(Source: ECI/ABP News/ABP Majha)
Harbhajan Mann: ਹਰਭਜਨ ਮਾਨ ਦੀ ਪਤਨੀ ਹਰਮਨ ਕੌਰ ਨੇ ਬਣਾਈ ਸਪੈਸ਼ਲ ਡਿਸ਼, ਮੀਂਹ ਦੇ ਮੌਸਮ 'ਚ ਪਕੌੜਿਆਂ ਦੀ ਥਾਂ ਬਣਾਓ ਇਹ ਅਸਾਨ ਡਿਸ਼
Harman Mann Video: ਹਰਮਨ ਮਾਨ ਨੇ ਵੀਡੀਓ ਸ਼ੇਅਰ ਫੈਨਜ਼ ਨਾਲ ਬੜੀ ਖਾਸ ਰੈਸਪੀ ਸ਼ੇਅਰ ਕੀਤੀ ਹੈ, ਜਿਸ ਨੂੰ ਹਰ ਕੋਈ ਆਪਣੇ ਘਰ ਵਿੱਚ ਟਰਾਈ ਕਰ ਸਕਦਾ ਹੈ। ਇਹੀ ਨਹੀਂ ਹਰਮਨ ਕੌਰ ਨੇ ਇਸ ਨੂੰ ਬਣਾਉਣ ਦਾ ਤਰੀਕਾ ਵੀ ਸਭ ਨਾਲ ਸਾਂਝਾ ਕੀਤਾ ਹੈ।
Harman Mann Video: ਹਰਭਜਨ ਮਾਨ ਪੰਜਾਬੀ ਇੰਡਸਟਰੀ ਦੇ ਟੌਪ ਗਾਇਕ ਹਨ। ਉਨ੍ਹਾਂ ਨੂੰ ਜੇ ਲੈਜੇਂਡ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ। ਉਨ੍ਹਾਂ ਨੇ ਆਪਣੇ ਹੁਣ ਤੱਕ ਦੇ ਕਰੀਅਰ 'ਚ ਸਾਫ ਸੁਥਰੀ ਗਾਇਕੀ ਕੀਤੀ ਹੈ। ਉਨ੍ਹਾਂ ਦੇ ਗੀਤ ਲੋਕਾਂ ਨੂੰ ਵਿਰਸੇ ਨਾਲ ਜੁੜਨਾ ਸਿਖਾਉਂਦੇ ਹਨ। ਇਸ ਤੋਂ ਇਲਾਵਾ ਇਹ ਵੀ ਦੱਸ ਦਈਏ ਕਿ ਹਰਭਜਨ ਮਾਨ ਦੀ ਵਾਈਫ ਹਰਮਨ ਕੌਰ ਮਾਨ ਦੀ ਵੀ ਸੋਸ਼ਲ ਮੀਡੀਅ 'ਤੇ ਜ਼ਬਰਦਸਤ ਫੈਨ ਫਾਲੋਇੰਗ ਹੈ। ਉਨ੍ਹਾਂ ਦੇ ਇਕੱਲੇ ਇੰਸਟਾਗ੍ਰਾਮ 'ਤੇ 70 ਹਜ਼ਾਰ ਦੇ ਕਰੀਬ ਫਾਲੋਅਰਜ਼ ਹਨ।
ਇਹ ਵੀ ਪੜ੍ਹੋ: 'ਕੈਰੀ ਆਨ ਜੱਟਾ 3' ਦਾ ਟਰੇਲਰ ਲੋਕਾਂ ਨੂੰ ਖੂਬ ਆ ਰਿਹਾ ਪਸੰਦ, 2 ਦਿਨਾਂ 'ਚ 73 ਲੱਖ ਲੋਕਾਂ ਨੇ ਦੇਖਿਆ
ਹਰਮਨ ਕੌਰ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਨੂੰ ਨਾ ਸਿਰਫ ਖੂਬ ਪਸੰਦ ਕੀਤਾ ਜਾ ਰਿਹਾ ਹੈ, ਬਲਕਿ ਇਸ ਨੂੰ ਲੋਕ ਸ਼ੇਅਰ ਵੀ ਕਰ ਰਹੇ ਹਨ। ਦੱਸ ਦਈਏ ਕਿ ਹਰਮਨ ਮਾਨ ਨੇ ਵੀਡੀਓ ਸ਼ੇਅਰ ਫੈਨਜ਼ ਨਾਲ ਬੜੀ ਖਾਸ ਰੈਸਪੀ ਸ਼ੇਅਰ ਕੀਤੀ ਹੈ, ਜਿਸ ਨੂੰ ਹਰ ਕੋਈ ਆਪਣੇ ਘਰ ਵਿੱਚ ਟਰਾਈ ਕਰ ਸਕਦਾ ਹੈ। ਇਹੀ ਨਹੀਂ ਹਰਮਨ ਕੌਰ ਨੇ ਇਸ ਨੂੰ ਬਣਾਉਣ ਦਾ ਤਰੀਕਾ ਵੀ ਸਭ ਨਾਲ ਸਾਂਝਾ ਕੀਤਾ ਹੈ। ਪਹਿਲਾਂ ਦੇਖੋ ਵੀਡੀਓ, ਫਿਰ ਤੁਹਾਨੂੰ ਦੱਸਦੇ ਹਾਂ ਇਹ ਰੈਸਪੀ ਬਣਾਉਣ ਦਾ ਤਰੀਕਾ:
View this post on Instagram
ਇਹ ਰੈਸਪੀ ਨੂੰ ਨਾਸ਼ਤੇ ਦੇ ਤੌਰ 'ਤੇ ਵੀ ਖਾਧਾ ਜਾ ਸਕਦਾ ਹੈ। ਇਸ ਨੂੰ ਬਣਾਉਣਾ ਵੀ ਬੇਹੱਦ ਆਸਾਨ ਹੈ। ਪਰ ਇਸ ਦੇ ਲਈ ਤੁਹਾਡੇ ਘਰ ਵਿੱਚ ਓਵਨ ਹੋਣਾ ਚਾਹੀਦਾ ਹੈ, ਕਿਉਂਕਿ ਬਿਨਾਂ ਓਵਨ ਦੇ ਇਹ ਡਿਸ਼ ਬਣ ਨਹੀਂ ਸਕਦੀ। ਜਾਂ ਫਿਰ ਜੇ ਤੁਹਾਨੂੰ ਓਵਨ ਦਾ ਬਦਲ ਪਤਾ ਹੈ, ਯਾਨਿ ਓਵਨ ਤੋਂ ਇਲਾਵਾ ਤੁਸੀਂ ਇਸ ਰੈਸਪੀ ਨੂੰ ਕਿਸੇ ਹੋਰ ਤਰੀਕੇ ਨਾਲ ਬਣਾ ਸਕਦੇ ਹੋ ਤਾਂ ਫਿਰ ਇਸ ਨੂੰ ਸਾਰੇ ਹੀ ਬਣਾ ਸਕਦੇ ਹਨ। ਤਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ:
ਇਸ ਰੈਸਪੀ ਨੂੰ ਬਣਾਉਣ ਲਈ ਤੁਹਾਨੂੰ ਚਾਹੀਦੇ ਹਨ 4 ਬਰਗਰ ਵਾਲੇ ਬੰਦ। 4 ਆਂਡੇ, 4 ਚਮਚੇ ਪੈਸਤੋ ਸੌਸ ਦੇ। ਇਸ ਦੇ ਨਾਲ ਨਾਲ ਤੁਹਾਨੂੰ ਸੁੱਕੀ ਹੋਈ ਤੁਲਸੀ ਦੇ ਪੱਤੇ ਯਾਨਿ ਕਿ ਬੇਸਿਲ, ਜਿਸ ਨੂੰ ਪੀਜ਼ੇ 'ਚ ਵੀ ਇਸਤੇਮਾਲ ਕੀਤਾ ਜਾਂਦਾ ਹੈ। ਇਸ ਦੇ ਨਾਲ ਨਾਲ ਇਸ ਦੇ ਲਈ 4 ਚਮਚੇ ਮੌਜ਼ਰੇਲਾ ਚੀਜ਼ ਦੇ ਵੀ ਚਾਹੀਦੇ ਹਨ। ਨਮਕ ਤੇ ਮਿਰਚ ਜ਼ਰੂਰਤ ਤੇ ਸਵਾਦ ਅਨੁਸਾਰ ਪਾਏ ਜਾ ਸਕਦੇ ਹਨ। ਜਾਣੋ ਬਣਾਉਣ ਦਾ ਤਰੀਕਾ:
ਇਸ ਰੈਸਪੀ ਨੂੰ ਬਣਾਉਣ ਲਈ ਓਵਨ ਨੂੰ 375 ਡਿਗਰੀ 'ਤੇ ਪਹਿਲਾਂ ਹੀ ਗਰਮ ਕਰਕੇ ਰੱਖੋ। ਬੇਕਿੰਗ ਪਲੇਟ 'ਤੇ ਬੇਕਿੰਗ ਸ਼ੀਟ ਵਿਛਾ ਲਓ। ਫਿਰ ਇਸ 'ਤੇ ਬਰਗਰ ਵਾਲੇ ਬੰਦ ਨੂੰ ਵਿਚਾਲਿਓਂ ਕੱਟ ਕੇ ਰੱਖ ਦਿਓ। ਇਸ ਤੋਂ ਬਾਅਦ ਇੱਕ ਇੱਕ ਆਂਡੇ ਨੂੰ ਤੋੜ ਕੇ ਬਰਗਰ ਦੇ ਕੱਟੇ ਹੋਏ ਹਿੱਸੇ 'ਚ ਭਰ ਦਿਓ। ਯਾਦ ਰਹੇ ਬਰਗਰ ਬੰਦ ਨੂੰ ਕੱਟਣ ਲਈ ਤਿੱਖੇ ਚਾਕੂ ਦਾ ਇਸਤੇਮਾਲ ਕਰੋ। ਬਰਗਰ 'ਚ ਆਂਡਾ ਭਰਨ ਤੋਂ ਬਾਅਦ ਇਸ 'ਤੇ ਸੌਸ, ਬੇਸਿਲ ਤੇ ਮੌਜ਼ਰੇਲਾ ਚੀਜ਼ ਪਾਓ। ਇਸ ਤੋਂ ਬਾਅਦ ਇਸ ਨੂੰ 15-18 ਮਿੰਟਾਂ ਤੱਕ ਓਵਨ 'ਚ ਪਕਾਓ। ਜੇ ਤੁਸੀਂ ਚਾਹੋ ਤਾਂ ਇਸ 'ਤੇ ਨਮਕ ਮਿਰਚ ਜ਼ਰੂਰਤ ਤੇ ਸਵਾਦ ਅਨੁਸਾਰ ਪਾ ਸਕਦਾ ਹੋ। ਵੀਡੀਓ 'ਚ ਹਰਮਨ ਕੌਰ ਨੇ ਇਸ 'ਚ ਨਮਰ ਮਿਰਚ ਦਾ ਇਸਤੇਮਾਲ ਨਹੀਂ ਕੀਤਾ ਹੈ।