Hema Malini: ਅਯੁੱਧਿਆ ਰਾਮ ਮੰਦਰ ਦੇ ਉਦਘਾਟਨ 'ਚ ਹੇਮਾ ਮਾਲਿਨੀ ਦੀ ਹੋਵੇਗੀ ਸਪੈਸ਼ਲ ਡਾਂਸ ਪਰਫਾਰਮੈਂਸ, ਰਾਮਾਇਣ 'ਤੇ ਆਧਾਰਤ ਹੋਵੇਗਾ ਡ੍ਰਾਮਾ
Ayodhya Ram Mandir: ਅਯੁੱਧਿਆ ਵਿੱਚ 22 ਜਨਵਰੀ ਨੂੰ ਰਾਮ ਮੰਦਰ ਦਾ ਉਦਘਾਟਨ ਹੋਣ ਜਾ ਰਿਹਾ ਹੈ। ਇਸ ਮੌਕੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਰਾਮਾਇਣ 'ਤੇ ਆਧਾਰਿਤ ਡਾਂਸ ਡਰਾਮਾ ਪੇਸ਼ ਕਰਨ ਜਾ ਰਹੀ ਹੈ।
Ram Mandir consecration ceremony: ਅਯੁੱਧਿਆ ਰਾਮ ਮੰਦਰ ਦਾ ਉਦਘਾਟਨ 22 ਜਨਵਰੀ ਨੂੰ ਹੋਣ ਜਾ ਰਿਹਾ ਹੈ। ਹਰ ਕੋਈ ਇਸ ਇਤਿਹਾਸਕ ਪਲ ਦੀ ਉਡੀਕ ਕਰ ਰਿਹਾ ਹੈ। ਰਾਮ ਲਲਾ ਦੇ ਪ੍ਰਕਾਸ਼ ਪੁਰਬ ਲਈ ਬਾਲੀਵੁੱਡ ਤੋਂ ਲੈ ਕੇ ਸਿਆਸੀ ਜਗਤ ਦੀਆਂ ਕਈ ਵੱਡੀਆਂ ਹਸਤੀਆਂ ਨੂੰ ਸੱਦਾ ਦਿੱਤਾ ਗਿਆ ਹੈ। ਇਸ ਦੀਆਂ ਤਿਆਰੀਆਂ ਵੀ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਦੌਰਾਨ ਖਬਰ ਆਈ ਹੈ ਕਿ ਬਾਲੀਵੁੱਡ ਦੀ ਦਿੱਗਜ ਅਦਾਕਾਰਾ ਹੇਮਾ ਮਾਲਿਨੀ ਇਸ ਦਿਨ ਰਾਮਾਇਣ 'ਤੇ ਆਧਾਰਿਤ ਡਾਂਸ ਪਰਫਾਰਮੈਂਸ ਦੇਣ ਜਾ ਰਹੀ ਹੈ।
ਰਾਮਾਇਣ 'ਤੇ ਆਧਾਰਿਤ ਇਹ ਡਾਂਸ ਡਰਾਮਾ ਡਰੀਮ ਗਰਲ ਯਾਨੀ ਹੇਮਾ ਮਾਲਿਨੀ ਪੇਸ਼ ਕਰਨ ਜਾ ਰਹੀ ਹੈ। ਜੀ ਹਾਂ, ਹੇਮਾ ਮਾਲਿਨੀ ਇਸ ਦਿਨ ਰਾਮਾਇਣ 'ਤੇ ਆਧਾਰਿਤ ਡਾਂਸ ਪਰਫਾਰਮੈਂਸ ਦੇਣ ਜਾ ਰਹੀ ਹੈ। ਇਸ ਗੱਲ ਦੀ ਜਾਣਕਾਰੀ ਖੁਦ ਅਦਾਕਾਰਾ ਨੇ ਇਕ ਵੀਡੀਓ 'ਚ ਦਿੱਤੀ ਹੈ।
ਹੇਮਾ ਮਾਲਿਨੀ ਨੇ ਵੀਡੀਓ ਸ਼ੇਅਰ ਕਰਕੇ ਦਿੱਤੀ ਜਾਣਕਾਰੀ
ਇਸ ਵੀਡੀਓ 'ਚ ਹੇਮਾ ਮਾਲਿਨੀ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਰਿਹਾ ਹੈ- ਜੈ ਸ਼੍ਰੀ ਰਾਮ...ਮੈਂ ਪਹਿਲੀ ਵਾਰ ਅਯੁੱਧਿਆ ਆ ਰਹੀ ਹਾਂ ਅਤੇ ਉਹ ਵੀ ਉਸ ਸਮੇਂ ਜਦੋਂ ਰਾਮ ਲਲਾ ਦੇ ਮੰਦਰ ਦਾ ਉਦਘਾਟਨ ਹੋਣ ਜਾ ਰਿਹਾ ਹੈ। ਜਿਸ ਦਾ ਲੋਕ ਕਈ ਸਾਲਾਂ ਤੋਂ ਇੰਤਜ਼ਾਰ ਕਰ ਰਹੇ ਸਨ। ਜਗਤ ਗੁਰੂ ਪਦਮ ਵਿਭੂਸ਼ਣ ਤੁਲਸੀ ਪੀਠਾਧੀਸ਼ਵਰ ਜਗਤ ਗੁਰੂ ਰਾਮਾਨੰਦ ਸਵਾਮੀ ਰਾਮਭਦਰਚਾਰੀਆ ਜੀ ਦਾ 75ਵਾਂ ਜਨਮ ਦਿਹਾੜਾ 14 ਜਨਵਰੀ ਤੋਂ 22 ਜਨਵਰੀ ਤੱਕ ਮਨਾਇਆ ਜਾ ਰਿਹਾ ਹੈ।
ਇਸ ਦੇ ਨਾਲ ਹੀ ਮੈਂ 17 ਜਨਵਰੀ ਨੂੰ ਸ਼ਾਮ 7 ਵਜੇ ਅਯੁੱਧਿਆ ਧਾਮ ਵਿਖੇ ਆਪਣੀ ਪੂਰੀ ਟੀਮ ਨਾਲ ਮੰਦਿਰ ਦੇ ਉਦਘਾਟਨ ਅਤੇ ਗੁਰੂਦੇਵ ਜੀ ਦੇ ਜਨਮ ਦਿਨ ਦੀ ਯਾਦ ਵਿੱਚ ਰਾਮਾਇਣ 'ਤੇ ਆਧਾਰਿਤ ਇੱਕ ਨ੍ਰਿਤ ਨਾਟਕ ਪੇਸ਼ ਕਰਨ ਜਾ ਰਹੀ ਹਾਂ। ਇਸ ਲਈ ਆਓ ਅਸੀਂ ਸਾਰੇ ਇਸ ਸਨਾਤਨ ਤਿਉਹਾਰ ਨੂੰ ਮਨਾਉਣ ਲਈ ਅਯੁੱਧਿਆ ਧਾਮ ਵਿੱਚ ਇਕੱਠੇ ਹੋਈਏ।
#WATCH | BJP leader Hema Malini says, "...I am coming to Ayodhya for the first time at the time of the 'pranpratishtha' of Ram Temple for which people were waiting for years...On January 17, I'll be presenting a dance drama based on Ramayana in Ayodhya Dham..."
— ANI (@ANI) January 14, 2024
(Source: Hema… pic.twitter.com/TjY34WTFNO
ਹੇਮਾ ਮਾਲਿਨੀ ਨੇ ਐਕਟਿੰਗ ਤੋਂ ਬਾਅਦ ਰਾਜਨੀਤੀ 'ਚ ਕੀਤੀ ਐਂਟਰੀ
ਤੁਹਾਨੂੰ ਦੱਸ ਦਈਏ ਕਿ ਬਾਲੀਵੁੱਡ ਦੀ ਦਿੱਗਜ ਅਦਾਕਾਰਾ ਹੋਣ ਤੋਂ ਇਲਾਵਾ ਉਹ ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਹੈ। ਫਿਲਮਾਂ ਤੋਂ ਬਾਅਦ ਉਹ ਰਾਜਨੀਤੀ 'ਚ ਕਾਫੀ ਸਰਗਰਮ ਹੈ। ਹੇਮਾ ਅਕਸਰ ਸਿਆਸੀ ਮੁੱਦਿਆਂ 'ਤੇ ਆਪਣੀ ਰਾਏ ਜ਼ਾਹਰ ਕਰਦੀ ਨਜ਼ਰ ਆਉਂਦੀ ਹੈ। ਹੇਮਾ ਮਾਲਿਨੀ ਨੂੰ 13 ਜਨਵਰੀ ਨੂੰ ਆਮਿਰ ਖਾਨ ਦੀ ਬੇਟੀ ਈਰਾ ਖਾਨ ਅਤੇ ਨੂਪੁਰ ਸ਼ਿਖਰੇ ਦੇ ਵਿਆਹ ਦੀ ਰਿਸੈਪਸ਼ਨ ਵਿੱਚ ਵੀ ਦੇਖਿਆ ਗਿਆ ਸੀ। ਉਹ ਆਪਣੀ ਬੇਟੀ ਈਸ਼ਾ ਨਾਲ ਇੱਥੇ ਪਹੁੰਚੀ ਸੀ। ਇਸ ਦੌਰਾਨ ਅਦਾਕਾਰਾ ਰੇਖਾ ਨੂੰ ਮਿਲਦੀ ਵੀ ਨਜ਼ਰ ਆਈ। ਦੋਹਾਂ ਨੇ ਇਕੱਠੇ ਪਾਪਰਾਜ਼ੀ ਲਈ ਕਾਫੀ ਪੋਜ਼ ਦਿੱਤੇ।