ਪੜਚੋਲ ਕਰੋ
Sidhu Moose Wala: ਸਿੱਧੂ ਮੂਸੇਵਾਲਾ ਦੀ ਦੂਜੀ ਬਰਸੀ ਦਾ ਸਮਾਗਮ ਕਦੋਂ ਅਤੇ ਕਿੱਥੇ ਹੋਵੇਗਾ ? ਜਾਣੋ ਪੂਰੀ ਜਾਣਕਾਰੀ
Sidhu Moose Wala Death Anniversary: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਜ਼ਿੰਦਗੀ ਨਾਲ ਜੁੜੇ ਉਸ ਕਾਲੇ ਦਿਨ ਦੀ ਤਰੀਕ ਨੇੜੇ ਆ ਰਹੀ ਹੈ, ਜਿਸ ਦਿਨ ਉਨ੍ਹਾਂ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ।

Sidhu Moose Wala Death Anniversary
1/7

ਅੱਜ ਵੀ ਸਿੱਧੂ ਦੀਆਂ ਯਾਦਾਂ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਵਸੀਆਂ ਹੋਈਆਂ ਹਨ। ਜੋ ਕਿ ਹਰ ਕਿਸੇ ਦੀਆਂ ਅੱਖਾਂ ਨਮ ਕਰ ਜਾਂਦੀਆਂ ਹਨ।
2/7

ਦੱਸ ਦੇਈਏ ਕਿ 29 ਮਈ 2024 ਨੂੰ ਸਿੱਧੂ ਦੀ ਦੂਜੀ ਬਰਸੀ ਮਨਾਈ ਜਾਏਗੀ। ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਫਿਰ ਪ੍ਰਸ਼ੰਸਕ ਸਿੱਧੂ ਦੇ ਪਿੰਡ ਮਾਨਸਾ ਪਹੁੰਚਣਗੇ।
3/7

ਇਸ ਵਿਚਾਲੇ ਸਿੱਧੂ ਦੇ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਵੱਲੋਂ ਦੂਜੀ ਬਰਸੀ ਦਾ ਸਮਾਗਮ ਕਦੋ ਅਤੇ ਕਿੱਥੇ ਰੱਖਿਆ ਜਾਏਗਾ, ਇਸ ਬਾਰੇ ਜਾਣਕਾਰੀ ਸ਼ੇਅਰ ਕੀਤੀ ਗਈ ਹੈ।
4/7

ਉਨ੍ਹਾਂ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸ਼ੇਅਰ ਕਰ ਲਿਖਿਆ, ਸਰਦਾਰ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦੂਸਰੀ ਬਰਸੀ ਵਾਹਿਗੁਰੂ ਦੇ ਘਰੋ ਇੰਨਸਾਫ ਦੀ ਮੰਗ ਅਤੇ ਦਰਦ ਭਰੇ ਵਿਛੋੜੇ ਨੂੰ ਮੁੱਖ ਰੱਖਦਿਆ ਸ੍ਰੀ ਸੁੱਖਮਨੀ ਸਾਹਿਬ ਜੀ ਦੇ ਪਾਠ ਮਿਤੀ 29 ਮਈ 2024 ਗੁਰਦੁਆਰਾ ਬਾਬਾ ਮੜ੍ਹ ਸਾਹਿਬ ਜੀ ਜੰਡਿਆਲਾ ਮੰਜਕੀ ਜਲੰਧਰ ਵਿਖੇ ਕਰਵਾਇਆ ਜਾ ਰਿਹਾ ਆਪ ਜੀ ਨੂੰ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਜਾਦੀ ਹੈ।
5/7

ਦੱਸ ਦੇਈਏ ਕਿ 29 ਮਈ ਨੂੰ ਜਦੋ ਸਿੱਧੂ ਆਪਣੇ ਘਰੋਂ ਕਾਲੀ ਥਾਰ 'ਚ ਬਾਹਰ ਨਿਕਲਿਆ ਤਾਂ ਉਸ ਨੂੰ ਇਕੱਲੀਆਂ ਵੇਖ ਉਸ ਉੱਪਰ ਹਮਲਾ ਕਰ ਦਿੱਤਾ ਗਿਆ। ਉਸ ਦੌਰਾਨ ਗਾਇਕ ਨੂੰ 30 ਤੋਂ ਵੱਧ ਗੋਲੀਆਂ ਲੱਗੀਆਂ।
6/7

ਹਾਲਾਂਕਿ ਪੋਸਟ ਮਾਰਟਮ ਰਿਪੋਰਟ ਮੁਤਾਬਕ ਉਸ ਦੇ ਸਰੀਰ 'ਚ 24 ਗੋਲੀਆਂ ਲੱਗੀਆਂ ਸਨ। ਉਨ੍ਹਾਂ ਦੀ ਲੋਕਪ੍ਰਿਅਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਲਈ ਉਨ੍ਹਾਂ ਦੇ ਪਿੰਡ ਮੂਸੇ ਵਿੱਚ ਇੱਕ ਲੱਖ ਤੋਂ ਵੱਧ ਲੋਕ ਪੁੱਜੇ। ਉਸ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਸਨ।
7/7

ਹੁਣ ਕਲਾਕਾਰ ਦੇ ਪਿੰਡ ਇੱਕ ਵਾਰ ਫਿਰ ਪ੍ਰਸ਼ੰਸਕ ਭਾਰੀ ਸੰਖਿਆਂ ਵਿੱਚ ਪਹੁੰਚਣਗੇ। ਇੱਕ ਵਾਰ ਫਿਰ ਸਿੱਧੂ ਦੀਆਂ ਯਾਦਾਂ ਪ੍ਰਸ਼ੰਸਕਾਂ ਦੀਆਂ ਅੱਖਾਂ ਨਮ ਕਰ ਜਾਣਗੀਆਂ।
Published at : 22 May 2024 09:07 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਪੰਜਾਬ
ਅਪਰਾਧ
Advertisement
ਟ੍ਰੈਂਡਿੰਗ ਟੌਪਿਕ
