ਦਾ ਹਾਲ
ਪ੍ਰੈਕਟੀਕਲ ਦੇ ਨਾਂਅ 'ਤੇ ਟੀਚਰ ਨੇ ਵਿਦਿਆਰਥੀ ਨੂੰ ਸੱਦਿਆ ਘਰ, ਫਿਰ ਕਰਵਾਇਆ ਅਜਿਹਾ ਕੰਮ; ਪਤਾ ਲੱਗਿਆ ਤਾਂ ਉੱਡ ਗਏ ਹੋਸ਼
ਪ੍ਰੈਕਟੀਕਲ ਦੇ ਨਾਂਅ 'ਤੇ ਟੀਚਰ ਨੇ ਵਿਦਿਆਰਥੀ ਨੂੰ ਸੱਦਿਆ ਘਰ, ਫਿਰ ਕਰਵਾਇਆ ਅਜਿਹਾ ਕੰਮ; ਪਤਾ ਲੱਗਿਆ ਤਾਂ ਉੱਡ ਗਏ ਹੋਸ਼
ਚੰਦਰਮਾ ਅਤੇ ਮੰਗਲ ਦੇ ਮਿਲਾਪ ਕਾਰਨ ਅੱਜ ਬਣੇਗਾ ਮਹਾਲਕਸ਼ਮੀ ਯੋਗ, ਇਨ੍ਹਾਂ 3 ਰਾਸ਼ੀਆਂ ਦੀ ਲੱਗੇਗੀ ਲਾਟਰੀ, ਬੈਂਕ ਬੈਲੇਂਸ 'ਚ ਹੋਵੇਗਾ ਵਾਧਾ !
ਚੰਦਰਮਾ ਅਤੇ ਮੰਗਲ ਦੇ ਮਿਲਾਪ ਕਾਰਨ ਅੱਜ ਬਣੇਗਾ ਮਹਾਲਕਸ਼ਮੀ ਯੋਗ, ਇਨ੍ਹਾਂ 3 ਰਾਸ਼ੀਆਂ ਦੀ ਲੱਗੇਗੀ ਲਾਟਰੀ, ਬੈਂਕ ਬੈਲੇਂਸ 'ਚ ਹੋਵੇਗਾ ਵਾਧਾ !
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (30-06-2024)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (30-06-2024)
Virat Kohli Retirement: ਭਾਰਤ ਦੇ ਚੈਂਪੀਅਨ ਬਣਦਿਆਂ ਹੀ ਵਿਰਾਟ ਕੋਹਲੀ ਨੇ ਸੰਨਿਆਸ ਦਾ ਕੀਤਾ ਐਲਾਨ, ਕਿਹਾ- ਇਹ ਮੇਰਾ ਲਾਸਟ ਟੀ-20...
Virat Kohli Retirement: ਭਾਰਤ ਦੇ ਚੈਂਪੀਅਨ ਬਣਦਿਆਂ ਹੀ ਵਿਰਾਟ ਕੋਹਲੀ ਨੇ ਸੰਨਿਆਸ ਦਾ ਕੀਤਾ ਐਲਾਨ, ਕਿਹਾ- ਇਹ ਮੇਰਾ ਲਾਸਟ ਟੀ-20...
Hina Khan Breast Cancer: ਟਾਈਟ ਬ੍ਰਾ ਪਾਉਣ ਨਾਲ ਹੋ ਸਕਦਾ ਬ੍ਰੈਸਟ ਕੈਂਸਰ? ਜਾਣੋ ਹਰੇਕ ਗੱਲ
Hina Khan Breast Cancer: ਟਾਈਟ ਬ੍ਰਾ ਪਾਉਣ ਨਾਲ ਹੋ ਸਕਦਾ ਬ੍ਰੈਸਟ ਕੈਂਸਰ? ਜਾਣੋ ਹਰੇਕ ਗੱਲ
Embed widget