ਕਿਸਾਨਾਂ ਨਾਲ ਡਟੇ ਹਰਭਜਨ ਮਾਨ ਨੇ 'ਸ਼੍ਰੋਮਣੀ ਗਾਇਕ' ਪੁਰਸਕਾਰ ਤੋਂ ਕੀਤਾ ਇਨਕਾਰ
ਵਿਭਾਗ ਨੇ ਸਾਹਿਤ ਤੇ ਕਲਾ ਦੀਆਂ 18 ਵੱਖ-ਵੱਖ ਸ਼੍ਰੇਣੀਆਂ ਲਈ ਸਾਹਿਤ ਰਤਨ ਤੇ ਸ਼੍ਰੋਮਣੀ ਪੁਰਸਕਾਰਾਂ ਦਾ ਐਲਾਨ ਕੀਤਾ ਸੀ।
ਪੰਜਾਬੀ ਗਾਇਕ ਤੇ ਅਦਾਕਾਰ ਹਰਭਜਨ ਮਾਨ ਨੇ ਨਵੇਂ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਨੂੰ ਸਮਰਥਨ ਦਿੰਦਿਆਂ ਸੂਬਾ ਸਰਕਾਰ ਵੱਲੋਂ 'ਸ਼੍ਰੋਮਣੀ ਗਾਇਕ' ਪੁਰਸਕਾਰ ਨਾ ਲੈਣ ਦਾ ਐਲਾਨ ਕੀਤਾ ਹੈ। ਪੰਜਾਬ ਭਾਸ਼ਾ ਵਿਭਾਗ ਨੇ ਵੀਰਵਾਰ ਮਾਨ ਨੂੰ ਇਸ ਪੁਰਸਕਾਰ ਲਈ ਚੁਣਿਆ ਸੀ।
ਵਿਭਾਗ ਨੇ ਸਾਹਿਤ ਤੇ ਕਲਾ ਦੀਆਂ 18 ਵੱਖ-ਵੱਖ ਸ਼੍ਰੇਣੀਆਂ ਲਈ ਸਾਹਿਤ ਰਤਨ ਤੇ ਸ਼੍ਰੋਮਣੀ ਪੁਰਸਕਾਰਾਂ ਦਾ ਐਲਾਨ ਕੀਤਾ ਸੀ। ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਮੈਂ ਇਸ ਪੁਰਸਕਾਰ ਲਈ ਚੁਣੇ ਜਾਣ 'ਤੇ ਸ਼ੁਕਰਗੁਜ਼ਾਰ ਹਾਂ। ਮੈਂ ਨਿਮਰਤਾ ਸਹਿਤ ਭਾਸ਼ਾ ਵਿਭਾਗ ਦਾ 'ਸ਼੍ਰੋਮਣੀ ਗਾਇਕ' ਪੁਰਸਕਾਰ ਸਵੀਕਾਰ ਨਹੀਂ ਕਰ ਸਕਦਾ। ਲੋਕਾਂ ਦਾ ਪਿਆਰ ਮੇਰੇ ਕਰੀਅਰ ਦਾ ਸਭ ਤੋਂ ਵੱਡਾ ਪੁਰਸਕਾਰ ਹੈ ਤੇ ਇਸ ਸਮੇਂ ਸਭ ਦਾ ਧਿਆਨ ਤੇ ਯਤਨ ਕਿਸਾਨਾਂ ਦੇ ਸ਼ਾਂਤੀਪੂਰਵਕ ਵਿਰੋਧ ਪ੍ਰਦਰਸ਼ਨ ਲਈ ਸਮਰਪਿਤ ਹੋਣਾ ਚਾਹੀਦਾ ਹੈ।
ਹਰਭਜਨ ਮਾਨ ਦੇ ਇਸ ਕਦਮ ਤੋਂ ਬਾਅਦ ਜਿੱਥੇ ਪੰਜਾਬੀਆਂ 'ਚ ਉਸ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਉੱਥੇ ਹੀ ਗਾਇਕਾਂ ਤੇ ਕਲਾਕਾਰਾਂ ਨੇ ਵੀ ਹਰਭਜਨ ਮਾਨ ਦੇ ਇਸ ਫੈਸਲੇ ਨੂੰ ਸਹੀ ਠਹਿਰਾਇਆ ਹੈ।Though I’m grateful to be selected, I humbly cannot accept the Shiromni Gayak award from the Department of Language. People’s love is the biggest award of my career, & all attention & efforts right now from us all must be dedicated to the peaceful farmers’ protest #farmerprotest
— Harbhajan Mann (@harbhajanmann) December 4, 2020
ਖੇਤੀ ਕਾਨੂੰਨ ਰੱਦ ਕਰਾਉਣ 'ਤੇ ਅੜੇ ਕਿਸਾਨ, ਦਿੱਲੀ ਪੁਲਿਸ ਨੇ ਹਰ ਸਥਿਤੀ ਨਾਲ ਨਜਿੱਠਣ ਲਈ ਕਮਰ ਕੱਸੀ
ਦਿੱਲੀ ਬਾਰਡਰ 'ਤੇ ਡਟੇ ਕਿਸਾਨਾਂ ਨੇ ਲਿਆ ਵੱਡਾ ਫੈਸਲਾ, ਹੈਰਾਨ ਹੋ ਜਾਵੇਗੀ ਕੇਂਦਰ ਸਰਕਾਰ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ