ਗੁਰਲੇਜ਼ ਅਖਤਰ ਚੱਲੀ ਬਾਲੀਵੁੱਡ, ਗਾਇਕਾ ਦੀ ਆਵਾਜ਼ `ਚ `ਗੁੱਡ ਲੱਕ ਜੈਰੀ` ਫ਼ਿਲਮ ਦਾ ਗਾਣਾ ਮੋਰ-ਮੋਰ ਰਿਲੀਜ਼
Gurlej Akhtar Mor Mor: ਜਾਨ੍ਹਵੀ ਕਪੂਰ ਦੀ ਆਉਣ ਵਾਲੀ ਫ਼ਿਲਮ ਗੁੱਡ ਲੱਕ ਜੈਰੀ ਦਾ ਮੋਰ ਮੋਰ ਗੀਤ ਰਿਲੀਜ਼ ਹੋ ਗਿਆ ਹੈ। ਜਿਸ ਨੂੰ ਸੁਰਾਂ ਨਾਲ ਸਜਾਇਆ ਹੈ ਗੁਰਲੇਜ਼ ਅਖ਼ਤਰ ਨੇ।
ਪੰਜਾਬੀ ਮਿਊਜ਼ਿਕ ਤੇ ਫ਼ਿਲਮ ਇੰਡਸਟਰੀ ਦਾ ਚੜ੍ਹਾਈ ਦੇਸ਼ਾਂ ਵਿਦੇਸ਼ਾਂ `ਚ ਹੈ। ਗਿੱਪੀ ਗਰੇਵਾਲ, ਦਿਲਜੀਤ ਦੋਸਾਂਝ, ਮਿਸ ਪੂਜਾ ਤੇ ਹੋਰ ਕਈ ਵੱਡੇ ਕਲਾਕਾਰਾਂ ਨੇ ਆਪਣੇ ਟੈਲੇਂਟ ਤੇ ਕਾਬਲੀਅਤ ਦੇ ਦਮ `ਤੇ ਪਾਲੀਵੁੱਡ `ਚ ਹੀ ਨਹੀਂ, ਸਗੋਂ ਬਾਲੀਵੁੱਡ `ਚ ਵੀ ਨਾਂ ਕਮਾਇਆ ਹੈ।
ਹੁਣ ਇਸ ਕੜੀ `ਚ ਪੰਜਾਬੀ ਗਾਇਕਾ ਗੁਰਲੇਜ਼ ਅਖਤਰ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਜਾਨ੍ਹਵੀ ਕਪੂਰ ਦੀ ਆਉਣ ਵਾਲੀ ਫ਼ਿਲਮ ਗੁੱਡ ਲੱਕ ਜੈਰੀ ਦਾ ਮੋਰ ਮੋਰ ਗੀਤ ਰਿਲੀਜ਼ ਹੋ ਗਿਆ ਹੈ। ਜਿਸ ਨੂੰ ਸੁਰਾਂ ਨਾਲ ਸਜਾਇਆ ਹੈ ਗੁਰਲੇਜ਼ ਅਖ਼ਤਰ ਨੇ। ਜੀ ਹਾਂ, ਗੁਰਲੇਜ਼ ਅਖਤਰ ਨੂੰ ਆਪਣਾ ਪਹਿਲਾ ਬਾਲੀਵੁੱਡ ਪ੍ਰਾਜੈਕਟ ਮਿਲ ਗਿਆ ਹੈ। ਜਿਸ ਨੂੰ ਲੈਕੇ ਗਾਇਕਾ ਕਾਫ਼ੀ ਐਕਸਾਈਟਡ ਨਜ਼ਰ ਆ ਰਹੀ ਹੈ।
View this post on Instagram
ਇਸ ਫ਼ਿਲਮ ਵਿੱਚ ਜਾਨ੍ਹਵੀ ਕਪੂਰ ਮੁੱਖ ਕਿਰਦਾਰ `ਚ ਨਜ਼ਰ ਆ ਰਹੀ ਹੈ। ਇਸ ਫ਼ਿਲਮ ਦੇ ਗੀਤ ਨੂੰ ਤਕਰੀਬਨ 2 ਘੰਟਿਆਂ `ਚ ਹੀ 3 ਲੱਖ ਤੋਂ ਵੱਧ ਲੋਕਾਂ ਨੇ ਦੇਖ ਲਿਆ ਹੈ। ਗੀਤ ਨੂੰ ਗੁਰਲੇਜ਼ ਅਖਤਰ ਦੇ ਨਾਲ ਨਾਲ ਦੀਦਾਰ ਕੌਰ, ਵਿਵੇਕ ਹਰੀਹਰਨ ਤੇ ਪਰਾਗ ਛਾਬੜਾ ਨੇ ਵੀ ਆਪਣੀਆਂ ਅਵਾਜ਼ਾਂ ਦਿਤੀਆਂ ਹਨ। ਗੀਤ ਦੇ ਬੋਲ ਰਾਜ ਸ਼ੇਖਰ ਨੇ ਲਿਖੇ ਜਦਕਿ ਮਿਊਜ਼ਿਕ ਪਰਾਗ ਛਾਬੜਾ ਨੇ ਦਿਤਾ ਹੈ।
ਦਸ ਦਈਏ ਕਿ ਗੁੱਡ ਲੱਕ ਜੈਰੀ ਫ਼ਿਲਮ 29 ਜੁਲਾਈ 2022 ਨੂੰ ਸਿਨੇਮਾਘਰਾਂ `ਚ ਰਿਲੀਜ਼ ਹੋਣ ਜਾ ਰਹੀ ਹੈ।