Gippy Grewal: ਗਿੱਪੀ ਨੇ ਟਰੈਂਪੋਲਿਨ `ਤੇ ਚੜ੍ਹ ਕੇ ਕੀਤੀ ਖੂਬ ਮਸਤੀ, ਕਿਹਾ, `ਜ਼ਿੰਦਗੀ ਜੀਉਣ ਲਈ ਫ਼ਨ ਜ਼ਰੂਰੀ ਆ`
ਗਿੱਪੀ ਗਰੇਵਾਲ (Gippy Grewal) ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ `ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜੋ ਕਿ ਖੂਬ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ `ਚ ਗਰੇਵਾਲ ਇੱਕ ਟਰੈਂਪੋਲਿਨ ਤੇ ਚੜ੍ਹਕੇ ਛਾਲਾਂ ਮਾਰਦੇ ਨਜ਼ਰ ਆ ਰਹੇ ਹਨ। ਦੇਖੋ ਵੀਡੀਓ
Gippy Grewal New Video: ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਹਾਲ ਹੀ `ਚ ਉਨ੍ਹਾਂ ਵੱਲੋਂ ਇੱਕ ਨਿੱਜੀ ਯੂਟਿਊਬ ਚੈਨਲ ਨੂੰ ਇੰਟਰਵਿਊ ਦਿੱਤਾ ਗਿਆ, ਜਿਸ ਦੌਰਾਨ ਉਨ੍ਹਾਂ ਨੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ। ਇਹ ਇੰਟਰਵਿਊ ਖੂਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਹੁਣ ਗਿੱਪੀ ਗਰੇਵਾਲ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ `ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜੋ ਕਿ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ `ਚ ਗਰੇਵਾਲ ਇੱਕ ਟਰੈਂਪੋਲਿਨ ਤੇ ਚੜ੍ਹਕੇ ਛਾਲਾਂ ਮਾਰਦੇ ਨਜ਼ਰ ਆ ਰਹੇ ਹਨ। ਦੇਖੋ ਵੀਡੀਓ:
View this post on Instagram
ਇਸ ਵੀਡੀਓ `ਚ ਗਿੱਪੀ ਗਰੇਵਾਲ ਨੂੰ ਮਸਤੀ ਕਰਦੇ ਦੇਖਿਆ ਜਾ ਸਕਦਾ ਹੈ। ਉਨ੍ਹਾਂ ਬੈਕਗਰਾਊਂਡ ;ਚ ਆਪਣੀ ਆਉਣ ਵਾਲੀ ਫ਼ਿਲਮ `ਯਾਰ ਮੇਰਾ ਤਿਤਲੀਆਂ ਵਰਗਾ` ਦਾ ਗੀਤ ਇੱਕੋ ਇੱਕ ਦਿਲ ਚਲਾਇਆ ਹੈ। ਇਸ ਵੀਡੀਓ ਰਾਹੀਂ ਗਿੱਪੀ ਆਪਣੇ ਫ਼ੈਨਜ਼ ਨੂੰ ਇਹ ਕਹਿ ਰਹੇ ਹਨ ਕਿ ਜ਼ਿੰਦਗੀ ਜੀਉਣ ਲਈ ਥੋੜ੍ਹਾ ਫ਼ਨ ਵੀ ਜ਼ਰੂਰੀ ਹੈ। ਦਰਅਸਲ ਇਹ ਗਿੱਪੀ ਗਰੇਵਾਲ ਦੇ ਗੀਤ ਦੀਆਂ ਲਾਈਨਾਂ ਹਨ।
ਕਾਬਿਲੇਗ਼ੌਰ ਹੈ ਕਿ ਗਿੱਪੀ ਗਰੇਵਾਲ ਦੀ ਫ਼ਿਲਮ ਯਾਰ ਮੇਰਾ ਤਿਤਲੀਆਂ ਵਰਗਾ 2 ਸਤੰਬਰ 2022 ਨੂੰ ਸਿਨੇਮਾਘਰਾਂ `ਚ ਰਿਲੀਜ਼ ਹੋਣ ਜਾ ਰਹੀ ਹੈ।