ਗੁਜਰਾਤੀ ਫ਼ਿਲਮ `ਛੈਲੋ ਸ਼ੋਅ` ਦੀ ਹੋਵੇਗੀ ਆਸਕਰ ਵਿੱਚ ਐਂਟਰੀ! ਆਲੀਆ ਭੱਟ ਦੀ ਫ਼ਿਲਮ 'RRR' ਤੇ 'ਕਸ਼ਮੀਰ ਫ਼ਾਈਲਜ਼' ਨੂੰ ਪਛਾੜਿਆ
ਛੈਲੋ ਸ਼ੋਅ (ਲਾਸਟ ਫ਼ਿਲਮ ਸ਼ੋਅ) ਨੂੰ 95ਵੇਂ ਅਕੈਡਮੀ ਅਵਾਰਡਾਂ ਵਿੱਚ ਭਾਰਤ ਦੀ ਸਰਬੋਤਮ ਅੰਤਰਰਾਸ਼ਟਰੀ ਫੀਚਰ ਫਿਲਮ ਸ਼੍ਰੇਣੀ ਲਈ ਚੁਣਿਆ ਗਿਆ ਹੈ।
Gujarti Film Enters In Oscars 2023: 95ਵੇਂ ਆਸਕਰ ਐਵਾਰਡ ਲਈ ਕੁੱਝ ਹੀ ਸਮਾਂ ਬਾਕੀ ਰਹਿ ਗਿਆ ਹੈ। ਇਸ ਦੌਰਾਨ ਦੁਨੀਆ ਭਰ ਦੀਆਂ ਫ਼ਿਲਮਾਂ ਨੂੰ ਆਸਕਰ ਐਵਾਰਡ 2023 ਲਈ ਚੁਣਿਆ ਜਾ ਰਿਹਾ ਹੈ। ਇਸੇ ਦੌਰਾਨ ਇੱਕ ਖੁਸ਼ਖਬਰੀ ਲਈ ਭਾਰਤ ਲਈ ਵੀ ਆਈ ਹੈ। ਜੀ ਹਾਂ, ਭਾਰਤ ਦੀ ਇੱਕ ਫ਼ਿਲਮ ਵੀ ਆਸਕਰ `ਚ ਥਾਂ ਬਣਾਉਣ ਵਿੱਚ ਕਾਮਯਾਬ ਹੋ ਗਈ ਹੈ। ਇਹ ਇੱਕ ਗੁਜਰਾਤੀ ਫ਼ਿਲਮ ਹੈ । ਜਿਸ ਦਾ ਨਾਂ ਹੈ ਛੈਲੋ ਸ਼ੋਅ (ਲਾਸਟ ਫ਼ਿਲਮ ਸ਼ੋਅ)। ਛੈਲੋ ਸ਼ੋਅ (ਲਾਸਟ ਫ਼ਿਲਮ ਸ਼ੋਅ) ਨੂੰ 95ਵੇਂ ਅਕੈਡਮੀ ਅਵਾਰਡਾਂ ਵਿੱਚ ਭਾਰਤ ਦੀ ਸਰਬੋਤਮ ਅੰਤਰਰਾਸ਼ਟਰੀ ਫੀਚਰ ਫਿਲਮ ਸ਼੍ਰੇਣੀ ਲਈ ਚੁਣਿਆ ਗਿਆ ਹੈ । ਭਾਰਤ ਵੱਲੋਂ ਇਸ ਫ਼ਿਲਮ ਨੂੰ ਆਸਕਰ ਦੀ ਦੌੜ `ਚ ਸ਼ਾਮਲ ਹੋਣ ਲਈ ਭੇਜਿਆ ਜਾਵੇਗਾ। ਪਾਨ ਨਲਿਨ ਦੁਆਰਾ ਨਿਰਦੇਸ਼ਿਤ, ਫਿਲਮ ਵਿੱਚ ਭਾਵਿਨ ਰਬਾਰੀ, ਭਾਵੇਸ਼ ਸ਼੍ਰੀਮਾਲੀ, ਰਿਚਾ ਮੀਨਾ, ਦੀਪੇਨ ਰਾਵਲ ਅਤੇ ਪਰੇਸ਼ ਮਹਿਤਾ ਨੇ ਕੰਮ ਕੀਤਾ ਹੈ । ਫਿਲਮ ਦਾ ਪ੍ਰੀਮੀਅਰ 2021 ਵਿੱਚ ਟ੍ਰਿਬੇਕਾ ਫਿਲਮ ਫੈਸਟੀਵਲ ਵਿੱਚ ਹੋਇਆ ਸੀ । ਅਕਤੂਬਰ 2021 ਵਿੱਚ, ਚੇਲੋ ਸ਼ੋਅ ਨੇ 66ਵੇਂ ਵੈਲਾਡੋਲਿਡ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਗੋਲਡਨ ਸਪਾਈਕ ਜਿੱਤਿਆ ।
ਇਹ ਫ਼ਿਲਮ ਦੀ ਕਹਾਣੀ ਇੱਕ ਛੋਟੇ ਲੜਕੇ ਦੇ ਆਲੇ ਦੁਆਲੇ ਘੁੰਮਦੀ ਹੈ, ਜੋ ਆਪਣਾ 35ਐਮਐਮ ਦਾ ਸੁਪਨਾ ਪੂਰਾ ਕਰਨਾ ਚਾਹੁੰਦਾ ਹੈ । ਇਹ ਫ਼ਿਲਮ ਤੁਹਾਨੂੰ ਜ਼ਿੰਦਗੀ `ਚ ਕੁੱਝ ਕਰਨ ਲਈ ਪ੍ਰੇਰਿਤ ਕਰਦੀ ਹੈ। ਫ਼ਿਲਮ ਇੱਕ ਛੋਟੇ ਜਿਹੇ ਲੜਕੇ ਦੇ ਸੰਘਰਸ਼ ਦੀ ਕਹਾਣੀ ਹੈ ।
ਪ੍ਰੇਰਨਾ ਦੇ ਡੂੰਘੇ ਪੂਲ. ਉਨ੍ਹਾਂ ਵਿੱਚੋਂ ਦੋ ਹਨ ਸਰਜੀਓ ਲਿਓਨ ਅਤੇ (ਸ਼ੁਰੂਆਤੀ) ਟੇਰੇਂਸ ਮਲਿਕ, ਅਤੇ ਦੋਵੇਂ ਸਾਡੇ ਦਿਮਾਗ਼ ਵਿੱਚ ਉਸ ਸਮੇਂ ਤੋਂ ਵਹਿ ਜਾਂਦੇ ਹਨ ਜਦੋਂ ਅਸੀਂ ਪਹਿਲੀ ਵਾਰ ਨੌਂ ਸਾਲਾਂ ਦੇ ਸਮੈ ਨੂੰ ਰੇਲਮਾਰਗ ਦੀਆਂ ਪਟੜੀਆਂ ਦੇ ਨਾਲ ਤੁਰਦੇ ਹੋਏ ਦੇਖਦੇ ਹਾਂ ਜੋ ਉਸ ਸਾਧਾਰਨ ਘਰ ਤੋਂ ਲੰਘਦੇ ਹਨ ।
ਕਾਬਿਲੇਗ਼ੌਰ ਹੈ ਕਿ ਇਹ ਕਿਆਸ ਲਗਾਏ ਜਾ ਰਹੇ ਸੀ ਕਿ ਵਿਵੇਕ ਅਗਨੀਹੋਤਰੀ ਦੀ ਫ਼ਿਲਮ `ਦ ਕਸ਼ਮੀਰ ਫ਼ਾਈਲਜ਼` ਤੇ ਐਸਐਸ ਰਾਜਾਮੌਲੀ ਦੀ ਫ਼ਿਲਮ ਆਰਆਰਆਰ ਆਸਕਰ `ਚ ਸ਼ਾਮਲ ਹੋਣਗੀਆਂ । ਪਰ ਇਸ ਫ਼ਿਲਮ ਨੇ ਆਸਕਰ `ਚ ਜਗ੍ਹਾ ਪੱਕੀ ਕਰ ਲਈ ਹੈ ।
ਇਹ ਵੀ ਪੜ੍ਹੋ: ਇੰਦਰਜੀਤ ਨਿੱਕੂ ਦੀ ਅਵਾਜ਼ `ਚ `ਕ੍ਰਿਮੀਨਲ` ਫ਼ਿਲਮ ਦਾ ਗੀਤ `ਪਿਆਰ ਦੀ ਗੱਲ` ਰਿਲੀਜ਼