(Source: ECI/ABP News/ABP Majha)
Sidhu Moose Wala: ਸਿੱਧੂ ਮੂਸੇਵਾਲਾ ਦੇ ਗਾਣੇ 'So High' ਨੇ ਯੂਟਿਊਬ 'ਤੇ 730 ਮਿਲੀਅਨ ਵਿਊਜ਼ ਕੀਤੇ ਪਾਰ, ਸੰਨੀ ਮਾਲਟਨ ਨੇ ਇੰਝ ਕੀਤਾ ਰਿਐਕਟ
Sidhu Moose Wala So High: ਸਿੱਧੂ ਮੂਸੇਵਾਲਾ ਨੂੰ ਲੈਕੇ ਨਵੀਂ ਅਪਡੇਟ ਸਾਹਮਣੇ ਆ ਰਹੀ ਹੈ। ਸਿੱਧੂ ਦੇ ਪਹਿਲੇ ਗਾਣੇ 'ਸੋ ਹਾਈ' (So High Sidhu Moose Wala) ਨੇ ਯੂਟਿਊਬ 'ਤੇ 730 ਮਿਲੀਅਨ ਯਾਨਿ 73 ਕਰੋੜ ਵਿਊਜ਼ ਪੂਰੇ ਕੀਤੇ ਹਨ।
ਅਮੈਲੀਆ ਪੰਜਾਬੀ ਦੀ ਰਿਪੋਰਟ
Sidhu Moose Wala So High Crosses 720 Million Views On YouTube: ਸਿੱਧੂ ਮੂਸੇਵਾਲਾ (Sidhu Moose Wala) ਦੀ ਮੌਤ ਨੂੰ ਡੇਢ ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ। ਉਸ ਦੇ ਗਾਣੇ (Sidhu Moose Wala Songs) ਹਾਲੇ ਵੀ ਉਸ ਦੇ ਚਾਹੁਣ ਵਾਲੇ ਪੂਰੀ ਦੁਨੀਆ 'ਚ ਸੁਣ ਰਹੇ ਹਨ। ਇਸ ਦਾ ਸਬੂਤ ਹੈ ਮੂਸੇਵਾਲਾ ਦੇ ਗਾਣਿਆਂ 'ਤੇ ਹਰ ਦਿਨ ਵਧ ਰਹੇ ਵਿਊਜ਼।
ਹੁਣ ਸਿੱਧੂ ਮੂਸੇਵਾਲਾ ਨੂੰ ਲੈਕੇ ਨਵੀਂ ਅਪਡੇਟ ਸਾਹਮਣੇ ਆ ਰਹੀ ਹੈ। ਸਿੱਧੂ ਦੇ ਪਹਿਲੇ ਗਾਣੇ 'ਸੋ ਹਾਈ' (So High Sidhu Moose Wala) ਨੇ ਯੂਟਿਊਬ 'ਤੇ 730 ਮਿਲੀਅਨ ਯਾਨਿ 73 ਕਰੋੜ ਵਿਊਜ਼ ਪੂਰੇ ਕੀਤੇ ਹਨ। ਇਹ ਸਿੱਧੂ ਦਾ ਯੂਟਿਊਬ 'ਤੇ ਸਭ ਤੋਂ ਵੱਧ ਸੁਣਿਆ ਜਾਣ ਵਾਲਾ ਗਾਣਾ ਬਣ ਗਿਆ ਹੈ। ਇਸ ਬਾਰੇ ਸਿੱਧੂ ਦੇ ਬੈਸਟ ਫਰੈਂਡ ਤੇ ਰੈਪਰ ਸੰਨੀ ਮਾਲਟਨ ਨੇ ਸੋਸ਼ਲ ਮੀਡੀਆ 'ਤੇ ਪੋਸਟ ਵੀ ਸ਼ੇਅਰ ਕੀਤੀ ਹੈ। ਉਸ ਨੇ ਲਿਿਖਿਆ, '730 ਮਿਲੀਅਨ। ਬਿੱਗ ਬਰਡ ਨੇ ਇਸ ਗਾਣੇ ਨੂੰ ਨੀਂਦ 'ਚ ਬਣਾਇਆ ਸੀ। ਇਹ ਵੀਡੀਓ ਬਣਾਉਣ 'ਤੇ 500 ਡਾਲਰ ਦਾ ਖਰਚਾ ਆਇਆ ਸੀ। ਇਸ ਗਾਣੇ 'ਚ ਬਰਾਂਡਿਡ ਕੱਪੜੇ ਨਹੀਂ, ਸਿਰਫ ਟੈਲੇਂਟ ਹੈ।'
ਦੇਖੋ ਇਹ ਗਾਣਾ:
ਸੰਨੀ ਮਾਲਟਨ ਨੇ ਮੂਸੇਵਾਲਾ ਦੀ ਯਾਦ 'ਚ ਸ਼ੇਅਰ ਕੀਤੀ ਪੋਸਟ
ਸੰਨੀ ਮਾਲਟਨ ਤੇ ਸਿੱਧੂ ਮੂਸੇਵਾਲਾ ਬੈਸਟ ਫਰੈਂਡ ਸੀ। ਉਹ ਅਕਸਰ ਹੀ ਮੂਸੇਵਾਲਾ ਦੀ ਯਾਦ 'ਚ ਇਮੋਸ਼ਨਲ ਪੋਸਟਾਂ ਸ਼ੇਅਰ ਕਰਦਾ ਰਹਿੰਦਾ ਹੈ। ਹਾਲ ਹੀ 'ਚ ਮਾਲਟਨ ਨੇ ਮੂਸੇਵਾਲਾ ਨਾਲ ਇੱਕ ਸਕੈੱਚ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ। ਇਸ ਸਕੈੱਚ ਨੂੰ ਸ਼ੇਅਰ ਕਰਦਿਆਂ ਉਸ ਨੇ ਕੈਪਸ਼ਨ ਲਿਖੀ, 'ਬਰੋ ਮੈਂ ਤੇਰੇ ਬਿਨਾਂ ਕੁੱਝ ਵੀ ਨਹੀਂ ਹਾਂ।'
View this post on Instagram
ਕਾਬਿਲੇਗ਼ੌਰ ਹੈ ਕਿ 'ਸੋ ਹਾਈ' ਸਿੱਧੂ ਮੂਸੇਵਾਲਾ ਦਾ ਗਾਇਕ ਵਜੋਂ ਪਹਿਲਾਂ ਗੀਤ ਸੀ। ਇਸ ਗੀਤ ਨੂੰ ਗਿੱਪੀ ਗਰੇਵਾਲ ਦੀ ਮਿਊਜ਼ਿਕ ਕੰਪਨੀ ਹੰਬਲ ਮਿਊਜ਼ਿਕ ਦੇ ਬੈਨਰ ਹੇਠਾਂ ਰਿਲੀਜ਼ ਕੀਤਾ ਗਿਆ ਸੀ। ਹੰਬਲ ਮਿਊਜ਼ਿਕ ਦਾ ਇਹ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਦੇਖਿਆ ਜਾਣ ਵਾਲਾ ਗੀਤ ਹੈ। ਇਹ ਗਾਣਾ 2017 'ਚ ਰਿਲੀਜ਼ ਹੋਇਆ ਸੀ। ਇਹ ਮੂਸੇਵਾਲਾ ਦਾ ਪਹਿਲਾ ਗਾਣਾ ਸੀ ਅਤੇ ਪਹਿਲੇ ਹੀ ਗਾਣੇ ਤੋਂ ਮੂਸੇਵਾਲਾ ਸਟਾਰ ਬਣ ਗਿਆ ਸੀ। ਮੂਸੇਵਾਲਾ ਨੇ ਆਪਣੇ 5 ਸਾਲਾਂ ਦੇ ਛੋਟੇ ਜਿਹੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ। ਉਸ ਦੇ ਮਰਨ ਤੋਂ ਬਾਅਦ ਹਾਲੇ ਤੱਕ ਉਸ ਦੇ ਗਾਣੇ ਰਿਲੀਜ਼ ਹੋ ਰਹੇ ਹਨ।