(Source: ECI/ABP News)
Gurdas Maan: ਗੁਰਦਾਸ ਮਾਨ ਨੇ 'ਛੱਲੇ' ਨਾਲ ਜੁੜੀ ਯਾਦਾਂ ਕੀਤੀਆਂ ਤਾਜ਼ਾ, ਪਟਿਆਲਾ ਦੀ ਮਸੀਤ 'ਚ ਕਰਦੇ ਸੀ ਗੀਤ ਦਾ ਰਿਆਜ਼
ਗੁਰਦਾਸ ਮਾਨ ਨੇ 'ਛੱਲੇ' ਨਾਲ ਜੁੜੀਆਂ ਯਾਦਾਂ ਨੂੰ ਤਾਜ਼ਾ ਕੀਤਾ ਹੈ। ਗੁਰਦਾਸ ਮਾਨ ਨੇ ਇਹ ਗਾਣਾ 80ਆਂ ਦੇ ਦਹਾਕੇ 'ਚ ਗਾਇਆ ਸੀ। ਇਹ ਗਾਣਾ 1982 ਦੀ ਫਿਲਮ 'ਲੌਂਗ ਦਾ ਲਸ਼ਕਾਰਾ' ਦਾ ਹੈ।
![Gurdas Maan: ਗੁਰਦਾਸ ਮਾਨ ਨੇ 'ਛੱਲੇ' ਨਾਲ ਜੁੜੀ ਯਾਦਾਂ ਕੀਤੀਆਂ ਤਾਜ਼ਾ, ਪਟਿਆਲਾ ਦੀ ਮਸੀਤ 'ਚ ਕਰਦੇ ਸੀ ਗੀਤ ਦਾ ਰਿਆਜ਼ gurdas maan recalls old memories with song challa used to practice with his team in a mosque Gurdas Maan: ਗੁਰਦਾਸ ਮਾਨ ਨੇ 'ਛੱਲੇ' ਨਾਲ ਜੁੜੀ ਯਾਦਾਂ ਕੀਤੀਆਂ ਤਾਜ਼ਾ, ਪਟਿਆਲਾ ਦੀ ਮਸੀਤ 'ਚ ਕਰਦੇ ਸੀ ਗੀਤ ਦਾ ਰਿਆਜ਼](https://feeds.abplive.com/onecms/images/uploaded-images/2023/05/01/f65e7149594f4c1fd4e517d1135400e21682935399059469_original.jpg?impolicy=abp_cdn&imwidth=1200&height=675)
Gurdas Maan On Challa Song: ਗੁਰਦਾਸ ਮਾਨ ਨੂੰ ਪੰਜਾਬੀ ਇੰਡਸਟਰੀ ਦਾ ਬਾਬਾ ਬੋਹੜ ਕਿਹਾ ਜਾਂਦਾ ਹੈ। ਉਹ ਗਾਇਕੀ ਦੇ ਲੈਜੇਂਡ ਹਨ। ਉਨ੍ਹਾਂ ਵਰਗਾ ਕੋਈ ਸਿੰਗਰ ਪੰਜਾਬੀ ਇੰਡਸਟਰੀ ਨੂੰ ਨਾ ਤਾਂ ਹੁਣ ਤੱਕ ਮਿਿਲਿਆ ਤੇ ਨਾ ਹੀ ਕਦੇ ਮਿਲੇਗਾ। ਗੁਰਦਾਸ ਮਾਨ ਨੇ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ, ਪਰ ਜੋ ਗੱਲ ਉਨ੍ਹਾਂ ਦੇ ਗਾਣੇ 'ਛੱਲਾ' 'ਚ ਹੈ, ਉਹ ਕਿਸੇ ਹੋਰ 'ਚ ਨਹੀਂ। ਇਹ ਇੱਕ ਸਦਾਬਹਾਰ ਗਾਣਾ ਹੈ, ਜਿਸ ਨੂੰ ਅੱਜ ਵੀ ਹਰ ਉਮਰ ਦਾ ਇਨਸਾਨ ਸੁਣਨਾ ਪਸੰਦ ਕਰਦਾ ਹੈ।
ਇਹ ਵੀ ਪੜ੍ਹੋ: ਦਿਲਜੀਤ ਦੋਸਾਂਝ ਨੇ ਦੱਸਿਆ ਰਿਟਾਇਰਮੈਂਟ ਪਲਾਨ, ਬੋਲੇ- '60 ਦੀ ਉਮਰ 'ਚ ਅੰਮ੍ਰਿਤ ਛਕਾਂਗਾ'
ਗੁਰਦਾਸ ਮਾਨ ਨੇ 'ਛੱਲੇ' ਨਾਲ ਜੁੜੀਆਂ ਯਾਦਾਂ ਨੂੰ ਤਾਜ਼ਾ ਕੀਤਾ ਹੈ। ਗੁਰਦਾਸ ਮਾਨ ਨੇ ਇਹ ਗਾਣਾ 80ਆਂ ਦੇ ਦਹਾਕੇ 'ਚ ਗਾਇਆ ਸੀ। ਇਹ ਗਾਣਾ 1982 ਦੀ ਫਿਲਮ 'ਲੌਂਗ ਦਾ ਲਸ਼ਕਾਰਾ' ਦਾ ਹੈ। ਇਸ ਗਾਣੇ 'ਚ ਗੁਰਦਾਸ ਮਾਨ ਨਾਲ ਰਾਜ ਬੱਬਰ ਵੀ ਨਜ਼ਰ ਆਏ ਸੀ। ਗੁਰਦਾਸ ਮਾਨ ਨੇ ਦੱਸਿਆ ਕਿ ਇਹ ਗਾਣਾ ਦਰਅਸਲ ਉਸਤਾਦ ਇਨਾਇਤ ਅਲੀ ਖਾਂ ਦਾ ਹੈ। ਜਦੋਂ ਗੁਰਦਾਸ ਮਾਨ ਨੇ ਪਹਿਲੀ ਵਾਰ ਇਹ ਗਾਣਾ ਸੁਣਿਆ ਤਾਂ ਉਨ੍ਹਾਂ ਨੂੰ ਬਹੁਤ ਪਸੰਦ ਆਇਆ। ਇਸ ਤੋਂ ਬਾਅਦ ਗੁਰਦਾਸ ਮਾਨ ਨੇ ਬਾਰ-ਬਾਰ ਉਹੀ ਗਾਣਾ ਸੁਣਿਆ। ਇਸ ਤੋਂ ਬਾਅਦ ਉਹ ਇਸ ਗਾਣੇ ਦਾ ਰਿਆਜ਼ ਕਰਨ ਲਈ ਪਟਿਆਲਾ ਦੀ ਮਸੀਤ ਜਾਂਦੇ ਹੁੰਦੇ ਸੀ। ਉੱਥੇ ਆਪਣੀ ਟੀਮ ਦੇ ਨਾਲ ਉਹ ਕਈ ਘੰਟਿਆਂ ਤੱਕ ਰਿਆਜ਼ ਕਰਦੇ ਹੁੰਦੇ ਸੀ। ਦੇਖੋ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਗੁਰਦਾਸ ਮਾਨ ਨੇ ਹਾਲ ਹੀ 'ਚ 'ਛੱਲੇ' ਨੂੰ ਰੀਕ੍ਰਿਏਟ ਕੀਤਾ ਸੀ। ਇਸ ਗਾਣੇ 'ਚ ਦਿਲਜੀਤ ਦੋਸਾਂਝ ਨੇ ਵੀ ਗੁਰਦਾਸ ਮਾਨ ਦਾ ਸਾਥ ਦਿੱਤਾ ਸੀ। ਇਸ ਗਾਣੇ ਨੂੰ ਸਰੋਤਿਆਂ ਨੇ ਖੂਬ ਪਿਆਰ ਦਿੱਤਾ ਹੈ। ਇਸ ਗਾਣੇ ਲਈ ਗੁਰਦਾਸ ਮਾਨ ਤੇ ਦਿਲਜੀਤ ਦੋਸਾਂਝ ਸਪੌਟੀਫਾਈ ਦੇ ਟਾਈਮ ਸਕੁਆਇਰ ਦੀ ਬਿਲਡਿੰਗ ;ਤੇ ਫੀਚਰ ਹੋਏ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)