ਪੜਚੋਲ ਕਰੋ

Punjabi Movies: ਪੰਜਾਬੀ ਫਿਲਮਾਂ ਦੇ ਦੀਵਾਨੇ ਹੋ ਜਾਣ ਤਿਆਰ, ਇਸ ਅਕਤੂਬਰ ਇਹ ਫਿਲਮਾਂ ਹੋਣ ਜਾ ਰਹੀਆਂ ਰਿਲੀਜ਼, ਦੇਖੋ ਲਿਸਟ

Punjabi Movies Releasing In October 2023 : ਅੱਜ 30 ਸਤੰਬਰ ਹੈ ਅਤੇ ਕੱਲ੍ਹ ਤੋਂ ਅਕਤੂਬਰ ਮਹੀਨਾ ਸ਼ੁਰੂ ਹੋਣ ਜਾ ਰਿਹਾ ਹੈ। ਅਕਤੂਬਰ ਮਹੀਨੇ 'ਚ ਕਿਹੜੀਆਂ ਪੰਜਾਬੀ ਫਿਲਮਾਂ ਸਿਨੇਮਾਘਰਾਂ 'ਚ ਦਸਤਕ ਦੇਣ ਜਾ ਰਹੀਆਂ ਹਨ। ਦੇਖੋ ਇਹ ਲਿਸਟ:

ਅਮੈਲੀਆ ਪੰਜਾਬੀ ਦੀ ਰਿਪੋਰਟ

Punjabi Movies Releasing In October 2023: ਸਾਲ 2023 ਪੰਜਾਬੀ ਇੰਡਸਟਰੀ ਬਹੁਤ ਹੀ ਵਧੀਆ ਸਾਬਤ ਹੋਇਆ ਹੈ। ਸਾਲ ਦੀ ਰਿਲੀਜ਼ ਹੋਈ ਪਹਿਲੀ ਫਿਲਮ 'ਕਲੀ ਜੋਟਾ' ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ। ਇਸ ਦੇ ਨਾਲ ਨਾਲ ਹੋਰ ਵੀ ਕਈ ਸਾਰੀਆਂ ਫਿਲਮਾਂ ਜਿਵੇਂ ਕਿ 'ਅੰਨ੍ਹੀ ਦਿਆ ਮਜ਼ਾਕ ਏ', 'ਜੋੜੀ' ਤੇ 'ਗੋਡੇ ਗੋਡੇ ਚਾਅ' ਵਰਗੀਆਂ ਫਿਲਮਾਂ ਨੂੰ ਪੰਜਾਬੀਆਂ ਨੇ ਖੂਬ ਪਸੰਦ ਕੀਤਾ ਹੈ। ਇਹ ਤਾਂ ਰਹੀ ਪੁਰਾਣੀ ਗੱਲ। ਹੁਣ ਤੁਸੀਂ ਕਰ ਲਓ ਜੂਨ 2023 ਦੀ ਤਿਆਰੀ। ਜੀ ਹਾਂ, ਕਿਉਂਕਿ ਜੂਨ ਮਹੀਨੇ 'ਚ ਕਈ ਬੇਹਤਰੀਨ ਫਿਲਮਾਂ ਤੁਹਾਡਾ ਮਨੋਰੰਜਨ ਕਰਨ ਜਾ ਰਹੀਆਂ ਹਨ। ਇਸ ਦਰਮਿਆਨ 'ਕੈਰੀ ਆਨ ਜੱਟਾ 3' ਤੇ 'ਮਸਤਾਨੇ' ਵਰਗੀਆਂ ਫਿਲਮਾਂ ਨੇ ਇਤਿਹਾਸ ਵੀ ਰਚਿਆ ਹੈ। ਇਨ੍ਹਾਂ ਫਿਲਮਾਂ ਨੇ ਬਾਕਸ ਆਫਿਸ 'ਤੇ 100 ਕਰੋੜ ਤੋਂ ਵੱਧ ਦੀ ਕਮਾਈ ਕਰ ਰਿਕਾਰਡ ਬਣਾਏ ਹਨ। 

ਇਹ ਵੀ ਪੜ੍ਹੋ: 'ਬਿੱਗ ਬੌਸ 16' ਫੇਮ ਅਰਚਨਾ ਗੌਤਮ ਨਾਲ ਕਾਂਗਰਸ ਦੇ ਦਫਤਰ ਬਾਹਰ ਕੁੱਟਮਾਰ, ਅੱਗ ਵਾਂਗ ਵਾਇਰਲ ਰਿਹਾ ਵੀਡੀਓ

ਖੈਰ ਅੱਜ 30 ਸਤੰਬਰ ਹੈ ਅਤੇ ਕੱਲ੍ਹ ਤੋਂ ਅਕਤੂਬਰ ਮਹੀਨਾ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦਰਮਿਆਨ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਅਕਤੂਬਰ ਮਹੀਨੇ 'ਚ ਕਿਹੜੀਆਂ ਪੰਜਾਬੀ ਫਿਲਮਾਂ ਸਿਨੇਮਾਘਰਾਂ 'ਚ ਦਸਤਕ ਦੇਣ ਜਾ ਰਹੀਆਂ ਹਨ। ਤਾਂ ਦੇਖੋ ਇਹ ਲਿਸਟ: 

ਐਨੀਹਾਓ ਮਿੱਟੀ ਮਿੱਟੀ ਪਾਓ (6 ਅਕਤੂਬਰ)
ਇਹ ਫਿਲਮ ਅਕਤੂਬਰ ਮਹੀਨੇ ਦੇ ਪਹਿਲੇ ਸ਼ੁੱਕਰਵਾਰ ਯਾਨਿ 6 ਅਕਤੂਬਰ ਨੂੰ ਰਿਲੀਜ਼ ਲਈ ਤਿਆਰ ਹੈ। ਫਿਲਮ 'ਚ ਹਰੀਸ਼ ਵਰਮਾ, ਅਮਾਇਰਾ ਦਸਤੂਰ, ਕਰਮਜੀਤ ਅਨਮੋਲ ਤੇ ਮੇਘਾ ਸ਼ਰਮਾ ਮੁੱਖ ਕਿਰਦਾਰਾਂ 'ਚ ਨਜ਼ਰ ਆਉਣ ਵਾਲੇ ਹਨ। ਫਿਲਮ ਦਾ ਨਿਰਦੇਸ਼ਨ ਜਨਜੋਤ ਸਿੰਘ ਨੇ ਕੀਤਾ ਹੈ। 

View this post on Instagram
 
A post shared by Harish Verma (@harishverma_)

ਪਿੰਡ ਅਮਰੀਕਾ (6 ਅਕਤੂਬਰ)
ਇਸ ਫਿਲਮ ਦੀ ਟੱਕਰ ਹਰੀਸ਼ ਵਰਮਾ ਦੀ 'ਐਨੀਹਾਓ ਮਿੱਟੀ ਪਾਓ' ਨਾਲ ਹੋਣ ਜਾ ਰਹੀ ਹੈ। ਫਿਲਮ 6 ਅਕਤੂਬਰ ਨੂੰ ਰਿਲੀਜ਼ ਲਈ ਤਿਆਰ ਹੈ ਅਤੇ ਫਿਲਮ ਦਾ ਨਾਂ ਸੁਣ ਕੇ ਇਹ ਪਤਾ ਲੱਗਦਾ ਹੈ ਕਿ ਫਿਲਮ ਦੀ ਕਹਾਣੀ ਦਿਲਚਸਪ ਹੋਣ ਵਾਲੀ ਹੈ। ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਅਮਰ ਨੂਰੀ, ਬੀਕੇ ਸਿੰਘ ਰੱਖੜਾ, ਭਿੰਦਾ ਔਜਲਾ ਮੁੱਖ ਕਿਰਦਾਰਾਂ 'ਚ ਹਨ। ਫਿਲਮ ਦਾ ਨਿਰਦੇਸ਼ਨ ਸਿਮਰਨ ਸਿੰਘ ਯੂਐਸਏ ਨੇ ਕੀਤਾ ਹੈ।

View this post on Instagram
 
A post shared by Amar Noori (@amarnooriworld)

ਫਿਰ ਮਾਮਲਾ ਗੜਬੜ ਹੈ (6 ਅਕਤੂਬਰ)
ਗਾਇਕ ਤੋਂ ਅਦਾਕਾਰਾ ਬਣੇ ਨਿੰਜਾ ਵੀ 6 ਅਕਤੂਬਰ ਨੂੰ ਹਰੀਸ਼ ਵਰਮਾ ਨੂੰ ਕੜੀ ਟੱਕਰ ਦੇਣ ਜਾ ਰਹੇ ਹਨ। ਨਿੰਜ ਦੀ ਫਿਲਮ 'ਫਿਰ ਮਾਮਲਾ ਗੜਬੜ ਹੈ' 6 ਅਕਤੂਬਰ ਨੂੰ ਰਿਲੀਜ਼ ਲਈ ਤਿਆਰ ਹੈ। ਫਿਲਮ ਨਿੰਜਾ ਦੇ ਨਾਲ ਪ੍ਰੀਤ ਕਮਲ, ਉਪੇਸ਼ ਜੰਗਵਾਲ, ਬੀਐਨ ਸ਼ਰਮਾ ਮੁੱਖ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ। 

View this post on Instagram
 
A post shared by NINJA (@its_ninja)

ਵ੍ਹਾਈਟ ਪੰਜਾਬ (13 ਅਕਤੂਬਰ)
ਵ੍ਹਾਈਟ ਪੰਜਾਬ ਫਿਲਮ ਇੰਨੀਂ ਦਿਨੀਂ ਕਾਫੀ ਜ਼ਿਆਦਾ ਚਰਚਾ ਵਿੱਚ ਹੈ, ਕਿਉਂਕਿ ਇਸ ਵਿੱਚ ਪੰਜਾਬੀਆਂ ਦਾ ਹਰਮਪਿਆਰਾ ਗਾਇਕ ਕਾਕਾ ਐਕਟਿੰਗ ਕਰਨ ਜਾ ਰਿਹਾ ਹੈ। ਇਹ ਕਾਕੇ ਦੀ ਪਹਿਲੀ ਫਿਲਮ ਹੈ। ਜਿਸ ਵਿੱਚ ਉਹ ਗੈਂਗਸਟਰ ਦਾ ਕਿਰਦਾਰ ਨਿਭਾਉਂਦਾ ਨਜ਼ਰ ਆਵੇਗਾ। ਫਿਲਮ 'ਚ ਕਾਕਾ, ਕਰਤਾਰ ਚੀਮਾ, ਦਕਸ਼ ਅਜੀਤ ਸਿੰਘ, ਰੱਬੀ ਕੰਦੋਲਾ, ਦੀਪਕ ਨਿਆਜ਼ ਮੁੱਖ ਭੂਮਿਕਾਵਾਂ 'ਚ ਹਨ। ਫਿਲਮ 13 ਅਕਤੂਬਰ ਨੂੰ ਰਿਲੀਜ਼ ਲਈ ਤਿਆਰ ਹੈ। ਫਿਲਮ ਦਾ ਨਿਰਦੇਸ਼ਨ ਗੱਬਰ ਸੰਗਰੂਰ ਨੇ ਕੀਤਾ ਹੈ।

View this post on Instagram
 
A post shared by Kaka (@kaka._.ji)

ਚਿੜੀਆਂ ਦਾ ਚੰਬਾ (13 ਅਕਤੂਬਰ)
ਚਿੜੀਆਂ ਦਾ ਚੰਬਾ ਫਿਲਮ ਵੀ 13 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਬਹੁਤ ਹੀ ਵਧੀਆ ਸਮਾਜਕ ਮੁੱਦੇ 'ਤੇ ਬਣੀ ਹੈ, ਜਿਸ ਵਿੱਚ ਮਹਿਲਾ ਸਸ਼ਕਤੀਕਰਨ ਦਾ ਮੁੱਦਾ ਬੜੀ ਖੂਬਸੂਰਤੀ ਚੁੱਕਿਆ ਗਿਆ ਹੈ। ਪੰਜਾਬੀ ਸਿਨੇਮਾ ਨੂੰ ਇਸ ਤਰ੍ਹਾਂ ਦੀਆਂ ਫਿਲਮਾਂ ਦੀ ਜ਼ਰੂਰਤ ਹੈ। ਫਿਲਮ 'ਚ ਗਾਇਕ ਸ਼ਿਵਜੋਤ, ਅਮਾਇਰਾ ਦਸਤੂਰ, ਸ਼ਰਨ ਕੌਰ, ਨੇਹਾ ਪਵਾਰ ਤੇ ਮਹਿਨਾਜ਼ ਕੌਰ ਮੁੱਖ ਕਿਰਦਾਰਾਂ 'ਚ ਹਨ। ਫਿਲਮ 13 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦਾ ਨਿਰਦੇਸ਼ਨ ਪ੍ਰੇਮ ਸਿੰਘ ਸਿੱਧੂ ਨੇ ਕੀਤਾ ਹੈ।

View this post on Instagram
 
A post shared by Kharour Films (@kharourfilms.in)

ਮੌਜਾਂ ਹੀ ਮੌਜਾਂ (20 ਅਕਤੂਬਰ)
'ਮੌਜਾਂ ਹੀ ਮੌਜਾਂ ਗਿੱਪੀ ਗਰੇਵਾਲ ਦੀ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫਿਲਮਾਂ 'ਚੋਂ ਇੱਕ ਹੈ। ਇਸ ਫਿਲਮ 'ਚ ਗਿੱਪੀ ਦੇ ਬਾਲ ਬਿਨੂੰ ਢਿੱਲੋਂ ਤੇ ਕਰਮਜੀਤ ਅਨਮੋਲ ਵੀ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣ ਵਾਲੇ ਹਨ। ਇਹ ਫਿਲਮ 20 ਅਕਤੂਬਰ ਨੂੰ ਰਿਲੀਜ਼ ਲਈ ਤਿਆਰ ਹੈ। ਫਿਲਮ ਦਾ ਨਿਰਦੇਸ਼ਨ ਕਾਮੇਡੀ ਕਿੰਗ ਸਮੀਪ ਕੰਗ ਨੇ ਕੀਤਾ ਹੈ।

View this post on Instagram
 
A post shared by 𝗚𝗶𝗽𝗽𝘆 𝗚𝗿𝗲𝘄𝗮𝗹 (@gippygrewal)

ਸਰਦਾਰ ਐਂਡ ਸਨਜ਼ (23 ਅਕਤੂਬਰ)
'ਸਰਦਾਰ ਐਂਡ ਸਨਜ਼' 23 ਅਕਤੂਬਰ ਨੂੰ ਰਿਲੀਜ਼ ਲਈ ਤਿਆਰ ਹੈ। ਫਿਲਮ 'ਚ ਯੋਗਰਾਜ ਸਿੰਘ, ਰੌਸ਼ਨ ਪ੍ਰਿੰਸ ਤੇ ਸਰਬਜੀਤ ਚੀਮਾ ਮੁੱਖ ਕਿਰਦਾਰਾਂ 'ਚ ਨਜ਼ਰ ਆਉਣ ਵਾਲੇ ਹਨ। ਫਿਲਮ ਦਾ ਨਿਰਦੇਸ਼ਨ ਸਰਬ ਨਾਗਰਾ ਨੇ ਕੀਤਾ ਹੈ।

View this post on Instagram
 
A post shared by Yograj Singh (@yograjofficial)

ਜ਼ਿੰਦਗੀ ਜ਼ਿੰਦਾਬਾਦ (27 ਅਕਤੂਬਰ)
ਇਸ ਮਹੀਨੇ ਨਿੰਜਾ ਦੀਆਂ ਦੋ ਫਿਲਮਾਂ ਇਕੱਠੀਆਂ ਰਿਲੀਜ਼ ਹੋਣਗੀਆਂ। 'ਜ਼ਿੰਦਗੀ ਜ਼ਿੰਦਾਬਾਦ' ਵੀ ਉਨ੍ਹਾਂ ਵਿੱਚੋਂ ਇੱਕ ਹੈ। ਫਿਲਮ 'ਚ ਨਿੰਜਾ ਗੈਂਗਸਟਰ ਦੇ ਕਿਰਦਾਰ 'ਚ ਨਜ਼ਰ ਆਉਣ ਵਾਲਾ ਹੈ। ਉਹ ਫਿਲਮ 'ਚ ਮੈਂਡੀ ਤੱਖੜ ਨਾਲ ਰੋਮਾਂਸ ਕਰਦਾ ਨਜ਼ਰ ਆਵੇਗਾ। ਫਿਲਮ 'ਚ ਮੈਂਡੀ ਤੇ ਨਿੰਜਾ ਦੇ ਨਾਲ ਸੁਖਦੀਪ ਸੁੱਖ, ਅੰਮ੍ਰਿਤ ਅੰਬੀ, ਤੇ ਸਰਦਾਰ ਸੋਹੀ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣ ਵਾਲੇ ਹਨ। ਫਿਲਮ ਦਾ ਨਿਰਦੇਸ਼ਨ ਪ੍ਰੇਮ ਸਿੰਘ ਸਿੱਧੂ ਨੇ ਕੀਤਾ ਹੈ।

View this post on Instagram
 
A post shared by NINJA (@its_ninja)

ਇਹ ਵੀ ਪੜ੍ਹੋ: ਅਕਸ਼ੈ ਕੁਮਾਰ ਦੀ ਵਜ੍ਹਾ ਕਰਕੇ ਡਿਪਰੈਸ਼ਨ 'ਚ ਚਲਾ ਗਿਆ ਸੀ ਰਣਦੀਪ ਹੁੱਡਾ, ਐਕਟਰ ਨੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ 

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਕੇਂਦਰ ਸਰਕਾਰ ਦੇ ਵੀਰ ਬਾਲ ਦਿਵਸ ਪੋਸਟਰ ਨੂੰ ਲੈ ਕੇ ਸੰਸਦ ਮੈਂਬਰ ਹਰਸਿਮਰਤ ਬਾਦਲ ਦਾ ਫੁੱਟਿਆ ਗੁੱਸਾ, ਬੋਲੇ- ਸਿੱਖ ਭਾਵਨਾਵਾਂ ਨੂੰ ਠੇਸ...
ਕੇਂਦਰ ਸਰਕਾਰ ਦੇ ਵੀਰ ਬਾਲ ਦਿਵਸ ਪੋਸਟਰ ਨੂੰ ਲੈ ਕੇ ਸੰਸਦ ਮੈਂਬਰ ਹਰਸਿਮਰਤ ਬਾਦਲ ਦਾ ਫੁੱਟਿਆ ਗੁੱਸਾ, ਬੋਲੇ- ਸਿੱਖ ਭਾਵਨਾਵਾਂ ਨੂੰ ਠੇਸ...
Unified Building Bylaws: ਪੰਜਾਬ 'ਚ ਇਮਾਰਤਾਂ ਤੇ ਘਰ ਬਣਾਉਣ ਦੇ ਬਦਲੇ ਨਿਯਮ! ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ
Unified Building Bylaws: ਪੰਜਾਬ 'ਚ ਇਮਾਰਤਾਂ ਤੇ ਘਰ ਬਣਾਉਣ ਦੇ ਬਦਲੇ ਨਿਯਮ! ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ
Punjabi Singer: ਪੰਜਾਬੀ ਗਾਇਕਾ ਅਮਰ ਨੂਰੀ ਨੂੰ ਮਿਲੀ ਧਮਕੀ, ਬੋਲੇ-
ਪੰਜਾਬੀ ਗਾਇਕਾ ਅਮਰ ਨੂਰੀ ਨੂੰ ਮਿਲੀ ਧਮਕੀ, ਬੋਲੇ- "ਪੁੱਤਰਾਂ ਨੂੰ ਬੋਲ, ਗਾਉਣਾ ਬੰਦ ਕਰ ਦੇਣ", ਨਹੀਂ ਤਾਂ ਭੁਗਤਣੇ ਪੈਣਗੇ ਨਤੀਜੇ; ਖੁਦ ਨੂੰ ਦੱਸਿਆ ਇੰਸਪੈਕਟਰ...
Punjab Weather Today: ਪੰਜਾਬ 'ਚ ਭਿਆਨਕ ਠੰਡ ਅਤੇ ਸੰਘਣੇ ਕੋਹਰੇ ਦਾ ਕਹਿਰ! 26 ਤਰੀਕ ਤੱਕ ਮੌਸਮ ਵਿਭਾਗ ਦੀ ਵੱਡੀ ਚੇਤਾਵਨੀ! ਇਨ੍ਹਾਂ ਜ਼ਿਲ੍ਹਿਆਂ ਲਈ Alert ਜਾਰੀ
Punjab Weather Today: ਪੰਜਾਬ 'ਚ ਭਿਆਨਕ ਠੰਡ ਅਤੇ ਸੰਘਣੇ ਕੋਹਰੇ ਦਾ ਕਹਿਰ! 26 ਤਰੀਕ ਤੱਕ ਮੌਸਮ ਵਿਭਾਗ ਦੀ ਵੱਡੀ ਚੇਤਾਵਨੀ! ਇਨ੍ਹਾਂ ਜ਼ਿਲ੍ਹਿਆਂ ਲਈ Alert ਜਾਰੀ

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੇਂਦਰ ਸਰਕਾਰ ਦੇ ਵੀਰ ਬਾਲ ਦਿਵਸ ਪੋਸਟਰ ਨੂੰ ਲੈ ਕੇ ਸੰਸਦ ਮੈਂਬਰ ਹਰਸਿਮਰਤ ਬਾਦਲ ਦਾ ਫੁੱਟਿਆ ਗੁੱਸਾ, ਬੋਲੇ- ਸਿੱਖ ਭਾਵਨਾਵਾਂ ਨੂੰ ਠੇਸ...
ਕੇਂਦਰ ਸਰਕਾਰ ਦੇ ਵੀਰ ਬਾਲ ਦਿਵਸ ਪੋਸਟਰ ਨੂੰ ਲੈ ਕੇ ਸੰਸਦ ਮੈਂਬਰ ਹਰਸਿਮਰਤ ਬਾਦਲ ਦਾ ਫੁੱਟਿਆ ਗੁੱਸਾ, ਬੋਲੇ- ਸਿੱਖ ਭਾਵਨਾਵਾਂ ਨੂੰ ਠੇਸ...
Unified Building Bylaws: ਪੰਜਾਬ 'ਚ ਇਮਾਰਤਾਂ ਤੇ ਘਰ ਬਣਾਉਣ ਦੇ ਬਦਲੇ ਨਿਯਮ! ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ
Unified Building Bylaws: ਪੰਜਾਬ 'ਚ ਇਮਾਰਤਾਂ ਤੇ ਘਰ ਬਣਾਉਣ ਦੇ ਬਦਲੇ ਨਿਯਮ! ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ
Punjabi Singer: ਪੰਜਾਬੀ ਗਾਇਕਾ ਅਮਰ ਨੂਰੀ ਨੂੰ ਮਿਲੀ ਧਮਕੀ, ਬੋਲੇ-
ਪੰਜਾਬੀ ਗਾਇਕਾ ਅਮਰ ਨੂਰੀ ਨੂੰ ਮਿਲੀ ਧਮਕੀ, ਬੋਲੇ- "ਪੁੱਤਰਾਂ ਨੂੰ ਬੋਲ, ਗਾਉਣਾ ਬੰਦ ਕਰ ਦੇਣ", ਨਹੀਂ ਤਾਂ ਭੁਗਤਣੇ ਪੈਣਗੇ ਨਤੀਜੇ; ਖੁਦ ਨੂੰ ਦੱਸਿਆ ਇੰਸਪੈਕਟਰ...
Punjab Weather Today: ਪੰਜਾਬ 'ਚ ਭਿਆਨਕ ਠੰਡ ਅਤੇ ਸੰਘਣੇ ਕੋਹਰੇ ਦਾ ਕਹਿਰ! 26 ਤਰੀਕ ਤੱਕ ਮੌਸਮ ਵਿਭਾਗ ਦੀ ਵੱਡੀ ਚੇਤਾਵਨੀ! ਇਨ੍ਹਾਂ ਜ਼ਿਲ੍ਹਿਆਂ ਲਈ Alert ਜਾਰੀ
Punjab Weather Today: ਪੰਜਾਬ 'ਚ ਭਿਆਨਕ ਠੰਡ ਅਤੇ ਸੰਘਣੇ ਕੋਹਰੇ ਦਾ ਕਹਿਰ! 26 ਤਰੀਕ ਤੱਕ ਮੌਸਮ ਵਿਭਾਗ ਦੀ ਵੱਡੀ ਚੇਤਾਵਨੀ! ਇਨ੍ਹਾਂ ਜ਼ਿਲ੍ਹਿਆਂ ਲਈ Alert ਜਾਰੀ
Punjab News: ਸ਼ਹਿਰ 'ਚ ਨਗਰ ਨਿਗਮ ਦੀ ਕਾਰਵਾਈ, ਕਈ ਨਾਜਾਇਜ਼ ਇਮਾਰਤਾਂ ਢਾਹੀਆਂ, ਕਈ ਸੀਲ, ਲੋਕਾਂ ਦੇ ਉੱਡੇ ਹੋਸ਼!
Punjab News: ਸ਼ਹਿਰ 'ਚ ਨਗਰ ਨਿਗਮ ਦੀ ਕਾਰਵਾਈ, ਕਈ ਨਾਜਾਇਜ਼ ਇਮਾਰਤਾਂ ਢਾਹੀਆਂ, ਕਈ ਸੀਲ, ਲੋਕਾਂ ਦੇ ਉੱਡੇ ਹੋਸ਼!
Punjab News: ਵਿਜੀਲੈਂਸ ਵੱਲੋਂ ਵੱਡਾ ਐਕਸ਼ਨ! ਪਟਵਾਰੀ ਦਾ ਨਿੱਜੀ ਸਹਾਇਕ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
Punjab News: ਵਿਜੀਲੈਂਸ ਵੱਲੋਂ ਵੱਡਾ ਐਕਸ਼ਨ! ਪਟਵਾਰੀ ਦਾ ਨਿੱਜੀ ਸਹਾਇਕ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
Holiday in Punjab: ਬੱਚਿਆਂ ਅਤੇ ਕਰਮਚਾਰੀਆਂ ਲਈ ਖੁਸ਼ਖਬਰੀ! ਪੰਜਾਬ 'ਚ ਵੀਰਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਛੁੱਟੀ ਦਾ ਐਲਾਨ, ਨੋਟੀਫਿਕੇਸ਼ਨ ਜਾਰੀ
Holiday in Punjab: ਬੱਚਿਆਂ ਅਤੇ ਕਰਮਚਾਰੀਆਂ ਲਈ ਖੁਸ਼ਖਬਰੀ! ਪੰਜਾਬ 'ਚ ਵੀਰਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਛੁੱਟੀ ਦਾ ਐਲਾਨ, ਨੋਟੀਫਿਕੇਸ਼ਨ ਜਾਰੀ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (23-12-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (23-12-2025)
Embed widget