ਪੜਚੋਲ ਕਰੋ

Entertainment Live: ਸੱਪਾਂ ਦੇ ਜ਼ਹਿਰ ਸਪਲਾਈ ਮਾਮਲੇ 'ਚ ਬੋਲੇ ਐਲਵਿਸ਼ ਯਾਦ, ਕੀ ਫਿਲਮੀ ਕਰੀਅਰ ਤੋਂ ਰਿਟਾਇਰਮੈਂਟ ਲੈਣਗੇ ਗੁਰਪ੍ਰੀਤ ਘੁੱਗੀ ਸਣੇ ਅਹਿਮ ਖਬਰਾਂ 

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

LIVE

Key Events
Entertainment Live: ਸੱਪਾਂ ਦੇ ਜ਼ਹਿਰ ਸਪਲਾਈ ਮਾਮਲੇ 'ਚ ਬੋਲੇ ਐਲਵਿਸ਼ ਯਾਦ, ਕੀ ਫਿਲਮੀ ਕਰੀਅਰ ਤੋਂ ਰਿਟਾਇਰਮੈਂਟ ਲੈਣਗੇ ਗੁਰਪ੍ਰੀਤ ਘੁੱਗੀ ਸਣੇ ਅਹਿਮ ਖਬਰਾਂ 

Background

Entertainment News Live Today : ਬਿੱਗ ਬੌਸ ਓਟੀਟੀ 2 ਵਿਜੇਤਾ ਐਲਵਿਸ਼ ਯਾਦਵ ਯੂਟਿਊਬ ਦਾ ਮਸ਼ਹੂਰ ਚਿਹਰਾ ਹੈ। ਨੌਜਵਾਨਾਂ 'ਚ ਐਲਵਿਸ਼ ਕਾਫੀ ਮਸ਼ਹੂਰ ਹੈ ਪਰ ਉਹ ਪਿਛਲੇ ਕਈ ਦਿਨਾਂ ਤੋਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਸੀ। ਐਲਵਿਸ਼ ਨਿਆਂਇਕ ਹਿਰਾਸਤ ਵਿੱਚ ਕਰੀਬ 6 ਦਿਨਾਂ ਤੱਕ ਰਿਹਾ ਅਤੇ ਹੁਣ ਬਾਹਰ ਆ ਗਿਆ ਹੈ। ਜੇਲ੍ਹ ਤੋਂ ਵਾਪਸ ਆਉਣ ਤੋਂ ਬਾਅਦ ਐਲਵਿਸ਼ ਯਾਦਵ ਨੇ ਇਸ ਬਾਰੇ 'ਏਬੀਪੀ ਨਿਊਜ਼' ਨਾਲ ਖੁੱਲ੍ਹ ਕੇ ਗੱਲ ਕੀਤੀ।

ਐਲਵਿਸ਼ ਯਾਦਵ ਨੇ 'ਏਬੀਪੀ ਨਿਊਜ਼' ਨੂੰ ਦੱਸਿਆ ਕਿ ਕੋਈ ਉਨ੍ਹਾਂ ਨੂੰ ਫਸਾ ਰਿਹਾ ਹੈ ਅਤੇ ਸੱਚ ਇੱਕ ਦਿਨ ਸਭ ਦੇ ਸਾਹਮਣੇ ਆ ਜਾਵੇਗਾ। ਆਓ ਤੁਹਾਨੂੰ ਦੱਸਦੇ ਹਾਂ ਕਿ ਐਲਵੀਸ਼ ਨੇ ਏਬੀਪੀ ਸਾਂਝਾ ਨਾਲ ਕੀ ਗੱਲਬਾਤ ਕੀਤੀ?

ਐਲਵਿਸ਼ ਯਾਦਵ ਨੇ ਸਪੱਸ਼ਟੀਕਰਨ 'ਚ ਕੀ ਕਿਹਾ?

ਐਲਵਿਸ਼ ਯਾਦਵ ਤੋਂ ਪੁੱਛਿਆ ਗਿਆ ਕਿ ਉਨ੍ਹਾਂ 'ਤੇ ਰੇਵ ਪਾਰਟੀ 'ਚ ਸੱਪ ਦਾ ਜ਼ਹਿਰ ਸਪਲਾਈ ਕਰਨ ਦਾ ਦੋਸ਼ ਹੈ ਤਾਂ ਇਸ 'ਤੇ ਉਨ੍ਹਾਂ ਦਾ ਕੀ ਕਹਿਣਾ ਹੈ? ਇਸ 'ਤੇ ਐਲਵਿਸ਼ ਨੇ ਕਿਹਾ, 'ਕਾਨੂੰਨ 'ਤੇ ਪੂਰਾ ਭਰੋਸਾ ਹੈ, ਨਿਆਂਪਾਲਿਕਾ 'ਤੇ ਪੂਰਾ ਭਰੋਸਾ ਹੈ। ਉਹ ਜੋ ਵੀ ਕਰਨਗੇ, ਸਹੀ ਕਰਨਗੇ, ਸਾਡੇ ਹੱਕ ਵਿੱਚ ਕਰਨਗੇ।

ਇਸ ਤੋਂ ਬਾਅਦ ਐਲਵਿਸ਼ ਤੋਂ ਪੁੱਛਿਆ ਗਿਆ ਕਿ ਅਜਿਹਾ ਕੀ ਹੋਇਆ ਕਿ ਅਜਿਹੇ ਇਲਜ਼ਾਮ ਲੱਗੇ? ਇਸ 'ਤੇ ਐਲਵਿਸ਼ ਨੇ ਕਿਹਾ, 'ਮੈਨੂੰ ਨਹੀਂ ਪਤਾ ਕਿ ਇਹ ਕਿਵੇਂ ਹੋ ਗਿਆ... ਮੈਂ ਉਸ ਦਿਨ ਮੁੰਬਈ 'ਚ ਸੀ, ਮੈਂ ਖਬਰਾਂ 'ਚ ਦੇਖਿਆ ਕਿ ਮੇਰੇ 'ਤੇ ਅਜਿਹੇ ਇਲਜ਼ਾਮ ਲੱਗੇ ਹਨ। ਉਦੋਂ ਤੋਂ ਲੈ ਕੇ 5 ਮਹੀਨੇ ਤੱਕ ਕੁਝ ਨਹੀਂ ਹੋਇਆ, ਫਿਰ ਅਚਾਨਕ ਮੈਂ ਦੇਖਿਆ ਕਿ ਤੁਸੀਂ ਲੋਕਾਂ ਨੇ ਹੀ ਖਬਰ ਬਣਾਈ ਸੀ।

ਇਸ ਤੋਂ ਬਾਅਦ ਐਲਵਿਸ਼ ਨੂੰ ਕਿਹਾ ਗਿਆ ਕਿ ਤੁਹਾਡੀ ਪਹਿਲੀ ਵੀਡੀਓ ਸੱਪ ਦੇ ਨਾਲ ਆਈ ਸੀ, ਰੀਲਾਂ ਵੀ ਆਈਆਂ ਅਤੇ ਉਸ ਤੋਂ ਬਾਅਦ ਇਲਜ਼ਾਮ ਲਗਾਏ ਗਏ ਕਿ ਤੁਸੀਂ ਰੇਵ ਪਾਰਟੀ 'ਚ ਸੱਪ ਦਾ ਜ਼ਹਿਰ ਸਪਲਾਈ ਕਰਨ 'ਚ ਮਦਦ ਕੀਤੀ ਸੀ। ਇਸ 'ਤੇ ਐਲਵਿਸ਼ ਨੇ ਕਿਹਾ, 'ਦੇਖੋ ਸਰ... ਜੋ ਵੀਡੀਓ ਤੁਸੀਂ ਦੇਖਦੇ ਹੋ, ਉਹ ਜੋ ਗਲੇ ਵਿੱਚ ਸੱਪ ਹੈ। ਉਹ ਵੀਡੀਓ ਤਾਂ ਹਰ ਕਿਸੇ ਨੂੰ ਨਜ਼ਰ ਆ ਰਹੀ ਹੈ ਪਰ ਅਸਲ ਵਿਚ ਇਹ ਫਾਜ਼ਿਲ ਪੁਰੀਆ ਭਾਈ ਹੈ ਜਿਸ ਦਾ ਗੀਤ 'ਲੜਕੀ ਬਿਊਟੀਫੁੱਲ ਕਰ ਗਈ ਚੁਲ' ਹੈ, ਉਸ ਦਾ ਇਕ ਹੋਰ ਗੀਤ 32 ਬੋਰ ਹੈ, ਇਹ ਤੁਹਾਨੂੰ ਯੂਟਿਊਬ 'ਤੇ ਵੀ ਮਿਲੇਗਾ... ਜੇਕਰ ਤੁਸੀਂ ਇਸ 'ਤੇ ਜਾ ਕੇ ਦੇਖੋਗੇ ਤਾਂ ਇਸ ਵਿੱਚ ਸੱਪਾਂ ਦੇ ਸੀਨ ਹਨ। ਇਸ ਲਈ ਉਸ ਵੀਡੀਓ ਦਾ ਜੋ ਵੀਲੌਗ ਬਣਾਇਆ ਗਿਆ ਹੈ ਜਾਂ ਇਸਨੂੰ BTS ਕਹੋ, ਉਹ ਉਸ ਸਮੇਂ ਦਾ ਸ਼ੂਟ ਹੈ। ਉਹ ਗੀਤ ਦਾ ਸ਼ੂਟ ਹੈ, ਤੁਸੀਂ ਕਹਿ ਰਹੇ ਹੋ, ਇਹ ਸਪਲਾਈ ਕੀਤਾ ਗਿਆ ਹੈ, ਉਹ ਸਪਲਾਈ ਕੀਤਾ ਗਿਆ ਹੈ।

ਇਸ ਤੋਂ ਬਾਅਦ ਐਲਵਿਸ਼ ਤੋਂ ਪੁੱਛਿਆ ਜਾਂਦਾ ਹੈ ਕਿ ਮਸ਼ਹੂਰ ਹੋਣ ਤੋਂ ਬਾਅਦ ਹੁਣ ਤੱਕ ਤੁਸੀਂ ਸੈਲੀਬ੍ਰਿਟੀ ਦੀ ਤਰ੍ਹਾਂ ਜ਼ਿੰਦਗੀ ਬਤੀਤ ਕੀਤੀ ਹੈ, ਪਰ ਦੋਸ਼ਾਂ ਤੋਂ ਬਾਅਦ ਤੁਹਾਡੀ ਜ਼ਿੰਦਗੀ ਕਿਵੇਂ ਬਦਲ ਗਈ? ਇਸ 'ਤੇ ਐਲਵਿਸ਼ ਨੇ ਕਿਹਾ, 'ਜਦੋਂ ਵੀ ਕਿਸੇ 'ਤੇ ਬਿਨਾਂ ਕਿਸੇ ਕਾਰਨ ਦੇ ਦੋਸ਼ ਲੱਗਦੇ ਹਨ ਤਾਂ ਪਰਿਵਾਰ ਦੇ ਮੈਂਬਰਾਂ ਦੀ ਮਾਨਸਿਕ ਸ਼ਾਂਤੀ ਵੀ ਖਰਾਬ ਹੋ ਜਾਂਦੀ ਹੈ, ਹਰ ਕੋਈ ਉਦਾਸ ਅਤੇ ਚਿੰਤਤ ਰਹਿੰਦਾ ਹੈ। ਹੁਣ ਬਹੁਤ ਕੁਝ ਬਦਲ ਗਿਆ ਹੈ, ਪਰ ਸਮੇਂ ਦੇ ਨਾਲ ਹੌਲੀ-ਹੌਲੀ ਸਭ ਕੁਝ ਠੀਕ ਹੋ ਜਾਵੇਗਾ। ਨਿਆਂਪਾਲਿਕਾ ਆਪਣਾ ਫੈਸਲਾ ਦੇਵੇਗੀ ਅਤੇ ਇਸ ਨੂੰ ਸਵੀਕਾਰ ਕੀਤਾ ਜਾਵੇਗਾ।

13:43 PM (IST)  •  08 Apr 2024

Entertainment Live Today: Sidhu Moose Wala: ਸਿੱਧੂ ਮੂਸੇਵਾਲਾ ਦੇ ਗੀਤ 'ਤੇ ਹੋਇਆ ਬੱਚੇ ਦਾ ਆਪਰੇਸ਼ਨ, ਡਾਕਟਰਾਂ ਨੇ ਡਰ ਨੂੰ ਦੂਰ ਕਰਨ ਲਈ ਅਪਣਾਇਆ ਇਹ ਤਰੀਕਾ

Child feet operation on sidhu moose wala Song: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਵੀ ਉਸ ਦਾ ਜ਼ਿਕਰ ਨੌਜਵਾਨਾਂ, ਬਜ਼ਰੁਗਾਂ ਤੇ ਬੱਚਿਆਂ ਵਿੱਚ ਹੁੰਦਾ ਰਹਿੰਦਾ ਹੈ। ਖਾਸ ਗੱਲ ਇਹ ਹੈ ਕਿ ਅੱਜ ਵੀ ਕਲਾਕਾਰ ਦੇ ਗੀਤਾਂ ਉੱਪਰ ਪ੍ਰਸ਼ੰਸ਼ਕ ਝੂਮਦੇ ਹਨ। ਇਸ ਵਿਚਾਲੇ ਇੱਕ ਅਜਿਹਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿਸ ਨੂੰ ਸੁਣਨ ਤੋਂ ਬਾਅਦ ਤੁਸੀ ਵੀ ਹੈਰਾਨ ਰਹਿ ਜਾਓਗੇ। ਦਰਅਸਲ, ਸੋਸ਼ਲ ਮੀਡੀਆ ਉੱਪਰ ਪੰਜਾਬ ਦੇ ਲੁਧਿਆਣਾ ਦੇ ਜਗਰਾਓਂ ਸ਼ਹਿਰ ਤੋਂ ਇੱਕ ਵੀਡੀਓ ਸਾਹਮਣੇ ਆਇਆ ਹੈ। ਇਸ ਦੌਰਾਨ ਮੂਸੇਵਾਲਾ ਦਾ ਗਾਣਾ ਵਜਾ ਡਾਕਟਰਾਂ ਨੇ ਬੱਚੇ ਦੀ ਲੱਤ 'ਤੇ ਪਲਾਸਤਰ ਕੀਤਾ। ਬੱਚਾ ਗੀਤ 'ਤੇ ਝੂਮਦਾ ਨਜ਼ਰ ਆ ਰਿਹਾ ਹੈ। ਡਾਕਟਰ ਨੇ 'ਜੱਟ ਦੀ ਮਾਸ਼ੂਕ ਬੀਬਾ ਰਸ਼ੀਆ ਤੋ' ਚਲਾਇਆ ਤਾਂ ਬੱਚੇ ਦੇ ਨਾਲ ਸਟਾਫ਼ ਵੀ ਨੱਚਣ ਲੱਗ ਪਿਆ।

Read More: Sidhu Moose Wala: ਸਿੱਧੂ ਮੂਸੇਵਾਲਾ ਦੇ ਗੀਤ 'ਤੇ ਹੋਇਆ ਬੱਚੇ ਦਾ ਆਪਰੇਸ਼ਨ, ਡਾਕਟਰਾਂ ਨੇ ਡਰ ਨੂੰ ਦੂਰ ਕਰਨ ਲਈ ਅਪਣਾਇਆ ਇਹ ਤਰੀਕਾ

12:37 PM (IST)  •  08 Apr 2024

Entertainment Live : Sanjay Dutt: ਸਿਆਸਤ 'ਚ ਮਨੋਹਰ ਲਾਲ ਖੱਟਰ ਨੂੰ ਟੱਕਰ ਦੇਣ ਉਤਰਨਗੇ ਸੰਜੇ ਦੱਤ! ਅਦਾਕਾਰ ਦੇ ਨਾਂਅ 'ਤੇ ਕਾਂਗਰਸ ਖੇਡੇਗੀ ਵੱਡਾ ਦਾਅ

Sanjay Dutt Lok Sabha Election Haryana: ਹਰਿਆਣਾ ਦੀ ਕਰਨਾਲ ਲੋਕ ਸਭਾ ਸੀਟ 'ਤੇ ਸਾਬਕਾ ਸੀਐਮ ਮਨੋਹਰ ਲਾਲ ਖੱਟਰ ਦੇ ਖਿਲਾਫ ਕਾਂਗਰਸ ਸੈਲੀਬ੍ਰਿਟੀ ਕਾਰਡ ਖੇਡਣ ਦੀ ਤਿਆਰੀ ਕਰ ਰਹੀ ਹੈ। ਦੱਸ ਦੇਈਏ ਕਿ ਇੱਥੋਂ ਬਾਲੀਵੁੱਡ ਸਟਾਰ ਸੰਜੇ ਦੱਤ ਲੋਕ ਸਭਾ ਚੋਣ ਲੜ ਸਕਦੇ ਹਨ। ਕਾਂਗਰਸ ਹਾਈਕਮਾਨ ਨੇ ਸੰਜੇ ਦੱਤ ਦਾ ਨਾਂ ਪੈਨਲ ਵਿੱਚ ਸ਼ਾਮਲ ਕੀਤਾ ਹੈ।

Read More: Sanjay Dutt: ਸਿਆਸਤ 'ਚ ਮਨੋਹਰ ਲਾਲ ਖੱਟਰ ਨੂੰ ਟੱਕਰ ਦੇਣ ਉਤਰਨਗੇ ਸੰਜੇ ਦੱਤ! ਅਦਾਕਾਰ ਦੇ ਨਾਂਅ 'ਤੇ ਕਾਂਗਰਸ ਖੇਡੇਗੀ ਵੱਡਾ ਦਾਅ

11:22 AM (IST)  •  08 Apr 2024

Entertainment Live Today: Kangana Ranaut: ਸੁਭਾਸ਼ ਚੰਦਰ ਬੋਸ ਦੇ ਪੋਤੇ ਦਾ ਕੰਗਨਾ ਰਣੌਤ 'ਤੇ ਫੁੱਟਿਆ ਗੁੱਸਾ, ਜਾਣੋ ਅਦਾਕਾਰਾ ਦੇ ਕਿਸ ਬਿਆਨ ਨੂੰ ਲੈ ਮੱਚਿਆ ਬਵਾਲ

Chandra Bose Questions Kangana Ranaut Netaji Comment Controversy: ਬਾਲੀਵੁੱਡ ਪੰਗਾ ਕੁਈਨ ਕੰਗਨਾ ਰਣੌਤ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਬਣੀ ਹੋਈ ਹੈ। ਇਸਦੀ ਵਜ੍ਹਾ ਉਸਦਾ ਸਿਆਸੀ ਸਫਰ ਹੋਣ ਦੇ ਨਾਲ-ਨਾਲ ਇੱਕ ਬਿਆਨ ਵੀ ਹੈ। ਦਰਅਸਲ, ਹਾਲ ਹੀ ਵਿੱਚ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਕਹਿਣ ਵਾਲੀ ਭਾਜਪਾ ਉਮੀਦਵਾਰ ਕੰਗਨਾ ਰਣੌਤ 'ਤੇ ਹੁਣ ਨੇਤਾ ਜੀ ਦੇ ਪਰਿਵਾਰ ਦੇ ਇੱਕ ਮੈਂਬਰ ਨੇ ਸਵਾਲ ਚੁੱਕੇ ਹਨ। ਨੇਤਾਜੀ ਦੇ ਪੋਤੇ ਅਤੇ ਸਾਬਕਾ ਭਾਜਪਾ ਨੇਤਾ ਚੰਦਰ ਕੁਮਾਰ ਬੈਸ ਨੇ ਕੰਗਨਾ ਦੇ ਬਿਆਨ ਨੂੰ ਨੇਤਾ ਜੀ ਦੀ ਵਿਰਾਸਤ ਨਾਲ ਛੇੜਛਾੜ ਦੱਸਿਆ ਹੈ।

Read More: Kangana Ranaut: ਸੁਭਾਸ਼ ਚੰਦਰ ਬੋਸ ਦੇ ਪੋਤੇ ਦਾ ਕੰਗਨਾ ਰਣੌਤ 'ਤੇ ਫੁੱਟਿਆ ਗੁੱਸਾ, ਜਾਣੋ ਅਦਾਕਾਰਾ ਦੇ ਕਿਸ ਬਿਆਨ ਨੂੰ ਲੈ ਮੱਚਿਆ ਬਵਾਲ

09:53 AM (IST)  •  08 Apr 2024

Entertainment News Live: Elvish Yadav: ਐਲਵਿਸ਼ ਯਾਦ ਨੇ ਸੱਪ ਦਾ ਜ਼ਹਿਰ ਸਪਲਾਈ ਮਾਮਲੇ 'ਚ ਪਹਿਲੀ ਵਾਰ ਤੋੜੀ ਚੁੱਪੀ, ਬੋਲੇ- 'ਮੈਨੂੰ ਫਸਾਇਆ ਜਾ ਰਿਹਾ'

Elvish Yadav : ਬਿੱਗ ਬੌਸ ਓਟੀਟੀ 2 ਵਿਜੇਤਾ ਐਲਵਿਸ਼ ਯਾਦਵ ਯੂਟਿਊਬ ਦਾ ਮਸ਼ਹੂਰ ਚਿਹਰਾ ਹੈ। ਨੌਜਵਾਨਾਂ 'ਚ ਐਲਵਿਸ਼ ਕਾਫੀ ਮਸ਼ਹੂਰ ਹੈ ਪਰ ਉਹ ਪਿਛਲੇ ਕਈ ਦਿਨਾਂ ਤੋਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਸੀ। ਐਲਵਿਸ਼ ਨਿਆਂਇਕ ਹਿਰਾਸਤ ਵਿੱਚ ਕਰੀਬ 6 ਦਿਨਾਂ ਤੱਕ ਰਿਹਾ ਅਤੇ ਹੁਣ ਬਾਹਰ ਆ ਗਿਆ ਹੈ। ਜੇਲ੍ਹ ਤੋਂ ਵਾਪਸ ਆਉਣ ਤੋਂ ਬਾਅਦ ਐਲਵਿਸ਼ ਯਾਦਵ ਨੇ ਇਸ ਬਾਰੇ 'ਏਬੀਪੀ ਨਿਊਜ਼' ਨਾਲ ਖੁੱਲ੍ਹ ਕੇ ਗੱਲ ਕੀਤੀ।

Read More: Elvish Yadav: ਐਲਵਿਸ਼ ਯਾਦ ਨੇ ਸੱਪ ਦਾ ਜ਼ਹਿਰ ਸਪਲਾਈ ਮਾਮਲੇ 'ਚ ਪਹਿਲੀ ਵਾਰ ਤੋੜੀ ਚੁੱਪੀ, ਬੋਲੇ- 'ਮੈਨੂੰ ਫਸਾਇਆ ਜਾ ਰਿਹਾ'

08:07 AM (IST)  •  08 Apr 2024

Entertainment Live: Sharry Mann: ਸ਼ੈਰੀ ਮਾਨ ਨੇ ਪਹਿਲੀ ਵਾਰ ਦਿਖਾਈ ਬੇਟੀ ਦੀ ਝਲਕ, ਫੈਨਜ਼ ਬੋਲੇ- 'ਧੀ ਦੇ ਰੂਪ 'ਚ ਮਾਂ ਵਾਪਸ ਆਈ'

Sharry Mann Shared Video With Daughter: ਪੰਜਾਬੀ ਗਾਇਕ ਸ਼ੈਰੀ ਮਾਨ ਉਨ੍ਹਾਂ ਸਿਤਾਰਿਆਂ ਵਿੱਚੋਂ ਇੱਕ ਹਨ, ਜੋ ਆਪਣੀ ਪ੍ਰੋਫੈਸ਼ਨਲ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਸੁਰਖੀਆਂ ਵਿੱਚ ਰਹੇ। ਹਾਲਾਂਕਿ ਕਲਾਕਾਰ ਵੱਲੋਂ ਆਪਣੇ ਪਰਿਵਾਰ ਨਾਲ ਕਦੇਂ ਕਦਾਈ ਸੋਸ਼ਲ ਮੀਡੀਆ ਹੈਂਡਲ ਉੱਪਰ ਤਸੀਵਰਾਂ ਸ਼ੇਅਰ ਕੀਤੀਆਂ ਜਾਂਦੀਆਂ ਹਨ। ਇਸ ਵਿਚਾਲੇ ਸ਼ੈਰੀ ਨੇ ਪ੍ਰਸ਼ੰਸਕਾਂ ਨੂੰ ਘਰ ਦੇ ਖਾਸ ਮੈਂਬਰ ਦੇ ਰੂ-ਬ-ਰੂ ਕਰਵਾਇਆ ਹੈ। ਦਰਅਸਲ, ਗਾਇਕ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ। ਇਸ ਵਿੱਚ ਉਹ ਇੱਕ ਛੋਟੀ ਬੱਚੀ ਨਾਲ ਵਿਖਾਈ ਦੇ ਰਹੇ ਹਨ। ਇਸ ਵੀਡੀਓ ਉੱਪਰ ਫੈਨਜ਼ ਵੱਲੋਂ ਲਗਾਤਾਰ ਕਮੈਂਟ ਕਰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। 

Read More: Sharry Mann: ਸ਼ੈਰੀ ਮਾਨ ਨੇ ਪਹਿਲੀ ਵਾਰ ਦਿਖਾਈ ਬੇਟੀ ਦੀ ਝਲਕ, ਫੈਨਜ਼ ਬੋਲੇ- 'ਧੀ ਦੇ ਰੂਪ 'ਚ ਮਾਂ ਵਾਪਸ ਆਈ'

Load More
New Update
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Ranjeet Singh Neeta: ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
Advertisement
ABP Premium

ਵੀਡੀਓਜ਼

ਦਿਲਜੀਤ ਦੋਸਾਂਝ ਦਾ ਲੁਧਿਆਣਾ 'ਚ ਗ੍ਰੈਂਡ ਸ਼ੋਅ , ਪੰਜਾਬੀ ਘਰ ਆ ਗਏ ਓਏਦੋਸਾਂਝਾਵਾਲੇ ਵਾਲੇ ਦਾ ਇੱਕ ਹੋਰ ਟੈਲੇੰਟ , ਬੱਲੇ ਓਏ ਦਿਲਜੀਤ ਹੈ ਪੱਕਾ ਪੰਜਾਬੀਛੋਟੇ ਸਾਹਿਬਜ਼ਾਦਿਆਂ ਲਈ ਦਿਲਜੀਤ ਦੇ ਬੋਲ , ਦਿਲ ਛੂਹ ਜਾਏਗੀ ਦੋਸਾਂਝਾਵਾਲੇ ਦੀ ਗਾਇਕੀਦਿਲਜੀਤ ਨੇ ਕੀਤਾ ਲੁਧਿਆਣਾ ਸ਼ੋਅ ਦਾ ਐਲਾਨ ,  ਮਿੰਟਾ 'ਚ ਹੀ ਵੇਖੋ ਆਖ਼ਰ ਕੀ ਹੋ ਗਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Ranjeet Singh Neeta: ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
Punjab News: ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
ਸਰਦੀਆਂ 'ਚ ਲਗਾਤਾਰ ਵੱਧ ਰਿਹਾ ਪ੍ਰਦੂਸ਼ਣ ਦਾ ਪੱਧਰ, ਇਦਾਂ ਰੱਖੋ ਆਪਣੇ ਫੇਫੜਿਆਂ ਦਾ ਖਿਆਲ
ਸਰਦੀਆਂ 'ਚ ਲਗਾਤਾਰ ਵੱਧ ਰਿਹਾ ਪ੍ਰਦੂਸ਼ਣ ਦਾ ਪੱਧਰ, ਇਦਾਂ ਰੱਖੋ ਆਪਣੇ ਫੇਫੜਿਆਂ ਦਾ ਖਿਆਲ
Embed widget