Shah Rukh Khan: ਸ਼ਾਹਰੁਖ ਨਹੀਂ ਹੋਏ ਡਿਸਚਾਰਜ, ਨਿੱਕੇ ਸਿੱਧੂ ਮੂਸੇਵਾਲਾ ਦਾ ਮਾਂ ਚਰਨ ਕੌਰ ਨਾਲ ਵੀਡੀਓ ਵਾਇਰਲ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

ਰੁਪਿੰਦਰ ਕੌਰ ਸੱਭਰਵਾਲ Last Updated: 23 May 2024 12:18 PM
Entertainment News: Diljit Dosanjh: ਦਿਲਜੀਤ ਦੋਸਾਂਝ ਨੂੰ 'ਬਦੋ ਬਦੀ' ਗਾਣੇ ਦਾ ਚੜ੍ਹਿਆ ਖੁਮਾਰ! ਜਾਣੋ ਗੀਤ ਨੂੰ ਆਵਾਜ਼ ਦੇਣ ਵਾਲੇ ਚਾਹਤ ਫਤਿਹ ਅਲੀ ਖਾਨ ਕੌਣ ?

Chahat Fateh Ali Khan: ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀਂ 'ਬਦੋ ਬਦੀ' (Bado Badi) ਗਾਣਾ ਖੂਬ ਸੁਰਖੀਆਂ ਬਟੋਰ ਰਿਹਾ ਹੈ। ਇਸ ਗੀਤ ਦਾ ਸਿਰਫ ਆਮ ਜਨਤਾ ਹੀ ਨਹੀਂ ਸਗੋਂ ਫਿਲਮੀ ਸਿਤਾਰਿਆਂ ਵਿਚਾਲੇ ਵੀ ਕ੍ਰੇਜ਼ ਵੇਖਣ ਨੂੰ ਮਿਲ ਰਿਹਾ ਹੈ। ਇਸ ਵਿਚਾਲੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਜਦੋਂ ORLANDO ਵਿੱਚ ਮਸਤੀ ਕਰਦੇ ਨਜ਼ਰ ਆਏ ਤਾਂ ਉਨ੍ਹਾਂ ਨੂੰ ਵੀ 'ਬਦੋ ਬਦੀ' ਗਾਣਾ ਗਾਉਂਦੇ ਹੋਏ ਵੇਖਿਆ ਗਿਆ। ਦਰਅਸਲ, ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਚਾਹਤ ਫਤਿਹ ਅਲੀ ਖਾਨ ਦਾ ਗੀਤ 'ਬਦੋ ਬਦੀ' ਗਾਉੰਦੇ ਹੋਏ ਨਜ਼ਰ ਆ ਰਹੇ ਹਨ। ਤੁਸੀ ਵੀ ਵੇਖੋ ਇਹ ਵੀਡੀਓ...

Read More: Diljit Dosanjh: ਦਿਲਜੀਤ ਦੋਸਾਂਝ ਨੂੰ 'ਬਦੋ ਬਦੀ' ਗਾਣੇ ਦਾ ਚੜ੍ਹਿਆ ਖੁਮਾਰ! ਜਾਣੋ ਗੀਤ ਨੂੰ ਆਵਾਜ਼ ਦੇਣ ਵਾਲੇ ਚਾਹਤ ਫਤਿਹ ਅਲੀ ਖਾਨ ਕੌਣ ?

Entertainment News Live Today : Sidhu Moose Wala: ਨਿੱਕੇ ਮੂਸੇਵਾਲਾ ਨਾਲ ਲਾਡ ਲੜਾਉਂਦੀ ਨਜ਼ਰ ਆਈ ਚਰਨ ਕੌਰ, ਮਨ ਮੋਹ ਲੈਣਗੀਆਂ ਇਹ ਤਸਵੀਰਾਂ

Sidhu Moose Wala little Brother: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਪਰਿਵਾਰ ਲਗਾਤਾਰ ਸੁਰਖੀਆਂ ਵਿੱਚ ਬਣਿਆ ਹੋਇਆ ਹੈ।

Read More: Sidhu Moose Wala: ਨਿੱਕੇ ਮੂਸੇਵਾਲਾ ਨਾਲ ਲਾਡ ਲੜਾਉਂਦੀ ਨਜ਼ਰ ਆਈ ਚਰਨ ਕੌਰ, ਮਨ ਮੋਹ ਲੈਣਗੀਆਂ ਇਹ ਤਸਵੀਰਾਂ

Entertainment News: Diljit Dosanjh: ਦਿਲਜੀਤ ਦੋਸਾਂਝ ਦੀ ਜ਼ਿੰਦਗੀ ਨਾਲ ਜੁੜੇ ਕਈ ਚਮਤਕਾਰ, ਕੁੰਡਲੀ 'ਚ ਹੋਇਆ ਰਾਜਯੋਗ ਦਾ ਖੁਲਾਸਾ

Diljit Dosanjh: ਗਲੋਬਲ ਸੁਪਰਸਟਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਉਨ੍ਹਾਂ ਦੇ ਸ਼ੋਅ ਵਿਦੇਸ਼ਾਂ ਵਿੱਚ ਖੂਬ ਵਾਹੋ ਵਾਹੀ ਬਟੋਰ ਰਹੇ ਹਨ। ਦਿਲਜੀਤ ਪ੍ਰਤੀ ਦਰਸ਼ਕਾਂ ਦਾ ਪਿਆਰ ਵੇਖ ਹਰ ਕੋਈ ਹੈਰਾਨ ਹੈ। ਦੋਸਾਂਝਾਵਾਲਾ ਉਨ੍ਹਾਂ ਕਲਾਕਾਰਾਂ ਵਿੱਚੋਂ ਇੱਕ ਹੈ ਜੋ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਹਮੇਸ਼ਾ ਐਕਟਿਵ ਰਹਿੰਦਾ ਹੈ। ਉਹ ਆਪਣੇ ਗੀਤਾਂ, ਸਟਾਇਲ ਜਾਂ ਅਦਾਕਾਰੀ ਨਾਲ ਹੀ ਨਹੀਂ ਸਗੋਂ ਮਜ਼ਾਕੀਆ ਅੰਦਾਜ਼ ਨਾਲ ਹੀ ਹਰ ਕਿਸੇ ਨੂੰ ਦੀਵਾਨਾ ਬਣਾਉਦੇ ਹਨ। ਇਸ ਵਿਚਾਲੇ ਕਲਾਕਾਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਇੱਕ ਪੋਸਟ ਸਾਂਝੀ ਕੀਤੀ, ਜਿਸ ਵਿੱਚ ਕਲਾਕਾਰ ਦੀ ਭਵਿੱਖਬਾਣੀ ਦੱਸੀ ਜਾ ਰਹੀ ਹੈ। ਆਖਿਰ ਇਸ ਵੀਡੀਓ ਵਿੱਚ ਕੀ ਖਾਸ ਹੈ ਤੁਸੀ ਵੀ ਵੇਖੋ...


Entertainment News Live Today : Sidhu Moose Wala: ਨਿੱਕੇ ਮੂਸੇਵਾਲਾ ਦਾ ਵੀਡੀਓ ਵਾਇਰਲ, ਮਾਤਾ ਚਰਨ ਕੌਰ ਨਾਲ ਵੇਖੋ ਪਿਆਰੀ ਝਲਕ

Sidhu Moose Wala little Brother Video: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਪਰਿਵਾਰ ਲਗਾਤਾਰ ਸੁਰਖੀਆਂ ਵਿੱਚ ਬਣਿਆ ਹੋਇਆ ਹੈ। ਦੱਸ ਦੇਈਏ ਕਿ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਦੀਆਂ ਉਨ੍ਹਾਂ ਦੇ ਛੋਟੇ ਪੁੱਤਰ ਸ਼ੁਭਦੀਪ ਨਾਲ ਕਈ ਝਲਕੀਆਂ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਉੱਪਰ ਪ੍ਰਸ਼ੰਸਕ ਵੀ ਆਪਣਾ ਪਿਆਰ ਲੁੱਟਾ ਰਹੇ ਹਨ। ਇਸ ਵਿਚਾਲੇ ਛੋਟੇ ਸਿੱਧੂ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਮਾਤਾ ਚਰਨ ਕੌਰ ਉਸ ਨੂੰ ਪਿਆਰ ਨਾਲ ਨਿਹਾਰਦੇ ਹੋਏ ਨਜ਼ਰ ਆ ਰਹੇ ਹਨ। ਤੁਸੀ ਵੀ ਵੇਖੋ ਇਹ ਵੀਡੀਓ...


Entertainment News Live : Shah Rukh Khan: ਸ਼ਾਹਰੁਖ ਨਹੀਂ ਹੋਏ ਡਿਸਚਾਰਜ, ਅਜੇ ਵੀ ਹਸਪਤਾਲ 'ਚ ਭਰਤੀ ਕਿੰਗ ਖਾਨ

Shah Rukh Khan Health Update: ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਨੂੰ ਡੀਹਾਈਡ੍ਰੇਸ਼ਨ ਕਾਰਨ ਅਹਿਮਦਾਬਾਦ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਸ਼ਾਹਰੁਖ ਖਾਨ ਨੂੰ ਦੁਪਹਿਰ 1 ਵਜੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਉਨ੍ਹਾਂ ਨੂੰ ਅਜੇ ਤੱਕ ਹਸਪਤਾਲ ਤੋਂ ਛੁੱਟੀ ਨਹੀਂ ਦਿੱਤੀ ਗਈ ਹੈ। ਉਨ੍ਹਾਂ ਦੀ ਹਾਲਤ ਜਾਣਨ ਲਈ ਕਈ ਵੱਡੀਆਂ ਹਸਤੀਆਂ ਹਸਪਤਾਲ ਪਹੁੰਚੀਆਂ ਹਨ।

Read More: Shah Rukh Khan: ਸ਼ਾਹਰੁਖ ਨਹੀਂ ਹੋਏ ਡਿਸਚਾਰਜ, ਅਜੇ ਵੀ ਹਸਪਤਾਲ 'ਚ ਭਰਤੀ ਕਿੰਗ ਖਾਨ 

Entertainment News Live Today : Sidhu Moose Wala: ਸਿੱਧੂ ਮੂਸੇਵਾਲਾ ਦੀ ਦੂਜੀ ਬਰਸੀ ਦਾ ਸਮਾਗਮ ਕਦੋਂ ਅਤੇ ਕਿੱਥੇ ਹੋਵੇਗਾ ? ਜਾਣੋ ਪੂਰੀ ਜਾਣਕਾਰੀ

Sidhu Moose Wala Death Anniversary: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਜ਼ਿੰਦਗੀ ਨਾਲ ਜੁੜੇ ਉਸ ਕਾਲੇ ਦਿਨ ਦੀ ਤਰੀਕ ਨੇੜੇ ਆ ਰਹੀ ਹੈ, ਜਿਸ ਦਿਨ ਉਨ੍ਹਾਂ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ।

Read More: Sidhu Moose Wala: ਸਿੱਧੂ ਮੂਸੇਵਾਲਾ ਦੀ ਦੂਜੀ ਬਰਸੀ ਦਾ ਸਮਾਗਮ ਕਦੋਂ ਅਤੇ ਕਿੱਥੇ ਹੋਵੇਗਾ ? ਜਾਣੋ ਪੂਰੀ ਜਾਣਕਾਰੀ

ਪਿਛੋਕੜ

Entertainment News Live Today: ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਨੂੰ ਡੀਹਾਈਡ੍ਰੇਸ਼ਨ ਕਾਰਨ ਅਹਿਮਦਾਬਾਦ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਸ਼ਾਹਰੁਖ ਖਾਨ ਨੂੰ ਦੁਪਹਿਰ 1 ਵਜੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਉਨ੍ਹਾਂ ਨੂੰ ਅਜੇ ਤੱਕ ਹਸਪਤਾਲ ਤੋਂ ਛੁੱਟੀ ਨਹੀਂ ਦਿੱਤੀ ਗਈ ਹੈ। ਉਨ੍ਹਾਂ ਦੀ ਹਾਲਤ ਜਾਣਨ ਲਈ ਕਈ ਵੱਡੀਆਂ ਹਸਤੀਆਂ ਹਸਪਤਾਲ ਪਹੁੰਚੀਆਂ ਹਨ।


ਕਈ ਮੀਡੀਆ ਹਾਊਸਾਂ ਨੇ ਖਬਰ ਦਿੱਤੀ ਹੈ ਕਿ ਕਿੰਗ ਖਾਨ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਪਰ ਅਹਿਮਦਾਬਾਦ ਸਥਿਤ ਏਬੀਪੀ ਨਿਊਜ਼ ਦੇ ਸੰਵਾਦਦਾਤਾ ਦਾ ਕਹਿਣਾ ਹੈ ਕਿ ਕਿੰਗ ਖਾਨ ਨੂੰ ਅਜੇ ਹਸਪਤਾਲ ਤੋਂ ਛੁੱਟੀ ਨਹੀਂ ਮਿਲੀ ਹੈ।


ਜੂਹੀ ਚਾਵਲਾ ਵੀ ਹਸਪਤਾਲ ਪਹੁੰਚੀ 


ਸ਼ਾਹਰੁਖ ਖਾਨ ਦਾ ਹਾਲ ਜਾਣਨ ਲਈ ਲੋਕਾਂ ਦੀ ਭੀੜ ਲੱਗੀ ਹੋਈ ਹੈ। ਇਸ ਦੌਰਾਨ ਪਤਨੀ ਗੌਰੀ ਖਾਨ ਵੀ ਉਨ੍ਹਾਂ ਦਾ ਹਾਲ ਜਾਣਨ ਲਈ ਹਸਪਤਾਲ ਪਹੁੰਚੀ। ਬਾਲੀਵੁੱਡ ਅਦਾਕਾਰਾ ਜੂਹੀ ਚਾਵਲਾ ਆਪਣੇ ਪਤੀ ਜੈ ਮਹਿਤਾ ਨਾਲ ਕਿੰਗ ਖਾਨ ਨੂੰ ਮਿਲਣ ਹਸਪਤਾਲ ਪਹੁੰਚੀ ਹੈ। ਅਦਾਕਾਰਾ ਸ਼ਾਹਰੁਖ ਖਾਨ ਨੂੰ ਮਿਲਣ ਤੋਂ ਬਾਅਦ ਵਾਪਸ ਆ ਗਈ ਹੈ। ਉਨ੍ਹਾਂ ਦੇ ਹਸਪਤਾਲ ਛੱਡਣ ਦਾ ਵੀਡੀਓ ਵੀ ਸਾਹਮਣੇ ਆਇਆ ਹੈ।


ਕੇਕੇਆਰ ਦਾ ਸਮਰਥਨ ਕਰਨ ਲਈ ਕਿੰਗ ਖਾਨ ਸਟੇਡੀਅਮ ਗਏ 


ਮੰਗਲਵਾਰ ਨੂੰ KKR-SRH ਵਿਚਕਾਰ ਕੁਆਲੀਫਾਇਰ ਮੈਚ ਖੇਡਿਆ ਗਿਆ। ਅਜਿਹੇ 'ਚ ਸ਼ਾਹਰੁਖ ਖਾਨ ਆਪਣੀ ਟੀਮ ਕੇਕੇਆਰ ਨੂੰ ਸਪੋਰਟ ਕਰਨ ਲਈ ਨਰਿੰਦਰ ਮੋਦੀ ਸਟੇਡੀਅਮ ਪਹੁੰਚੇ ਸਨ। ਉਹ ਬੇਟੇ ਅਬਰਾਮ ਅਤੇ ਬੇਟੀ ਸੁਹਾਨਾ ਖਾਨ ਨਾਲ ਟੀਮ ਨੂੰ ਚੀਅਰ-ਅੱਪ ਕਰਦੇ ਹੋਏ ਨਜ਼ਰ ਆਏ। ਇਸ ਤੋਂ ਬਾਅਦ ਖਬਰਾਂ ਆਈਆਂ ਕਿ ਅਭਿਨੇਤਾ ਡੀਹਾਈਡ੍ਰੇਸ਼ਨ ਤੋਂ ਪੀੜਤ ਹਨ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ।


ਫਿਲਮ 'ਬਾਦਸ਼ਾਹ' 'ਚ ਨਜ਼ਰ ਆਉਣਗੇ ਅਦਾਕਾਰ


ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਾਹਰੁਖ ਖਾਨ ਹੁਣ ਫਿਲਮ 'ਬਾਦਸ਼ਾਹ' 'ਚ ਨਜ਼ਰ ਆਉਣਗੇ। ਇਸ ਫਿਲਮ 'ਚ ਦਰਸ਼ਕਾਂ ਨੂੰ ਉਨ੍ਹਾਂ ਦਾ ਡੌਨ ਅਵਤਾਰ ਦੇਖਣ ਨੂੰ ਮਿਲ ਸਕਦਾ ਹੈ। ਅਭਿਨੇਤਾ ਨੂੰ ਆਖਰੀ ਵਾਰ ਫਿਲਮ 'ਡਿੰਕੀ' 'ਚ ਦੇਖਿਆ ਗਿਆ ਸੀ। ਇਹ ਫਿਲਮ ਪਿਛਲੇ ਸਾਲ ਰਿਲੀਜ਼ ਹੋਈ ਸੀ ਅਤੇ ਵੱਡੀ ਹਿੱਟ ਸਾਬਤ ਹੋਈ ਸੀ।




Read More: AC ਤੋਂ ਬਿਨਾਂ ਠੰਡਾ ਰਹਿੰਦਾ ਕੁਮਾਰ ਵਿਸ਼ਵਾਸ ਦਾ ਘਰ, ਜਾਣੋ ਕਿਵੇਂ ਅੱਤ ਦੀ ਗਰਮੀ 'ਚ ਬਣਿਆ ਸ਼ਿਮਲਾ ?



- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.