ਸਿੱਖ ਨਸਲਕੁਸ਼ੀ ਦੀ ਦਰਦਨਾਕ ਦਾਸਤਾਨ 'Widow Colony', ਗਿੱਪੀ ਗਰੇਵਾਲ ਵੱਲੋਂ ਫਿਲਮ ਦਾ ਐਲਾਨ
ਗਿੱਪੀ ਗਰੇਵਾਲ ਨੇ ਇਸ ਫਿਲਮ ਦਾ ਪਸੋਟਰ ਵੀ ਸਾਂਝਾ ਕੀਤਾ ਹੈ। ਇਸ ਫਿਲਮ ਦੇ ਲੇਖਕ ਤੇ ਨਿਰਦੇਸ਼ਕ ਸਮੀਪ ਕੰਗ ਹੋਣਗੇ ਜੋ ਕਾਮੇਡੀ ਫ਼ਿਲਮਾਂ ਲਈ ਜਾਣੇ ਜਾਂਦੇ ਹਨ ਪਰ ਇਸ ਵਾਰ ਸੰਜੀਦਾ ਮੁੱਦੇ 'ਤੇ ਫਿਲਮ ਬਣਾਉਣ ਦੀ ਤਿਆਰੀ ਵਿੱਚ ਹਨ।
ਚੰਡੀਗੜ੍ਹ: ਪੰਜਾਬੀ ਫ਼ਿਲਮਾਂ ਕਾਮੇਡੀ ਤੋਂ ਅੱਗੇ ਵਧਕੇ ਅਸਲੀ ਮੁੱਦਿਆਂ 'ਤੇ ਵੀ ਕੰਮ ਕਰਨ ਲਈ ਤਿਆਰ ਹਨ। ਇਸ ਦਿਸ਼ਾ ਵਿੱਚ ਇੱਕ ਐਸੀ ਫਿਲਮ ਦਾ ਐਲਾਨ ਹੋਇਆ ਜੋ ਵਿਧਵਾ ਕਲੋਨੀ ਦਾ ਦਰਦ ਬਿਆਨ ਕਰੇਗੀ। ਫਿਲਮ ਦਾ ਨਾਂ 'Widow Colony' ਹੈ, ਜਿਸ ਨੂੰ ਹੰਬਲ ਮੋਸ਼ਨ ਪਿਚਰਜ਼ ਵੱਲੋਂ ਪ੍ਰੋਡਿਊਸ ਕੀਤਾ ਜਾਏਗਾ।
ਗਿੱਪੀ ਗਰੇਵਾਲ ਨੇ ਇਸ ਫਿਲਮ ਦਾ ਪਸੋਟਰ ਵੀ ਸਾਂਝਾ ਕੀਤਾ ਹੈ। ਇਸ ਫਿਲਮ ਦੇ ਲੇਖਕ ਤੇ ਨਿਰਦੇਸ਼ਕ ਸਮੀਪ ਕੰਗ ਹੋਣਗੇ ਜੋ ਕਾਮੇਡੀ ਫ਼ਿਲਮਾਂ ਲਈ ਜਾਣੇ ਜਾਂਦੇ ਹਨ ਪਰ ਇਸ ਵਾਰ ਸੰਜੀਦਾ ਮੁੱਦੇ 'ਤੇ ਫਿਲਮ ਬਣਾਉਣ ਦੀ ਤਿਆਰੀ ਵਿੱਚ ਹਨ।
ਕੋਈ ਰਣਸੀਂਹ ਕਲਾ ਦੀ ਪੰਚਾਇਤ ਤੋਂ ਸਿੱਖੇ ਸਰਕਾਰ ਚਲਾਉਣੀ, ਜਨਰਲ ਇਜਲਾਸ ਬੁਲਾ ਖੁਦ ਹੀ ਲਏ ਵੱਡੇ ਫੈਸਲੇ
ਫਿਲਮ ਦੀ ਸ਼ੂਟਿੰਗ 2021 'ਚ ਸ਼ੁਰੂ ਕੀਤੀ ਜਾਏਗੀ। ਫਿਲਮ 'ਚ ਅਦਾਕਾਰੀ ਕੌਣ ਕਰੇਗਾ, ਇਸ ਬਾਰੇ ਫਿਲਹਾਲ ਖੁਲਾਸਾ ਨਹੀਂ ਹੋਇਆ। 1984 'ਚ ਹੋਈ ਸਿੱਖ ਨਸਲਕੁਸ਼ੀ ਤੋਂ ਬਾਅਦ ਦਿੱਲੀ ਦੇ ਤਿਲਕ ਨਗਰ ਦੀ ਕਾਲੋਨੀ ਨੂੰ 'Widow Colony' ਨਾਂ ਮਿਲਿਆ ਸੀ। ਕਿਸ ਤਰ੍ਹਾਂ 1984 'ਚ ਉਨ੍ਹਾਂ ਦੀ ਜ਼ਿੰਦਗੀ ਬਾਦਲ ਗਈ। ਇਸ 'ਤੇ ਹੀ ਅਧਾਰਤ ਹੋਏਗੀ ਇਹ ਫਿਲਮ।
ਈਟੀਟੀ ਅਧਿਆਪਕਾਂ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਦਾ ਐਲਾਨ, ਇੱਥੇ ਪੜ੍ਹੋ ਪੂਰੀ ਜਾਣਕਾਰੀਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ