ਬਾਲੀਵੁੱਡ ਨੂੰ ਹੋਰ ਝਟਕਾ, ਜੌਨੀ ਬਖਸ਼ੀ ਦਾ ਦੇਹਾਂਤ
ਸਾਹ ਦੀ ਦਿੱਕਤ ਹੋਣ ਕਾਰਨ ਜੌਨੀ ਬਖਸ਼ੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਵੈਂਟੀਲੇਟਰ 'ਤੇ ਰੱਖਿਆ ਗਿਆ। ਇਲਾਜ ਦੌਰਾਨ ਹੀ ਉਨ੍ਹਾਂ ਦੀ ਮੌਤ ਹੋ ਗਈ। ਦਿੱਗਜ਼ ਪ੍ਰੋਡਿਊਸਰ-ਡਾਇਰੈਕਟਰ ਜੌਨੀ ਬਖਸ਼ੀ ਨੇ 82 ਸਾਲ ਦੀ ਉਮਰ 'ਚ ਜੁਹੂ ਦੇ ਅਰੋਗਿਆ ਨਿਧੀ ਹਸਪਤਾਲ ਵਿੱਚ ਆਖਰੀ ਸਾਹ ਲਏ।
ਮੁੰਬਈ: ਪ੍ਰੋਡਿਊਸਰ-ਡਾਇਰੈਕਟਰ ਜੌਨੀ ਬਖਸ਼ੀ ਦਾ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਹਿੰਦੀ ਸਿਨੇਮਾ ਵਿੱਚ ਤਕਰੀਬਨ 4 ਦਹਾਕਿਆਂ ਤਕ ਆਪਣਾ ਯੋਗਦਾਨ ਦਿੱਤਾ।
ਸਾਹ ਦੀ ਦਿੱਕਤ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਵੈਂਟੀਲੇਟਰ 'ਤੇ ਰੱਖਿਆ ਗਿਆ। ਇਲਾਜ ਦੌਰਾਨ ਹੀ ਉਨ੍ਹਾਂ ਦੀ ਮੌਤ ਹੋ ਗਈ। ਦਿੱਗਜ਼ ਪ੍ਰੋਡਿਊਸਰ-ਡਾਇਰੈਕਟਰ ਜੌਨੀ ਬਖਸ਼ੀ ਨੇ 82 ਸਾਲ ਦੀ ਉਮਰ 'ਚ ਜੁਹੂ ਦੇ ਅਰੋਗਿਆ ਨਿਧੀ ਹਸਪਤਾਲ ਵਿੱਚ ਆਖਰੀ ਸਾਹ ਲਏ।
ਇਲਾਜ ਦੌਰਾਨ ਉਨ੍ਹਾਂ ਦਾ ਕੋਰੋਨਾ ਟੈਸਟ ਵੀ ਕਰਵਾਇਆ ਗਿਆ, ਜਿਸ ਦੀ ਰਿਪੋਰਟ ਨੈਗੇਟਿਵ ਆਈ ਸੀ। ਜੌਨੀ ਬਖਸ਼ੀ ਦੇ ਦੇਹਾਂਤ 'ਤੇ ਅਦਾਕਾਰ ਅਨੁਪਮ ਖੇਰ ਤੇ ਅਦਾਕਾਰਾ ਸ਼ਬਾਨਾ ਆਜ਼ਮੀ' ਨੇ ਟਵੀਟ ਕਰ ਤੇ ਦੁੱਖ ਜ਼ਾਹਿਰ ਕੀਤਾ।
ਅਨੁਪਮ ਖੇਰ ਨੇ ਜੌਨੀ ਬਖਸ਼ੀ ਦੇ ਦੇਹਾਂਤ ‘ਤੇ ਦੁੱਖ ਜ਼ਾਹਿਰ ਕਰਦੇ ਟਵਿੱਟਰ‘ ਤੇ ਲਿਖਿਆ, “ਜੋਨੀ ਬਖਸ਼ੀ ਦੇ ਦੇਹਾਂਤ ਬਾਰੇ ਸੁਣ ਕੇ ਦੁਖੀ ਹਾਂ। ਉਹ ਮੁੰਬਈ ਵਿੱਚ ਮੇਰੇ ਸ਼ੁਰੂਆਤੀ ਦਿਨਾਂ ਦਾ ਅਹਿਮ ਹਿੱਸਾ ਸਨ। ਇੱਕ ਨਿਰਮਾਤਾ, ਇੱਕ ਦੋਸਤ, ਇੱਕ ਹਮਾਇਤੀ ਤੇ ਮੋਟੀਵੇਟਰ ਸੀ। ਉਨ੍ਹਾਂ ਹਮੇਸ਼ਾ ਆਸ-ਪਾਸ ਦੇ ਲੋਕਾਂ ਨੂੰ ਖੁਸ਼ੀ ਦਿੱਤੀ। ਅਲਵਿਦਾ ਮੇਰੇ ਦੋਸਤ..."
Deeply saddened to know about the demise of dear #JohnnyBakshi. He was a very integral part of my early life in Mumbai. As a producer, friend, a supporter and as a motivator. He had the most infectious laughter which made everybody happy around him. अलविदा मेरे दोस्त ।ओम शांति🙏 pic.twitter.com/xmlcldfk9k
— Anupam Kher (@AnupamPKher) September 5, 2020
ਇਸ ਦੇ ਨਾਲ ਹੀ ਸ਼ਬਾਨਾ ਆਜ਼ਮੀ ਨੇ ਟਵਿੱਟਰ 'ਤੇ ਲਿਖਿਆ, 'ਫਿਲਮ ਨਿਰਮਾਤਾ ਜੌਨੀ ਬਖਸ਼ੀ ਦੇ ਦੇਹਾਂਤ ਬਾਰੇ ਸੁਣਕੇ ਦੁਖੀ ਹਾਂ। ਮੈਂ ਆਪਣੇ ਕਰੀਅਰ ਦੀ ਸ਼ੁਰੂਆਤੀ ਫਿਲਮ 'ਵਿਸ਼ਵਾਸ਼ਘਾਤ' ਉਨ੍ਹਾਂ ਨਾਲ ਕੀਤੀ ਸੀ। ਸਿਨੇਮਾ ਦੀ ਦੁਨੀਆ 'ਚ ਉਨ੍ਹਾਂ ਦਾ ਵੱਡਾ ਯੋਗਦਾਨ ਹੈ।
ਤੁਹਾਡੇ ਫੋਨ 'ਚ ਵੀ ਜੇਕਰ ਇਹ ਖਤਰਨਾਕ ਐਪ ਤਾਂ ਤੁਰੰਤ ਹਟਾਓSorry to learn about the passing away of filmaker Johny Bakshi this morning.. Did a film with him Vishwasghat very early in my career. He was invested in cinema.Condolences to the family and friends.
— Azmi Shabana (@AzmiShabana) September 5, 2020
ਢਾਈ ਘੰਟੇ ਬਰਫ ਦੇ ਬਕਸੇ 'ਚ ਰਹਿ ਕੇ ਇਸ ਸ਼ਖਸ ਨੇ ਬਣਾਇਆ ਵਿਸ਼ਵ ਰਿਕਾਰਡ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ