ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਮਿਲੇ ਗਿੱਪੀ ਗਰੇਵਾਲ, ਮਾਪਿਆਂ ਨਾਲ ਵੰਡਾਇਆ ਦੁੱਖ, ਦੇਖੋ ਤਸਵੀਰਾਂ
ਗਿੱਪੀ ਗਰੇਵਾਲ ਆਪਣੇ ਪੂਰੇ ਪਰਿਵਾਰ ਸਣੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਮਿਲੇ, ਅਤੇ ਉਨ੍ਹਾਂ ਦਾ ਦੁੱਖ ਵੰਡਾਇਆ। ਇਸ ਦੀਆਂ ਤਸਵੀਰਾਂ ਤੇ ਵੀਡੀਓਜ਼ ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ `ਤੇ ਸ਼ੇਅਰ ਕੀਤੀਆਂ।
ਅਮੈਲੀਆ ਪੰਜਾਬੀ ਦੀ ਰਿਪੋਰਟ
ਸਿੱਧੂ ਮੂਸੇਵਾਲਾ ਦੀ ਮੌਤ ਤੋਂ ਡੇਢ ਮਹੀਨੇ ਬਾਅਦ ਵੀ ਕੋਈ ਇਸ ਸਦਮੇ ਤੋਂ ਬਾਹਰ ਨਹੀਂ ਆ ਪਾਇਆ ਹੈ। ਪੂਰੀ ਦੁਨੀਆ `ਚ ਮੂਸੇਵਾਲਾ ਦੇ ਚਾਹੁਣ ਵਾਲੇ ਹਾਲੇ ਤੱਕ ਉਨ੍ਹਾਂ ਦੀ ਮੌਤ `ਤੇ ਗ਼ਮਜ਼ਦਾ ਹਨ, ਤਾਂ ਸੋਚੋ ਉਸ ਪਰਿਵਾਰ ਦਾ ਕੀ ਹਾਲ ਹੋਵੇਗਾ ਜਿਸ ਦਾ ਉਹ ਬੱਚਾ ਸੀ। ਮੂਸੇਵਾਲਾ ਦੇ ਮਾਪਿਆਂ ਦਾ ਦੁੱਖ ਵੰਡਾਉਣ ਲਈ ਹੁਣ ਤੱਕ ਕਈ ਸੈਲੀਬ੍ਰਿਟੀ ਤੇ ਫ਼ੈਨਜ਼ ਉਨ੍ਹਾਂ ਦੇ ਘਰ ਜਾ ਚੁੱਕੇ ਹਨ।
ਤਾਜ਼ਾ ਖਬਰ `ਚ ਗਿੱਪੀ ਗਰੇਵਾਲ ਆਪਣੇ ਪੂਰੇ ਪਰਿਵਾਰ ਸਣੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਮਿਲੇ, ਅਤੇ ਉਨ੍ਹਾਂ ਦਾ ਦੁੱਖ ਵੰਡਾਇਆ। ਇਸ ਦੀਆਂ ਤਸਵੀਰਾਂ ਤੇ ਵੀਡੀਓਜ਼ ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ `ਤੇ ਸ਼ੇਅਰ ਕੀਤੀਆਂ।
ਇਹ ਤਸਵੀਰਾਂ ਸੱਚਮੁੱਚ ਦਿਲ ਨੂੰ ਛੂਹਣ ਵਾਲੀਆਂ ਹਨ। ਗਿੱਪੀ ਗਰੇਵਾਲ ਦੇ ਪਰਿਵਾਰ ਖਾਸ ਕਰਕੇ ਬੱਚਿਆਂ ਨੂੰ ਮਿਲ ਕੇ ਮੂਸੇਵਾਲਾ ਦੇ ਮਾਪਿਆਂ ਦੇ ਚਿਹਰੇ `ਤੇ ਖੁਸ਼ੀ ਸਾਫ਼ ਝਲਕ ਰਹੀ ਹੈ।
ਪਹਿਲੀ ਤਸਵੀਰ `ਚ ਮੂਸੇਵਾਲਾ ਦੇ ਪਿਤਾ ਗਿੱਪੀ ਦੇ ਬੱਚਿਆਂ ਨਾਲ ਨਜ਼ਰ ਆ ਰਹੇ ਹਨ। ਇਸ ਦੌਰਾਨ ਗਿੱਪੀ ਦੇ ਛੋਟੇ ਬੇਟੇ ਗੁਰਬਾਜ਼ ਗਰੇਵਾਲ ਬਲਕੌਰ ਸਿੰਘ ਦੀ ਗੋਦੀ `ਚ ਬੈਠੇ ਦਿਖਾਈ ਦਿਤੇ।
ਦੂਜੀ ਤਸਵੀਰ `ਚ ਮੂਸੇਵਾਲਾ ਦੀ ਮੰਮੀ ਨਾਲ ਗਿੱਪੀ ਗਰੇਵਾਲ ਦੇ ਬੱਚਿਆਂ ਨੂੰ ਦੇਖਿਆ ਜਾ ਸਕਦਾ ਹੈ।
ਇਸ ਤਸਵੀਰ `ਚ ਗਿੱਪੀ ਗਰੇਵਾਲ ਦੀ ਪਤਨੀ ਤੇ ਉਨ੍ਹਾਂ ਦੇ ਤਿੰਨੇ ਬੇਟੇ ਮੂਸੇਵਾਲਾ ਦੇ ਬੁੱਤ ਨਾਲ ਨਜ਼ਰ ਆ ਰਹੇ ਹਨ। ਇਹ ਉਹੀ ਬੁੱਤ ਹੈ ਜੋ ਮੂਸੇਵਾਲਾ ਦੇ ਫ਼ੈਨ ਨੇ ਬਣਵਾ ਕੇ ਉਨ੍ਹਾਂ ਦੇ ਮਾਪਿਆਂ ਨੂੰ ਭੇਂਟ ਕੀਤਾ ਸੀ।
ਇਸ ਤਸਵੀਰ `ਚ ਗਿੱਪੀ ਗਰੇਵਾਲ ਦੇ ਬੇਟੇ ਸਿੱਧੂ ਮੂਸੇਵਾਲਾ ਦੇ ਬੁੱਤ ਨਾਲ ਖੜੇ ਨਜ਼ਰ ਆ ਰਹੇ ਹਨ।
ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ ਦਿਨ ਦਹਾੜੇ 29 ਮਈ 2022 ਨੂੰ ਮਾਨਸਾ `ਚ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ ਸੀ। ਉਨ੍ਹਾਂ ਦੀ ਮੌਤ ਨੂੰ ਡੇਢ ਮਹੀਨਾ ਬੀਤ ਚੁੱਕਿਆ ਹੈ, ਪਰ ਹਾਲੇ ਤੱਕ ਇਨਸਾਫ਼ ਅਧੂਰਾ ਹੈ।