ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਪਹਿਲੀ ਫੀਮੇਲ ਮਿਊਜ਼ਿਕ ਪ੍ਰੋਡਿਊਸਰ
ਪੰਜਾਬੀ ਗੀਤਕਾਰ ਤੇ ਪ੍ਰੋਡਿਊਸਰ ਬੰਟੀ ਬੈਂਸ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਪਹਿਲੀ ਵਾਰ ਫੀਮੇਲ ਮਿਊਜ਼ਿਕ ਪ੍ਰੋਡਿਊਸਰ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਹੈ। ਇਸ ਫੀਮੇਲ ਮਿਊਜ਼ਿਕ ਪ੍ਰੋਡਿਊਸਰ ਦਾ ਨਾਮ ਹੈ ਹਰਨਾਜ਼ ਕੌਰ ਵਿਰਕ।
ਚੰਡੀਗੜ੍ਹ: ਪੰਜਾਬੀ ਗੀਤਕਾਰ ਤੇ ਪ੍ਰੋਡਿਊਸਰ ਬੰਟੀ ਬੈਂਸ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਪਹਿਲੀ ਵਾਰ ਫੀਮੇਲ ਮਿਊਜ਼ਿਕ ਪ੍ਰੋਡਿਊਸਰ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਹੈ। ਇਸ ਫੀਮੇਲ ਮਿਊਜ਼ਿਕ ਪ੍ਰੋਡਿਊਸਰ ਦਾ ਨਾਮ ਹੈ ਹਰਨਾਜ਼ ਕੌਰ ਵਿਰਕ।
ਬੰਟੀ ਬੈਂਸ ਦੇ ਮੁਤਾਬਿਕ, ਹਰਨਾਜ਼ ਵਿਰਕ ਇੱਕ ਸ਼ਾਨਦਾਰ ਤੇ ਟੈਲੇਂਟਿਡ ਆਰਟਿਸਟ ਹੈ ਜਿਸ ਵਿੱਚ ਮਿਊਜ਼ਿਕ ਕਿਰਿਏਟ ਕਰਨ ਸਬੰਧੀ ਕਾਫੀ ਤਜਰਬਾ ਹੈ।ਹਰਨਾਜ਼ ਵਿਰਕ ਇਕ ਮੇਨਸਟ੍ਰੀਮ ਗਾਣੇ ਵਿੱਚ ਬਤੋਰ ਮਿਊਜ਼ਿਕ ਪ੍ਰੋਡਿਊਸਰ ਦੇ ਰੂਪ ਵਿੱਚ ਆਪਣੀ ਸ਼ੁਰੂਆਤ ਕਰਨ ਲਈ ਤਿਆਰ ਹੈ।
ਬੰਟੀ ਬੈਂਸ ਦੇ ਮਿਊਜ਼ਿਕ ਕੰਪਨੀ ਬ੍ਰਾਂਡ ਬੀ ਮਿਊਜ਼ਿਕ ਵੱਲੋਂ ਰਿਲੀਜ਼ ਕੀਤੇ ਜਾ ਰਹੇ ਗੀਤ 'ਨੰਬਰ' ਰਹੀ ਹਰਨਾਜ਼ ਵਿਰਕ ਆਪਣਾ ਡੈਬਿਊ ਕਰਨ ਜਾ ਰਹੀ ਹੈ। ਜੱਸੀ ਵਿਰਕ ਵੱਲੋਂ ਗਾਏ ਗਏ ਇਸ ਗੀਤ ਨੂੰ 3 ਜੁਲਾਈ ਨੂੰ ਰਿਲੀਜ਼ ਕੀਤਾ ਜਾਵੇਗਾ।
ਬੰਟੀ ਬੈਂਸ ਹਮੇਸ਼ਾਂ ਹੀ ਨਵੇਂ-ਨਵੇਂ ਕਲਾਕਾਰਾਂ ਨੂੰ ਲਾਂਚ ਕਰਨ ਤੇ ਇੰਡਸਟਰੀ 'ਚ ਡਿਫਰੇਂਟ ਕੰਮ ਕਰਨ ਲਈ ਜਾਣੇ ਜਾਂਦੇ ਹਨ। ਹੁਣ ਤੱਕ ਬੰਟੀ ਕਈ ਐਸੇ ਚੇਹਰਿਆਂ ਨੂੰ ਲਾਂਚ ਕਰ ਚੁੱਕੇ ਹਨ।ਜੋ ਇਸ ਵੇਲੇ ਦੇ ਵੱਡੇ ਸਟਾਰ ਹਨ। ਨਵੇਂ ਕਲਾਕਾਰਾਂ ਨੂੰ ਲਾਂਚ ਕਰਨ ਦਾ ਸਿਲਸਿਲਾ ਬੰਟੀ ਬੈਂਸ ਵਲੋਂ ਹੁਣ ਜਾਰੀ ਹੈ। ਬੰਟੀ ਬੈਂਸ ਆਪਣੇ ਪ੍ਰੋਜੈਕਟਸ ਨਾਲ ਦਰਸ਼ਕਾਂ ਨੂੰ ਹਰ ਵਾਰ ਸਰਪ੍ਰਾਈਜ਼ ਕਰਦੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :