![ABP Premium](https://cdn.abplive.com/imagebank/Premium-ad-Icon.png)
DJ Snake: ਹਾਲੀਵੁੱਡ ਪੌਪ ਗਾਇਕ ਡੀਜੇ ਸਨੇਕ ਵੱਲੋਂ ਭਾਰਤ ਟੂਰ ਦਾ ਐਲਾਨ, ਕਿਹਾ- ਭਾਰਤ ਆਉਣ ਲਈ ਤਰਸ ਰਿਹਾ ਹਾਂ
DJ Snake India: ਡੀਜੇ ਸਨੇਕ ਨੇ ਫ਼ਿਰ ਤੋਂ ਆਪਣੇ ਭਾਰਤ ਟੂਰ ਦਾ ਐਲਾਨ ਕਰ ਦਿਤਾ ਹੈ। ਜੀ ਹਾਂ ਡੀਜੇ ਸਨੇਕ ਨੇ ਖੁਦ ਆਪਣੇ ਭਾਰਤੀ ਟੂਰ ਦਾ ਐਲਾਨ ਕੀਤਾ ਹੈ। ਉਹ ਭਾਰਤ ਦੇ 6 ਸ਼ਹਿਰਾਂ `ਚ ਮਿਊਜ਼ਿਕ ਕੰਸਰਟ ਕਰਨਗੇ
![DJ Snake: ਹਾਲੀਵੁੱਡ ਪੌਪ ਗਾਇਕ ਡੀਜੇ ਸਨੇਕ ਵੱਲੋਂ ਭਾਰਤ ਟੂਰ ਦਾ ਐਲਾਨ, ਕਿਹਾ- ਭਾਰਤ ਆਉਣ ਲਈ ਤਰਸ ਰਿਹਾ ਹਾਂ hollywood pop singer dj snake announces india tour this month check out dates here DJ Snake: ਹਾਲੀਵੁੱਡ ਪੌਪ ਗਾਇਕ ਡੀਜੇ ਸਨੇਕ ਵੱਲੋਂ ਭਾਰਤ ਟੂਰ ਦਾ ਐਲਾਨ, ਕਿਹਾ- ਭਾਰਤ ਆਉਣ ਲਈ ਤਰਸ ਰਿਹਾ ਹਾਂ](https://feeds.abplive.com/onecms/images/uploaded-images/2022/11/03/f91d941a23f3b4f9aa49541db76afb5e1667459628487469_original.jpg?impolicy=abp_cdn&imwidth=1200&height=675)
DJ Snake Announces India Tour: ਭਾਰਤੀਆਂ ਦੀ ਹਾਲੀਵੁੱਡ ਲਈ ਦੀਵਾਨਗੀ ਕਿਸੇ ਤੋਂ ਲੁਕੀ ਨਹੀਂ ਹੈ। ਇਸ ਦਾ ਸਬੂਤ ਹੈ ਜਦੋਂ ਵੀ ਕੋਈ ਹਾਲੀਵੁੱਡ ਫ਼ਿਲਮ ਇੰਡੀਆ `ਚ ਰਿਲੀਜ਼ ਹੁੰਦੀ ਹੈ ਤਾਂ ਉਹ ਰਿਕਾਰਡਤੋੜ ਕਮਾਈ ਕਰਦੀ ਹੈ। ਇਸ ਦੇ ਨਾਲ ਹੀ ਜਦੋਂ ਕੋਈ ਹਾਲੀਵੁੱਡ ਕਲਾਕਾਰ ਇੱਥੇ ਸ਼ੋਅ ਕਰਦਾ ਹੈ ਤਾਂ ਉਹ ਸੁਪਰਹਿੱਟ ਹੁੰਦਾ ਹੈ। ਹਾਲੀਵੁੱਡ ਗਾਇਕਾਂ ਦੀ ਭਾਰਤ `ਚ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ। ਪੌਪ ਗਾਇਕ ਡੀਜੇ ਸਨੇਕ ਦਾ ਨਾਂ ਵੀ ਇਸ ਵਿੱਚ ਸ਼ਾਮਲ ਹੈ।
ਹੁਣ ਡੀਜੇ ਸਨੇਕ ਨੇ ਫ਼ਿਰ ਤੋਂ ਆਪਣੇ ਭਾਰਤ ਟੂਰ ਦਾ ਐਲਾਨ ਕਰ ਦਿਤਾ ਹੈ। ਜੀ ਹਾਂ ਡੀਜੇ ਸਨੇਕ ਨੇ ਖੁਦ ਆਪਣੇ ਭਾਰਤੀ ਟੂਰ ਦਾ ਐਲਾਨ ਕੀਤਾ ਹੈ। ਉਹ ਭਾਰਤ ਦੇ 6 ਸ਼ਹਿਰਾਂ `ਚ ਮਿਊਜ਼ਿਕ ਕੰਸਰਟ ਕਰਨਗੇ। ਉਨ੍ਹਾਂ ਦੇ ਲਾਈਵ ਸ਼ੋਅਜ਼ 18 ਨਵੰਬਰ ਤੋਂ ਸ਼ੁਰੂ ਹੋਣ ਜਾ ਰਹੇ ਹਨ। ਪਰ ਨਾਲ ਨਾਲ ਤੁਹਾਨੂੰ ਇਹ ਵੀ ਦਸ ਦਈਏ ਕਿ ਡੀਜੇ ਸਨੇਕ ਪਹਿਲੀ ਵਾਰ ਇੰਡੀਆ ਨਹੀਂ ਆ ਰਹੇ ਹਨ। ਉਹ ਇਸ ਤੋਂ ਪਹਿਲਾਂ 2019 `ਚ ਇੰਡੀਆ ਆ ਚੁੱਕੇ ਹਨ। 2019 `ਚ ਡੀਜੇ ਸਨੇਕ ਦਾ ਲਾਈਵ ਸ਼ੋਅ ਹਾਊਸਫੁੱਲ ਰਿਹਾ ਸੀ। ਉਨ੍ਹਾਂ ਦੇ ਸ਼ੋਅ ਨੂੰ ਭਾਰਤੀਆਂ ਨੇ ਭਰਵਾਂ ਹੁੰਗਾਰਾ ਦਿਤਾ ਸੀ।
ਭਾਰਤ ਤੇ ਭਾਰਤੀ ਸੱਭਿਆਚਾਰ ਦੇ ਫ਼ੈਨ ਡੀਜੇ ਸਨੇਕ
ਡੀਜੇ ਸਨੇਕ ਦਾ ਭਾਰਤ ਤੇ ਇੱਥੇ ਦੇ ਸੱਭਿਆਚਾਰ ਲਈ ਪਿਆਰ ਕਿਸੇ ਤੋਂ ਛੁਪਿਆ ਨਹੀਂ ਹੈ। ਗਾਇਕ ਨੇ ਕਈ ਵਾਰ ਇਸ ਬਾਰੇ ਬਿਆਨ ਵੀ ਦਿੱਤੇ ਹਨ। ਉਨ੍ਹਾਂ ਨੇ ਕਿਹਾ ਸੀ ਕਿ ਉਹ ਭਾਰਤ ਆ ਕੇ ਆਪਣਾਪਣ ਮਹਿਸੂਸ ਕਰਦੇ ਹਨ। ਉਨ੍ਹਾਂ ਨੂੰ ਇਥੋਂ ਦੇ ਸੱਭਿਆਚਾਰ ਤੇ ਲੋਕ ਬਹੁਤ ਪਸੰਦ ਹਨ।
ਸ਼ਾਹਰੁਖ ਦੇ ਜ਼ਬਰਦਸਤ ਫ਼ੈਨ
ਇਸ ਦੇ ਨਾਲ ਨਾਲ ਡੀਜੇ ਸਨੇਕ ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਦੇ ਬਹੁਤ ਵੱਡੇ ਫ਼ੈਨ ਹਨ। ਉਹ 2019 `ਚ ਜਦੋਂ ਭਾਰਤ ਆਏ ਤਾਂ ਉਹ ਸ਼ਾਹਰੁਖ ਖਾਨ ਨੂੰ ਮਿਲੇ ਸੀ। ਇਹੀ ਨਹੀਂ ਡੀਜੇ ਸਨੇਕ ਨੇ ਇਹ ਵੀ ਕਿਹਾ ਸੀ ਕਿ ਸ਼ਾਹਰੁਖ ਖਾਨ ਲੈਜੇਂਡ ਹਨ। ਉਨ੍ਹਾਂ ਵਰਗੇ ਕਲਾਕਾਰ ਸਦੀ `ਚ ਇੱਕ ਵਾਰ ਪੈਦਾ ਹੁੰਦੇ ਹਨ। ਇਹੀ ਨਹੀਂ ਬੀਤੇ ਦਿਨ ਯਾਨਿ 2 ਨਵੰਬਰ ਨੂੰ ਡੀਜੇ ਸਨੇਕ ਨੇ ਸ਼ਾਹਰੁਖ ਨੂੰ ਸੋਸ਼ਲ ਮੀਡੀਆ ਤੇ ਜਨਮਦਿਨ ਦੀ ਵਧਾਈ ਵੀ ਦਿੱਤੀ ਸੀ। ਉਨ੍ਹਾਂ ਨੇ ਸ਼ਾਹਰੁਖ ਖਾਨ ਨਾਲ ਤਸਵੀਰ ਸ਼ੇਅਰ ਕਰ ਲਿਖਿਆ ਸੀ, "ਜਨਮਦਿਨ ਮੁਬਾਰਕ ਕਿੰਗ।"
ਦਸ ਦਈਏ ਕਿ ਡੀਜੇ ਸਨੇਕ ਹਾਲੀਵੁੱਡ ਪੌਪ ਇੰਡਸਟਰੀ ਦਾ ਬਹੁਤ ਵੱਡਾ ਨਾਂ ਹੈ। ਉਨ੍ਹਾਂ ਨੇ ਟੇਲਰ ਸਵਿਫਟ, ਜਸਟਿਨ ਬੀਬਰ, ਕਾਰਡੀ ਬੀ, ਡਰੇਕ ਤੇ ਹੋਰ ਕਈ ਦਿੱਗਜ ਗਾਇਕਾਂ ਦੇ ਨਾਲ ਗਾਣੇ ਗਾਏ ਹਨ। ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫ਼ੀ ਲੰਬੀ ਹੈ। ਹੁਣ ਜਦੋਂ ਡੀਜੇ ਸਨੇਕ ਨੇ ਭਾਰਤ ਟੂਰ ਦਾ ਐਲਾਨ ਕੀਤਾ ਹੈ ਤਾਂ ਜ਼ਾਹਰ ਹੈ ਕਿ ਉਨ੍ਹਾਂ ਦੇ ਫ਼ੈਨਜ਼ ਦੇ ਦਰਮਿਆਨ ਐਕਸਾਇਟਮੈਂਟ ਜ਼ਰੂਰ ਵਧ ਗਈ ਹੋਵੇਗੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)