Entertainment News: ਮਨੋਰੰਜਨ ਜਗਤ ਨੂੰ ਵੱਡਾ ਝਟਕਾ, ਕਾਮੇਡੀ ਫਿਲਮਾਂ ਨਾਲ ਲੋਕਾਂ ਨੂੰ ਹਸਾਉਣ ਵਾਲੀ ਇਸ ਮਸ਼ਹੂਰ ਹਸਤੀ ਦਾ ਹੋਇਆ ਦੇਹਾਂਤ
Malayalam Filmmaker Shafi Passed Away: ਫਿਲਮ ਇੰਡਸਟਰੀ ਤੋਂ 26 ਜਨਵਰੀ ਮੌਕੇ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਮਲਿਆਲਮ ਇੰਡਸਟਰੀ ਵਿੱਚ ਕਾਮੇਡੀ ਫਿਲਮਾਂ ਬਣਾਉਣ ਲਈ ਮਸ਼ਹੂਰ ਫਿਲਮ ਨਿਰਮਾਤਾ

Malayalam Filmmaker Shafi Passed Away: ਫਿਲਮ ਇੰਡਸਟਰੀ ਤੋਂ 26 ਜਨਵਰੀ ਮੌਕੇ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਮਲਿਆਲਮ ਇੰਡਸਟਰੀ ਵਿੱਚ ਕਾਮੇਡੀ ਫਿਲਮਾਂ ਬਣਾਉਣ ਲਈ ਮਸ਼ਹੂਰ ਫਿਲਮ ਨਿਰਮਾਤਾ ਸ਼ਫੀ ਦਾ ਸ਼ਨੀਵਾਰ ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਨੇ 56 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਅਨੁਸਾਰ ਸ਼ਫੀ ਨੂੰ 16 ਜਨਵਰੀ ਨੂੰ ਸਟ੍ਰੋਕ ਹੋਣ ਤੋਂ ਬਾਅਦ ਕੋਚੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਲਾਜ ਦੌਰਾਨ 25 ਜਨਵਰੀ ਨੂੰ ਉਨ੍ਹਾਂ ਨੇ ਦਮ ਮੌਤ ਤੋੜ ਦਿੱਤਾ। ਦੱਸਿਆ ਜਾਂਦਾ ਹੈ ਕਿ ਇਲਾਜ ਸਮੇਂ ਉਨ੍ਹਾਂ ਦੀ ਹਾਲਤ ਬਹੁਤ ਗੰਭੀਰ ਸੀ।
ਵੈਂਟੀਲੇਟਰ 'ਤੇ ਸੀ ਸ਼ਫੀ
ਰਿਪੋਰਟਾਂ ਦੇ ਅਨੁਸਾਰ, ਸ਼ਫੀ ਵੈਂਟੀਲੇਟਰ 'ਤੇ ਸੀ ਅਤੇ ਹਾਲ ਹੀ ਵਿੱਚ ਉਨ੍ਹਾਂ ਦੀ ਦਿਮਾਗੀ ਸਰਜਰੀ ਹੋਈ ਸੀ। ਹਾਲਾਂਕਿ, ਇਲਾਜ ਦੌਰਾਨ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਸ਼ਫੀ ਦੀ ਦੇਹ ਅੱਜ ਸਵੇਰੇ 10 ਵਜੇ ਕਲੂਰ ਵਿਖੇ ਜਨਤਕ ਦਰਸ਼ਨਾਂ ਲਈ ਰੱਖੀ ਜਾਵੇਗੀ। ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ਾਮ 4 ਵਜੇ ਕੀਤਾ ਜਾਵੇਗਾ। ਦੱਸ ਦੇਈਏ ਕਿ ਫਿਲਮ ਨਿਰਮਾਤਾ ਸ਼ਫੀ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਸ਼ਮੀਲਾ ਅਤੇ ਦੋ ਧੀਆਂ ਅਲੀਮਾ ਅਤੇ ਸਲਮਾ ਸ਼ਾਮਲ ਹਨ।
ਕਈ ਸਟੇਜ ਪ੍ਰੋਗਰਾਮਾਂ ਦਾ ਰਹੇ ਹਿੱਸਾ
ਦੱਸ ਦੇਈਏ ਕਿ ਫਿਲਮ ਨਿਰਮਾਤਾ ਸ਼ਫੀ ਦਾ ਪੂਰਾ ਨਾਮ ਰਾਸ਼ਿਦ ਐਮਐਚ ਸੀ, ਜਿਸਨੂੰ ਉਸਦੇ ਪ੍ਰਸ਼ੰਸਕ ਸ਼ਫੀ ਦੇ ਨਾਮ ਨਾਲ ਜਾਣਦੇ ਸਨ। ਉਸਦਾ ਜਨਮ 1968 ਵਿੱਚ ਏਰਨਾਕੁਲਮ ਪੁਲੇਪਾਡੀ ਵਿੱਚ ਹੋਇਆ ਸੀ। ਉਨ੍ਹਾਂ ਨੇ ਫਿਲਮਾਂ ਤੋਂ ਇਲਾਵਾ ਸੰਯੁਕਤ ਰਾਜ ਅਮਰੀਕਾ ਵਿੱਚ ਸ਼ੋਅ ਸਮੇਤ ਕਈ ਸਟੇਜ ਪ੍ਰੋਗਰਾਮਾਂ ਵਿੱਚ ਵੀ ਹਿੱਸਾ ਲਿਆ ਹੈ। ਉਨ੍ਹਾਂ ਦੇ ਦੇਹਾਂਤ ਨਾਲ ਫਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪ੍ਰਸ਼ੰਸਕ ਸੋਸ਼ਲ ਮੀਡੀਆ 'ਤੇ ਵੀ ਸ਼ਫੀ ਨੂੰ ਸ਼ਰਧਾਂਜਲੀ ਦੇ ਰਹੇ ਹਨ।
Thanks for all these entertainers. Malayalis will never forget you and be grateful to you always.
— KESAV SURESH (@kesav_suresh) January 26, 2025
RIP Shafi 🙏🏽 pic.twitter.com/FWD9164kR2
ਸ਼ਫੀ ਮਸ਼ਹੂਰ ਲੇਖਕ ਅਤੇ ਨਿਰਦੇਸ਼ਕ ਰਫੀ ਦਾ ਛੋਟਾ ਭਰਾ ਸੀ। 90 ਦੇ ਦਹਾਕੇ ਵਿੱਚ ਕਈ ਫਿਲਮਾਂ ਵਿੱਚ ਸਹਾਇਕ ਰਹੇ ਸ਼ਫੀ ਨੇ 2001 ਵਿੱਚ ਦੀ ਫਿਲਮ ਵਨ ਮੈਨ ਸ਼ੋਅ ਨਾਲ ਨਿਰਦੇਸ਼ਨ ਦੇ ਖੇਤਰ ਵਿੱਚ ਸ਼ੁਰੂਆਤ ਕੀਤੀ। ਉਨ੍ਹਾਂ ਨੇ ਕਲਿਆਣਰਮਨ, ਪੁਲੀਵਾਲ ਕਲਿਆਣਮ ਅਤੇ ਮਮੂਟੀ ਸਟਾਰਰ ਥੌਮਨਮ ਮੱਕਲਮ ਵਰਗੀਆਂ ਕਈ ਸੁਪਰਹਿੱਟ ਫਿਲਮਾਂ ਬਣਾਈਆਂ ਸਨ, ਜਿਨ੍ਹਾਂ ਨੂੰ ਅਜੇ ਵੀ ਪ੍ਰਸ਼ੰਸਕਾਂ ਦੁਆਰਾ ਪਿਆਰ ਕੀਤਾ ਜਾਂਦਾ ਹੈ।
ਕਰੀਅਰ ਵਿੱਚ ਬਲਾਕਬਸਟਰ ਫਿਲਮਾਂ
ਫਿਲਮ ਨਿਰਮਾਤਾ ਸ਼ਫੀ ਨੇ ਜ਼ਿਆਦਾਤਰ ਕੰਮ ਲੇਖਕ ਬੈਨੀ ਪੀ ਨਯਾਰਾਮਬਲਮ ਨਾਲ ਮਿਲ ਕੇ ਕੀਤਾ ਸੀ। ਉਨ੍ਹਾਂ ਦੇ ਨਾਲ ਮਿਲ ਕੇ, ਸ਼ਫੀ ਨੇ ਮਾਇਆਵੀ, ਲਾਲੀਪੌਪ, ਚਟਾਮਬੀਨਾਡੂ ਅਤੇ ਮੈਰੀਕੌਂਡਰੂ ਕੁੰਜਾਡੂ ਵਰਗੀਆਂ ਬਲਾਕਬਸਟਰ ਫਿਲਮਾਂ ਦਿੱਤੀਆਂ। ਕਾਮੇਡੀ ਫਿਲਮਾਂ ਦੇ ਮਾਮਲੇ ਵਿੱਚ ਉਨ੍ਹਾਂ ਦਾ ਜਵਾਬ ਨਹੀਂ ਸੀ। ਸਾਲ 2016 ਵਿੱਚ ਰਿਲੀਜ਼ ਹੋਈ ਫਿਲਮ "ਟੂ ਕੰਟਰੀਜ਼" ਉਨ੍ਹਾਂ ਦੀ ਯਾਦਗਾਰੀ ਫਿਲਮਾਂ ਵਿੱਚੋਂ ਇੱਕ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
