ਪੜਚੋਲ ਕਰੋ
Advertisement
‘ਇਸ਼ਕਬਾਜ਼ੀ’ ‘ਚ ਨਜ਼ਰ ਆਇਆ ਸ਼ਾਹਰੁਖ-ਸਲਮਾਨ ਦਾ ਯਾਰਾਨਾ
ਮੁੰਬਈ: ਇਸ ਸਾਲ ਜਿੱਥੇ ਸਭ ਨੂੰ ਇੰਤਜ਼ਾਰ ਹੈ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਜ਼ੀਰੋ’ ਦਾ ਉੱਥੇ ਹੀ ਮੇਕਰਸ ਨੇ ਫ਼ਿਲਮ ਲਈ ਔਡੀਅੰਸ ਦੀ ਉਤਸੁਕਤਾ ਬਣਾਏ ਰੱਖਣ ਲਈ ਇੱਕ ਹੋਰ ਗਾਣਾ ਰਿਲੀਜ਼ ਕੀਤਾ ਹੈ। ‘ਜ਼ੀਰੋ’ ਦੇ ਟ੍ਰੇਲਰ ਨੇ ਕੁਝ ਸਮਾਂ ਪਹਿਲਾਂ ਹੀ ਸਾਰੇ ਰਿਕਾਰਡ ਤੋੜੇ ਸੀ। ਹੁਣ ਫ਼ਿਲਮ ਦਾ ਰਿਲੀਜ਼ ਹੋਇਆ ਗਾਣਾ ‘ਇਸ਼ਕਬਾਜ਼ੀ’। ਇਸ ‘ਚ ਸ਼ਾਹਰੁਖ ਨਾਲ ਸਲਮਾਨ ਦੀ ਜੁਗਲਬੰਦੀ ਨਜ਼ਰ ਆ ਰਹੀ ਹੈ।
‘ਜ਼ੀਰੋ’ ‘ਚ ਸਲਮਾਨ ਕੈਮਿਓ ਰੋਲ ਕਰਦੇ ਨਜ਼ਰ ਆਉਣ ਵਾਲੇ ਹਨ। ਦੋਵਾਂ ਦੇ ਡਾਂਸ ਮੁਵਜ਼ ਤੇ ਗਾਣੇ ਦੇ ਬੋਲ ਲੋਕਾਂ ਨੂੰ ਥਿਏਟਰ ‘ਚ ਹੀ ਨੱਚਣ ‘ਤੇ ਮਜਬੂਰ ਕਰ ਦੇਣਗੇ। ਇਸ ਤੋਂ ਪਹਿਲਾਂ ਵੀ ਫ਼ਿਲਮ ਦਾ ਇੱਕ ਹੋਰ ਗਾਣਾ ਰਿਲੀਜ਼ ਹੋ ਚੁੱਕਿਆ ਹੈ। ਇੰਨਾ ਹੀ ਨਹੀਂ ਸਲਮਾਨ-ਸ਼ਾਹਰੁਖ ਨੂੰ ਇਕੱਠੇ ਡਾਂਸ ਕਰਦੇ ਦੇਖ ਫੈਨਸ ਨੇ ਟਵਿਟਰ ‘ਤੇ ਰਿਐਕਸ਼ਨ ਦਿੱਤਾ ਹੈ, ‘ਮੇਰੇ ਕਰਨ-ਅਰਜੁਨ ਆ ਗਏ’।
ਗਾਣੇ ਦੀ ਗੱਲ ਕਰੀਏ ਤਾਂ ਇਸ ‘ਚ ਬਹੂਆ ਸਿੰਘ, ਕੈਟਰੀਨਾ ਤੋਂ ਕਿਸ ਮਿਲਣ ‘ਤੇ ਖੁਸ਼ੀ ‘ਚ ਪਾਗਲ ਹੋ ਜਾਂਦਾ ਹੈ ਤੇ ਖੁਸ਼ੀ ਨੂੰ ਜ਼ਾਹਿਰ ਕਰਨ ਲਈ ਹੀ ਗਾਣਾ ਗਾਉਂਦਾ ਹੈ ਤੇ ਡਾਂਸ ਕਰਦਾ ਹੈ। ਇਸ ਪਾਰਟੀ ‘ਚ ਸਲਮਾਨ ਵੀ ਸ਼ਾਹਰੁਖ ਨੂੰ ਡਾਂਸ ਕਰਦੇ ਦੇਖ ਖੁਦ ਨੂੰ ਰੋਕ ਨਹੀਂ ਪਾਉਂਦੇ ਤੇ ਉੱਤਰ ਜਾਂਦੇ ਨੇ ਡਾਂਸ ਫਲੌਰ ‘ਤੇ।
ਗਾਣੇ ਨੂੰ ਰਿਲੀਜ਼ ਕਰਨ ਤੋਂ ਪਹਿਲਾਂ ਬੀਤੇ ਦਿਨੀਂ ਹੀ ਮੇਕਰਸ ਨੇ ਇਸ ਦਾ ਪੋਸਟਰ ਵੀ ਲੌਂਚ ਕੀਤਾ ਸੀ। ਹੁਣ ਇਸ ਗਾਣੇ ਦੀ ਜਾਣਕਾਰੀ ਨੂੰ ਸ਼ਾਹਰੁਖ ਖ਼ਾਨ ਤੇ ਅਨੁਸ਼ਕਾ ਸ਼ਰਮਾ ਨੇ ਵੀ ਟਵਿਟਰ ‘ਤੇ ਪੋਸਟ ਕਰਦੇ ਹੋਏ ਕੈਪਸ਼ਨ ਲਿਖਿਆ ਹੈ। ‘ਜ਼ੀਰੋ’ 21 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ।
Akele chale the ishq ke safar par, karne mehboob ko raazi, dost aisa mila raah mein, kar aaye Issaqbaazi.#IssaqbaaziOutNow https://t.co/c3NANjdCJ7@beingsalmankhan @anushkasharma #KatrinaKaif @aanandlrai @ajayatulonline @irshad_kamil #SukhwinderSingh @aslidivyakumar @remodsouza
— Shah Rukh Khan (@iamsrk) December 4, 2018
Dekhti reh gayi duniya, isne pyar mein aisi baazi chala di.Ishq karte hai sab hi,isne Issaqbaazi kar di #IssaqbaaziOutNow https://t.co/HA6yG0w4JX@iamsrk @BeingSalmanKhan #KatrinaKaif @aanandlrai @AjayAtulOnline @Irshad_Kamil #SukhwinderSingh @aslidivyakumar @TSeries @remodsouza
— Anushka Sharma (@AnushkaSharma) December 4, 2018
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
Advertisement