Gippy Grewal: ਗਿੱਪੀ ਗਰੇਵਾਲ ਦੀ ਫਿਲਮ 'ਮੌਜਾਂ ਹੀ ਮੌਜਾਂ' ਦਾ ਪਹਿਲਾ ਗਾਣਾ 'ਦਿਲ ਮੰਗਦਾ' ਰਿਲੀਜ਼, ਤਨੂ ਗਰੇਵਾਲ ਨਾਲ ਰੋਮਾਂਸ ਕਰਦੇ ਆਏ ਨਜ਼ਰ
Maujan Hi Maujan: ਗਿੱਪੀ ਗਰੇਵਾਲ ਦੀ ਅਗਲੀ ਫਿਲਮ 'ਮੌਜਾਂ ਹੀ ਮੌਜਾਂ' ਵੀ ਰਿਲੀਜ਼ ਲਈ ਤਿਆਰ ਹੈ। ਇਹ ਫਿਲਮ 20 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਗਿੱਪੀ ਦੀ ਫਿਲਮ ਦਾ ਪਹਿਲਾ ਗਾਣਾ 'ਦਿਲ ਮੰਗਦਾ' ਰਿਲੀਜ਼ ਹੋ ਗਿਆ ਹੈ।
Gippy Grewal New Song: ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਗਿੱਪੀ ਦੀ ਫਿਲਮ 'ਕੈਰੀ ਆਨ ਜੱਟਾ 3' ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫਿਲਮ ਬਣ ਗਈ ਹੈ। ਇਸ ਫਿਲਮ ਨੇ 100 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ। ਹੁਣ ਕਿਸੇ ਹੋਰ ਪੰਜਾਬੀ ਫਿਲਮ ਲਈ 'ਕੈਰੀ...3' ਦਾ ਰਿਕਾਰਡ ਤੋੜਨਾ ਚੁਣੌਤੀ ਨਾਲੋਂ ਘੱਟ ਨਹੀਂ ਹੈ।
ਇਸ ਤੋਂ ਬਾਅਦ ਹੁਣ ਗਿੱਪੀ ਗਰੇਵਾਲ ਦੀ ਅਗਲੀ ਫਿਲਮ 'ਮੌਜਾਂ ਹੀ ਮੌਜਾਂ' ਵੀ ਰਿਲੀਜ਼ ਲਈ ਤਿਆਰ ਹੈ। ਇਹ ਫਿਲਮ 20 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਗਿੱਪੀ ਦੀ ਫਿਲਮ ਦਾ ਪਹਿਲਾ ਗਾਣਾ 'ਦਿਲ ਮੰਗਦਾ' ਰਿਲੀਜ਼ ਹੋ ਗਿਆ ਹੈ। ਫਿਲਮ 'ਚ ਗਿੱਪੀ ਗਰੇਵਾਲ ਦੇ ਨਾਲ ਤਨੂ ਗਰੇਵਾਲ ਰੋਮਾਂਸ ਕਰਦੀ ਨਜ਼ਰ ਆਉਣ ਵਾਲੀ ਹੈ। ਗਾਣੇ 'ਚ ਵੀ ਗਿੱਪੀ-ਤਨੂ ਦੀ ਰੋਮਾਂਟਿਕ ਕੈਮਿਸਟਰੀ ਨੇ ਸਭ ਦਾ ਦਿਲ ਜਿੱਤ ਲਿਆ ਹੈ।
View this post on Instagram
ਦੇਖੋ ਪੂਰਾ ਗਾਣਾ:
ਕਾਬਿਲੇਗ਼ੌਰ ਹੈ ਕਿ ਇਸ ਸਾਲ ਗਿੱਪੀ 'ਮਿੱਤਰਾਂ ਦਾ ਨਾਂ ਚੱਲਦਾ' ਤੇ 'ਕੈਰੀ ਆਨ ਜੱਟਾ 3' 'ਚ ਨਜ਼ਰ ਆ ਚੁੱਕੇ ਹਨ। ਇਸ ਤੋਂ ਬਾਅਦ ਹੁਣ ਗਿੱਪੀ ਗਰੇਵਾਲ 'ਮੌਜਾਂ ਹੀ ਮੌਜਾਂ' 'ਚ ਨਜ਼ਰ ਆਉਣ ਵਾਲੇ ਹਨ। ਇਸ ਦੇ ਨਾਲ ਨਾਲ ਗਿੱਪੀ ਗਰੇਵਾਲ ਦੀਆਂ 'ਸ਼ਿੰਦਾ ਸ਼ਿੰਦਾ ਨੋ ਪਾਪਾ' ਤੇ 'ਸ਼ੇਰਾਂ ਦੀ ਕੌਮ ਪੰਜਾਬੀ' ਵਰਗੀਆਂ ਫਿਲਮਾਂ ਵੀ ਪਾਈਪਲਾਈਨ ;ਚ ਹਨ। 'ਸ਼ੇਰਾਂ ਦੀ ਕੌਮ..' 'ਚ ਗਿੱਪੀ ਸੰਜੇ ਦੱਤ ਨਾਲ ਐਕਟਿੰਗ ਕਰਦੇ ਨਜ਼ਰ ਆਉਣ ਵਾਲੇ ਹਨ। ਇਹ ਫਿਲਮ ਸਾਲ 2024 'ਚ ਰਿਲੀਜ਼ ਹੋਣ ਜਾ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।