Jennifer Aniston: ਹਾਲੀਵੁੱਡ ਅਦਾਕਾਰਾ ਜੈਨੀਫਰ ਐਨੀਸਟਨ ਦੇ ਪਿਤਾ ਜੌਨ ਐਨੀਸਟਨ ਦਾ ਦੇਹਾਂਤ, ਅਦਾਕਾਰਾ ਨੇ ਸੋਸ਼ਲ ਮੀਡੀਆ ‘ਤੇ ਲਿਖੀ ਭਾਵੁਕ ਪੋਸਟ
Jennifer Aniston Father Death: 'ਫ੍ਰੈਂਡਜ਼' 'ਚ ਰੇਚਲ ਗ੍ਰੀਨ ਦਾ ਕਿਰਦਾਰ ਨਿਭਾਉਣ ਵਾਲੀ ਜੈਨੀਫਰ ਐਨੀਸਟਨ ਦੇ ਪਿਤਾ ਜਾਨ ਐਂਥਨੀ ਐਨੀਸਟਨ ਦੀ ਮੌਤ ਹੋ ਗਈ ਹੈ। ਜੌਨ ਇੱਕ ਪ੍ਰਸਿੱਧ ਹਾਲੀਵੁੱਡ ਅਦਾਕਾਰ ਵੀ ਸੀ।
Jennifer Aniston Father Passed Away: ਹਾਲੀਵੁੱਡ ਅਦਾਕਾਰਾ ਤੇ ‘ਫਰੈਂਡਸ’ ਫੇਮ ਜੈਨੀਫਰ ਐਨੀਸਟਨ ਦੇ ਪਿਤਾ ਅਤੇ ਅਦਾਕਾਰ ਜੌਹਨ ਐਂਥਨੀ ਐਨੀਸਟਨ ਦਾ ਦਿਹਾਂਤ ਹੋ ਗਿਆ ਹੈ। ਜੈਨੀਫਰ ਨੇ ਦੁਨੀਆ ਦੇ ਮਸ਼ਹੂਰ ਟੀਵੀ ਸ਼ੋਅ 'ਫ੍ਰੈਂਡਜ਼' 'ਚ ਰੇਚਲ ਗ੍ਰੀਨ ਦਾ ਕਿਰਦਾਰ ਨਿਭਾਇਆ ਸੀ। ਜੈਨੀਫਰ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਆਪਣੇ ਪਿਤਾ ਨਾਲ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਪਿਤਾ 11 ਨਵੰਬਰ ਨੂੰ ਦੁਨੀਆ ਨੂੰ ਅਲਵਿਦਾ ਆਖ ਗਏ ਸੀ। ਉਨ੍ਹਾਂ ਨੇ ਮਰਹੂਮ ਪਿਤਾ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਇੱਕ ਭਾਵੁਕ ਪੋਸਟ ਵੀ ਲਿਖੀ। ਆਪਣੀ ਪੋਸਟ ਵਿੱਚ, ਉਸਨੇ ਆਪਣੇ ਪਿਤਾ ਦੇ ਦਿਹਾਂਤ 'ਤੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਉਹ ਆਪਣੇ ਪਿਤਾ ਨੂੰ ਆਖਰੀ ਦਮ ਤੱਕ ਪਿਆਰ ਕਰਦੀ ਰਹੇਗੀ।
ਜੈਨੀਫਰ ਐਨੀਸਟਨ ਨੇ ਲਿਖਿਆ, "ਪਿਆਰੇ ਪਾਪਾ... ਜੌਨ ਐਂਥਨੀ ਐਨੀਸਟਨ। ਤੁਸੀਂ ਉਨ੍ਹਾਂ ਸਾਰੇ ਪਿਆਰੇ ਇਨਸਾਨਾਂ ਵਿੱਚੋਂ ਇੱਕ ਸੀ, ਜਿਨ੍ਹਾਂ ਨੂੰ ਮੈਂ ਜਾਣਦੀ ਹਾਂ। ਮੈਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇਸ ਸੰਸਾਰ ਦੀਆਂ ਦੁੱਖ ਤਕਲੀਫ਼ਾਂ ਤੋਂ ਮੁਕਤ ਹੋ ਕੇ ਹਮੇਸ਼ਾ ਲਈ ਸਵਰਗ ਚਲੇ ਗਏ ਹੋ। ਤੁਸੀਂ ਸਵਰਗ ਜਾਣ ਲਈ ਬੇਹੱਦ ਪਿਆਰੀ ਤੇ ਲੱਕੀ ਤਰੀਕ 11/11 ਚੁਣੀ। ਤੁਹਾਡੀ ਟਾਇਮਿੰਗ ਹਮੇਸ਼ਾ ਹੀ ਪਰਫੈਕਟ ਰਹੀ ਹੈ। ਇਹ ਨੰਬਰ 11/11 ਹਮੇਸ਼ਾ ਤੋਂ ਮੇਰੀ ਜ਼ਿੰਦਗੀ ‘ਚ ਬਹੁਤ ਹੀ ਅਹਿਮ ਤੇ ਖਾਸ ਰਿਹਾ ਹੈ।"
ਜੈਨੀਫਰ ਐਨੀਸਟਨ ਨੇ ਅੱਗੇ ਲਿਖਿਆ, "ਮੈਂ ਤੁਹਾਨੂੰ ਆਪਣੀ ਜ਼ਿੰਦਗੀ ਦੇ ਅੰਤ ਤੱਕ ਪਿਆਰ ਕਰਾਂਗੀ।" ਉਨ੍ਹਾਂ ਨੇ ਆਪਣੇ ਇਮੋਸ਼ਨਲ ਨੋਟ ਵਿੱਚ ਹਾਰਟਬ੍ਰੇਕ ਇਮੋਜੀ ਵੀ ਸ਼ਾਮਲ ਕੀਤਾ। ਜੈਨੀਫਰ ਨੇ ਜਿਵੇਂ ਹੀ ਆਪਣੇ ਪਿਤਾ ਦੀ ਮੌਤ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ। ਪ੍ਰਸ਼ੰਸਕਾਂ ਨੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ ਅਤੇ ਜੈਨੀਫਰ ਲਈ ਦਿਲਾਸਾ ਦੇਣ ਵਾਲੇ ਕਮੈਂਟ ਕੀਤੇ।
View this post on Instagram
ਗੈਲ ਗੈਡਟ ਨੇ ਜੈਨੀਫਰ ਨੂੰ ਭੇਜਿਆ ਪਿਆਰ
ਇੰਨਾ ਹੀ ਨਹੀਂ, ਜੈਨੀਫਰ ਐਨੀਸਟਨ ਦੇ ਹਾਲੀਵੁੱਡ ਦੋਸਤਾਂ ਅਤੇ ਮਸ਼ਹੂਰ ਹਸਤੀਆਂ ਨੇ ਵੀ ਦੁੱਖ ਜਤਾਇਆ ਹੈ। ਵੈਂਡਰ ਵੂਮੈਨ ਫੇਮ ਗੈਲ ਗੈਡਟ ਨੇ ਦਿਲ ਦੇ ਇਮੋਜੀ ਨਾਲ ਕਮੈਂਟ ਕੀਤੇ। ਅਭਿਨੇਤਾ ਰੋਵ ਲੋਵੇ ਨੇ ਦਿਲ ਦੇ ਇਮੋਜੀ ਦੇ ਨਾਲ ਟਿੱਪਣੀ ਵਿੱਚ ਲਿਖਿਆ, "ਬਹੁਤ ਸਾਰੇ ਪਿਆਰ ਭੇਜ ਰਿਹਾ ਹਾਂ।" ਅਭਿਨੇਤਰੀ ਐਸ਼ਲੇ ਬੇਨਸਨ ਨੇ ਵੀ ਦਿਲ ਦੇ ਇਮੋਜੀ ਨਾਲ ਟਿੱਪਣੀ ਕੀਤੀ। ਇਨ੍ਹਾਂ ਤੋਂ ਇਲਾਵਾ ਕਈ ਹੋਰ ਮਸ਼ਹੂਰ ਹਸਤੀਆਂ ਨੇ ਵੀ ਦੁੱਖ ਪ੍ਰਗਟ ਕੀਤਾ ਹੈ।
ਜੌਨ ਐਨੀਸਟਨ ਨੂੰ ਮਿਲੀ ਸੀ ਐਮੀ ਐਵਾਰਡਜ਼ ਨੋਮੀਨੇਸ਼ਨ
ਤੁਹਾਨੂੰ ਦੱਸ ਦਈਏ, ਜੈਨੀਫਰ ਦੇ ਪਿਤਾ ਜੌਨ ਐਨੀਸਟਨ ਵੀ ਇੱਕ ਅਭਿਨੇਤਾ ਸਨ, ਜੋ ਡੇਜ਼ ਆਫ ਅਵਰ ਲਾਈਵਜ਼ (1985) ਵਿੱਚ ਵਿਕਟਰ ਕਿਰੀਆਕਿਸ ਦੀ ਭੂਮਿਕਾ ਲਈ ਮਸ਼ਹੂਰ ਸਨ। ਉਨ੍ਹਾਂ ਦੀ ਭੂਮਿਕਾ ਨੂੰ ਚੰਗੀ ਤਰ੍ਹਾਂ ਸਵੀਕਾਰ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ 2017 ਵਿੱਚ ਇੱਕ ਡਰਾਮਾ ਲੜੀ ਵਿੱਚ ਸਰਵੋਤਮ ਸਹਾਇਕ ਅਦਾਕਾਰ ਲਈ 'ਡੇਟਾਈਮ ਐਮੀ ਅਵਾਰਡ' ਲਈ ਵੀ ਨਾਮਜ਼ਦ ਕੀਤਾ ਗਿਆ ਸੀ।