ਪੜਚੋਲ ਕਰੋ
Advertisement
ਸੁਸ਼ਾਂਤ ਦੀ ਭੈਣ ਸ਼ਵੇਤਾ ਵੱਲੋਂ Global Prayers ਮੁਹਿੰਮ, ਕਈ ਸਿਤਾਰਿਆਂ ਤੇ ਆਮ ਲੋਕਾਂ ਨੇ ਲਿਆ ਹਿੱਸਾ
ਸੁਸ਼ਾਂਤ ਸਿੰਘ ਰਾਜਪੂਤ ਦਾ ਪਰਿਵਾਰ ਲਗਾਤਾਰ ਇਨਸਾਫ ਦੀ ਮੰਗ ਕਰ ਰਿਹਾ ਹੈ। ਹੁਣ ਸੁਸ਼ਾਂਤ ਦੀ ਭੈਣ ਸ਼ਵੇਤਾ ਸਿੰਘ ਕਿਰਤੀ ਨੇ ਬੀਤੇ ਦਿਨ ਯਾਨੀ 15 ਅਗਸਤ ਨੂੰ ਕੈਂਪੇਨ ਚਲਾਇਆ ਜਿਸ 'ਚ ਸੁਸ਼ਾਂਤ ਸਿੰਘ ਰਾਜਪੂਤ ਲਈ ਸਮੂਹਕ ਪ੍ਰਾਥਨਾ ਕਰਨ ਦੀ ਅਪੀਲ ਕੀਤੀ ਸੀ।
ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਦਾ ਪਰਿਵਾਰ ਲਗਾਤਾਰ ਇਨਸਾਫ ਦੀ ਮੰਗ ਕਰ ਰਿਹਾ ਹੈ। ਹੁਣ ਸੁਸ਼ਾਂਤ ਦੀ ਭੈਣ ਸ਼ਵੇਤਾ ਸਿੰਘ ਕਿਰਤੀ ਨੇ ਬੀਤੇ ਦਿਨ ਯਾਨੀ 15 ਅਗਸਤ ਨੂੰ ਕੈਂਪੇਨ ਚਲਾਇਆ ਜਿਸ 'ਚ ਸੁਸ਼ਾਂਤ ਸਿੰਘ ਰਾਜਪੂਤ ਲਈ ਸਮੂਹਕ ਪ੍ਰਾਥਨਾ ਕਰਨ ਦੀ ਅਪੀਲ ਕੀਤੀ ਸੀ। ਇਸ ਨੂੰ #GlobalPrayers4SSR ਦਾ ਨਾਂ ਦਿੱਤਾ ਗਿਆ। ਇਸ ਕੈਂਪੇਨ 'ਚ ਵੱਡੇ ਪੈਮਾਨੇ 'ਤੇ ਲੋਕ ਸ਼ਾਮਲ ਹੋਏ।
ਪਹਿਲਾਂ ਸ਼ਵੇਤਾ ਸਿੰਘ ਕਿਰਤੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਚ ਇਕ ਵੀਡੀਓ ਪੋਸਟ ਕੀਤੀ, ਜਿਸ ਵਿੱਚ ਉਨ੍ਹਾਂ ਦਾ ਪਰਿਵਾਰ ਤੇ ਰਿਸ਼ਤੇਦਾਰ ਸੁਸ਼ਾਂਤ ਲਈ ਪਰੇਅਰ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ 'ਤੇ ਸ਼ਵੇਤਾ ਨੇ ਕੈਪਸ਼ਨ 'ਚ ਸੁਸ਼ਾਂਤ ਦੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਆਪਣੀਆਂ ਹੱਥ ਜੋੜ ਕੇ ਤਸਵੀਰ ਪੋਸਟ ਕਰਨ 'ਤੇ Global prayers for SSR ਨਾਲ ਜੁੜਨ।
ਧੋਨੀ ਦੀ 7 ਨੰਬਰ ਜਰਸੀ ਰਿਟਾਇਰਮੈਂਟ ਤੋਂ ਬਾਅਦ ਕਿਸ ਨੂੰ ਮਿਲੇਗੀ? ਏਬੀਪੀ ਨਿਊਜ਼ ਨੂੰ ਸੂਤਰਾਂ ਨੇ ਦੱਸਿਆ
ਇਸ ਕੈਂਪੇਨ ਵਿੱਚ ਆਮ ਲੋਕਾਂ ਦੇ ਨਾਲ-ਨਾਲ ਕਈ ਸਿਤਾਰਿਆਂ ਨੇ ਹਿੱਸਾ ਲਿਆ। ਸੁਸ਼ਾਂਤ ਦੀ ਦੋਸਤ ਤੇ ਕੁਲੀਗ ਰਹੀ ਕ੍ਰਿਤੀ ਸੇਨਨ ਨੇ ਵੀ ਸੁਸ਼ਾਂਤ ਲਈ ਦੁਆ ਕੀਤੀ ਤੇ ਕਿਹਾ ਕਿ ਸਚਾਈ ਜਲਦ ਸਾਹਮਣੇ ਆਏਗੀ। ਸਿਰਫ ਇਨ੍ਹਾਂ ਹੀ ਨਹੀਂ ਸੁਸ਼ਾਂਤ ਦੀ ਐਕਸ ਗਰਲਫ੍ਰੈਂਡ ਅੰਕਿਤ ਲੋਖੰਡੇ ਨੇ ਵੀ ਇਸ ਕੈਂਪੇਨ 'ਚ ਹਿੱਸਾ ਲਿਆ ਤੇ ਸੁਸ਼ਾਂਤ ਨੂੰ ਯਾਦ ਕਰਦੇ ਹੋਏ ਲੋਕਾਂ ਨੂੰ ਇਸ ਕੈਂਪੇਨ 'ਚ ਸ਼ਾਮਲ ਹੋਣ ਲਈ ਕਿਹਾ।
Saif Ali Khan Birthday: ਸੈਫ ਦਾ ਅੱਜ 50ਵਾਂ ਜਨਮ ਦਿਨ, ਤਸਵੀਰਾਂ 'ਚ ਦੇਖੋ ਤਿੰਨਾਂ ਬੱਚਿਆਂ ਨਾਲ ਖਾਨ ਦੀ ਬੌਂਡਿੰਗ
ਸੁਸ਼ਾਂਤ ਦੀ ਮੌਤ ਤੋਂ ਬਾਅਦ ਹਰ ਪਾਸੇ ਇਨਸਾਫ ਦੀ ਮੰਗ ਹੋ ਰਹੀ ਹੈ ਕਈ ਸਵਾਲ ਇਸ ਅਦਾਕਰਾ ਦੀ ਮੌਤ ਤੋਂ ਬਾਅਦ ਉੱਠ ਰਹੇ ਹਨ, ਜਿਨ੍ਹਾਂ ਦਾ ਜਵਾਬ ਸੁਸ਼ਾਂਤ ਦਾ ਪਰਿਵਾਰ ਤੇ ਉਸ ਦੇ ਫੈਨਸ ਲਗਾਤਾਰ ਪੁਲਿਸ ਪ੍ਰਸਾਸ਼ਨ ਤੋਂ ਮੰਗ ਰਹੇ ਹਨ। ਜਾਂਚ ਵੀ ਹੋ ਰਹੀ ਹੈ, ਪਰ ਅਜੇ ਤਕ ਕੋਈ ਸਿੱਟਾ ਸਾਹਮਣੇ ਨਿਕਲ ਕੇ ਨਹੀਂ ਆਇਆ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement