Hrithik Roshan: ਰਿਤਿਕ ਰੋਸ਼ਨ ਨੇ 'ਫਾਈਟਰ' ਫਿਲਮ ਲਈ ਇੰਝ ਬਣਾਈ ਦਮਦਾਰ ਬੌਡੀ, ਐਕਟਰ ਨੇ ਦੱਸਿਆ ਪੂਰਾ ਡਾਈਟ ਪਲਾਨ, ਤੁਸੀਂ ਵੀ ਕਰੋ ਫਾਲੋ
Hrithik Roshan Fitness: ਰਿਤਿਕ ਰੋਸ਼ਨ ਜਲਦ ਹੀ ਫਿਲਮ 'ਫਾਈਟਰ' 'ਚ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਅਭਿਨੇਤਾ ਦੇ ਫਿਟਨੈੱਸ ਟ੍ਰੇਨਰ ਨੇ ਉਨ੍ਹਾਂ ਦੀ ਪੂਰੀ ਫਿਟਨੈੱਸ ਯੋਜਨਾ ਦਾ ਖੁਲਾਸਾ ਕੀਤਾ ਹੈ।
Hrithik Roshan Fitness Diet Plan: ਬਾਲੀਵੁੱਡ ਦੇ ਗ੍ਰੀਕ ਗੌਡ ਰਿਤਿਕ ਰੋਸ਼ਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਫਾਈਟਰ ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲਾਂਕਿ ਅਦਾਕਾਰ ਖੁਦ ਨੂੰ ਹਮੇਸ਼ਾ ਫਿੱਟ ਰੱਖਦਾ ਹੈ, ਪਰ ਇਸ ਫਿਲਮ ਲਈ ਉਨ੍ਹਾਂ ਨੇ ਖਾਸ ਤਿਆਰੀ ਕੀਤੀ ਹੈ। ਇਸ ਗੱਲ ਦਾ ਖੁਲਾਸਾ ਉਨ੍ਹਾਂ ਦੇ ਨਿੱਜੀ ਟ੍ਰੇਨਰ ਕ੍ਰਿਸ ਗੇਟਿਨ ਨੇ ਕੀਤਾ ਹੈ।
ਕ੍ਰਿਸ ਗੇਟਿਨ ਲਗਭਗ 12 ਸਾਲਾਂ ਤੋਂ ਰਿਤਿਕ ਰੋਸ਼ਨ ਦੇ ਟ੍ਰੇਨਰ ਰਹੇ ਹਨ। ਹਾਲ ਹੀ 'ਚ ਉਨ੍ਹਾਂ ਨੇ ਇੰਡੀਆ ਟੂਡੇ ਨੂੰ ਇੰਟਰਵਿਊ ਦਿੱਤਾ। ਇਸ ਇੰਟਰਵਿਊ 'ਚ ਕ੍ਰਿਸ ਗੇਟਿਨ ਨੇ ਰਿਤਿਕ ਦੀ ਫਿਟਨੈੱਸ ਰੂਟੀਨ ਅਤੇ ਉਨ੍ਹਾਂ ਦੇ ਡਾਈਟ ਪਲਾਨ ਦਾ ਖੁਲਾਸਾ ਕੀਤਾ ਹੈ।
ਰਿਤਿਕ ਨੇ ਇੰਝ ਕੀਤੀ ਸੀ 'ਫਾਈਟਰ' ਦੀ ਤਿਆਰੀ
ਕ੍ਰਿਸ ਗੇਟਿਨ ਨੇ ਇੰਟਰਵਿਊ ਵਿੱਚ ਦੱਸਿਆ ਹੈ ਕਿ- ਮੈਨੂੰ ਉਨ੍ਹਾਂ ਲੋਕਾਂ ਨਾਲ ਕੰਮ ਕਰਨਾ ਬਹੁਤ ਪਸੰਦ ਹੈ, ਜੋ ਸੱਚੇ ਹੁੰਦੇ ਹਨ। ਰਿਿਤਿਕ ਕਾਫੀ ਹੁਸ਼ਿਆਰ ਹਨ ਤੇ ਉਨ੍ਹਾਂ ਦਾ ਆਈਕਿਊ ਵੀ ਕਾਫੀ ਤੇਜ਼ ਹੈ। ਉਨ੍ਹਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਕਿ ਕਿਹੜੀ ਚੀਜ਼ ਉਨ੍ਹਾਂ ਦੇ ਲਈ ਵਧੀਆ ਹੈ ਤੇ ਕਿਹੜੀ ਨਹੀਂ।
ਟ੍ਰੇਨਰ ਨੇ ਦੱਸੀ ਰਿਤਿਕ ਦੀ ਫਿਟਨੈੱਸ ਰੁਟੀਨ
ਕ੍ਰਿਸ ਗੇਟਿਨ ਨੇ ਖੁਲਾਸਾ ਕੀਤਾ ਕਿ ਜਦੋਂ ਰਿਤਿਕ ਫਾਈਟਰ ਦੀ ਸ਼ੂਟਿੰਗ ਕਰ ਰਹੇ ਸਨ ਤਾਂ ਉਹ ਸਵੇਰੇ 5 ਵਜੇ ਉੱਠਦੇ ਸਨ। ਉਨ੍ਹਾਂ ਕਿਹਾ ਕਿ ਰਿਤਿਕ 6 ਵਜੇ ਨਾਸ਼ਤਾ ਕਰਦੇ ਸਨ। ਇਸ ਤੋਂ ਬਾਅਦ ਅਸੀਂ ਜਿਮ ਜਾਂਦੇ ਸੀ। ਜਿੰਮ 'ਚ ਅਸੀਂ ਕਦੇ ਵੀ ਇੱਕ ਘੰਟੇ ਤੋਂ ਜ਼ਿਆਦਾ ਵਰਕਆਊਟ ਨਹੀਂ ਕੀਤਾ। ਉਹ ਚੰਗੀ ਨੀਂਦ ਲੈਂਦਾ ਸੀ, ਦਿਨ ਵਿੱਚ ਦੋ ਵਾਰ ਕਾਰਡੀਓ ਕਰਦਾ ਸੀ। ਰਨਿੰਗ, ਸਟੇਅਰਮਾਸਟਰ, ਸਵੀਮਿੰਗ ਵਰਗੇ ਕਾਰਡੀਓ ਕਰਨ ਤੋਂ ਬਾਅਦ ਰਾਤ 9 ਵਜੇ ਉਸ ਦੇ ਕਮਰੇ ਦੀਆਂ ਲਾਈਟਾਂ ਬੰਦ ਹੋ ਜਾਂਦੀਆਂ ਸਨ ਅਤੇ ਉਹ ਸੌਂ ਜਾਂਦਾ ਸੀ।
View this post on Instagram
ਕ੍ਰਿਸ ਗੇਟਿਨ ਨੇ ਅੱਗੇ ਰਿਤਿਕ ਦੀ ਡਾਈਟ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ- ਰਿਤਿਕ ਦਿਨ 'ਚ ਛੇ ਤੋਂ ਸੱਤ ਵਾਰ ਖਾਂਦੇ ਹਨ। ਜੇ ਉਹ ਖਾ ਨਹੀਂ ਸਕਦੇ ਤਾਂ ਉਹ ਸ਼ੇਕ ਬਣਾ ਕੇ ਪੀਂਦੇ ਹਨ, ਹਾਲਾਂਕਿ ਜ਼ਿਆਦਾਤਰ ਉਹ ਠੋਸ ਭੋਜਨ (ਹੈਵੀ ਡਾਈਟ) ਹੀ ਖਾਂਦਾ ਹੈ। ਕ੍ਰਿਸ ਗੇਟਿਨ ਨੇ ਕਿਹਾ ਕਿ ਫਾਈਟਰ ਦੌਰਾਨ ਰਿਤਿਕ ਨੇ ਜੋ ਵੀ ਡਾਈਟ ਲਿਆ ਉਹ ਬਹੁਤ ਬੋਰਿੰਗ ਸੀ।
ਰਿਤਿਕ ਰੋਸ਼ਨ ਡਾਈਟ 'ਚ ਲੈਂਦੇ ਹਨ ਇਹ ਚੀਜ਼ਾਂ
ਕ੍ਰਿਸ ਗੇਟਿਨ ਨੇ ਅੱਗੇ ਕਿਹਾ ਕਿ ਭਾਵੇਂ ਫਾਈਟਰ ਦੌਰਾਨ ਰਿਤਿਕ ਦੀ ਡਾਈਟ ਬੋਰਿੰਗ ਸੀ, ਪਰ ਉਨ੍ਹਾਂ ਦਾ ਸ਼ੈੱਫ ਸ਼ੁਭਮ ਉਨ੍ਹਾਂ ਦੇ ਖਾਣੇ ਨੂੰ ਇੰਨਾ ਸੁਆਦੀ ਬਣਾਉਂਦਾ ਸੀ ਕਿ ਇਹ ਬਹੁਤ ਹੀ ਸਵਾਦਿਸ਼ਟ ਹੁੰਦਾ ਸੀ। ਰਿਤਿਕ ਦੀ ਖੁਰਾਕ ਵਿੱਚ ਜ਼ਿਆਦਾਤਰ ਚਿਕਨ, ਅੰਡੇ ਦੀ ਸਫ਼ੈਦੀ, ਵੇਅ ਪ੍ਰੋਟੀਨ, ਮੱਛੀ, ਓਟਸ, ਕਵਿਨੋਆ ਅਤੇ ਸ਼ਕਰਕੰਦੀ ਸ਼ਾਮਲ ਸਨ। ਕ੍ਰਿਸ ਗੇਥਿਨ ਨੇ ਕਿਹਾ ਕਿ ਉਸ ਦੇ ਕੋਲ ਕਈ ਕਲਾਇੰਟ ਹਨ, ਜੋ ਰਿਤਿਕ ਵਰਗਾ ਦਿਖਣ ਲਈ ਉਸ ਕੋਲ ਆਉਂਦੇ ਹਨ ਪਰ ਹਰ ਕੋਈ ਰਿਤਿਕ ਵਰਗਾ ਨਹੀਂ ਹੋ ਸਕਦਾ।
ਇਹ ਵੀ ਪੜ੍ਹੋ: ਪੰਜਾਬੀ ਅਦਾਕਾਰਾ ਤਾਨੀਆ ਦਾ ਵੀਡੀਓ ਹੋ ਰਿਹਾ ਵਾਇਰਲ, ਨੰਨ੍ਹੇ ਜਿਹੇ ਕਤੂਰੇ ਨਾਲ ਲਾਡ ਲੜਾਉਂਦੀ ਆਈ ਨਜ਼ਰ