ਸਪਨਾ ਚੌਧਰੀ 'ਤੇ FIR ਦਰਜ, ਧੋਖਾਧੜੀ ਦੇ ਗੰਭੀਰ ਇਲਜ਼ਾਮ
ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਹਰਿਆਣਵੀਂ ਸਿੰਗਰ ਤੇ ਡਾਂਸਰ ਸਪਨਾ ਚੌਧਰੀ ਖਿਲਾਫ ਕੇਸ ਦਰਜ ਕੀਤਾ ਹੈ। ਸਪਨਾ ਚੌਧਰੀ ਖ਼ਿਲਾਫ਼ ਧੋਖਾਧੜੀ ਤੇ ਵਿਸ਼ਵਾਸਘਾਤ ਕਰਨ ਦਾ ਕੇਸ ਦਰਜ ਕੀਤਾ ਗਿਆ ਹੈ।
ਚੰਡੀਗੜ੍ਹ: ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਹਰਿਆਣਵੀਂ ਸਿੰਗਰ ਤੇ ਡਾਂਸਰ ਸਪਨਾ ਚੌਧਰੀ ਖਿਲਾਫ ਕੇਸ ਦਰਜ ਕੀਤਾ ਹੈ। ਸਪਨਾ ਚੌਧਰੀ ਖ਼ਿਲਾਫ਼ ਧੋਖਾਧੜੀ ਤੇ ਵਿਸ਼ਵਾਸਘਾਤ ਕਰਨ ਦਾ ਕੇਸ ਦਰਜ ਕੀਤਾ ਗਿਆ ਹੈ। ਸਪਨਾ ਚੌਧਰੀ ਤੋਂ ਇਲਾਵਾ ਕੁਝ ਹੋਰਨਾਂ ਖਿਲਾਫ ਵੀ ਕੇਸ ਦਾਇਰ ਕੀਤਾ ਗਿਆ ਹੈ।
ਦਿੱਲੀ ਪੁਲਿਸ ਦੇ ਮੁਤਾਬਕ ਕਰੀਬ 4 ਕਰੋੜ ਰੁਪਏ ਦੀ ਧੋਖਾਧੜੀ ਸਬੰਧੀ ਇੱਕ ਸ਼ਿਕਾਇਤ ਆਰਥਿਕ ਅਪਰਾਧ ਸ਼ਾਖਾ 'ਚ ਆਈ ਹੈ। ਅਧਿਕਾਰੀਆਂ ਦੇ ਮੁਤਾਬਕ ਸਪਨਾ ਚੌਧਰੀ ਦੇ ਸਟੇਜ ਸ਼ੋਅ ਲਈ ਪੰਕਜ ਚਾਵਲਾ ਤੇ ਕੁਝ ਹੋਰ ਲੋਕਾਂ ਕੋਲੋਂ ਐਡਵਾਂਸ ਪੇਮੈਂਟ ਲਏ ਗਏ ਪਰ ਸ਼ੋਅ ਨਹੀਂ ਕੀਤੇ ਗਏ। ਸ਼ਿਕਾਇਤ ਤੋਂ ਬਾਅਦ ਸਪਨਾ ਚੌਧਰੀ ਤੇ IPC ਦੀ ਧਾਰਾ 420, 120 ਤੇ 406 ਤਹਿਤ FIR ਦਰਜ ਹੋਈ ਹੈ।
ਸਪਨਾ ਚੌਧਰੀ ਨੂੰ 'ਬਿੱਗ ਬੌਸ' ਵਿੱਚ ਆਉਣ ਤੋਂ ਬਾਅਦ ਕਾਫੀ ਪ੍ਰਸਿੱਧੀ ਮਿਲੀ। ਆਪਣੇ ਡਾਂਸ ਨਾਲ ਸਾਰਿਆਂ ਦਾ ਦਿਲ ਜਿੱਤਣ ਵਾਲੀ ਸਪਨਾ ਨੇ ਬਾਲੀਵੁੱਡ 'ਚ ਵੀ ਆਪਣੀ ਤਾਕਤ ਦਿਖਾਈ ਹੈ। ਸਪਨਾ ਨੇ ਕੁਝ ਬਾਲੀਵੁੱਡ ਫਿਲਮਾਂ ਜਿਵੇਂ 'ਨਾਨੂ ਕੀ ਜਾਨੂ', 'ਭੰਗੋਵਰ' ਤੇ ਹੋਰ ਕਈ ਫਿਲਮਾਂ 'ਚ ਵੀ ਆਈਟਮ ਨੰਬਰ ਪੇਸ਼ ਕੀਤੇ ਹਨ।