ਮੁਬੰਈ: ਮਸ਼ਹੂਰ ਟੀਵੀ ਤੇ ਫ਼ਿਲਮ ਐਕਟਰ ਜਗੇਸ਼ ਮੁਕਾਟੀ ਦਾ ਦੇਹਾਂਤ ਹੋ ਗਿਆ ਹੈ। 47 ਸਾਲਾ ਜਗੇਸ਼ ਮੁਕਾਟੀ ਨੂੰ ਸਾਹ ਦੀ ਬਿਮਾਰੀ ਦੇ ਚੱਲਦਿਆਂ ਕੁਝ ਦਿਨ ਪਹਿਲਾਂ ਮੁੰਬਈ ਦੇ ਕ੍ਰਿਟੀਕੇਅਰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਜਿਥੇ ਬੀਤੇ ਦਿਨ ਅਚਾਨਕ ਅਸਥਮਾ ਅਟੈਕ ਆਉਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਜੰਮਦੇ ਹੀ ਨੱਚਣ ਲੱਗ ਪਿਆ ਹਾਥੀ ਦਾ ਬੱਚਾ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ
ਦੱਸ ਦਈਏ ਕਿ ਜਗੇਸ਼ ਮੋਟਾਪੇ ਸੰਬੰਧੀ ਬਿਮਾਰੀਆਂ ਤੋਂ ਵੀ ਪ੍ਰੇਸ਼ਾਨ ਸੀ। ਗੁਜਰਾਤੀ ਥੀਏਟਰ ਵਿੱਚ ਕਲਾਕਾਰ ਵਜੋਂ ਵੱਖਰੀ ਪਛਾਣ ਰੱਖਣ ਵਾਲੇ ਜਗੇਸ਼ ਮੁਕਾਟੀ ਨੇ ਕਈ ਫ਼ਿਲਮਾਂ, ਟੀਵੀ ਸੀਰੀਅਲਜ਼ ਤੇ ਨਾਟਕਾਂ ਵਿੱਚ ਕੰਮ ਕੀਤਾ ਸੀ। ਜਗੇਸ਼ ਮੁਕਾਟੀ ਨੂੰ ਤੱਦ ਪਛਾਣ ਮਿਲੀ ਜਦ ਉਹ ਟੀਵੀ ਸੀਰੀਅਲ 'ਸ਼੍ਰੀ ਗਣੇਸ਼' ਵਿੱਚ ਭਗਵਾਨ ਗਣੇਸ਼ ਦੇ ਰੂਪ ਵਿੱਚ ਨਜ਼ਰ ਆਏ ਸੀ। ਲੋਕਾਂ ਨੇ ਇਸ ਸੀਰੀਅਲ ਨੂੰ ਕਾਫੀ ਪਿਆਰ ਦਿੱਤਾ।
ਮੋਟਰਕਾਰ ਰੇਸਰ ਨੇ ਪੈਸੇ ਤੋਂ ਤੰਗ ਆ ਪੌਰਨ ਇੰਡਸਟਰੀ 'ਚ ਰੱਖਿਆ ਕਦਮ
ਇਸ ਤੋਂ ਇਲਾਵਾ ਜਗੇਸ਼ ਮੁਕਾਟੀ ਨੇ 'ਅਮਿਤਾ ਕਾ ਅਮਿਤ','ਕਸਮ ਸੇ' ਵਰਗੇ ਕਈ ਟੀਵੀ ਸਿਰਿਅਲਜ਼ 'ਚ ਕੰਮ ਕੀਤਾ ਸੀ। ਅਣਗਿਣਤ ਐਡ ਫਿਲਮਾਂ ਵਿੱਚ ਕੰਮ ਕਰਨ ਤੋਂ ਇਲਾਵਾ ਜਗੇਸ਼ ਫ਼ਿਲਮ 'ਹੱਸੀ ਤੋਂ ਫੱਸੀ' ਤੇ 'ਮਨ' ਵਿੱਚ ਵੀ ਨਜ਼ਰ ਆਏ ਸਨ। ਅੱਜ ਜਗੇਸ਼ ਮੁਕਾਟੀ ਸਾਡ੍ਹੇ ਵਿੱਚ ਨਹੀਂ ਰਹੇ। ਉਨ੍ਹਾਂ ਦੇ ਕੰਮ ਨੂੰ ਤੇ ਉਨ੍ਹਾਂ ਨੂੰ ਹਮੇਸ਼ਾ ਯਾਦ ਕੀਤਾ ਜਾਏਗਾ।
ਇਹ ਵੀ ਪੜ੍ਹੋ: ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ