(Source: ECI/ABP News)
'ਬਿੱਗ ਬੌਸ ਓਟੀਟੀ 2' 'ਚ ਧਰੁਵ ਰਾਠੀ ਦੀ ਐਂਟਰੀ! ਯੂਟਿਊਬਰ ਦੀ ਜ਼ਬਰਦਸਤ ਫੈਨ ਫਾਲੋੋਇੰਗ ਨਾਲ ਮਿਲੇਗਾ ਸ਼ੋਅ ਨੂੰ ਫਾਇਦਾ?
Dhruv Rathee In Bigg Boss OTT 2: ਧਰੁਵ ਰਾਠੀ ਬਿੱਗ ਬੌਸ OTT 2 ਵਿੱਚ ਐਂਟਰੀ ਲੈ ਸਕਦੇ ਹਨ। ਉਹ ਇੱਕ ਸੋਸ਼ਲ ਮੀਡੀਆ ਕਾਰਕੁਨ, ਯੂਟਿਊਬਰ ਅਤੇ ਵੀਲਾਗਰ ਹੈ। ਉਸ ਦੇ ਯੂਟਿਊਬ ਵੀਡੀਓ ਸਮਾਜਿਕ, ਰਾਜਨੀਤਿਕ ਅਤੇ ਵਾਤਾਵਰਨ ਮੁੱਦਿਆਂ 'ਤੇ ਹਨ।
!['ਬਿੱਗ ਬੌਸ ਓਟੀਟੀ 2' 'ਚ ਧਰੁਵ ਰਾਠੀ ਦੀ ਐਂਟਰੀ! ਯੂਟਿਊਬਰ ਦੀ ਜ਼ਬਰਦਸਤ ਫੈਨ ਫਾਲੋੋਇੰਗ ਨਾਲ ਮਿਲੇਗਾ ਸ਼ੋਅ ਨੂੰ ਫਾਇਦਾ? famous youtuber dhruv rathee entry in bigg boss ott 2 details inside 'ਬਿੱਗ ਬੌਸ ਓਟੀਟੀ 2' 'ਚ ਧਰੁਵ ਰਾਠੀ ਦੀ ਐਂਟਰੀ! ਯੂਟਿਊਬਰ ਦੀ ਜ਼ਬਰਦਸਤ ਫੈਨ ਫਾਲੋੋਇੰਗ ਨਾਲ ਮਿਲੇਗਾ ਸ਼ੋਅ ਨੂੰ ਫਾਇਦਾ?](https://feeds.abplive.com/onecms/images/uploaded-images/2023/07/18/bacb80bd069024e61690f5205909dbd71689689539313469_original.png?impolicy=abp_cdn&imwidth=1200&height=675)
Dhruv Rathee In Bigg Boss OTT 2: 'ਬਿੱਗ ਬੌਸ OTT 2' ਵਿੱਚ ਇੱਕ ਹੋਰ ਯੂਟਿਊਬਰ ਦੀ ਐਂਟਰੀ ਹੋਣ ਵਾਲੀ ਹੈ। ਸੁਣਨ 'ਚ ਆਇਆ ਹੈ ਕਿ ਮਸ਼ਹੂਰ ਸਟਾਰ ਯੂਟਿਊਬਰ ਧਰੁਵ ਰਾਠੀ ਰਿਐਲਿਟੀ ਸ਼ੋਅ ਦਾ ਹਿੱਸਾ ਬਣ ਸਕਦੇ ਹਨ। ਆਸ਼ਕਾ ਭਾਟੀਆ, ਅਭਿਸ਼ੇਕ ਮਲਹਾਨ, ਐਲਵਿਸ਼ ਯਾਦਵ ਵਰਗੇ ਮਸ਼ਹੂਰ ਸੋਸ਼ਲ ਮੀਡੀਆ ਪ੍ਰਭਾਵਕ (ਇਨਫਲੂਐਂਸਰ) ਪਹਿਲਾਂ ਹੀ ਸ਼ੋਅ ਵਿੱਚ ਧਮਾਲਾਂ ਪਾ ਰਹੇ ਹਨ। ਹੁਣ ਜੇਕਰ ਧਰੁਵ ਰਾਠੀ ਵੀ ਉਨ੍ਹਾਂ ਦੇ ਗੈਂਗ 'ਚ ਸ਼ਾਮਲ ਹੋ ਗਿਆ ਤਾਂ ਸਮਝੋ ਕੇ ਸ਼ੋਅ 'ਚ ਡਬਲ ਐਂਟਰਟੇਨਮੈਂਟ ਦੇਖਣ ਨੂੰ ਮਿਲੇਗਾ।
ਧਰੁਵ ਰਾਠੀ ਦੇ ਸ਼ੋਅ ਵਿੱਚ ਵਾਈਲਡ ਕਾਰਡ ਐਂਟਰੀ ਦਾ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ ਹੈ। ਪਰ ਜੇਕਰ ਉਹ ਆਉਂਦਾ ਹੈ ਤਾਂ ਇਸ ਨਾਲ ਜ਼ਾਹਰ ਤੌਰ 'ਤੇ ਸ਼ੋਅ ਨੂੰ ਫਾਇਦਾ ਜ਼ਰੂਰ ਮਿਲੇਗਾ। ਕੀ ਤੁਸੀਂ ਜਾਣਦੇ ਹੋ ਧਰੁਵ ਰਾਠੀ ਕੌਣ ਹੈ? ਜੇ ਨਹੀਂ, ਤਾਂ ਆਓ ਤੁਹਾਨੂੰ ਦੱਸਦੇ ਹਾਂ।
ਕੌਣ ਹੈ ਧਰੁਵ ਰਾਠੀ?
ਸੋਸ਼ਲ ਮੀਡੀਆ ਅਤੇ ਯੂਟਿਊਬ 'ਤੇ ਐਕਟਿਵ ਰਹਿਣ ਵਾਲੇ ਬਹੁਤ ਘੱਟ ਲੋਕ ਹੋਣਗੇ, ਜੋ ਧਰੁਵ ਰਾਠੀ ਨੂੰ ਨਹੀਂ ਜਾਣਦੇ ਹੋਣਗੇ। ਉਹ ਆਪਣੇ ਵਿਚਾਰਾਂ ਅਤੇ ਵੀਡੀਓ ਰਾਹੀਂ ਲੋਕਾਂ ਵਿੱਚ ਕ੍ਰਾਂਤੀ ਲਿਆਉਣ ਲਈ ਮਸ਼ਹੂਰ ਹੈ। ਧਰੁਵ ਇੱਕ ਸੋਸ਼ਲ ਮੀਡੀਆ ਕਾਰਕੁਨ, ਯੂਟਿਊਬਰ ਅਤੇ ਵਲੌਗਰ ਹੈ। ਉਸ ਦੇ ਯੂਟਿਊਬ ਵੀਡੀਓ ਸਮਾਜਿਕ, ਰਾਜਨੀਤਿਕ ਅਤੇ ਵਾਤਾਵਰਨ ਮੁੱਦਿਆਂ 'ਤੇ ਹੁੰਦੇ ਹਨ। ਉਹ ਆਪਣੇ ਸਿਆਸੀ ਵੀਡੀਓਜ਼ ਲਈ ਜ਼ਿਆਦਾ ਮਸ਼ਹੂਰ ਹੈ। ਜਿਸ ਵਿੱਚ ਉਹ ਤੱਥਾਂ ਦੀ ਜਾਂਚ ਅਤੇ ਵਿਸਥਾਰ ਸਮੱਗਰੀ ਦੱਸਦੇ ਹਨ। ਸ਼ੁਰੂ ਵਿੱਚ ਉਹ ਯਾਤਰਾ ਦੀਆਂ ਵੀਡੀਓ ਬਣਾਉਂਦਾ ਸੀ। ਇਸ ਤੋਂ ਬਾਅਦ ਉਸ ਨੇ ਸਿਆਸੀ ਅਤੇ ਸਮਾਜਿਕ ਵਿਸ਼ਿਆਂ ਨੂੰ ਕਵਰ ਕਰਨਾ ਸ਼ੁਰੂ ਕਰ ਦਿੱਤਾ।
View this post on Instagram
ਵੀਡੀਓਜ਼ ਨੂੰ ਲੱਖਾਂ ਵਿੱਚ ਆਉਂਦੇ ਹਨ ਵਿਊਜ਼
ਧਰੁਵ ਤਿੰਨ ਯੂਟਿਊਬ ਚੈਨਲ ਚਲਾਉਂਦਾ ਹੈ। ਉਸਦੇ ਮੁੱਖ ਚੈਨਲ ਦੇ 11.8 ਮਿਲੀਅਨ ਯਾਨਿ 1 ਕਰੋੜ 18 ਲੱਖ ਸਬਸਕ੍ਰਾਈਬਰ ਅਤੇ 1.4 ਬਿਲੀਅਨ ਵਿਯੂਜ਼ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਧਰੁਵ ਦੇ ਵੀਡੀਓ ਪੋਸਟ ਹੁੰਦੇ ਹੀ ਵਾਇਰਲ ਹੋ ਜਾਂਦੇ ਹਨ। ਉਨ੍ਹਾਂ ਵਿੱਚੋਂ ਜ਼ਿਆਦਾਤਰ ਨੇ ਲੱਖਾਂ ਵਿਊਜ਼ ਨੂੰ ਪਾਰ ਕੀਤਾ ਹੈ। ਉਸ ਦੇ ਟਵਿੱਟਰ 'ਤੇ 1.6 ਮਿਲੀਅਨ ਅਤੇ ਇੰਸਟਾ 'ਤੇ 1.7 ਮਿਲੀਅਨ ਫਾਲੋਅਰਜ਼ ਹਨ।
ਜਾਟ ਪਰਿਵਾਰ ਤੋਂ ਹੈ ਧਰੁਵ
ਉਸ ਦਾ ਜਨਮ ਹਰਿਆਣਾ ਦੇ ਇੱਕ ਹਿੰਦੂ ਜਾਟ ਪਰਿਵਾਰ ਵਿੱਚ ਹੋਇਆ ਸੀ। ਉਥੇ ਉਸ ਨੇ ਪੜ੍ਹਾਈ ਕੀਤੀ। ਉਸ ਨੇ ਆਪਣੀ ਉੱਚ ਸਿੱਖਿਆ ਜਰਮਨੀ ਵਿੱਚ ਕੀਤੀ ਹੈ। ਧਰੁਵ ਨੇ ਉੱਥੋਂ ਦੇ ਕਾਰਲਸਰੂਹੇ ਇੰਸਟੀਚਿਊਟ ਆਫ ਟੈਕਨਾਲੋਜੀ ਤੋਂ ਮਕੈਨੀਕਲ ਇੰਜੀਨੀਅਰਿੰਗ ਦਾ ਬੈਚਲਰ ਕੋਰਸ ਕੀਤਾ। ਉਸਨੇ ਨਵਿਆਉਣਯੋਗ ਊਰਜਾ ਵਿੱਚ ਮਾਸਟਰ ਦੀ ਡਿਗਰੀ ਲਈ। ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ 2021 ਵਿੱਚ ਉਨ੍ਹਾਂ ਨੇ ਲੰਬੇ ਸਮੇਂ ਦੀ ਪ੍ਰੇਮਿਕਾ ਜੂਲੀ ਨਾਲ ਵਿਆਹ ਕੀਤਾ ਸੀ। ਉਹ ਆਪਣੀ ਪਤਨੀ ਨਾਲ ਜਰਮਨੀ ਵਿੱਚ ਰਹਿੰਦਾ ਹੈ।
ਕੀ ਐਂਟਰਟੇਨਮੈਂਟ ਦੇ ਸਕਣਗੇ ਧਰੂਵ ਰਾਠੀ?
ਧਰੁਵ ਰਾਠੀ ਨੂੰ ਲੋਕ ਉਸ ਦੇ ਗਿਆਨ ਲਈ ਜਾਣਦੇ ਹਨ। ਧਰੂਵ ਰਾਠੀ ਹਮੇਸ਼ਾ ਆਪਣੇ ਵੀਡੀਓਜ਼ 'ਚ ਸੀਰੀਅਸ ਰਹਿੰਦਾ ਹੈ ਅਤੇ ਸੀਰੀਅਸ ਮੁੱਦਿਆਂ 'ਤੇ ਹੀ ਚਰਚਾ ਕਰਦਾ ਹੈ। ਲੋਕਾਂ ਨੇ ਉਸ ਦੀ ਐਂਟਰਟੇਨਿੰਗ ਸਾਈਡ ਨਹੀਂ ਦੇਖੀ ਹੈ।ਹੁਣ ਇਹ ਸਵਾਲ ਉੱਠਦੇ ਹਨ ਕਿ ਧਰੂਵ ਰਾਠੀ ਬਿੱਗ ਬੌਸ 'ਚ ਦਰਸ਼ਕਾਂ ਦਾ ਮਨੋਰੰਜਨ ਕਿਵੇਂ ਕਰੇਗਾ?
ਇਹ ਵੀ ਪੜ੍ਹੋ: ਮਾਇਆ ਦੀ ਆਤਮਾ ਨੂੰ ਨਹੀਂ ਮਿਲੀ ਸ਼ਾਂਤੀ, ਅਨੁਪਮਾ ਦੇ ਆਲੇ-ਦੁਆਲੇ ਭਟਕ ਰਹੀ ਰੂਹ?
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)