(Source: ECI/ABP News)
Gurnam Bhullar: ਮਨਕੀਰਤ ਔਲਖ ਤੋਂ ਬਾਅਦ ਗਾਇਕ ਗੁਰਨਾਮ ਭੁੱਲਰ ਨਾਲ ਨਜ਼ਰ ਆਈ ਹਰਿਆਣਵੀ ਗਾਇਕਾ ਪ੍ਰਾਂਜਲ ਦਹੀਆ, ਜਾਣੋ ਵਜ੍ਹਾ
Pranjal Dahiya Video: ਹੁਣ ਪ੍ਰਾਂਜਲ ਦਹੀਆ ਪੰਜਾਬੀ ਫਿਲਮਾਂ 'ਚ ਵੀ ਡੈਬਿਊ ਲਈ ਤਿਆਰ ਹੈ। ਇੰਨੀਂ ਦਿਨੀਂ ਹਰਿਆਣਵੀ ਗਾਇਕਾ ਦੀਆਂ ਕਈ ਵੀਡੀਓਜ਼ ਤੇ ਤਸਵੀਰਾਂ ਪੰਜਾਬੀ ਗਾਇਕ ਗੁਰਨਾਮ ਭੁੱਲਰ ਨਾਲ ਵਾਇਰਲ ਹੋ ਰਹੀਆਂ ਹਨ।

Gurnam Bhullar Pranjal Dahiya Video: ਹਰਿਆਣਵੀ ਗਾਇਕਾ ਪ੍ਰਾਂਜਲ ਦਹੀਆ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਹੈ। ਉਹ ਪੰਜਾਬੀ ਇੰਡਸਟਰੀ 'ਚ ਐਕਟਿਵ ਨਜ਼ਰ ਆ ਰਹੀ ਹੈ। ਪਿਛਲੇ ਸਾਲ ਉਹ ਪੰਜਾਬੀ ਸਿੰਗਰ ਮਨਕੀਰਤ ਔਲਖ ਨਾਲ ਪੰਜਾਬੀ ਗਾਣੇ 'ਕੋਕਾ' 'ਚ ਨਜ਼ਰ ਆਈ ਸੀ। ਇਸ ਗਾਣੇ ਨੂੰ ਜਨਤਾ ਨੇ ਖੂਬ ਪਿਆਰ ਦਿੱਤਾ ਸੀ। ਯੂਟਿਊਬ 'ਤੇ ਇਸ ਗਾਣੇ ਨੂੰ 100 ਮਿਲੀਅਨ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ, ਜਦਕਿ ਇੰਸਟਾਗ੍ਰਾਮ 'ਤੇ ਇਸ ਗੀਤ 'ਤੇ 1.5 ਮਿਲੀਅਨ ਰੀਲਾਂ ਬਣ ਚੁਕੀਆਂ ਹਨ। ਇਸ ਸੁਪਰਹਿੱਟ ਗਾਣੇ ਨੇ ਪ੍ਰਾਂਜਲ ਲਈ ਪੰਜਾਬੀ ਇੰਡਸਟਰੀ ਦੇ ਦਰਵਾਜ਼ੇ ਖੋਲ ਦਿੱਤੇ ਹਨ।
ਇਹ ਵੀ ਪੜ੍ਹੋ: ਅਗਲੀ ਈਦ 'ਤੇ ਧਮਾਕਾ ਕਰਨਗੇ ਸਲਮਾਨ ਖਾਨ, ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰ ਭਾਈਜਾਨ ਨੇ ਕੀਤਾ ਐਲਾਨ
ਇਸ ਤੋਂ ਬਾਅਦ ਹੁਣ ਪ੍ਰਾਂਜਲ ਦਹੀਆ ਪੰਜਾਬੀ ਫਿਲਮਾਂ 'ਚ ਵੀ ਡੈਬਿਊ ਲਈ ਤਿਆਰ ਹੈ। ਇੰਨੀਂ ਦਿਨੀਂ ਹਰਿਆਣਵੀ ਗਾਇਕਾ ਦੀਆਂ ਕਈ ਵੀਡੀਓਜ਼ ਤੇ ਤਸਵੀਰਾਂ ਪੰਜਾਬੀ ਗਾਇਕ ਗੁਰਨਾਮ ਭੁੱਲਰ ਨਾਲ ਵਾਇਰਲ ਹੋ ਰਹੀਆਂ ਹਨ। ਦੋਵੇਂ ਅਕਸਰ ਹੀ ਇਕੱਠੇ ਨਜ਼ਰ ਆਉਂਦੇ ਰਹਿੰਦੇ ਹਨ। ਤਾਂ ਅਸੀਂ ਹੁਣ ਤੁਹਾਨੂੰ ਇਸ ਵਜ੍ਹਾ ਦੱਸਣ ਜਾ ਰਹੇ ਹਾਂ। ਦਰਅਸਲ, ਪ੍ਰਾਂਜਲ ਦਹੀਆ ਗੁਰਨਾਮ ਭੱੁਲਰ ਨਾਲ ਜਲਦ ਹੀ ਪੰਜਾਬੀ ਫਿਲਮ 'ਰੋਜ਼ ਰੋਜ਼ੀ ਤੇ ਗੁਲਾਬ' 'ਚ ਨਜ਼ਰ ਆਉਣ ਵਾਲੀ ਹੈ। ਜਿਸ ਨੂੰ ਲੈਕੇ ਗਾਇਕਾ ਕਮ ਅਦਾਕਾਰਾ ਕਾਫੀ ਐਕਸਾਇਟਡ ਨਜ਼ਰ ਆ ਰਹੀ ਹੈ। ਉਹ ਅਕਸਰ ਹੀ ਗੁਰਨਾਮ ਭੁੱਲਰ ਨਾਲ ਆਪਣੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਦੇਖੋ ਇਹ ਵੀਡੀਓ;
View this post on Instagram
ਦੱਸ ਦਈਏ ਕਿ ਪੰਜਾਬੀ ਫਿਲਮ 'ਰੋਜ਼ ਰੋਜ਼ੀ ਤੇ ਗੁਲਾਬ' 24 ਮਈ 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਇੱਕ ਤੋਂ ਬਾਅਦ ਇੱਕ ਫਿਲਮ ਦੇ ਗਾਣੇ ਰਿਲੀਜ਼ ਹੋ ਰਹੇ ਹਨ। ਫਿਲਮ ਦੀ ਸਟਾਰ ਕਾਸਟ ਫਿਲਮ ਨੂੰ ਲੈਕੇ ਕਾਫੀ ਐਕਸਾਇਟਡ ਨਜ਼ਰ ਆ ਰਹੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
