(Source: ECI/ABP News)
Diljit Dosanjh: ਦਿਲਜੀਤ ਦੋਸਾਂਝ ਨੂੰ 'ਬਦੋ ਬਦੀ' ਗਾਣੇ ਦਾ ਚੜ੍ਹਿਆ ਖੁਮਾਰ! ਜਾਣੋ ਗੀਤ ਨੂੰ ਆਵਾਜ਼ ਦੇਣ ਵਾਲੇ ਚਾਹਤ ਫਤਿਹ ਅਲੀ ਖਾਨ ਕੌਣ ?
Chahat Fateh Ali Khan: ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀਂ 'ਬਦੋ ਬਦੀ' (Bado Badi) ਗਾਣਾ ਖੂਬ ਸੁਰਖੀਆਂ ਬਟੋਰ ਰਿਹਾ ਹੈ। ਇਸ ਗੀਤ ਦਾ ਸਿਰਫ ਆਮ ਜਨਤਾ ਹੀ ਨਹੀਂ ਸਗੋਂ ਫਿਲਮੀ ਸਿਤਾਰਿਆਂ ਵਿਚਾਲੇ
![Diljit Dosanjh: ਦਿਲਜੀਤ ਦੋਸਾਂਝ ਨੂੰ 'ਬਦੋ ਬਦੀ' ਗਾਣੇ ਦਾ ਚੜ੍ਹਿਆ ਖੁਮਾਰ! ਜਾਣੋ ਗੀਤ ਨੂੰ ਆਵਾਜ਼ ਦੇਣ ਵਾਲੇ ਚਾਹਤ ਫਤਿਹ ਅਲੀ ਖਾਨ ਕੌਣ ? Dosanjh Dosanjh Singing to the song 'Bado Badi Know who is Chahat Fateh Ali Khan who gave voice to the song Diljit Dosanjh: ਦਿਲਜੀਤ ਦੋਸਾਂਝ ਨੂੰ 'ਬਦੋ ਬਦੀ' ਗਾਣੇ ਦਾ ਚੜ੍ਹਿਆ ਖੁਮਾਰ! ਜਾਣੋ ਗੀਤ ਨੂੰ ਆਵਾਜ਼ ਦੇਣ ਵਾਲੇ ਚਾਹਤ ਫਤਿਹ ਅਲੀ ਖਾਨ ਕੌਣ ?](https://feeds.abplive.com/onecms/images/uploaded-images/2024/05/23/51419d0db4fa97be7d48a9b3d0bb0d1e1716442948247709_original.jpg?impolicy=abp_cdn&imwidth=1200&height=675)
Chahat Fateh Ali Khan: ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀਂ 'ਬਦੋ ਬਦੀ' (Bado Badi) ਗਾਣਾ ਖੂਬ ਸੁਰਖੀਆਂ ਬਟੋਰ ਰਿਹਾ ਹੈ। ਇਸ ਗੀਤ ਦਾ ਸਿਰਫ ਆਮ ਜਨਤਾ ਹੀ ਨਹੀਂ ਸਗੋਂ ਫਿਲਮੀ ਸਿਤਾਰਿਆਂ ਵਿਚਾਲੇ ਵੀ ਕ੍ਰੇਜ਼ ਵੇਖਣ ਨੂੰ ਮਿਲ ਰਿਹਾ ਹੈ। ਇਸ ਵਿਚਾਲੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਜਦੋਂ ORLANDO ਵਿੱਚ ਮਸਤੀ ਕਰਦੇ ਨਜ਼ਰ ਆਏ ਤਾਂ ਉਨ੍ਹਾਂ ਨੂੰ ਵੀ 'ਬਦੋ ਬਦੀ' ਗਾਣਾ ਗਾਉਂਦੇ ਹੋਏ ਵੇਖਿਆ ਗਿਆ। ਦਰਅਸਲ, ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਚਾਹਤ ਫਤਿਹ ਅਲੀ ਖਾਨ ਦਾ ਗੀਤ 'ਬਦੋ ਬਦੀ' ਗਾਉੰਦੇ ਹੋਏ ਨਜ਼ਰ ਆ ਰਹੇ ਹਨ। ਤੁਸੀ ਵੀ ਵੇਖੋ ਇਹ ਵੀਡੀਓ...
ਦਿਲਜੀਤ ਨੇ ਸ਼ੇਅਰ ਕੀਤਾ ਵੀਡੀਓ
ਦਿਲਜੀਤ ਦੋਸਾਂਝ ਨੇ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸ਼ੇਅਰ ਕਰਦਿਆਂ ਲਿਖਿਆ, UNIVERSAL STUDIO ORLANDO🎢 PART - 1... ਹਾਲਾਂਕਿ ਵੀਡੀਓ ਦੀ ਸ਼ੁਰੂਆਤ ਵਿੱਚ ਦਿਲਜੀਤ 'ਆਏ ਹਾਏ, ਓਏ ਹੋਏ...'ਬਦੋ ਬਦੀ' ਗਾਉਂਦੇ ਨਜ਼ਰ ਆ ਰਹੇ ਹਨ। ਆਖਿਰ ਇਸ ਗੀਤ ਦਾ ਅਸਲ ਗਾਇਕ ਕੌਣ ਹੈ, ਇਸ ਖਬਰ ਰਾਹੀਂ ਜਾਣੋ...
View this post on Instagram
ਜਾਣੋ 'ਬਦੋ ਬਦੀ' ਗਾਣੇ ਨੂੰ ਗਾਉਣ ਵਾਲੇ ਸਿੰਗਰ ਬਾਰੇ
ਦੱਸ ਦੇਈਏ ਕਿ ਇਸ ਗੀਤ ਨੂੰ ਚਾਹਤ ਫਤਿਹ ਅਲੀ ਖਾਨ ਨੇ ਗਾਇਆ ਹੈ। ਜਿਨ੍ਹਾਂ ਦੀ ਉਮਰ 56 ਸਾਲ ਹੈ ਅਤੇ ਉਨ੍ਹਾਂ ਦਾ ਅਸਲੀ ਨਾਂ ਅਲੀ ਅਦਾਨ ਹੈ। ਚਾਹਤ ਫਤਿਹ ਅਲੀ ਖਾਨ ਉਨ੍ਹਾਂ ਦਾ ਸਕ੍ਰੀਨ ਨਾਮ ਹੈ। ਚਾਹਤ ਫਤਿਹ ਅਲੀ ਖਾਨ ਵੀ ਕ੍ਰਿਕਟਰ ਰਹਿ ਚੁੱਕੇ ਹਨ। ਚਾਹਤ ਫਤਿਹ ਅਲੀ ਖਾਨ ਨੇ 1983-84 ਵਿੱਚ ਲਾਹੌਰ ਵਿੱਚ ਕਾਇਦ-ਏ-ਆਜ਼ਮ ਟਰਾਫੀ ਲਈ 16 ਦੌੜਾਂ ਬਣਾਈਆਂ ਸਨ। ਕਿਹਾ ਜਾਂਦਾ ਹੈ ਕਿ ਉਨ੍ਹਾਂ ਪੰਜਾਬ ਅਤੇ ਲੰਡਨ ਵਿੱਚ ਆਪਣੀ ਪੜ੍ਹਾਈ ਪੂਰੀ ਕੀਤੀ।
View this post on Instagram
ਕੋਵਿਡ ਮਹਾਂਮਾਰੀ ਦੇ ਦੌਰਾਨ, ਚਾਹਤ ਫਤਿਹ ਅਲੀ ਖਾਨ ਦੀ ਜ਼ਿੰਦਗੀ ਵਿੱਚ ਇੱਕ ਅਜਿਹਾ ਦੌਰ ਆਇਆ ਜਦੋਂ ਉਹ ਵਾਇਰਲ ਹੋ ਗਏ ਅਤੇ ਰਾਤੋ-ਰਾਤ ਸੁਰਖੀਆਂ ਵਿੱਚ ਆ ਗਿਆ। ਲਾਕਡਾਊਨ ਦੌਰਾਨ ਉਨ੍ਹਾਂ ਵੱਲੋਂ ਗਾਏ ਗੀਤ ਇਕ ਤੋਂ ਬਾਅਦ ਇਕ ਵਾਇਰਲ ਹੋਣ ਲੱਗੇ। ਉਨ੍ਹਾਂ ਦੇ ਮਸ਼ਹੂਰ ਗੀਤ 'ਪਿਆਰਾ ਪੀ.ਐੱਸ.ਐੱਲ.', 'ਲੋਟਾ ਲੋਟਾ', 'ਗੋਲ ਕਟੜਾ', 'ਤੂ ਚੋਰ ਚੋਰ' ਵਰਗੇ ਗਾਣੇ ਗਾਏ। ਪਰ ਇਸ ਵਿਚਾਲੇ ਉਨ੍ਹਾਂ ਦੇ ਗੀਤ 'ਬਦੋ ਬਦੀ' ਦੀ ਦੁਨੀਆ ਭਰ ਵਿੱਚ ਚਰਚਾ ਰਹੀ।
ਚਾਹਤ ਫਤਿਹ ਅਲੀ ਖਾਨ ਨੂੰ 28 ਪ੍ਰਪੋਜ਼ਲ ਮਿਲੇ
ਇਨ੍ਹਾਂ ਗੀਤਾਂ ਦੇ ਵਾਇਰਲ ਹੋਣ ਤੋਂ ਬਾਅਦ ਚਾਹਤ ਫਤਿਹ ਅਲੀ ਖਾਨ ਨੂੰ ਕਈ ਚੈਟ ਸ਼ੋਅਜ਼ 'ਚ ਵੀ ਬੁਲਾਇਆ ਗਿਆ। ਇਸ ਤੋਂ ਬਾਅਦ ਉਹ ਕਈ ਅਵਾਰਡ ਸ਼ੋਅ ਅਤੇ ਫੰਕਸ਼ਨ ਵਿੱਚ ਵੀ ਪਰਫਾਰਮ ਕਰ ਚੁੱਕੇ ਹਨ। ਉਨ੍ਹਾਂ ਨੇ ਹਾਲ ਹੀ 'ਚ ਦਿੱਤੇ ਇੰਟਰਵਿਊ 'ਚ ਦੱਸਿਆ ਕਿ ਉਨ੍ਹਾਂ ਨੂੰ ਲਾਈਵ ਸ਼ੋਅ ਦੌਰਾਨ 28 ਪ੍ਰਸਤਾਵ ਮਿਲੇ ਹਨ ਅਤੇ ਉਨ੍ਹਾਂ ਨੇ ਇਕ ਵੀ ਸਵੀਕਾਰ ਨਹੀਂ ਕੀਤਾ ਕਿਉਂਕਿ ਉਹ ਵਿਆਹਿਆ ਹੋਇਆ ਹੈ। ਚਾਹਤ ਫਤਿਹ ਅਲੀ ਖਾਨ ਦਾ ਇਹ ਵੀ ਦਾਅਵਾ ਹੈ ਕਿ ਇਸ ਗੀਤ ਨੂੰ ਤਿਆਰ ਕਰਨ ਵਿੱਚ ਉਨ੍ਹਾਂ ਨੂੰ ਇੱਕ ਹਫ਼ਤਾ ਲੱਗਿਆ। ਵੈਸੇ ਵੀ ਚਾਹਤ ਦਾ ਇਹ ਗੀਤ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਿਹਾ ਹੈ ਅਤੇ ਲੋਕ ਇਸ 'ਤੇ ਰੀਲਜ਼ ਬਣਾ ਰਹੇ ਹਨ।
Read More: Sidhu Moose Wala: ਨਿੱਕੇ ਮੂਸੇਵਾਲਾ ਨਾਲ ਲਾਡ ਲੜਾਉਂਦੀ ਨਜ਼ਰ ਆਈ ਚਰਨ ਕੌਰ, ਮਨ ਮੋਹ ਲੈਣਗੀਆਂ ਇਹ ਤਸਵੀਰਾਂ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)