Gurpurab 2022: ਗੁਰਪੁਰਬ ਦੇ ਰੰਗ ‘ਚ ਰੰਗੀ ਪੰਜਾਬੀ ਇੰਡਸਟਰੀ, ਪੰਜਾਬੀ ਕਲਾਕਾਰਾਂ ਨੇ ਸੋਸ਼ਲ ਮੀਡੀਆ ਤੇ ਪੋਸਟਾਂ ਕੀਤੀਆਂ ਸ਼ੇਅਰ
Happy Gurpurab 2022: ਪੰਜਾਬੀ ਇੰਡਸਟਰੀ ਵੀ ਗੁਰਪੁਰਬ ਦੇ ਰੰਗ ‘ਚ ਪੂਰੀ ਤਰ੍ਹਾਂ ਰੰਗੀ ਹੋਈ ਨਜ਼ਰ ਆ ਰਹੀ ਹੈ। ਪੰਜਾਬੀ ਕਲਾਕਾਰਾਂ ਨੇ ਸੋਸ਼ਲ ਮੀਡੀਆ ਤੇ ਪੋਸਟਾਂ ਸ਼ੇਅਰ ਕਰ ਫ਼ੈਨਜ਼ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ ਹਨ।
Guru Nank Jayanti 2022: ਦੁਨੀਆ ਭਰ ਵਿੱਚ ਅੱਜ ਯਾਨਿ 8 ਨਵੰਬਰ ਨੂੰ ਸ੍ਰੀ ਗੁਰੁ ਨਾਨਕ ਦੇਵ ਜੀ ਦਾ 553ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਦੇਸ਼ ਦੁਨੀਆ ਦੇ ਲੋਕਾਂ ‘ਚ ਇਸ ਮੌਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉੱਧਰ, ਪੰਜਾਬੀ ਇੰਡਸਟਰੀ ਵੀ ਗੁਰਪੁਰਬ ਦੇ ਰੰਗ ‘ਚ ਪੂਰੀ ਤਰ੍ਹਾਂ ਰੰਗੀ ਹੋਈ ਨਜ਼ਰ ਆ ਰਹੀ ਹੈ। ਪੰਜਾਬੀ ਕਲਾਕਾਰਾਂ ਨੇ ਸੋਸ਼ਲ ਮੀਡੀਆ ਤੇ ਪੋਸਟਾਂ ਸ਼ੇਅਰ ਕਰ ਫ਼ੈਨਜ਼ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ ਹਨ।
ਪੰਜਾਬੀ ਗਾਇਕ ਇੰਦਰਜੀਤ ਨਿੱਕੂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰ ਆਪਣੇ ਫ਼ੈਨਜ਼ ਨੂੰ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ। ਉਨ੍ਹ ਨੇ ਕੈਪਸ਼ਨ ‘ਚ ਲਿਖਿਆ, “
ਸਤਿਗੁਰ ਨਾਨਕ ਪ੍ਰਗਟਿਆ ਮਿਟਿ ਧੁੰਧੁ ਜਗਿ ਚਾਨਣ ਹੋਆ ॥ ਜਿਉ ਕਰ ਸੂਰਜੂ ਨਿਕਲਿਆ ਤਾਰੇ ਛਪਿ ਅੰਧੇਰ ਪਲੋਆ ॥ ਆਪ ਜੀ ਨੂੰ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ”
View this post on Instagram
ਪੰਜਾਬੀ ਗੀਤਕਾਰ ਗਾਇਕ ਹੈਪੀ ਰਾਏਕੋਟੀ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰ ਆਪਣੇ ਫ਼ੈਨਜ਼ ਨੂੰ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ। ਉਨ੍ਹ ਨੇ ਕੈਪਸ਼ਨ ‘ਚ ਲਿਖਿਆ, “ਆਰ ਨਾਨਕ ਪਾਰ ਨਾਨਕ ਸਭ ਥਾਂ ਇੱਕ ਓਂਕਾਰ ਨਾਨਕ।”
View this post on Instagram
ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਗੁਰਪੁਰਬ ਦੇ ਪਾਵਨ ਮੌਕੇ ‘ਤੇ ਗੁਰੂਘਰ ਜਾ ਕੇ ਨਤਮਸਤਕ ਹੋਈ। ਇੱਥੋਂ ਗਾਇਕਾ ਨੇ ਆਪਣੀ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ।
View this post on Instagram
ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨੇ ਗੁਰਪੁਰਬ ਦੇ ਮੌਕੇ ਸ੍ਰੀ ਗੁਰੁ ਨਾਨਕ ਦੇਵ ਜੀ ਦੀ ਤਸਵੀਰ ਸ਼ੇਅਰ ਕੀਤੀ ਅਤੇ ਫ਼ੈਨਜ਼ ਨੂੰ ਵਧਾਈ ਦਿੱਤੀ।
View this post on Instagram
ਪੰਜਾਬੀ ਸਿੰਗਰ ਐਕਟਰ ਐਮੀ ਵਿਰਕ ਨੇ ਤਸਵੀਰ ਸ਼ੇਅਰ ਫ਼ੈਨਜ਼ ਨੂੰ ਗੁਰਪੁਰਬ ਦੀ ਵਧਾਈ ਦਿਤੀ।
View this post on Instagram
ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ;ਤੇ ਤਸਵੀਰ ਸ਼ੇਅਰ ਕਰ ਫ਼ੈਨਜ਼ ਨੂੰ 553ਵੇਂ ਪ੍ਰਕਾਸ਼ਪੁਰਬ ਦੀਆਂ ਵਧਾਈਆਂ ਦਿੱਤੀਆਂ।
ਇਹ ਵੀ ਪੜ੍ਹੋ:ਜੱਸੀ ਗਿੱਲ ਨੇ ਕੀਤਾ ਨਵੀਂ ਫ਼ਿਲਮ ‘ਫੁਰਤੀਲਾ’ ਦਾ ਐਲਾਨ, ਇਸ ਦਿਨ ਹੋ ਰਹੀ ਰਿਲੀਜ਼